ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਲਿਆ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ

0
29
Cabinet Minister

ਖਨੌਰੀ, 13 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਬਰਿੰਦਰ ਕੁਮਾਰ ਗੋਇਲ ਵਲੋਂ ਘੱਗਰ ਦਰਿਆ ਦੇ ਸੰਵੇਦਨਸ਼ੀਲ ਪੁਆਇੰਟਾਂ ਦਾ ਦੌਰਾ ਕਰ ਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ ।

ਪੰਜਾਬ ਸਰਕਾਰ ਵਲੋਂ ਪੱਕੇ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਸਨ : ਗੋਇਲ

ਮਕਰੌੜ ਸਾਹਿਬ ਵਿਖੇ ਉਨ੍ਹਾਂ ਜਿੱਥੇ ਹੜ੍ਹ ਸੁਰੱਖਿਆ ਪ੍ਰਬੰਧਾਂ ਨੂੰ ਮੁਕੰਮਲ ਦੱਸਿਆ, ਉੱਥੇ ਹੀ ਮਸ਼ਹੂਰ ਅਦਾਕਾਰ ਤੇ ਗਾਇਕ ਦਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ’ਤੇ ਲਾਈ ਪਾਬੰਦੀ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਬਿਆਨਾਂ ’ਤੇ ਵੀ ਤਿੱਖਾ ਨਿਸ਼ਾਨਾ ਵਿੰਨਿਆ । ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਆਏ ਹੜ੍ਹ ਤੋਂ ਤੁਰੰਤ ਬਾਅਦ ਹੀ ਪੰਜਾਬ ਸਰਕਾਰ (Punjab Government) ਵੱਲੋਂ ਪੱਕੇ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਸਨ ।

ਸੰਭਾਲੀ ਸੀਪੇਜ ਜਾਂ ਦਰਾੜ ਨੂੰ ਰੋਕਣ ਲਈ ਹਜ਼ਾਰਾਂ ਰੇਤ ਦੇ ਥੈਲੇ ਹਨ ਤਿਆਰ : ਕੈਬਨਿਟ ਮੰਤਰੀ

ਘੱਗਰ ਦੇ ਸਭ ਤੋਂ ਨਾਜ਼ੁਕ ਪੁਆਇੰਟ ਮਕਰੋੜ ਸਾਹਿਬ (ਜਿੱਥੇ ਚੌੜਾਈ 598 ਫੁੱਟ ਤੋਂ ਘਟ ਕੇ ਅਚਾਨਕ 198 ਫੁੱਟ ਰਹਿ ਜਾਂਦੀ ਹੈ) ’ਤੇ ਵਿਸ਼ੇਸ਼ ਤੌਰ ’ਤੇ ਨਜ਼ਰ ਰੱਖੀ ਜਾ ਰਹੀ ਹੈ । ਮਕਰੋੜ ਸਾਹਿਬ ਤੋਂ ਕੜੈਲ ਤੱਕ ਦੇ 18 ਕਿਲੋਮੀਟਰ ਦੇ ਖੇਤਰ ’ਚ ਦੋਵਾਂ ਪਾਸਿਓਂ ਕਿਨਾਰਿਆਂ (ਬੰਨ੍ਹਾਂ) ਨੂੰ 2-2 ਫੁੱਟ ਉੱਚਾ ਕੀਤਾ ਗਿਆ ਹੈ। ਕਿਸੇ ਵੀ ਸੰਭਾਵੀਂ ਸੀਪੇਜ ਜਾਂ ਦਰਾੜ ਨੂੰ ਰੋਕਣ ਲਈ ਮੌਕੇ ’ਤੇ ਹਜ਼ਾਰਾਂ ਰੇਤ ਦੇ ਥੈਲੇ ਤਿਆਰ ਰੱਖੇ ਗਏ ਹਨ । ਮਕਰੋੜ ਸਾਹਿਬ ਤੋਂ ਖਨੌਰੀ ਤੱਕ ਦੇ 22 ਕਿਲੋਮੀਟਰ ਦੇ ਦਾਇਰੇ ’ਚ ਜਿੱਥੇ ਪੱਥਰ (ਸਟੋਨ ਪਿਚਿੰਗ) ਦੀ ਲੋੜ ਸੀ, ਉਹ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ ।

ਫਿ਼ਲਮ ਸਤਲੁਜ ਤੇ ਬੈਨ ਲਗਾਉਣਾ ਗਲਤ ਹੈ : ਬਰਿੰਦਰ

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਤਿਹਾਸ ’ਚ ਸਭ ਤੋਂ ਵੱਧ ਪਾਣੀ ਆਉਣ ਦੇ ਬਾਵਜੂਦ ਸਰਕਾਰ ਦੀ ਮੁਸਤੈਦੀ ਤੇ ਲੋਕਾਂ ਦੇ ਸਹਿਯੋਗ ਸਦਕਾ 12 ਦਿਨ ਪਾਣੀ ਇੱਕੋ ਲੈਵਲ ’ਤੇ ਖੜ੍ਹਾ ਰਿਹਾ ਪਰ ਕੋਈ ਬਰੀਚ ਨਹੀਂ ਹੋਈ । ਇਸ ਵਾਰ ਵੀ ਵਿਭਾਗ ਦੇ ਸਾਰੇ ਅਧਿਕਾਰੀ ਤੇ ਲੋਕ ਮੌਕੇ ’ਤੇ ਡਟੇ ਹੋਏ ਹਨ, ਇਸ ਲਈ ਜਨਤਾ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ । ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ’ਤੇ ਲੱਗੀ ਪਾਬੰਦੀ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਫਿਲਮ ’ਤੇ ਬੈਨ ਲਗਾਉਣਾ ਗ਼ਲਤ ਹੈ । ਜਿਹੜੇ ਲੋਕ ਅਜਿਹਾ ਕਰ ਰਹੇ ਹਨ, ਉਨ੍ਹਾਂ ਦੇ ਮਨਾਂ ’ਚ ਕੋਈ ਨਾ ਕੋਈ ਡਰ ਜ਼ਰੂਰ ਹੈ ।

LEAVE A REPLY

Please enter your comment!
Please enter your name here