ਸਫਾਈ ਕਰਮਚਾਰੀਆਂ ‘ਤੇ ਲਾਠੀਚਾਰਜ ਮਾਮਲੇ ਵਿਚ ਐਸ. ਐਚ. ਓ. ‘ਤੇ ਹੋਈ ਕਾਰਵਾਈ

0
29
Punjab police

ਬਰਨਾਲਾ, 25 ਜੁਲਾਈ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਵਿਖੇ ਹੜ੍ਹਤਾਲ ‘ਤੇ ਬੈਠੇ ਕਰਮਚਾਰੀਆਂ ਦੇ ਲਾਠੀਚਾਰਜ ਮਾਮਲੇ ਵਿਚ ਐਸ. ਐਚ. ਓ. (S. H. O.) ‘ਤੇ ਵੀ ਕਾਰਵਾਈ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਕਾਰਵਾਈ ਕੀਤੀ ਗਈ ਹੈ ਐਸ. ਐਚ. ਓ. ‘ਤੇ

ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਵਿਖੇ ਜੋ ਲੰਘੇ ਦਿਨਾਂ ਪੰਜਾਬ ਪੁਲਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਹੜ੍ਹਤਾਲ ‘ਤੇ ਬੈਠੇ ਸਫਾਈ ਕਰਮਚਾਰੀਆਂ ‘ਤੇ ਅੰਨ੍ਹੇਵਾਹ ਲਾਠੀਚਾਰਜ (Baton charge) ਕਰਕੇ ਤਸ਼ੱਦਦ ਕੀਤਾ ਗਿਆ ਸੀ ਸਬੰਧੀ ਕਾਰਵਾਈ ਕਰਦਿਆਂ ਜਿਥੇ ਬੀਤੇ ਦਿਨੀ ਡੀ. ਐਸ. ਪੀ. ਸਤਵੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਦੇ ਚਲਦਿਆਂ ਅੱਜ ਐਸ. ਐਚ. ਓ. ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ (Line Attendant) ਕਰਦਿਆਂ ਜਿਲਾ ਪੁਲਸ ਲਾਈਨ ਵਿਖੇ ਭੇਜ ਦਿੱਤਾ ਗਿਆ ਹੈ ।

ਕੌਣ ਹੈ ਇਹ ਐਸ. ਐਚ. ਓ.

ਪੰਜਾਬ ਪੁਲਸ ਦੇ ਬਰਨਾਲਾ ਵਿਖੇ ਤਾਇਨਾਤ ਥਾਣਾ ਸਿਟੀ-1 ਦੇ ਜਿਸ ਐਸ. ਐਚ. ਓ. ਨੂੰ ਅੱਜ ਕਾਰਵਾਈ ਕਰਦਿਆਂ ਲਾਈਨ ਹਾਜ਼ਰ ਕੀਤਾ ਗਿਆ ਹੈ ਦੀ ਪਛਾਣ ਇੰਸਪੈਕਟਰ ਲਖਵਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਸਫਾਈ ਕਰਮਚਾਰੀਆਂ ਦੀ ਹੜ੍ਹਤਾਲ ਦੌਰਾਨ ਪੁਲਸ ਨਾਲ ਹੋਏ ਟਕਰਾਅ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਸਿਆਸੀ ਰੂਪ ਲੈ ਚੁੱਕਿਆ ਸੀ ਤੇ ਇਸ ਮਾਮਲੇ ਵਿਚ ਵਿਰੋਧੀ ਧਿਰਾਂ ਵਲੋਂ ਲਗਾਤਾਰ ਸਰਕਾਰ ਤੇ ਪੁਲਸ ਪ੍ਰਸ਼ਾਸਨ ਦੋਹਾਂ ਨੂੰ ਹੀ ਘੇਰਨਾ ਸ਼ੁਰੂ ਕਰ ਦਿੱਤਾ ਗਿਆ ਸੀ ।

LEAVE A REPLY

Please enter your comment!
Please enter your name here