ਬਿਹਾਰ, 7 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਪੂਰਨੀਆ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੂੰ ਪਟਨਾ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕਿਸ ਮਾਮਲੇ ਵਿਚ ਕੀਤਾ ਗਿਆ ਹੈ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਪੂਰਨੀਆ ਲੋਕ ਸਭਾ ਹਲਕੇ (Purnia Lok Sabha constituency) ਤੋਂ ਸੰਸਦ ਮੈਂਬਰ ਪੱਪੂ ਯਾਦਵ ਨੂੰ ਜੋ ਬੀਤੀ ਦੇਰ ਰਾਤ ਪਟਨਾ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਨੂੰ ਪੁਲਸ ਨੇ 35 ਸਾਲ ਪੁਰਾਣੇ ਮਾਮਲੇ ਵਿੱਚ ਜ਼ਮਾਨਤ ਰੱਦ ਹੋ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ । ਜਾਣਕਾਰੀ ਅਨੁਸਾਰ ਜਦੋਂ ਪੁਲਸ ਵਲੋਂ ਗ੍ਰਿਫ਼ਤਾਰ ਕਰਨ ਦੀ ਕੋਸਿ਼ਸ਼ ਕੀਤੀ ਗਈ ਤਾਂ ਉਸ ਤੋਂ ਪਹਿਲਾਂ ਹਾਈਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ ।
ਪੱਪੂ ਯਾਦਵ ਜੋ ਕਿ ਪੂਰਨੀਆ ਤੋਂ ਅਜ਼ਾਦ ਸੰਸਦ ਮੈਂਬਰ ਹਨ ਦਾ ਪੂਰਾ ਨਾਮ ਰਾਜੇਸ਼ ਰੰਜਨ ਉਰਫ ਪਪੂ ਯਾਦਵ (Rajesh Ranjan alias Pappu Yadav) ਹੈ ਤੇ ਉਨ੍ਹਾਂ ਦੀ ਰਿਹਾਇਸ਼ `ਤੇ ਅਚਾਨਕ ਭਾਰੀ ਪੁਲਸ ਫੋਰਸ ਪਹੁੰਚਣ ਤੇ ਕਾਫ਼ੀ ਦੇਰ ਚੱਲੀ ਕਾਰਵਾਈ ਤੋਂ ਬਾਅਦ ਪਪੂ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਸਮਰਥਕਾਂ ਨੇ ਪੱਪੂ ਯਾਦਵ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਨਾਅਰੇਬਾਜ਼ੀ ਕੀਤੀ ।
Read More : ਜੇਲ ਮੁਲਾਜਮ ਪਾਸਟਰ ਬਜਿੰਦਰ ਦੀ ਮਦਦ ਮਾਮਲੇ ਵਿਚ ਗ੍ਰਿਫ਼ਤਾਰ









