ਹਿਮਾਚਲ ਪ੍ਰਦੇਸ਼ ਵਿਖੇ ਬੱਸ ਪਲਟਣ ਦੇ ਕਾਰਨ ਹੋਈ 7 ਵਿਅਕਤੀਆਂ ਦੀ ਮੌਤ

0
35
Himachal Accident

ਹਿਮਾਚਲ ਪ੍ਰਦੇਸ਼, 8 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਚੰਬਾ ਵਿਖੇ ਇਕ ਪ੍ਰਾਈਵੇਟ ਬਸ ਦੇ ਉਲਟ ਜਾਣ ਦੇ ਕਾਰਨ 7 ਵਿਅਕਤੀਆਂ ਦੀ ਮੌਤ (Death) ਤੇ 11 ਜਣੇ ਜਖਮੀ ਹੋਏ ਹਨ ।

ਕਿਵੇਂ ਵਾਪਰਿਆ ਸੜਕ ਹਾਦਸਾ

ਚੰਬਾ ਦੇ ਐਸ. ਪੀ. ਵਿਜੇ ਕੁਮਾਰ ਸਕਲਾਨੀ ਨੇ ਦੱਸਿਆ ਕਿ ਉਕਤ ਬੱਸ ਸਵੇਰੇ 7 ਵਜੇ ਬੈਰਾਗੜ੍ਹ ਤੋਂ ਚੰਬਾ ਲਈ ਰਵਾਨਾ ਹੋਈ ਸੀ ਤੇ ਜਿਵੇਂ ਹੀ ਬੈਰਾਗੜ੍ਹ ਤੋਂ ਕੁਝ ਦੂਰੀ ‘ਤੇ ਪਹੁੰਚੀ ਤਾਂ ਪਲਟ ਗਈ । ਪ੍ਰਤੱਖਦਰਸ਼ੀਆਂ ਅਨੁਸਾਰ ਜਿਵੇਂ ਹੀ ਬੱਸ ਪਲਟੀ (bus overturned) ਤਾਂ ਮੌਕੇ ‘ਤੇ ਹਫੜਾ-ਦਫੜੀ ਮੱਚ ਗਈ ਅਤੇ ਚੀਕ-ਚਿਹਾੜਾ ਪੈ ਗਿਆ । ਸਥਾਨਕ ਲੋਕਾਂ ਨੇ ਹਾਦਸੇ ਬਾਰੇ ਪੁਲਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਰਾਹਤ ਅਤੇ ਬਚਾਅ ਕਾਰਜਾਂ ਨੂੰ ਅੰਜਾਮ ਦੇਣ ਲਈ ਪੁਲਸ ਦਾ ਸਾਥ ਦਿੱਤਾ ।

ਬਸ ਵਿਚ ਕਿੰਨੇ ਯਾਤਰੀ ਸਨ ਸਵਾਰ

ਮੁੱਢਲੀ ਜਾਣਕਾਰੀ ਅਨੁਸਾਰ ਬੱਸ ਵਿੱਚ ਲਗਭਗ 25 ਯਾਤਰੀ ਸਵਾਰ ਸਨ । ਸੜਕ ਹਾਦਸੇ (Road accidents) ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਦਾ ਅਸਲ ਪੱਧਰ ਤਾਂ ਹੀ ਸਪੱਸ਼ਟ ਹੋਵੇਗਾ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚਣਗੇ ਅਤੇ ਜਾਂਚ ਮੁਕੰਮਲ ਹੋ ਜਾਵੇਗੀ ।  ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵਧ ਸਕਦੀ ਹੈ । ਜਖਮੀਆਂ (Injuries) ਦਾ ਇਲਾਜ ਟਿੱਸਾ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਹੈ ।

LEAVE A REPLY

Please enter your comment!
Please enter your name here