ਪਟਿਆਲਾ ਪੁਲਸ ਨੇ ਕੀਤੀ ਦਿੱਲੀ ਵਿਖੇ ਕੰਪਲੈਕਸ ਵਿਚ ਛਾਪੇਮਾਰੀ

0
31
Maxat Ayezbayev

ਪਟਿਆਲਾ, 22 ਸਤੰਬਰ 2026 : ਪਟਿਆਲਾ ਦੇ ਐਸ. ਪੀ. (ਸਿਟੀ) (S.P. (City)) ਮੋਹਿਤ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਬਰ ਜਨਾਹ ਮਾਮਲੇ ਦੇ ਲੋੜੀਂਦੇ ਕੋਚ ਲਈ ਦਿੱਲੀ ਵਿਖੇ ਛਾਪੇਮਾਰੀ (Raid) ਕੀਤੀ ਗਈ ਹੈ ।

ਹੋਰ ਕੀ ਕੀ ਦੱਸਿਆ ਐਸ. ਪੀ. ਸਿਟੀ ਨੇ

ਮਿਲੀ ਜਾਣਕਾਰੀ ਅਨੁਸਾਰ ਐਸ. ਪੀ. (ਸਿਟੀ) ਮੋਹਿਤ ਅਗਰਵਾਲ ਵਲੋਂ ਜੋ ਅੱਜ ਇਕ ਪ੍ਰੈਸ ਕਾਨਫਰੰਸ ਕਰਕੇ ਪਟਿਆਲਾ ਪੁਲਸ ਵਲੋਂ ਦਿੱਲੀ ਪੁਲਸ ਦੇ ਸਹਿਯੋਗ ਨਾਲ ਇਕ ਕੰਪਲੈਕਸ ਵਿਚ ਛਾਪੇਮਾਰੀ ਕਰਨ ਬਾਰੇ ਦੱਸਿਆ ਗਿਆ ਹੈ ਉਹ ਛਾਪੇਮਾਰੀ ਪਟਿਆਲਾ ਪੁਲਸ ਵਲੋਂ ਐਨ. ਆਈ. ਐਸ. ਵਿਖੇ ਕੋਚ ਦੇ ਤੌਰ ‘ਤੇ ਨਿਯੁਕਤ ਵਿਦੇਸ਼ੀ ਕੋਚ ਮੈਕਸਾਟ ਅਜਾਏਬਾਏਵ (Maxat Ayezbayev) ਦੀ ਨਾਬਾਲਗ ਸਾਈਕਲਿਸਟ ਨਾਲ ਜਬਰ ਜਨਾਹ ਕੀਤੇ ਜਾਣ ਦੇ ਮਾਮਲੇ ਵਿਚ ਕੀਤੀ ਗਈ ਹੈ ।

ਨਹੀਂ ਮਿਲਿਆ ਕੋਚ ਪੁਲਸ ਨੂੰ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਨੇ ਜਿਥੇ ਘਟਨਾ ਦੀ ਸਿਕਾਇਤ ਦੇ ਆਧਾਰ ‘ਤੇ ਕੇਸ ਦਰਜ (Case registered) ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਪੁਲਸ ਵਲੋਂ ਜੋ ਦਿੱਲੀ ਵਿਖੇ ਕੰਪਲੈਕਸ ‘ਤੇ ਛਾਪੇਮਾਰੀ ਕੀਤੀ ਗਈ ਦੇ ਚਲਦਿਆਂ ਕੋਚ ਪੁਲਸ ਨੂੰ ਉਥੇ ਨਹੀਂ ਮਿਲਿਆ ਹੈ । ਪਟਿਆਲਾ ਪੁਲਸ ਦਾ ਕਹਿਣਾ ਹੈ ਕਿ ਪਰ ਜਾਣਕਾਰੀ ਮੁਤਾਬਕ ਇਹ ਗੱਲ ਸਹੀ ਹੈ ਕਿ ਉਕਤ ਕੋਚ ਇਥੇ ਇਕ ਦਿਨ ਲਈ ਰੁਕਿਆ ਸੀ । ਮੋਹਿਤ ਅਗਰਵਾਲ ਨੇ ਦੱਸਿਆ ਕਿ ਕੋਚ ਦਾ ਪਾਸਪੋਰਟ ਜਬਤ ਕਰ ਲਿਆ ਗਿਆ ਹੈ ਅਤੇ ਕੋਚ ਦੇ ਕੰਪਲੈਕਸ ਵਿਚ ਰੁਕਣ ਪਿੱਛੇ ਕੀ ਮਕਸਦ ਸੀ ਅਤੇ ਉਸ ਦੌਰਾਨ ਕੀ ਘਟਨਾਕ੍ਰਮ ਵਾਪਰਿਆ ਸਬੰਧੀ ਜਾਂਚ ਕੀਤੀ ਜਾ ਰਹੀ ਹੈ ।

ਕਿਸ ਕਿਸ ਧਾਰਾ ਤਹਿਤ ਕੀਤਾ ਗਿਆ ਹੈ ਕੇਸ ਦਰਜ

ਉਕਤ ਵਿਦੇਸ਼ੀ ਵਿਰੁੱਧ ਧਾਰਾ 62 (2), 351 (3) ਅਤੇ ਪੋਕਸੋ ਐਕਟ (POCSO Act) ਤਹਿਤ ਕੇਸ ਦਰਜ ਕੀਤਾ ਗਿਆ ਹੈ । ਪੁਲਸ ਮੁਤਾਬਕ ਹਾਲ ਦੀ ਘੜੀ ਕੋਚ ਤੋਂ ਇਲਾਵਾ ਕਿਸੇ ਵੀ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਨਹੀਂ ਹੈ । ਐਸ. ਪੀ. ਸਿਟੀ ਅਗਰਵਾਲ ਨੇ ਦਸਿਆ ਕਿ ਦੋਸ਼ੀ ਦੀ ਗ੍ਰਿ਼ਫ਼ਤਾਰੀ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ।

 

LEAVE A REPLY

Please enter your comment!
Please enter your name here