ਲਖਨਊ ਵਿਖੇ ਪੁੱਤਰ ਨੇ ਪਿਤਾ ਦਾ ਕਤਲ ਕਰਕੇ ਲਾਸ਼ ਪਾਈ ਡਰੰਮ ਵਿਚ

0
37
Murder

ਲਖਨਊ, 24 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਲਖਨਊ ਵਿਖੇ ਇਕ ਪੁੱਤਰ ਵਲੋਂ ਆਪਣੇ ਪਿਤਾ ਦਾ ਕਤਲ ਕਰਕੇ ਲਾਸ਼ ਇਕ ਡਰੰਮ ਵਿਚ ਪਾਉਣ ਦਾ ਪਤਾ ਚੱਲਿਆ ਹੈ ।

ਕੌਣ ਹੈ ਜਿਸਨੂੰ ਉਤਾਰ ਦਿੱਤਾ ਗਿਆ ਮੌਤ ਦੇ ਘਾਟ

ਮਿਲੀ ਜਾਣਕਾਰੀ ਮੁਤਾਬਕ ਲਖਨਊ (Lucknow) ਦੇ ਜੋ ਆਸਿ਼ਆਨਾ ਖੇਤਰ ਵਿਚ ਬਣੇ ਸੈਕਟਰ ਐਲ ਦੇ ਘਰ ਨੰ 91 ਵਿਚ ਪੁੱਤਰ ਵਲੋਂ ਹੀ ਪਿਤਾ ਦਾ ਕਤਲ (Murder) ਕਰਕੇ ਲਾਸ਼ ਡਰੰਮ ਵਿਚ ਪਾਉਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਮਾਮਲੇ ਵਿਚ ਮੌਤ ਦੇ ਘਾਟ ਉਤਰ ਗਏ ਵਿਅਕਤੀ ਦਾ ਨਾਮ ਮਾਨਵੇਂਦਰ ਸਿੰਘ ਹੈ ਤੇ ਉਹ ਵਰਧਮਾਨ ਪੈਥੋਲੋਜੀ ਦੇ ਮਾਲਕ ਹਨ ।

ਕੌਣ ਹੈ ਉਹ ਪੁੱਤਰ ਜਿਸਨੇ ਮਾਰ ਦਿੱਤਾ ਆਪਣੇ ਪਿਤਾ ਨੂੰ

ਲਖਨਊ ਵਿਖੇ ਜੋ ਪੁੱਤਰ ਵਲੋਂ ਪਿਤਾ ਦੀ ਹੱਤਿਆ ਕੀਤੇ ਜਾਣ ਦੀ ਵਾਰਦਾਤ ਵਾਪਰੀ ਹੈ ਵਿਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਪੁੱਤਰ ਦਾ ਨਾਮ ਅਕਸ਼ਤ ਹੈ । ਡੀ. ਸੀ. ਪੀ. (ਸੈਂਟਰਲ) ਵਿਕਰਾਂਤ ਵੀਰ ਦੇ ਅਨੁਸਾਰ ਉਕਤ ਘਟਨਾ 20 ਫਰਵਰੀ ਦੀ ਸਵੇਰ ਨੂੰ ਵਾਪਰੀ । ਪੁਲਸ ਪੁੱਛਗਿੱਛ ਦੌਰਾਨ ਅਕਸ਼ਤ ਨੇ ਆਪਣਾ ਅਪਰਾਧ ਕਬੂਲ ਕੀਤਾ ਅਤੇ ਕਿਹਾ ਕਿ ਉਸਨੇ ਲਾਇਸੈਂਸੀ ਰਾਈਫਲ (Licensed rifle) ਨਾਲ ਆਪਣੇ ਪਿਤਾ ਦੇ ਸਿਰ ਵਿੱਚ ਗੋਲੀ ਮਾਰੀ ਸੀ ਤੇ ਫਿਰ ਕਤਲ ਤੋਂ ਬਾਅਦ ਉਹ ਲਾਸ਼ ਨੂੰ ਘਰ ਦੀ ਹੇਠਲੀ ਮੰਜਿ਼ਲ `ਤੇ ਘਸੀਟ ਕੇ ਲੈ ਗਿਆ, ਜਿੱਥੇ ਕੋਈ ਨਹੀਂ ਰਹਿੰਦਾ ਸੀ ।

Read More : ਕੁੜੀ ਦਾ ਕਤਲ ਕਰਨ ਵਾਲਾ ਨੌਜਵਾਨ ਹੋਇਆ ਮੌਕੇ ਤੋਂ ਫਰਾਰ

LEAVE A REPLY

Please enter your comment!
Please enter your name here