ਬਾਰਾਬੰਕੀ, 14 ਫਰਵਰੀ 2026 : ਸਮਾਜਵਾਦੀ ਪਾਰਟੀ (Samajwadi Party) ਦੇ ਰਾਸ਼ਟਰੀ ਬੁਲਾਰੇ ਮਨੋਜ ਯਾਦਵ ਨੂੰ ਉੱਤਰ ਪ੍ਰਦੇਸ਼ ਪੁਲਸ ਨੇ ਬਾਰਾਬੰਕੀ ਜਿ਼ਲੇ ਦੇ ਸਫਦਰਗੰਜ ਖੇਤਰ ਤੋਂ ਗ੍ਰਿਫ਼ਤਾਰ (Arrested) ਕੀਤਾ ਗਿਆ ।
ਹਿਰਾਸਤ ਵਿਚ ਲੈਂਦਿਆਂ ਹੀ ਪੁਲਸ ਨੇ ਕਰਵਾਈ ਡਾਕਟਰੀ ਜਾਂਚ
ਅਧਿਕਾਰੀਆਂ ਅਨੁਸਾਰ ਮਨੋਜ ਯਾਦਵ (Manoj Yadav) ਨੂੰ ਕੁਝ ਸਾਥੀਆਂ ਨਾਲ ਸਫਦਰਗੰਜ ਖੇਤਰ `ਚੋਂ ਲੰਘਦੇ ਸਮੇਂ ਰੋਕਿਆ ਗਿਆ । ਹਿਰਾਸਤ ‘ਚ ਲੈਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਬਡਾਗਾਓਂ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ । ਬਾਅਦ ‘ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਖਨਊ ਲਿਜਾਇਆ ਗਿਆ । ਦੱਸਿਆ ਜਾਂਦਾ ਹੈ ਕਿ ਯਾਦਵ ਪਿਛਲੇ 2 ਦਿਨਾਂ ਤੋਂ ਸ਼ੱਕੀ ਹਾਲਾਤ ‘ਚ ਲਾਪਤਾ ਸਨ । ਉਨ੍ਹਾਂ ਦੀ ਪਤਨੀ ਨੇ ਲਖਨਊ ਦੇ ਗੋਮਤੀ ਨਗਰ ਐਕਸਟੈਂਸ਼ਨ ਪੁਲਸ ਸਟੇਸ਼ਨ ‘ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ।
ਐੱਸ. ਸੀ.-ਐੱਸ. ਟੀ. ਐਕਟ ਤੇ ਛੇੜਛਾੜ ਅਧੀਨ ਮਾਮਲਾ ਦਰਜ
ਪਾਰਟੀ ਆਗੂਆਂ ਤੇ ਵਰਕਰਾਂ ਨੇ ਵੀ ਉਨ੍ਹਾਂ ਦੇ ਟਿਕਾਣੇ ਬਾਰੇ ਚਿੰਤਾ ਪ੍ਰਗਟ ਕੀਤੀ ਸੀ । ਏ. ਐੱਸ. ਪੀ. ਵਿਕਾਸ ਚੰਦਰ ਤ੍ਰਿਪਾਠੀ ਨੇ ਦੱਸਿਆ ਕਿ 2 ਦਿਨ ਪਹਿਲਾਂ ਸਫਦਰਗੰਜ ਪੁਲਸ ਸਟੇਸ਼ਨ ‘ਚ ਛੇੜਛਾੜ ਤੇ ਐੱਸ. ਸੀ.-ਐੱਸ. ਟੀ. ਐਕਟ (S. C.-S. T. Act) ਅਧੀਨ ਮਾਮਲਾ ਦਰਜ ਕੀਤਾ ਗਿਆ ਸੀ । ਇਹ ਕਾਰਵਾਈ ਉਸ ਮਾਮਲੇ ‘ਚ ਸਬੂਤਾਂ ਤੇ ਜਾਂਚ ਦੇ ਆਧਾਰ ‘ਤੇ ਕੀਤੀ ਗਈ ਹੈ ।
Read More : ਭਾਰਤੀ ਫੌਜ ਦੀ ਜਾਣਕਾਰੀ ਪਾਕਿਸਤਾਨ ਭੇਜਣ ਵਾਲਾ ਜਾਸੂਸ ਗ੍ਰਿਫ਼ਤਾਰ









