ਗੌਰਵ ਯਾਦਵ ਨੂੰ ਪੰਜਾਬ ਸਰਕਾਰ ਨੇ ਕੀਤਾ ਰੈਗੂਲਰ ਡੀ. ਜੀ. ਪੀ. ਨਿਯੁਕਤ

0
23
Gourav yaddav

ਚੰਡੀਗੜ੍ਹ, 9 ਅਕਤੂਬਰ 2026 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Government of Punjab) ਵਲੋਂ ਗੌਰਵ ਯਾਦਵ ਨੂੰ ਰੈਗੂਲਰ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਹੈ।

ਪੰਜਾਬ ਨੂੰ ਚਾਰ ਸਾਲਾਂ ਬਾਅਦ ਮਿਲਿਆ ਸਥਾਈ ਡੀ. ਜੀ. ਪੀ.

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਗੌਰਵ ਯਾਦਵ ਨੂੰ ਹੀ ਪੰਜਾਬ ਦੇ ਸਥਾਈ ਡੀ. ਜੀ. ਪੀ. ਨਿਯੁਕਤ (Regular DGP appointed) ਕੀਤੇ ਜਾਣ ਨਾਲ ਪੰਜਾਬ ਨੂੰ ਚਾਰ ਸਾਲਾਂ ਤੋਂ ਸਥਾਈ ਡੀ. ਜੀ. ਪੀ. ਮਿਲਣ ਦੀਆਂ ਕਿਆਸਅਰਾਈਆਂ ਨੂੰ ਹੁਣ ਵਿਰਾਮ ਮਿਲ ਚੁੱਕਿਆ ਹੈ । ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਲਈ ਇਕ ਅਧਿਕਾਰਤ ਪੱਤਰ ਜਾਰੀ ਕਰ ਦਿੱਤਾ ਹੈ ।

ਕਦੋਂ ਤੋਂ ਸੰਭਾਾਲ ਰਹੇ ਹਨ ਪੰਜਾਬ ਦੇ ਡੀ. ਜੀ. ਪੀ. ਵਜੋਂ ਕਮਾਨ

ਪ੍ਰਾਪਤ ਸੂਚਨਾ ਮੁਤਾਬਕ 1992 ਬੈਚ ਦੇ ਆਈ. ਪੀ. ਐਸ. ਅਧਿਕਾਰੀ ਗੌਰਵ ਯਾਦਵ (Gaurav Yadav) ਜੁਲਾਈ 2022 ਤੋਂ ਕਾਰਜਕਾਰੀ ਡੀ. ਜੀ. ਪੀ. ਵਜੋਂ ਕੰਮ ਕਰ ਰਹੇ ਹਨ । ਉਨ੍ਹਾਂ ਦਾ ਨਾਮ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐਸ. ਸੀ.) ਦੁਆਰਾ ਪੰਜਾਬ ਪੁਲਸ ਦੇ ਮੁਖੀ ਵਜੋਂ ਨਿਯੁਕਤੀ ਲਈ ਸੂਚੀਬੱਧ ਤਿੰਨ ਅਧਿਕਾਰੀਆਂ ਵਿੱਚ ਸ਼ਾਮਲ ਹੈ। ਪੈਨਲ ਵਿੱਚ ਸ਼ਾਮਲ ਦੋ ਹੋਰ ਅਧਿਕਾਰੀ ਸ਼ਰਦ ਸੱਤਿਆ ਚੌਹਾਨ ਅਤੇ ਹਰਪ੍ਰੀਤ ਸਿੰਘ ਸਿੱਧੂ ਹਨ ।

LEAVE A REPLY

Please enter your comment!
Please enter your name here