ਹਰਦੋਈ `ਚ ਜਵਾਈ ਨੇ ਸਹੁਰੇ ਦੀ ਹਾਕੀ ਨਾਲ ਕੁੱਟ-ਕੁੱਟ ਕੇ ਕੀਤੀ ਹੱਤਿਆ

0
34
Murder

ਹਰਦੋਈ, 18 ਫਰਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਹਰਦੋਈ ਜਿ਼ਲੇ ‘ਚ ਇਕ ਜਵਾਈ ਨੇ ਆਪਣੇ ਸਹੁਰੇ ਦੀ ਮੰਗਲਵਾਰ ਸਵੇਰੇ ਹਾਕੀ ਨਾਲ ਕੁੱਟ-ਕੁੱਟ ਕੇ ਹੱਤਿਆ (Murder) ਕਰ ਦਿੱਤੀ ।

ਕੀ ਕਾਰਨ ਸੀ ਅਜਿਹਾ ਕਰਨ ਦਾ

ਦੱਸਿਆ ਜਾਂਦਾ ਹੈ ਕਿ ਸਹੁਰੇ ਪਰਿਵਾਰ ਦੀ ਜਾਇਦਾਦ ‘ਚ ਹਿੱਸੇਦਾਰੀ ਨੂੰ ਲੈ ਕੇ ਜਵਾਈ ਦਾ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ । ਸ਼ਾਹਜਹਾਂਪੁਰ ਜਿ਼ਲੇ ਦੇ ਅੱਲ੍ਹਾਗੰਜ ਥਾਣਾ ਖੇਤਰ ਦਾ ਰਹਿਣ ਵਾਲਾ ਅਸ਼ੋਕ ਬਾਬੂ ਉਰਫ਼ ਪਿੰਨੇ (52) ਆਪਣੀ ਭੈਣ ਅਲਕਾ ਨਾਲ ਹਨੂੰਮਾਨ ਧਾਮ ਰਾਮਤਾਲ ਮੰਦਰ ‘ਚ ਪੂਜਾ ਕਰਨ ਤੋਂ ਬਾਅਦ ਬਾਈਕ `ਤੇ ਵਾਪਸ ਆ ਰਿਹਾ ਸੀ । ਹਠੌਰਾ ਪਿੰਡ ਨੇੜੇ ਜਵਾਈ ਮਨਮੋਹਨ ਉਰਫ਼ ਮੰਨੂ ਨੇ ਉਸ ਨੂੰ ਰੋਕਿਆ ਤੇ ਹਾਕੀ ਨਾਲ ਕੁੱਟਣਾ (Beating) ਸ਼ੁਰੂ ਕਰ ਦਿੱਤਾ ।

ਪੁਲਸ ਕਰ ਰਹੀ ਹੈ ਮੁਲਜਮ ਜਵਾਈ ਦੀ ਭਾਲ

ਅਸ਼ੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ । ਉਸ ਨੂੰ ਫਰੂਖਾਬਾਦ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ । ਮੁਲਜ਼ਮ ਜਵਾਈ ਨੂੰ ਗ੍ਰਿਫ਼ਤਾਰ (Arrested) ਕਰਨ ਲਈ ਪੁਲਸ ਟੀਮਾਂ ਬਣਾਈਆਂ ਗਈਆਂ ਹਨ ।

Read More : ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ

LEAVE A REPLY

Please enter your comment!
Please enter your name here