ਸ਼ਰਾਬ ਪੀਣ ਤੋਂ ਬਾਅਦ ਹੋਏ ਝਗੜੇ `ਚ ਨੌਜਵਾਨ ਨੇ ਮਤਰੇਏ ਪਿਓ ਦਾ ਕੀਤਾ ਕਤਲ

0
37
Murder

ਪਲੱਕੜ, 28 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਕੇਰਲਾ (Kerala) ਦੇ ਜਿਲਾ ਪਲੱਕੜ ਵਿਖੇ ਇਕ ਨੌਜਵਾਨ ਵਲੋਂ ਆਪਣੇ ਹੀ ਸੌਤੇਲੇ ਪਿਤਾ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਕੇਰਲਮ ‘ਚ ਪਲੱਕੜ ਜਿ਼ਲੇ ਦੇ ਮਾਲਮਪੁਝਾ ‘ਚ ਸ਼ਰਾਬ ਪੀਣ ਤੋਂ ਬਾਅਦ ਹੋਏ ਝਗੜੇ ‘ਚ ਜੋ ਇਕ ਨੌਜਵਾਨ ਵਲੋਂ ਆਪਣੇ ਮਤਰੇਏ ਪਿਓ ਦਾ ਕਥਿਤ ਤੌਰ ‘ਤੇ ਚਾਕੂ ਮਾਰ (Knife attack) ਕੇ ਕਤਲ ਕਰ ਦਿੱਤਾ ਵਿਚ ਕਤਲ ਕਰਨ ਵਾਲੇ ਨੌਜਵਾਨ ਦੀ ਪਛਾਣ ਸਤੀਸ਼ ਦੇ ਤੌਰ ‘ਤੇ ਹੋਈ ਹੈ । ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਨੱਕਲ ਦੇ ਕੁਰਥੀਕਾਡਾਵ ਵਾਸੀ ਵਿਨੋਦ (38) ਵਜੋਂ ਹੋਈ ਹੈ ।

ਕੀ ਕਾਰਨ ਸਾਹਮਣੇ ਆਇਆ ਕਤਲ ਕਰਨ ਦਾ

ਪੁਲਸ ਕਤਲ ਦੇ ਮਾਮਲੇ ‘ਚ ਵਿਨੋਦ ਦੇ ਮਤਰੇਏ ਪੁੱਤਰ ਸਤੀਸ਼ ਦੀ ਭਾਲ ਕਰ ਰਹੀ ਹੈ । ਪੁਲਸ ਅਨੁਸਾਰ ਵਿਨੋਦ ਅਤੇ ਸਤੀਸ਼ ਨੇ ਸ਼ਨੀਵਾਰ ਰਾਤ ਘਰ ‘ਚ ਇਕੱਠੇ ਬੈਠ ਕੇ ਸ਼ਰਾਬ ਪੀਤੀ ਸੀ ਅਤੇ ਇਸ ਦੌਰਾਨ ਸ਼ਾਮ ਲੱਗਭਗ ਸਾਢੇ 7 ਵਜੇ ਦੋਵਾਂ ਵਿਚਾਲੇ ਝਗੜਾ ਹੋ ਗਿਆ । ਪੁਲਸ ਨੇ ਦੱਸਿਆ ਕਿ ਝਗੜੇ ਦੌਰਾਨ ਸਤੀਸ਼ ਨੇ ਕਥਿਤ ਤੌਰ ‘ਤੇ ਵਿਨੋਦ ਦੀ ਛਾਤੀ ਦੇ ਖੱਬੇ ਪਾਸੇ ਚਾਕੂ ਨਾਲ ਵਾਰ ਕੀਤਾ ਅਤੇ ਬਾਅਦ ‘ਚ ਉਸ ਨਾਲ ਕੁੱਟਮਾਰ ਕੀਤੀ । ਪੁਲਸ ਅਨੁਸਾਰ, ਵਿਨੋਦ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਸਤੀਸ਼ ਉੱਥੋਂ ਫਰਾਰ ਹੋ ਗਿਆ ।

LEAVE A REPLY

Please enter your comment!
Please enter your name here