ਲਿਵ-ਇਨ ਰਿਲੇਸ਼ਨਸਿ਼ਪ ’ਚ ਰਹਿਣ ਵਾਲੀ ਪੂਜਾ ਦਾ ਸਾਥੀ ਨੇ ਹੀ ਕੀਤਾ ਕਤਲ

0
33
Hisar Murder

ਹਿਸਾਰ, 2 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਹਿਸਾਰ ਵਿਖੇ ਲਿਵ ਇਨ ਰਿਲੇਸ਼ਨਸਿ਼ਪ ਵਿਚ ਰਹਿ ਰਹੀ ਇਕ ਮਹਿਲਾ ਦਾ ਉਸਦੇ ਹੀ ਸਾਥੀ ਵਲੋਂ ਕਤਲ (Murder) ਕਰ ਦਿੱਤਾ ਗਿਆ ਹੈ ।

ਕਤਲ ਤੋਂ ਬਾਅਦ ਕਾਤਲ ਖੁਦ ਪਹੁੰਚਿਆ ਥਾਣੇ

ਮਿਲੀ ਜਾਣਕਾਰੀ ਅਨੁਸਾਰ ਹਿਸਾਰ ਦੇ ਸਿਵਨਗਰ (Shivnagar of Hisar) ਇਲਾਕੇ ਵਿੱਚ ਜੋ ਲਿਵ-ਇਨ ਰਿਲੇਸ਼ਨਸਿ਼ਪ ਵਿੱਚ ਰਹਿ ਰਹੀ 32 ਸਾਲਾ ਔਰਤ ਦਾ ਉਸ ਦੇ ਸਾਥੀ ਵੱਲੋਂ ਕਥਿਤ ਤੌਰ ‘ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਖ਼ੁਦ ਸੂਰਯਾਨਗਰ ਪੁਲਸ ਚੌਕੀ ਪਹੁੰਚਿਆ ਅਤੇ ਕਤਲ ਕਰਨ ਦੀ ਗੱਲ ਕਬੂਲ ਕੀਤੀ । ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਕਤਲ ਵਿੱਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ ।

ਕੌਣ ਹੈ ਮ੍ਰਿਤਕਾ

ਮ੍ਰਿਤਕਾ ਦੀ ਪਛਾਣ ਪੂਜਾ (Pooja) (32) ਵਜੋਂ ਹੋਈ ਹੈ, ਜੋ ਪਿਛਲੇ ਕਰੀਬ ਪੰਜ ਸਾਲਾਂ ਤੋਂ ਗੌਰਵ (28) ਨਾਲ ਲਿਵ-ਇਨ ਰਿਲੇਸ਼ਨਸ਼ਿਪ (Live-in relationship) ਵਿੱਚ ਰਹਿ ਰਹੀ ਸੀ। ਵੀਰਵਾਰ ਸਵੇਰੇ ਮੁਲਜ਼ਮ ਗੌਰਵ ਖ਼ੁਦ ਸੂਰਯਾਨਗਰ ਪੁਲਸ ਚੌਕੀ ਪਹੁੰਚਿਆ ਅਤੇ ਪੁਲਸ ਨੂੰ ਦੱਸਿਆ ਕਿ ਉਸ ਨੇ ਪੂਜਾ ਦਾ ਕਤਲ ਕਰ ਦਿੱਤਾ ਹੈ । ਸੂਚਨਾ ਮਿਲਦਿਆਂ ਹੀ ਪੁਲਸ ਮੁਲਜ਼ਮ ਨੂੰ ਨਾਲ ਲੈ ਕੇ ਮੌਕੇ `ਤੇ ਪਹੁੰਚੀ, ਜਿੱਥੇ ਕਮਰੇ ਵਿੱਚ ਔਰਤ ਦੀ ਲਾਸ਼ (Woman’s corpse) ਪਈ ਮਿਲੀ । ਪੁਲਸ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰਕੇ ਫੋਰੈਂਸਿਕ ਟੀਮ ਨੂੰ ਬੁਲਾਇਆ ਅਤੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ।

ਦੇਰ ਰਾਤ ਦੋਹਾਂ ਵਿਚਕਾਰ ਹੋਇਆ ਸੀ ਮਾਮੂਲੀ ਜਿਹਾ ਝਗੜਾ

ਮੁਢਲੀ ਜਾਂਚ ਅਨੁਸਾਰ ਦੇਰ ਰਾਤ ਕਰੀਬ ਤਿੰਨ ਵਜੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ । ਦੋਸ਼ ਹੈ ਕਿ ਗੁੱਸੇ ਵਿੱਚ ਆ ਕੇ ਗੌਰਵ ਨੇ ਪੂਜਾ ‘ਤੇ ਚਾਕੂ ਨਾਲ ਕਈ ਵਾਰ ਕੀਤੇ । ਔਰਤ ਦੇ ਗਲੇ, ਪੇਟ ਅਤੇ ਪਿੱਠ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਪੁਲਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦਾਅਵਾ ਕੀਤਾ ਕਿ ਪੂਜਾ ਪਿਛਲੇ ਕੁਝ ਮਹੀਨਿਆਂ ਤੋਂ ਕਿਸੇ ਹੋਰ ਨੌਜਵਾਨ ਦੇ ਸੰਪਰਕ ਵਿੱਚ ਸੀ, ਜਿਸ ਕਾਰਨ ਉਸ ਨੇ ਇਹ ਕਤਲ ਕੀਤਾ । ਪੁਲਸ ਦਾ ਕਹਿਣਾ ਹੈ ਕਿ ਇਸ ਦਾਅਵੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ।

ਮ੍ਰਿਤਕਾ ਦੀ ਮਾਂ ਨੇ ਗੌਰਵ ਤੇ ਲਗਾਏ ਗੰਭੀਰ ਦੋਸ਼

ਜਾਣਕਾਰੀ ਅਨੁਸਾਰ ਪੂਜਾ ਦੇ ਪਹਿਲਾਂ ਦੋ ਵਿਆਹ ਹੋ ਚੁੱਕੇ ਸਨ ਅਤੇ ਉਸ ਦੇ ਤਿੰਨ ਬੱਚੇ ਹਨ । ਦੂਜੇ ਵਿਆਹ ਤੋਂ ਬਾਅਦ ਰਿਸ਼ਤੇ ਖ਼ਰਾਬ ਹੋਣ ‘ਤੇ ਉਹ ਗੌਰਵ ਨਾਲ ਰਹਿਣ ਲੱਗ ਪਈ ਸੀ । ਦੂਜੇ ਪਾਸੇ ਮ੍ਰਿਤਕਾ ਦੀ ਮਾਂ ਨੇ ਮੁਲਜ਼ਮ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਧੀ ਤੋਂ ਗਲਤ ਕੰਮ ਕਰਵਾਉਂਦਾ ਸੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸੀ । ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ । ਪੋਸਟਮਾਰਟਮ ਰਿਪੋਰਟ ਫੋਰੈਂਸਿਕ ਜਾਂਚ ਅਤੇ ਹੋਰ ਸਬੂਤਾਂ ਦੇ ਆਧਾਰ `ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here