ਚੰਡੀਗੜ੍ਹ, 24 ਨਵੰਬਰ 2025 : ਪੰਜਾਬੀ ਫਿਲਮ ਇੰਡਸਟਰੀ (Punjabi film industry) ਦੀ ਪ੍ਰਸਿੱਧ ਸਟਾਰ ਸੋਨਮ ਬਾਜਵਾ ਇੱਕ ਕਥਿਤ ਵਿਵਾਦ ਵਿੱਚ ਘਿਰ ਗਈ ਹੈ । ਜਿਸ ਤੇ ਦੋਸ਼ ਹੈ ਕਿ ਉਸਦੀ ਫਿਲਮ ਸਰਹਿੰਦ ਵਿੱਚ ਇੱਕ ਸਦੀਆਂ ਪੁਰਾਣੀ ਅਤੇ ਪਵਿੱਤਰ ਮਸਜਿਦ ਦੇ ਅੰਦਰ ਗੁਪਤ ਰੂਪ ਵਿੱਚ ਸ਼ੂਟ ਕੀਤੀ ਗਈ । ਮੁਸਲਿਮ ਧਾਰਮਿਕ ਆਗੂਆਂ ਨੇ ਇਸ ਕਦਮ ਨੂੰ “ਅਪਮਾਨਜਨਕ” (“Disgraceful”) ਦੱਸਦਿਆਂ ਸਖ਼ਤ ਵਿਰੋਧ ਕੀਤਾ ਹੈ ।
ਸ਼ੂਟ ਕਰਨ ਵੇਲੇ ਲੋੜੀਂਦੀ ਧਾਰਮਿਕ ਮਨਜ਼ੂਰੀ ਨਹੀਂ ਲਈ ਗਈ ਸੀ
ਸੂਤਰਾਂ ਅਨੁਸਾਰ, ਫਿਲਮ ਯੂਨਿਟ ਨੇ ਨਾ ਸਿਰਫ਼ ਮਸਜਿਦ (Mosque) ਦੇ ਅੰਦਰ ਸ਼ੂਟਿੰਗ ਕੀਤੀ ਬਲਕਿ ਇਸਦੇ ਪਵਿੱਤਰ ਆਰਕੀਟੈਕਚਰ ਅਤੇ ਮਾਹੌਲ ਨੂੰ ਮਨੋਰੰਜਕ ਦ੍ਰਿਸ਼ਾਂ ਲਈ ਵੀ ਵਰਤਿਆ । ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋੜੀਂਦੀ ਧਾਰਮਿਕ ਇਜਾਜ਼ਤ ਨਹੀਂ ਲਈ ਗਈ ਸੀ । ਇਹ ਵੀ ਦੋਸ਼ ਹੈ ਕਿ ਸ਼ੂਟਿੰਗ ਦੌਰਾਨ ਕੁਝ ਦ੍ਰਿਸ਼ ਮਸਜਿਦ ਦੀ ਪਵਿੱਤਰਤਾ ਦੀ ਉਲੰਘਣਾ ਕਰਕੇ ਫਿਲਮਾਏ ਗਏ ਸਨ ।
ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਦਿੱਤੀ ਇਸ ਮਾਮਲੇ ਤੇ ਸਖਤ ਪ੍ਰਕਿਰਿਆ
ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ (Shahi Imam Maulana Muhammad Usman Ludhianvi) ਨੇ ਇਸ ਮਾਮਲੇ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਨੇ ਇਸਨੂੰ ਸਿੱਧਾ ਧਾਰਮਿਕ ਉਲੰਘਣਾ ਦੱਸਿਆ ਅਤੇ ਕਿਹਾ ਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ । ਅੱਜ, ਸ਼ਾਹੀ ਇਮਾਮ ਇਸ ਵਿਵਾਦ ਨੂੰ ਲੈ ਕੇ ਲੁਧਿਆਣਾ ਦੀ ਜਾਮਾ ਮਸਜਿਦ ਵਿੱਚ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕਰਨਗੇ । ਮੰਨਿਆ ਜਾ ਰਿਹਾ ਹੈ ਕਿ ਉਹ ਸ਼ੂਟਿੰਗ ਨਾਲ ਸਬੰਧਤ ਕੁਝ “ਸੰਵੇਦਨਸ਼ੀਲ ਸਬੂਤ” ਪੇਸ਼ ਕਰ ਸਕਦੇ ਹਨ ਅਤੇ ਫਿਲਮ ਯੂਨਿਟ ਦੀ ਕਥਿਤ ਲਾਪਰਵਾਹੀ ਬਾਰੇ ਮਹੱਤਵਪੂਰਨ ਖੁਲਾਸੇ ਕਰ ਸਕਦੇ ਹਨ ।
Read more : ਜਸਬੀਰ ਜੱਸੀ ਨੇ ਪੰਜਾਬੀ ਫ਼ਿਲਮ ਫੇਅਰ ਐਵਾਰਡ ਤੋਂ ਪਹਿਲਾਂ ਚੁੱਕੇ ਸਵਾਲ









