ਵੈਲਿੰਗਟਨ, 23 ਨਵੰਬਰ 2026 : ਟੈਸਟ ਸੀਰੀਜ਼ (Test Series) ਦਾ ਪਹਿਲਾ ਮੁਕਾਬਲਾ ਜੋ ਕਿ ਭਾਰਤ ਅਤੇ ਨਿਊਜ਼਼ੀਲੈਂਡ (India and New Zealand) ਵਿਚਕਾਰ ਖੇਡਿਆ ਗਿਆ ਡਰਾਅ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਲੀਡ ਲੈਣ ਦੇ ਬਾਵਜੂਦ ਟੀਮ ਇੰਡੀਆ ਰਹੀ ਮੈਚ ਜਿੱਤਣ ਵਿਚ ਨਾਕਾਮ
ਪਹਿਲੀ ਪਾਰੀ ਵਿੱਚ 352 ਦੌੜਾਂ ਦੀ ਮਜ਼ਬੂਤ ਲੀਡ ਲੈਣ ਦੇ ਬਾਵਜੂਦ ਟੀਮ ਇੰਡੀਆ (Team India) ਇਸ ਮੈਚ ਨੂੰ ਜਿੱਤਣ ਵਿੱਚ ਨਾਕਾਮ ਰਹੀ । ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਸੰਘਰਸ਼ ਦਿਖਾਉਂਦਿਆਂ ਚਾਰ ਸੈਸ਼ਨਾਂ ਤੱਕ ਬੱਲੇਬਾਜ਼ੀ ਕੀਤੀ ਅਤੇ ਮੈਚ ਬਚਾ ਲਿਆ । ਆਖਰੀ ਦਿਨ ਦੇ ਦੂਜੇ ਸੈਸ਼ਨ ਵਿੱਚ ਭਾਰਤੀ ਫੀਲਡਰਾਂ ਨੇ ਡੈਰਿਲ ਮਿਸ਼ੇਲ ਨੂੰ ਤਿੰਨ ਜੀਵਨਦਾਨ ਦਿੱਤੇ, ਜਿਸ ਦਾ ਫਾਇਦਾ ਉਠਾਉਂਦਿਆਂ ਮਿਸ਼ੇਲ ਅਤੇ ਗਲੇਨ ਫਿਲਿਪਸ ਨੇ ਅਹਿਮ ਸਾਂਝੇਦਾਰੀ ਕਰਕੇ ਭਾਰਤ ਦੇ ਹੱਥੋਂ ਜਿੱਤ ਖੋਹ ਲਈ ।
ਕਿੰਨੀਆਂ ਦੌੜਾਂ ਬਣਾਈਆਂ ਗਈਆਂ ਸਨ ਨਿਊਜ਼ੀਲੈਂਡ ਵਲੋਂ
ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿੱਚ 368 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਭਾਰਤ ਨੇ 9 ਵਿਕਟਾਂ ‘ਤੇ 720 ਦੌੜਾਂ ਬਣਾ ਕੇ ਪਾਰੀ ਐਲਾਨੀ। ਦੂਜੀ ਪਾਰੀ ਵਿੱਚ ਨਿਊਜ਼ੀਲੈਂਡ ਨੇ 5 ਵਿਕਟਾਂ ਗੁਆ ਕੇ 239 ਦੌੜਾਂ ਬਣਾਈਆਂ ਅਤੇ ਮੈਚ ਡਰਾਅ ਰਿਹਾ। ਦੋਵਾਂ ਟੀਮਾਂ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ 4-4 ਅੰਕ ਮਿਲੇ ਹਨ ।









