13 ਲੋਕਾਂ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਮੌਤ ਦੀ ਸਜ਼ਾ ਨੂੰ ਦੇਖ ਸਕੇਗੀ ਜਨਤਾ

0
39
execution

ਵਾਸ਼ਿੰਗਟਨ, 10 ਅਕਤੂਬਰ 2026 : ਸਾਲ-2009 ਦੇ ਵਿਚ ਟੈਕਸਾਸ ਦੇ ਫੋਰਟ ਹੁਡ ਫੌਜੀ ਅੱਡੇ ਤੇ 13 ਵਿਅਕਤੀਆਂ ਦਾ ਗੋਲੀਬਾਰੀ (Firing) ਕਰਕੇ ਕਤਲ ਕਰਨ ਵਾਲੇ ਵਿਅਕਤੀ ਦੀ ਮੌਤ ਦੀ ਸਜ਼ਾ (Death penalty) ਜਨਤਾ ਦੇਖ ਸਕੇਗੀ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਸਾਲ-2009 ਦੇ ਵਿਚ ਟੈਕਸਾਸ ਦੇ ਫੋਰਟ ਹੁਡ ਫੌਜੀ ਅੱਡੇ ਤੇ 13 ਵਿਅਕਤੀਆਂ ਦਾ ਗੋਲੀਬਾਰੀ ਕਰਕੇ ਕਤਲ (Murder) ਕਰਨ ਵਾਲੇ ਵਿਅਕਤੀ ਦੀ ਮੌਤ ਦੀ ਸਜ਼ਾ ਜਿਸਨੂੰ ਕਿ ਜਨਤਾ ਦੇਖ ਸਕੇਗੀ ਦੀ ਪਛਾਣ ਹਸਨ ਦੇ ਤੌਰ ‘ਤੇ ਹੋਈ ਹੈ । ਇਹ ਜਾਣਕਾਰੀ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਵੀਰਵਾਰ ਨੂੰ ਦਿੱਤੀ ।

ਕਦੋਂ ਹੋਵੇਗੀ ਇਹ ਮੌਤ ਦੀ ਸਜ਼ਾ

ਪ੍ਰਾਪਤ ਸੂਚਨਾ ਮੁਤਾਬਕ ਅਮਰੀਕੀ ਰੱਖਿਆ ਮੰਤਰੀ ਹੇਗਸੇਥ ਨੇ ਕਿਹਾ ਕਿ ਹਸਨ ਨੂੰ ਤਿੰਨ ਦਸੰਬਰ ਨੂੰ ਦੁਪਹਿਰ ਇਕ ਵਜੇ ਫੋਰਟ ਹੂਡ ’ਚ ਫ਼ੌਜੀਆਂ ਦੀ ਫਾਇਰਿੰਗ ਸਕੁਐਡ ਵੱਲੋਂ ਮੌਤ ਦੀ ਸਜ਼ਾ ਦਿੱਤੀ ਜਾਵੇਗੀ । ਉਨ੍ਹਾਂ ਇਸ ਫ਼ੈਸਲੇ ਨੂੰ ਠੀਕ ਦੱਸਦੇ ਹੋਏ ਕਿਹਾ ਕਿ ਅਜਿਹੇ ਹਮਲਿਆਂ ਦੇ ਗੰਭੀਰ ਨਤੀਜੇ ਹੋਣੇ ਚਾਹੀਦੇ ਹਨ ।

ਕੀ ਸੀ ਪੂਰਾ ਮਾਮਲਾ

ਹਸਨ ਨੂੰ ਨਵੰਬਰ 2009 ’ਚ ਹੋਏ ਹਮਲੇ ’ਚ 13 ਲੋਕਾਂ ਦੀ ਹੱਤਿਆ ਤੇ 30 ਤੋਂ ਵੱਧ ਲੋਕਾਂ ਨੂੰ ਜ਼ਖ਼ਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ । ਫ਼ੌਜੀ ਅਦਾਲਤ ਨੇ 2013 ’ਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ । ਪੈਂਟਾਗਨ ਨੇ ਸਜ਼ਾ ਦਾ ਸਿੱਧਾ ਪ੍ਰਸਾਰਣ ਕਰਨ ਦੀ ਗੱਲ ਕਹੀ ਹੈ ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਪ੍ਰਸਾਰਣ ਕਿੱਥੇ ਉਪਲੱਬਧ ਹੋਵੇਗਾ । ਇਹ 1961 ਤੋਂ ਬਾਅਦ ਅਮਰੀਕੀ ਫ਼ੌਜ ਵੱਲੋਂ ਦਿੱਤੀ ਜਾਣ ਵਾਲੀ ਪਹਿਲੀ ਮੌਤ ਦੀ ਸਜ਼ਾ ਹੋਵੇਗੀ ।

LEAVE A REPLY

Please enter your comment!
Please enter your name here