ਮਹਾਰਾਸ਼ਟਰ `ਚ ਕਾਂਗਰਸੀ ਕੌਂਸਲਰ ਦੇ ਪਤੀ ਦਾ ਚਾਕੂ ਮਾਰ ਕੇ ਕਤਲ

0
33
Murder

ਅਕੋਲਾ, 2 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਅਕੋਲਾ ਵਿਖੇ ਇਕ ਵਿਅਕਤੀ ਦਾ ਚਾਕੂ ਨਾਲ ਹਮਲਾ ਕਰਕੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਅਕੋਲਾ ਸ਼ਹਿਰ (Akola city) ‘ਚ ਕਾਂਗਰਸੀ ਕੌਂਸਲਰ ਦੇ ਪਤੀ ਦਾ ਰੰਜਿਸ਼ ਤਹਿਤ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਦੀ ਪਛਾਣ ਯਾਕੂਬ ਖਾਨ (Yakub Khan) ਦੇ ਤੌਰ ‘ਤੇ ਹੋਈ ਹੈ । ਪੁਲਸ ਨੇ ਦੱਸਿਆ ਕਿ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ । ਕੌਂਸਲਰ ਰਾਫੀਆ ਦੇ ਪਤੀ ਯਾਕੂਬ ਖਾਨ (57) ’ਤੇ ਮੰਗਲਵਾਰ ਨੂੰ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਦੋਪਹੀਆ ਵਾਹਨ ‘ਤੇ ਅਗਰਸੇਨ ਚੌਕ ਨੇੜਿਓਂ ਲੰਘ ਰਹੇ ਸਨ ।

ਕੀ ਜਾਣਕਾਰੀ ਦਿੱਤੀ ਪੁਲਸ ਨੇ

ਪੁਲਸ ਨੇ ਦੱਸਿਆ ਕਿ ਉਲਟ ਦਿਸ਼ਾ ਤੋਂ ਆ ਰਹੇ ਮੁਲਜ਼ਮ ਵਸੀਮ ਅਹਿਮਦ ਨੇ ਆਪਣੇ ਵਾਹਨ ਨਾਲ ਯਾਕੂਬ ਖਾਨ ਦੇ ਵਾਹਨ ਨੂੰ ਕਥਿਤ ਤੌਰ ‘ਤੇ ਟੱਕਰ ਮਾਰ ਦਿੱਤੀ । ਪੁਲਸ ਅਨੁਸਾਰ, ਇਸ ਤੋਂ ਬਾਅਦ ਅਹਿਮਦ ਨੇ ਯਾਕੂਬ ਖਾਨ ‘ਤੇ ਕਥਿਤ ਤੌਰ ‘ਤੇ ਚਾਕੂ ਨਾਲ ਕਈ ਵਾਰ ਕੀਤੇ ।

LEAVE A REPLY

Please enter your comment!
Please enter your name here