ਫ਼ਰੀਦਾਬਾਦ, 4 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਦੇ ਪਿੰਡ ਸਿਕਰੌਨਾ ਵਿਚ ਅਧਿਆਪਕਾ ਦਾ ਕਤਲ ਕਰਨ ਵਾਲੇ ਨੂੰ ਪੁਲਸ ਵਲੋਂ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ (Faridabad) ਦੇ ਜਿਸ ਪਿੰਡ ਸਿਕਰੌਨਾ ਵਿਖੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਈ ਜਿਸ ਅਧਿਆਪਕ ਦਾ ਬੀਤੇ ਦਿਨੀਂ ਸਕੂਲ ਅੰਦਰ ਵੜ ਕੇ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਸੀ ਵਾਲੇ ਮਾਮਲੇ ਦੇ ਦੋਸ਼ੀ ਨੂੰ ਕਰਾਈਮ ਬ੍ਰਾਂਚ ਪੁਲਸ ਟੀਮ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਦੀ ਪਛਾਣ 21 ਸਾਲਾ ਅਮਿਤ (Amit) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਹ ਦੁੱਧ ਵੇਚਣ ਦਾ ਕੰਮ ਕਰਦਾ ਹੈ ।
ਕੀ ਮਾਮਲਾ ਸਾਹਮਣੇ ਆਇਆ
ਹਰਿਆਣਾ ਪੁਲਸ ਦੇ ਸਹਾਇਕ ਪੁਲਸ ਕਮਿਸ਼ਨਰ (Assistant Commissioner of Police) (ਕਰਾਈਮ) ਅਮਨ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਿਤ ਕੋਲੋਂ ਸ਼ੁਰੂਆਤ ਵਿਚ ਕੀਤੀ ਗਈ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਕਰੀਬ 2 ਸਾਲ ਪਹਿਲਾਂ ਮ੍ਰਿਤਕਾ ਉਸ ਦੇ ਪਿੰਡ ਦੇ ਪ੍ਰਾਈਵੇਟ ਸਕੂਲ ‘ਚ ਪੜ੍ਹਾਉਂਦੀ ਸੀ ਤੇ ਇਸ ਦੌਰਾਨ ਹੀ ਉਸ ਦੀ ਮਹਿਲਾ ਨਾਲ ਜਾਣ-ਪਛਾਣ ਹੋਈ ਸੀ ਅਤੇ ਉਨ੍ਹਾਂ ਦੀ ਆਪਸ ‘ਚ ਗੱਲਬਾਤ ਹੁੰਦੀ ਸੀ ।
ਮਹਿਲਾ ਉਸ ਤੋਂ ਪਿੱਛਾ ਛੁਡਾਉਣਾ ਚਾਹੁੰਦੀ ਸੀ ਪਰ ਉਹ ਵਾਰ-ਵਾਰ ਮਹਿਲਾ ਦਾ ਪਿੱਛਾ ਕਰਦਾ ਸੀ । ਮਹਿਲਾ ਨੇ ਉਸ ਨੂੰ ਕਿਹਾ ਸੀ ਕਿ ਉਹ ਕੇਸ ਕਰ ਦੇਵੇਗੀ ਅਤੇ ਮ੍ਰਿਤਕਾ ਨੇ ਦੋਸ਼ੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ । ਜਿਸ ਦੇ ਚੱਲਦਿਆਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ । ਦੋਸ਼ੀ ਨੂੰ ਮੰਗਲਵਾਰ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਘਟਨਾਕ੍ਰਮ ‘ਚ ਅਗਲੀ ਕਾਰਵਾਈ ਕੀਤੀ ਜਾਵੇਗੀ ।









