ਨਵੀਂ ਦਿੱਲੀ, 29 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਆਉਟਰ ਨੌਰਥ ਡਿਸਟ੍ਰਿਕਟ ਪੁਲਸ ਵਲੋਂ ਡਰੱਗ ਤਸਕਰ ਇਕ ਲੇਡੀ ਦੇ ਘਰ ਤੋਂ ਛਾਪੇਮਾਰੀ (Raid) ਦੌਰਾਨ ਕਰੋੜਾਂ ਬਰਾਮਦ ਕੀਤੇ ਹਨ ।
ਕੌਣ ਹੈ ਇਹ ਡਰੱਗੀ ਤਸਕਰ
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਜੋ ਪੁਲਸ ਵਲੋਂ ਡਰੱਗ ਤਸਕਰ (Drug smuggler) ਮਹਿਲਾ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਦੌਰਾਨ ਉਸਦੇ ਘਰ ਵਿਚੋਂ ਜੋ ਕਰੋੜਾਂ ਰੁਪਏ ਅਤੇ ਹੋਰ ਵੀ ਕਾਫੀ ਕੁੱਝ ਬਰਾਮਦ ਕੀਤਾ ਗਿਆ ਹੈ ਵਾਲੀ ਮਹਿਲਾ ਦੀ ਪਛਾਣ ਪਾਰਵਤੀ ਦੇ ਤੌਰ ‘ਤੇ ਹੋਈ ਹੈ । ਪੁਲਸ ਅਨੁਸਾਰ ਮਹਿਲਾ ਦੇ ਘਰ ਤੋਂ ਬਰਾਮਦ ਰੁਪਏ ਅਤੇ ਹੋਰ ਸਮੱਗਰੀ ਨਸ਼ੀਲੇ ਪਦਾਰਥਾਂ (Narcotic substances) ਦੀ ਤਸਕਰੀ ਰਾਹੀਂ ਕਮਾਈ ਗਈ ਸੀ ।
ਕੀ ਕੀ ਬਰਾਮਦ ਕੀਤਾ ਗਿਆ ਹੈ ਛਾਪੇਮਾਰੀ ਦੌਰਾਨ
ਪ੍ਰਾਪਤ ਸੂਚਨਾ ਮੁਤਾਬਕ ਦਿੱਲੀ ਦੀ ਡਰੱਗ ਸਰਗਨਾਂ ਪਾਰਵਤੀ ਦੇ ਘਰੋਂ 56. 69 ਲੱਖ ਰੁਪਏ ਨਗਦ, 355 ਗ੍ਰਾਮ ਸੋਨਾ, 161 ਗ੍ਰਾਮ ਚਾਂਦੀ, ਦੋ ਕਾਰਾਂ, 1. 204 ਕਿਲੋਗ੍ਰਾਮ ਹੈਰੋਇਨ ਅਤੇ ਚਾਰ ਜਾਇਦਾਦਾਂ ਦੇ ਰਜਿਸਟਰੀ ਦਸਤਾਵੇਜ ਸ਼ਾਮਲ ਹਨ । ਜਿਕਰਯੋਗ ਹੈ ਕਿ ਪੁਲਸ ਨੇ ਦਿੱਲੀ ਤੋਂ ਰਾਜਸਥਾਨ ਤੱਕ ਫੈਲੇ ਇੱਕ ਅੰਤਰਰਾਜੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ ।









