ਤਰਨਤਾਰਨ, 10 ਜੁਲਾਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਸ਼ਹਿਰ ਭਿਖੀਵਿੰਡ ਦੇ ਵਸਨੀਕ ਇਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਮੌਤ (Death) ਹੋ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਜਿਲੇ ਦੇ ਭਿਖੀਵਿੰਡ ਦੇ ਰਹਿਣ ਵਾਲੇ ਜਿਸ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਰੀ (Surrey) ਵਿਖੇ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਪਛਾਣ 33 ਸਾਲਾ ਸਤਨਾਮ ਸਿੰਘ (Satnam Singh) ਵਜੋਂ ਹੋਈ ਹੈ । ਉਕਤ ਨੌਜਵਾਨ ਭਿਖੀਵਿੰਗ ਦੇ ਪਿੰਡ ਚੇਲਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ।
ਨੌਜਵਾਨ ਦੀ ਮੌਤ ਨਾਲ ਪਰਿਵਾਰ ਹੀ ਨਹੀਂ ਬਲਕਿ ਪਿੰਡ ਵੀ ਹੈ ਪੂਰੇ ਸਦਮੇ ਵਿਚ
ਰੋਜ਼ੀ ਰੋਟੀ ਖਾਤਰ ਕੈਨੇਡਾ ਗਏ ਪੰਜਾਬੀ ਨੌਜਵਾਨ (Punjabi youth) ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ । ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ । ਮ੍ਰਿਤਕ ਨੌਜਵਾਨ ਆਪਣੇ ਪਿਤਾ ਗੁਰਸਾਹਿਬ ਸਿੰਘ ਦੇ ਦੇਹਾਂਤ ਮਗਰੋਂ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਕੈਨੇਡਾ ਗਿਆ ਸੀ । ਜਿਥੇ ਉਹ ਸਰੀ ਸ਼ਹਿਰ ਵਿੱਚ ਮਿਹਨਤ-ਮਜ਼ਦੂਰੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ । ਪੁੱਤ ਦੀ ਮੌਤ ਨਾਲ ਪੂਰਾ ਪਿੰਡ ਸਦਮੇ ਵਿੱਚ ਹੈ । ਪੀੜਤ ਦੇ ਪਰਿਵਾਰ ਵਿਚ ਬਿਰਧ ਮਾਂ, ਪਤਨੀ ਤੇ ਦੋ ਪੁੱਤਰ ਹਨ । ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਮੰਗੀ ਹੈ ।









