ਇਨਫੋਰਸਮੈਂਟ ਡਾਇਰੈਕਟੋਰੇਟ ਨੇ ਭੇਜੇ ਰਾਜ ਸਭਾ ਮੈਂਬਰ ਸੰਧੂ ਨੂੰ ਸੰਮੰਨ

0
28
Sandhu

ਚੰਡੀਗੜ੍ਹ, 20 ਨਵੰਬਰ 2026 : ਰਾਜ ਸਭਾ ਮੈਂਬਰ (Member of the Rajya Sabha) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਲਕ ਸਤਨਾਮ ਸਿੰਘ ਸੰਧੂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਸੰਮੰਨ ਭੇਜੇ ਜਾਣ ਦਾ ਸਮਾਚਾਰ ਹੈ ।

ਕਦੋਂ ਪੇਸ਼ ਹੋਣ ਲਈ ਆਖਿਆ ਗਿਆ ਹੈ

ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਈ. ਡੀ. ਜਿਸ ਵਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ (Satnam Singh Sandhu) ਨੂੰ ਦਿੱਲੀ ਦਫ਼ਤਰ ਵਿਖੇ ਪੇਸ਼ ਹੋਣ ਲਈ ਸੰਮੰਨ ਭੇਜੇ ਗਏ ਹਨ ਤਹਿਤ 25 ਨਵੰਬਰ ਨੂੰ ਪੇਸ਼ ਹੋਣ ਲਈ ਆਖਿਆ ਗਿਆ ਹੈ ।

ਦੱਸਣਯੋਗ ਹੈ ਕਿ ਸਤਨਾਮ ਸੰਧੂ ਜਿਨ੍ਹਾਂ ਨੂੰ ਕਿ ਅਕਾਲੀ ਸਰਕਾਰ ਦੌਰਾਨ ਆਪਣੇ ਕੰਮ ਵਿਚ ਵੱਡੀ ਸਫ਼ਲਤਾ ਪ੍ਰਾਪਤ ਹੋਈ ਸੀ ਮੁੜ ਭਾਜਪਾ ਦੇ ਨੇੜੇੇ ਹੋ ਗਏ ਅਤੇ ਬਾਅਦ ਵਿਚ ਰਾਸ਼ਟਰਪਤੀ ਵਲੋਂ ਸੰਧੂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸਦੇ ਚਲਦਿਆਂ ਸਤਨਾਮ ਸਿੰਘ ਸੰਧੂ ਹੁਣ ਭਾਾਜਪਾ ਆਗੂ ਦੇ ਤੌਰ ਤੇ ਸਰਗਰਮ ਹਨ ।

ਕੀ ਕਾਰਨ ਹੈ ਈ. ਡੀ. ਵਲੋਂ ਸੰਧੂ ਨੂੰ ਸੰਮੰਨ ਭੇਜਣ ਦਾ

ਪ੍ਰਾਪਤ ਸੂਚਨਾ ਮੁਤਾਬਕ ਈ. ਡੀ. ਵਲੋਂ ਜੋ ਸਤਨਾਮ ਸਿੰਘ ਸੰਧੂ ਨੇ ਦਿੱਲੀ ਦਫ਼ਤਰ ਵਿਖੇ ਪੇਸ਼ ਹੋਣ ਲਈ ਸੰਮੰਨ (Summon) ਭੇਜੇ ਗਏ ਹਨ ਦਾ ਮੁੱਖ ਕਾਰਨ ਭਰੋਸੇਯੋਗ ਸੂਤਰਾਂ ਮੁੁਤਾਬਕ ਸੰਧੂ ਨੂੰ ਇਕ ਵਿਵਾਦਤ ਕੰਪਨੀ ਤੋਂ ਫੰਡ ਪ੍ਰਾਪਤ ਹੋਏ ਸਨ, ਜਿਸ ਸਬੰਧੀ ਈ. ਡੀ. ਵਲੋਂ ਜਾਂਚ ਕੀਤੀ ਜਾ ਰਹੀ ਹੈ । ਜਾਣਕਾਰੀ ਮੁਤਾਬਕ ਜੋ ਜਾਂਚ ਈ. ਡੀ. ਕਰ ਰਹੀ ਹੈ ਉਹ ਕੰਪਨੀ ਪੌਂਜੀ ਸਕੀਮ ਲਈ ਏਜੰੰਸੀ ਦੀ ਜਾਂਚ ਅਧੀਨ ਹੈ ।

LEAVE A REPLY

Please enter your comment!
Please enter your name here