ਸ੍ਰੀਗੰਗਾਨਗਰ ਰੇਲਵੇ ਟੈ੍ਕ ਬਲਾਸਟ ਮਾਮਲੇ ਵਿਚ ਇਕ ਹੋਰ ਨੌਜਵਾਨ ਗ੍ਰਿਫ਼ਤਾਰ

0
28
Arrest

ਗੁਰਦਾਸਪੁਰ 27 ਨਵੰਬਰ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਤੋਂ ਸ੍ਰੀ ਗੰਗਾਨਗਰ ਰੇਲਵੇ ਟੈ੍ਕ ਬਲਾਸਟ ਮਾਮਲੇ ਵਿਚ ਇਕ ਹੋਰ ਨੌਜਵਾਨ ਨੂੰ ਗ੍ਰਿਫ਼ਤਾਰ (Arrest) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਗ੍ਰਿਫ਼ਤਾਰ ਕੀਤਾ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਤੋਂ ਜੋ ਇਕ ਹੋਰ ਨੌਜਵਾਨ ਨੂੰ ਸ੍ਰੀ ਗੰਗਾਨਗਰ ਰੇਲਵੇ ਟੈ੍ਰਕ ਬਲਾਸਟ (Sri Ganganagar Railway Track Blast) ਮਾਮਲੇ ਵਿਚ ਰਾਜਸਥਾਨ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਰਵਿੰਦਰ ਸਿੰਘ ਉਰਫ਼ ਰੋਹਿਤ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਜਿਥੇ ਉਕਤ ਮਾਮਲੇ ਵਿਚ ਇਹ ਚੌਥੀ ਗ੍ਰਿਫ਼ਤਾਰੀ ਹੈ, ਉਥੇ ਹੀ ਗ੍ਰਿਫ਼ਤਾਰ ਕੀਤਾ ਗਿਆ ਉਪਰੋਕਤ ਨੌਜਵਾਨ ਪੁਲਸ ਮੁਲਾਜਮ ਦਾ ਪੁੱਤਰ ਦੱਸਿਆ ਜਾ ਰਿਹਾ ਹੈ ।

ਪੁਲਸ ਕਰ ਰਹੀ ਹੈ ਰਵਿੰਦਰ ਦੀ ਬਲਾਸਟ ਮਾਮਲੇ ਵਿਚ ਕਿੰਨੀ ਕੁ ਹੈ ਸ਼ਮੂਲੀਅਤ

ਪ੍ਰਾਪਤ ਸੂਚਨਾ ਮੁਤਾਬਕ ਜਿਸ ਪੰਜਾਬੀ ਨੌਜਵਾਨ ਨੂੰ ਰਾਜਸਥਾਨ ਪੁਲਸ (Rajasthan Police) ਵਲੋਂ ਸ੍ਰੀ ਗੰਗਾਨਗਰ ਰੇਲਵੇ ਟੈ੍ਕ ਬਲਾਸਟ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਬਲਾਸਟ ਮਾਮਲੇ ਵਿਚ ਕਿੰਨੀ ਕੁ ਸ਼ਮੂਲੀਅਤ ਹੈ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਰਵਿੰਦਰ ਜਿਸ ਪੰਜਾਬ ਪੁਲਸ ਦੇ ਮੁਲਾਜਮ ਦਾ ਪੁੱਤਰ ਦੱਸਿਆ ਜਾ ਰਿਹਾ ਹੈ ਦੇ ਪਿਤਾ ਕੁਲਦੀਪ ਸਿੰਘ ਦੋਰਾਂਗਲਾ ਪੁਲਸ ਸਟੇਸ਼ਨ ਵਿੱਚ ਕਾਂਸਟੇਬਲ ਦੇ ਤੌਰ ‘ਤੇ ਤੈਨਾਤ ਹਨ ਅਤੇ ਰਵਿੰਦਰ ਸਿੰਘ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਪਹਿਲੇ ਮੁਲਜ਼ਮ ਮਹਿਕਦੀਪ ਕੌਰ ਅਤੇ ਦਵਿੰਦਰ ਸਿੰਘ ਦਾ ਦੋਸਤ ਹੈ, ਅਤੇ ਉਹ ਇਕੱਠੇ ਸਕੂਲ ਪੜ੍ਹਦੇ ਸਨ ।

LEAVE A REPLY

Please enter your comment!
Please enter your name here