ਵਿਧਾਇਕ ਖਹਿਰਾ ਦੀ ਨਾਜਾਇਜ਼ ਉਸਾਰੀ ਢਾਹੁਣ ਮੌਕੇ ਮਾਹੌਲ ਹੋਇਆ ਤਣਾਅਪੂਰਨ

0
41
illegal construction

ਕਪੂਰਥਲਾ, 23 ਫਰਵਰੀ 2026 : ਪੰਜਾਬ ਦੇ ਸ਼ਹਿਰ ਕਪੂਰਥਲਾ (Kapurthala) ਦੇ ਪਿੰਡ ਰਾਮਗੜ੍ਹ ਵਿਖੇ ਵਿਧਾਇਕ ਦੇ ਘਰ ਦੇ ਨਾਲ ਬਣੀ ਨਜਾਇਜ਼ ਉਸਾਰੀ (Illegal construction) ਨੂੰ ਢਾਹੁਣ ਮੌਕੇ ਮਾਹੌਲ ਤਣਾਅ ਭਰਿਆ ਹੋ ਗਿਆ ਹੈ ।

ਉਸਾਰੀ ਨੂੰ ਲੈ ਕੇ ਖਹਿਰਾ ਸਮਰਥਕਾਂ ਵਿਚ ਭਾਰੀ ਰੋਸ

ਪਿੰਡ ਰਾਮਗੜ੍ਹ ਵਿਖੇ ਜੋ ਸੁਖਪਾਲ ਖਹਿਰਾ (Sukhpal Khaira) ਦੇ ਘਰ ਦੇ ਨਾਲ ਬਣੀ ਉਸਾਰੀ ਨੂੰ ਪ੍ਰਸ਼ਾਸਨਿਕ ਸੂਤਰਾਂ ਮੁਤਾਬਕ ਨਜਾਇਜ ਦੱਸ ਕੇ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ ਉਸ ਵਿਰੁੱਧ ਵਿਧਾਇਕ ਸੁਖਪਾਲ ਖਹਿਰਾ ਤੇ ਸਮਰਥਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਸੁਖਖਾਲ ਖਹਿਰਾ ਦਾ ਕਹਿਣਾ ਹੈ ਕਿ ਇਹ ਸਿੱਧੇ ਸਿੱਧੇ ਸਿਆਸੀ ਬਦਲਾਖੋਰੀ ਹੈ ਤੇ ਉਨ੍ਹਾਂ ਦੇ ਘਰ ਦੇ ਹਿੱਸੇ ਨੂੰ ਬਿਨਾਂ ਕਿਸੇ ਨੋਟਿਸ ਦੇ ਜਾਂ ਸੁਣਵਾਈ ਦੇ ਹੀ ਧੱਕੇ ਨਾਲ ਢਾਹਿਆ ਜਾ ਰਿਹਾ ਹੈ ।

ਕੀ ਆਖਣਾ ਹੈ ਪ੍ਰਸ਼ਾਸਨਿਕ ਸੂਤਰਾਂ ਦਾ

ਜਿ਼ਲਾ ਪ੍ਰਸ਼ਾਸਨਿਕ ਸੂਤਰਾਂ ਦਾ ਆਖਣਾ ਹੈ ਕਿ ਇਹ ਕਾਰਵਾਈ ਸਿਰਫ਼ ਉਸ ਹਿੱਸੇ ‘ਤੇ ਕੀਤੀ ਜਾ ਰਹੀ ਹੈ ਜੋ ਨਜਾਇਜ਼ ਉਸਾਰੀ ਦੇ ਘੇਰੇ ਵਿੱਚ ਆਉਂਦਾ ਹੈ । ਉਨ੍ਹਾਂ ਮੁਤਾਬਕ ਇਹ ਕਦਮ ਨਿਯਮਾਂ ਅਨੁਸਾਰ ਚੁੱਕਿਆ ਗਿਆ ਹੈ । ਖਹਿਰਾ ਦੀ ਅਪੀਲ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਮਰਥਕ ਉਨ੍ਹਾਂ ਦੇ ਘਰ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ । ਕਿਸੇ ਵੀ ਹਿੰਸਕ ਟਕਰਾਅ (Violent conflict) ਨੂੰ ਰੋਕਣ ਲਈ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ । ਕਈ ਜ਼ਿਲ੍ਹਿਆਂ ਦੀ ਪੁਲਸ ਅਤੇ ਸੀਨੀਅਰ ਅਧਿਕਾਰੀ ਮੌਕੇ ‘ਤੇ ਤੈਨਾਤ ਹਨ । ਸਮਰਥਕਾਂ ਵੱਲੋਂ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ (Loud sloganeering) ਕੀਤੀ ਜਾ ਰਹੀ ਹੈੈ । ਵਿਰੋਧੀ ਧਿਰਾਂ ਵੱਲੋਂ ਵੀ ਇਸ ਕਾਰਵਾਈ ਦੀ ਨਿੰਦਾ ਕੀਤੀ ਜਾ ਰਹੀ ਹੈ, ਜਦਕਿ ਸੱਤਾਧਾਰੀ ਧਿਰ ਇਸ ਨੂੰ ਸਿਰਫ਼ `ਕਾਨੂੰਨੀ ਪ੍ਰਕਿਰਿਆ`ਦੱਸ ਰਹੀ ਹੈ ।

Read More : ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਫੂਕਿਆ ਰਾਜਾ ਵੜਿੰਗ ਦਾ ਪੁਤਲਾ

LEAVE A REPLY

Please enter your comment!
Please enter your name here