ਗ੍ਰੇਟਰ ਨੋਇਡਾ ਵਿਖੇ ਮਾਮੇ ਨੇ ਕਰ ਦਿੱਤਾ ਨਾਬਾਲਗ ਭਾਣਜੀ ਨਾਲ ਜਬਰ ਜਨਾਹ

0
36
Noida rape

ਗ੍ਰੇਟਰ ਨੋਇਡਾ, 19 ਨਵੰਬਰ 2026 : ਭਾਰਤ ਦੇਸ਼ ਦੇੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਬਾਦਲਪੁਰ ਕੋਤਵਾਲੀ ਖੇਤਰ ਵਿਚ ਇਕ ਨਾਬਾਲਗ ਭਾਣਜੀ ਨਾਲ ਮਾਮੇ ਵਲੋਂ ਹੀ ਜਬਰ ਜਨਾਹ (Rape) ਕੀਤਾ ਗਿਆ ਹੈ ।

ਪੁਲਸ ਨੇ ਕਰ ਲਿਆ ਹੈ ਮੁਲਜਮ ਨੂੰ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਬਾਦਲਪੁਰ ਕੋਤਵਾਲੀ ਖੇਤਰ ਵਿਖੇ ਜੋ ਇਕ 11 ਸਾਲਾਂ ਦੀ ਨਾਬਾਲਗ ਲੜਕੀ (Minor girl) ਨਾਲ ਉਸਦੇ ਜਾਣਕਾਰ ਮਾਮੇ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਮਾਮਲੇ ਵਿਚ ਪੁਲਸ ਵਲੋਂ ਦੋ ਘੰਟਿਆਂ ਦੇ ਅੰਦਰ ਹੀ ਇਕ ਪੁਲਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ (Arrest) ਕਰ ਲਿਆ ਗਿਆ ।

ਪੁਲਸ ਨੇ ਕੀਤੀ ਕੇਸ ਦਰਜ ਕਰਕੇ ਜਾਂਚ ਸ਼ੁਰੂ

ਉਪਰੋਕਤ ਜਬਰ ਜਨਾਹ ਮਾਮਲੇ ਵਿਚ ਪੁਲਸ ਵਲੋਂ ਜਿਸ ਵਿਅਕਤੀ ਵਲੋਂ ਆਪਣੀ ਹੀ ਭਾਣਜੀ ਨਾਲ ਜਬਰ ਜਨਾਹ ਕੀਤਾ ਗਿਆ ਹੈ ਵਿਰੁੱਧ ਪਰਿਵਾਰਕ ਮੈਂਬਰਾਂ ਦੀ ਸਿ਼ਕਾਇਤ ਦੇ ਆਧਾਰ ‘ਤੇ ਕੇਸ ਦਰਜ (Case registered) ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਪੀੜ੍ਹਤ ਪਰਿਵਾਰ ਵਲੋਂ ਉਕਤ ਮਾਮਲੇ ਵਿਚ ਸਮੂਹਿਕ ਜਬਰ ਜਨਾਹ ਕੀਤੇ ਜਾਣ ਦਾ ਖਦਸਾ ਪ੍ਰਗਟਾਇਆ ਗਿਆ ਹੈ ।

LEAVE A REPLY

Please enter your comment!
Please enter your name here