ਭੋਪਾਲ, 26 ਨਵੰਬਰ 2026 : ਭਾਰਤ ਦੇਸ਼ ਦੀ ਮਹਿਲਾ ਹਾਕੀ ਟੀਮ (Women’s Hockey Team) ਵਲੋਂ ਜਾਪਾਨ ਦੀ ਮਹਿਲਾ ਹਾਕੀ ਟੀਮ ਨੂੰ ਹਰਾ ਕੇ ਵਿਸ਼ਵ ਦੀ 4 ਨੰਬਰ ਟੀਮ ਦਾ ਖਿਤਾਬ ਪ੍ਰਾਪਤ ਕੀਤਾ ਗਿਆ ਹੈ ।
ਕਿੰਨੀਆਂ ਦੌੜਾਂ ਨਾਲ ਹਰਾਇਆ ਗਿਆ ਹੈ ਜਾਪਾਨ ਦੀ ਟੀਮ ਨੂੰ
ਮਿਲੀ ਜਾਣਕਾਰੀ ਅਨੁਸਾਰ ਭਾਰਤੀ ਮਹਿਲਾ ਹਾਕੀ ਟੀਮ ਵਲੋਂ ਜੋ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਐਫ. ਆਈ. ਐਚ. ਵਰਲਡ ਰੈਂਕਿੰਗ ਵਿੱਚ ਚੌਥਾ ਸਥਾਨ ਹਾਸਲ ਕਰ ਲਿਆ ਹੈ ਤਹਿਤ ਭੋਪਾਲ ਵਿੱਚ ਚੱਲ ਰਹੀ ਵੂਮੈਨਜ਼ ਏਸ਼ੀਅਨ ਚੈਂਪੀਅਨਜ਼ ਟਰਾਫੀ (Women’s Asian Champions Trophy) ਵਿੱਚ ਭਾਰਤ ਨੇ ਬੁੱਧਵਾਰ ਨੂੰ ਜਾਪਾਨ ਨੂੰ 4-0 ਨਾਲ ਕਰਾਰੀ ਮਾਤ ਦਿੱਤੀ । ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਭਾਰਤੀ ਟੀਮ ਆਪਣੀ ਹੁਣ ਤੱਕ ਦੀ ਸਰਵੋਤਮ ਰੈਂਕਿੰਗ `ਤੇ ਪਹੁੰਚ ਗਈ ਹੈ ।
ਪਹਿਲਾਂ ਵੀ ਹਾਸਲ ਕੀਤੀ ਗਈ ਹੈ ਭਾਰਤੀ ਟੀਮ ਵਲੋਂ ਪੁਜੀਸ਼ਨ
ਜਿ਼ਕਰਯੋਗ ਹੈ ਕਿ ਭਾਰਤੀ ਟੀਮ ਨੇ ਇੱਕ ਦਿਨ ਪਹਿਲਾਂ ਹੀ ਚੀਨ ਨੂੰ 6-2 ਨਾਲ ਹਰਾ ਕੇ ਪਹਿਲੀ ਵਾਰ ਟਾਪ-5 ਵਿੱਚ ਆਪਣੀ ਥਾਂ ਪੱਕੀ ਕੀਤੀ ਸੀ ਅਤੇ ਪੰਜਵੇਂ ਨੰਬਰ `ਤੇ ਪਹੁੰਚੀ ਸੀ। ਹੁਣ ਜਾਪਾਨ ਵਿਰੁੱਧ ਮਿਲੀ ਜਿੱਤ ਤੋਂ ਬਾਅਦ ਟੀਮ ਨੇ ਇੱਕ ਹੋਰ ਸਥਾਨ ਦੀ ਛਾਲ ਮਾਰੀ ਹੈ ।









