ਕੇਕ `ਚੋਂ ਮਰੀ ਹੋਈ ਛਿਪਕਲੀ ਨਿਕਲਣ ਕਾਰਨ 11 ਲੋਕ ਹਸਪਤਾਲ `ਚ ਦਾਖਲ

0
31
Plaghar Cake

ਪਾਲਘਰ, 17 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਪਾਲਘਰ ਵਿਖੇ ਕੇਕ ਵਿਚੋਂ ਛਿਪਕਲੀ ਨਿਕਲਣ ‘ਤੇ 11 ਵਿਅਕਤੀਆਂ ਨੂੰ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਹੈ ।

7 ਬਚਿਆਂ ਸਮੇਤ 11 ਜਣੇ ਹਨ ਸ਼ਾਮਲ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰਾ ਦੇ ਜਿਲਾ ਪਾਲਘਰ (District Palghar) ਵਿਖੇ ਜੋ ਜਨਮ ਦਿਨ ਮੌਕੋ ਮੰਗਵਾਏ ਗਏ ਕੇਕ ਨੂੰ ਖਾਣ ਤੋਂ ਬਾਅਦ 7 ਬੱਚਿਆਂ ਸਮੇਤ 11 ਵਿਅਕਤੀਆਂ ਨੂੰ ਫੂਡ ਪੁਆਇਜ਼ਨਿੰਗ (Food poisoning) ਹੋੋਣ ਕਾਰਨ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਦਾ ਕਾਰਨ ਜਿਸ ਬੇਕਰੀ ਤੋਂ ਕੇਕ ਮੰਗਵਾਇਆ ਗਿਆ ਸੀ ਇਕ ਮਰੀ ਹੋਈ ਛਿਪਕਲੀ (Lizard) ਦਾ ਪਾਇਆ ਜਾਣਾ ਸੀ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਇਕ ਪੁਲਸ ਅਧਿਕਾਰੀ (Police officer) ਨੇ ਦੱਸਿਆ ਕਿ ਸਥਾਨਕ ਅਧਿਕਾਰੀਆਂ ਅਤੇ ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਐੱਫ. ਡੀ. ਏ.) ਨੇ ਨਾਲਾਸੋਪਾਰਾ ਸਥਿਤ `ਚਾਮੁੰਡਾ ਬੇਕਰੀ` ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿੱਥੋਂ ਸ਼ਨੀਵਾਰ ਨੂੰ ਜਨਮ ਦਿਨ ਲਈ ਕੇਕ (Cake) ਮੰਗਵਾਇਆ ਗਿਆ ਸੀ ।

ਕੇਕ ਖਾਣ ਤੋਂ ਬਾਅਦ ਹੋਈ ਛਾਤੀ ਵਿਚ ਜਲਨ ਤੇ ਪੇਟ ਦਰਦ

ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਨਾਲਾਸੋਪਾਰਾ ਪੁਰਬ ਦੇ ਟਾਕੀਪਾੜਾ ਇਲਾਕੇ ਦੀ ਇਕ ਇਮਾਰਤ ‘ਚ ਵਾਪਰੀ।  ਉਨ੍ਹਾਂ ਦੱਸਿਆ ਕਿ ਜਨਮ ਦਿਨ ਦਾ ਕੇਕ ਖਾਣ ਤੋਂ ਕੁਝ ਹੀ ਦੇਰ ਬਾਅਦ 11 ਲੋਕਾਂ ਨੇ ਛਾਤੀ ‘ਚ ਜਲਨ, ਪੇਟ ‘ਚ ਤੇਜ਼ ਦਰਦ ਅਤੇ ਉਲਟੀ ਦੀ ਸਿ਼ਕਾਇਤ ਕੀਤੀ । ਕੇਕ ਦੇ ਨਮੂਨੇ ਇਕੱਠੇ ਕਰ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ ।

LEAVE A REPLY

Please enter your comment!
Please enter your name here