ਦਿੱਲੀ ਕੈਪੀਟਲਜ਼ ਲਈ ਖੇਡਣ ਵਾਲੇ ਖਿਡਾਰੀ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

0
33
Abishek Porel

ਨਵੀਂ ਦਿੱਲੀ, 11 ਅਗਸਤ 2026 : ਆਈ. ਪੀ. ਐਲ. (I. P. L.) ਵਿਚ ਦਿੱਲੀ ਕੈਪੀਟਲਜ਼ ਲਈ ਖੇਡਣ ਵਾਲੇ ਖਿਡਾਰੀ ਨੂੰ ਜਬਰ ਜਨਾਹ (Rape) ਦੇ ਦੋਸ਼ ਹੇਠ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਖਿਡਾਰੀ

ਮਿਲੀ ਜਾਣਕਾਰੀ ਅਨੁਸਾਰ ਆਈ. ਪੀ. ਐਲ. ਵਿੱਚ ਦਿੱਲੀ ਕੈਪੀਟਲਜ਼ ਲਈ ਖੇਡਣ ਵਾਲੇ ਜਿਸ ਖਿਡਾਰੀ ਨੂੰ ਅੱਜ ਪੁਲਸ ਵਲੋਂ ਗ੍ਰਿ਼ਫ਼ਤਾਰ ਕੀਤਾ ਗਿਆ ਹੈ ਦੇ ਉਪਰ ਲੜਕੀ ਨਾਲ ਵਿਆਹ ਦਾ ਵਾਅਦਾ ਕਰਕੇ ਉਸ ਨਾਲ ਜਬਰ ਜਨਾਹ ਕੀਤੇ ਜਾਣ ਦੇ ਦੋਸ਼ ਲੱਗੇ ਹਨ ਦੀ ਪਛਾਣ ਅਭਿਸ਼ੇਕ ਪੋਰੇਲ (Abhishek Porel) ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਮਹਿਲਾ ਨੇ

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਮਹਿਲਾ ਨੇ ਕਿਹਾ ਕਿ ਉਹ ਅਤੇ ਪੋਰੇਲ ਪਿਛਲੇ ਤਿੰਨ ਸਾਲਾਂ ਤੋਂ ਰਿਸ਼ਤੇ ਵਿਚ ਹਨ ਪਰ ਪਿਛਲੇ ਸਾਲ ਉਨ੍ਹਾਂ ਵਿਚਾਲੇ ਪੈਦਾ ਹੋਏ ਮਦਭੇਦਾਂ ਦੇ ਚਲਦਿਆਂ ਕ੍ਰਿਕਟਰ ਵਲੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਗਈ । ਲੜਕੀ ਨੇ ਕਿਹਾ ਕਿ ਪੋਰੇਲ ਵਲੋਂ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਉਸ ਵਲੋਂ ਆਪਣੇ ਵਾਅਦੇ ਤੋਂ ਮੁਕਰਿਆ ਜਾ ਰਿਹਾ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਹੁਗਲੀ ਦਿਹਾਤੀ ਪੁਲਸ ਦੇ ਐਸ. ਪੀ. ਕੁੰਵਰ ਭੂਸ਼ਣ ਸਿੰਘ (S. P. Kunwar Bhushan Singh) ਦੇ ਅਨੁਸਾਰ ਇੱਕ ਵਿਦਿਆਰਥਣ ਵਲੋਂ ਜੂਨ ਵਿੱਚ ਸਿ਼ਕਾਇਤ ਦਰਜ ਕਰਵਾਈ ਗਈ ਸੀ ਕਿ ਪੋਰੇਲ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਸ ਨਾਲ ਸਰੀਰਕ ਸਬੰਧ (Sexual intercourse) ਬਣਾਏ ਸਨ । ਉਸਨੇ ਅੱਗੇ ਦੋਸ਼ ਲਗਾਇਆ ਕਿ ਉਸਨੇ ਉਸ ‘ਤੇ ਹਮਲਾ ਕੀਤਾ ਅਤੇ ਅਪਰਾਧਿਕ ਧਮਕੀਆਂ ਦਿੱਤੀਆਂ । ਇਸ ਤੋਂ ਬਾਅਦ ਕਲਕੱਤਾ ਹਾਈ ਕੋਰਟ ਨੇ ਪੁਲਸ ਨੂੰ ਮਾਮਲੇ ਦੇ ਸਬੰਧ ਵਿੱਚ ਕ੍ਰਿਕਟਰ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ।

LEAVE A REPLY

Please enter your comment!
Please enter your name here