ਬਟਾਲਾ `ਚ ਰੰਜਸ਼ ਕਾਰਨ ਸਾਂਢੂ ਦੇ ਕਤਲ ਦੇ ਨਾਲ ਸਾਂਢੂ ਦੀ ਮਾਂ ਤੇ ਧੀ ਨੂੰ ਕੀਤਾ ਜ਼ਖਮੀ

0
33
Murder

ਬਟਾਲਾ, 13 ਜੁਲਾਈ 2026 : ਬਟਾਲਾ (Batala) ਨਜ਼ਦੀਕੀ ਪਿੰਡ ਮੰਨਣ ਵਿਖੇ ਪੁਰਾਣੀ ਰੰਜਿਸ਼ ਕਾਰਨ ਇਕ ਵਿਅਕਤੀ ਨੇ ਆਪਣੇ ਸਾਂਢੂ ਦਾ ਕਤਲ (Murder) ਕਰਨ ਤੋਂ ਬਾਅਦ 2 ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ।

ਪਹਿਲਾਂ ਤੋਂ ਹੀ ਚੱਲੀ ਆ ਰਹੀ ਸੀ ਰੰਜਸ਼

ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਹਰਮੀਕ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਪਿੰਡ ਵਿਚ ਹੀ ਰਹਿੰਦੇ ਆਪਣੇ ਸਾਂਢੂ ਰਾਜ ਸਿੰਘ ਉਰਫ ਰਾਜੂ ਭਈਆ ਪੁੱਤਰ ਆਤਮਾ ਸਿੰਘ ਨਾਲ ਪੁਰਾਣੀ ਰੰਜਿਸ਼ (Old grudge) ਚਲਦੀ ਆ ਰਹੀ ਸੀ । ਪਿਛਲੇ ਦਿਨੀਂ ਆਪਸ ਵਿਚ ਇਨ੍ਹਾਂ ਦਾ ਝਗੜਾ ਹੋਇਆ ਸੀ, ਜਿਸ ਦਾ ਮੋਹਤਬਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ ।

ਕੀ ਦੱਸਿਆ ਥਾਣੇ ਦੇ ਐਸ. ਐਚ. ਓ. ਨੇ

ਐੱਸ. ਐੱਚ. ਓ. ਨੇ ਦੱਸਿਆ ਕਿ ਇਸੇ ਰੰਜਿਸ਼ ਕਾਰਨ ਰਾਜ ਸਿੰਘ ਉਰਫ ਰਾਜੂ ਭਈਆ ਨੇ ਆਪਣੇ ਸਾਥੀਆਂ ਜਗਤਾਰ ਸਿੰਘ ਪੁੱਤਰ ਆਤਮਾ ਸਿੰਘ, ਰਾਣਾ ਪੁੱਤਰ ਨਿੰਮਾ, ਰਮਨਦੀਪ ਕੌਰ ਪਤਨੀ ਰਾਜ ਸਿੰਘ, ਰੁਪਿੰਦਰ ਕੌਰ ਪਤਨੀ ਜਗਤਾਰ ਸਿੰਘ, ਸੁਮਨਦੀਪ ਕੌਰ ਪੁੱਤਰ ਰਾਜ ਸਿੰਘ, ਸੁਖਦੀਪ ਸਿੰਘ ਨਿਹੰਗ ਸਿੰਘ ਵਾਸੀ ਡਡਿਆਲਾ ਨਜ਼ਾਰਾ, ਹਰਪ੍ਰੀਤ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਭੈਲ, ਜ਼ਿਲਾ ਤਰਨਤਾਰਨ ਨਾਲ ਹਮ- ਮਸ਼ਵਰਾ ਹੋ ਕੇ ਆਪਣੇ ਸਾਂਢੂ ਦਵਿੰਦਰ ਸਿੰਘ ਦੇ ਘਰ ’ਤੇ ਤੇਜ਼ਧਾਰ ਹਥਿਆਰਾਂ (Sharp weapons) ਨਾਲ ਹਮਲਾ ਕਰਦਿਆਂ ਉਸ ਦਾ ਬੁਰੀ ਤਰ੍ਹਾਂ ਵੱਢ-ਟੁੱਕ ਕਰਦਿਆਂ ਕਤਲ ਕਰ ਦਿੱਤਾ ਅਤੇ ਘਰ ਵਿਚ ਮੌਜੂਦ ਉਸ ਦੀ ਮਾਤਾ ਕੁਲਵੰਤ ਕੌਰ ਤੇ ਬੇਟੀ ਮਨਪ੍ਰੀਤ ਕੌਰ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਏ ।

ਕਿੰਨੇ ਵਿਅਕਤੀਆਂ ਵਿਰੁੱਧ ਕੀਤਾ ਗਿਆ ਹੈ ਕੇੇਸ ਦਰਜ

ਥਾਣਾ ਦੇ ਐੱਸ. ਐੱਚ. ਓ. ਨੇ ਦੱਸਿਆ ਕਿ, ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ । ਥਾਣਾ ਰੰਗੜ ਨੰਗਲ ਵਿਖੇ ਰਾਜ ਸਿੰਘ ਉਰਫ ਰਾਜੂ ਭਈਆ ਸਮੇਤ 7 ਵਿਰੁੱਧ ਮਾਮਲਾ ਦਰਜ (Case registered) ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here