ਕਾਰ ਨੂੰ ਅੱਗ ਲੱਗਣ ਕਾਰਨ ਕਾਰ ਚਾਲਕ ਹੋਇਆ ਸੜ ਕੇ ਸੁਆਹ

0
33
Car Burn

ਉਤਰ ਪ੍ਰਦੇਸ਼, 10 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਬਾਰਾਬੰਕੀ ਵਿਖੇ ਚਲਦੀ ਕਾਰ ਨੂੰ ਅੱਗ ਲੱਗਣ ਕਾਰਨ ਕਾਰ ਚਾਲਕ ਬੁਰੀ ਤਰ੍ਹਾਂ ਸੜ ਕੇ ਸੁਆਹ (Burned to ashes) ਹੋ ਗਿਆ ।

ਕੌਣ ਹੈ ਇਹ ਕਾਰ ਚਾਲਕ

ਮਿਲੀ ਜਾਣਕਾਰੀ ਅਨੁਸਾਰ ਯੂ. ਪੀ. ਦੇ ਬਾਰਾਬੰਕੀ (Barabanki) ਵਿਖੇ ਜੋ ਇਕ ਚਲਦੀ ਕਾਰ ਨੂੰ ਭਿਆਨਕ ਅੱਗ ਲੱਗਣ ਦੇ ਕਾਰਨ ਕਾਰ ਚਾਲਕ ਸੜ ਕੇ ਬੁਰੀ ਤਰ੍ਹਾਂ ਸੁਆਹ ਹੋ ਗਿਆ ਦੀ ਪਛਾਣ 45 ਸਾਲਾ ਪ੍ਰਦੀਪ ਕੁਮਾਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਬਾਰਾਬੰਕੀ ਦੇ ਪਿਆਰੇਪੁਰ ਦਾ ਰਹਿਣ ਵਾਲਾ ਸੀ ਤੇ ਚਾਰ ਕੁ ਮਹੀਨੇ ਪਹਿਲਾਂ ਹੀ ਟਾਟਾ ਟਿਆਗੋ ਦਾ ਸੀ. ਐਨ. ਜੀ. ਮਾਡਲ ਖਰੀਦਿਆ ਸੀ ਪਰ ਅਚਾਨਕ ਹੀ ਅੱਗ ਲੱਗਣ ਕਾਰਨ ਕਾਰ ਸੜ ਕੇ ਸੁਆਹ ਹੋ ਗਈ ।

ਕੀ ਦੱਸਿਆ ਰਾਹਗੀਰਾਂ ਨੇ

ਉਕਤ ਵਾਪਰੇ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੈਦਾਨਪੁਰ ਦੇ ਵਸਨੀਕ ਮਦਨ ਕੁਮਾਰ ਵਰਮਾ ਨੇ ਦੱਸਿਆ ਕਿ ਰਾਤ ਡੇਢ ਕੁ ਵਜੇ ਇਕ ਧਮਾਕੇ ਦੀ ਆਵਾਜ਼ ਆਈ ਸੀ ਪਰ ਜਦੋ ਅੱਜ ਸਵੇਰੇ ਸੈਰ ਤੇ ਨਿਕਲਦੇ ਵੇਲੇ ਦੇਖਿਆ ਤਾਂ ਕਾਰ ਅਤੇ ਉਸ ਵਿਚ ਸਵਾਰ ਵਿਅਕਤੀ ਦੋਵੇਂ ਪੂਰੀ ਤਰ੍ਹਾਂ ਸੜੇੇ ਹੋਏ ਸਨ। ਜਿਸ ਤੇ ਪੁਲਸ ਤੇ ਫਾਇਰ ਬ੍ਰਿਗੇਡ (Fire Brigade) ਦੋਹਾਂ ਨੂੰ ਹੀ ਸੂਚਿਤ ਕੀਤਾ ਗਿਆ ਪਰ ਸਭ ਕੁੱਝ ਕਾਫੀ ਸਮਾਂ ਬੀਤਣ ਕਰਕੇ ਖਤਮ ਹੋ ਚੁੱਕਿਆ ਸੀ ।

LEAVE A REPLY

Please enter your comment!
Please enter your name here