ਦਿੱਲੀ ਵਿਖੇ ਹੋਇਆ ਡਰੱਗ ਸਿੰਡੀਕੇਟ ਅਤੇ ਡਰੱਗ ਨੈਟਵਰਕ ਦਾ ਪਰਦਾਫਾਸ਼

0
31
drug

ਨਵੀਂ ਦਿੱਲੀ, 27 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਉਤਰ ਪੱਛਮੀ ਖੇਤਰ ਵਿਖੇ ਇਕ ਡਰੱਗ ਸਿੰਡੀਕੇਟ ਅਤੇ ਡਰੱਗ ਨੈਟਵਰਕ (Drug Network) ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨਿਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਦੇ ਐਂਟੀ-ਨਾਰਕੋਟਿਕਸ ਸਕੁਐਡ (Anti-Narcotics Squad) ਨੇ ਜੋ ਮਿਲ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਉੱਤਰ-ਪੱਛਮੀ ਜਿ਼ਲ੍ਹੇ ‘ਚ ਸਰਗਰਮ ਇੱਕ ਡਰੱਗ ਸਿੰਡੀਕੇਟ ਅਤੇ ਇੱਕ ਅੰਤਰ-ਰਾਜੀ ਡਰੱਗ ਨੈੱਟਵਰਕ (Drug Network) ਦਾ ਪਰਦਾਫਾਸ਼ ਕੀਤਾ ਹੈ ਦੇ ਚਲਦਿਆਂ ਵੱਖ-ਵੱਖ ਮੁਹਿੰਮਾਂ ਤਹਿਤ ਕੁੱਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਨ੍ਹਾਂ `ਚੋਂ ਸਾਈਕੋਟ੍ਰੋਪਿਕ ਦਵਾਈਆਂ ਦੇ ਗੈਰ-ਕਾਨੂੰਨੀ ਵਪਾਰ ਲਈ ਚਾਰ ਭੈਣ-ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਮੁਹਿੰਮ ਦੌਰਾਨ

ਸੂਚਨਾ ਮੁਤਾਬਕ ਰਾਤ ਭਰ ਚੱਲੀ ਇਸ ਮੁਹਿੰਮ ਦੌਰਾਨ ਕਈ ਟਿਕਾਣਿਆਂ ‘ਤੇ ਛਾਪੇਮਾਰੀ (Raid) ਕਰਕੇ 1,300 ਪਾਬੰਦੀਸ਼ੁਦਾ ਐਡਨੌਕ-ਐਨ ਟੈਬਲੇਟਸ (ਬਿਊਪ੍ਰੇਨੋਰਫਿਨ 2 ਐਮ. ਜੀ. ਅਤੇ ਨੈਲੋਕਸੋਨ 0.5 ਐਮ. ਜੀ.) ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦਾ ਕੁੱਲ ਵਜ਼ਨ 268 ਗ੍ਰਾਮ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ‘ਚ ਇਨ੍ਹਾਂ ਦੀ ਅਨੁਮਾਨਿਤ ਕੀਮਤ ਕਰੀਬ 7 ਲੱਖ ਰੁਪਏ ਦੱਸੀ ਗਈ ਹੈ ।

ਪੁਲਸ ਕਰ ਰਹੀਹੈ ਜਾਇਦਾਦਾਂ ਦੇ ਸਰੋਤ ਅਤੇ ਡਰੱਗਜ ਕਾਰੋਬਾਰ ਦੇ ਸਬੰਧਾਂ ਦੀ ਜਾਂਚ

ਇਸ ਤੋਂ ਇਲਾਵਾ 735 ਐਵਿਲ ਇੰਜੈਕਸ਼ਨ, 2,532 ਸੂਈਆਂ ਤੇ ਸਰਿੰਜਾਂ, 22.02 ਲੱਖ ਰੁਪਏ ਨਕਦ, 241 ਗ੍ਰਾਮ ਸੋਨੇ ਦੇ ਗਹਿਣੇ (ਕਰੀਬ 35 ਲੱਖ ਰੁਪਏ ਦੀ ਕੀਮਤ) ਅਤੇ 2.4 ਕਿਲੋਗ੍ਰਾਮ ਚਾਂਦੀ ਦੇ ਗਹਿਣੇ (ਕਰੀਬ 6.2 ਲੱਖ ਰੁਪਏ ਦੀ ਕੀਮਤ) ਜ਼ਬਤ ਕੀਤੇ ਗਏ ਹਨ। ਜਾਂਚ ਦੌਰਾਨ ਪੁਲਸ ਨੇ 11 ਫਲੈਟਾਂ ਨਾਲ ਸਬੰਧਿਤ ਦਸਤਾਵੇਜ਼ ਵੀ ਬਰਾਮਦ ਕੀਤੇ ਹਨ । ਹਰੇਕ ਫਲੈਟ ਦੀ ਅਨੁਮਾਨਿਤ ਕੀਮਤ 12 ਤੋਂ 15 ਲੱਖ ਰੁਪਏ ਦੱਸੀ ਜਾ ਰਹੀ ਹੈ । ਪੁਲਸ ਹੁਣ ਇਨ੍ਹਾਂ ਜਾਇਦਾਦਾਂ ਦੇ ਸਰੋਤਾਂ ਅਤੇ ਡਰੱਗਜ਼ ਕਾਰੋਬਾਰ ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ ।

ਬਰਾਮਦ ਚਰਸ ਦੀ ਅੰਤਰਰਰਾਸ਼ਟਰੀ ਬਾਜ਼ਾਰ ਵਿਚ ਕੀ ਕੀਮਤ ਦੱਸੀ ਜਾ ਰਹੀ ਹੈ

ਇੱਕ ਹੋਰ ਮੁਹਿੰਮ `ਚ ਐਂਟੀ-ਨਾਰਕੋਟਿਕਸ ਸਕੁਐਡ ਨੇ ਅੰਤਰ-ਰਾਜੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ 1.525 ਕਿਲੋਗ੍ਰਾਮ ਚਰਸ ਅਤੇ 3.8 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਹੈ । ਬਰਾਮਦ ਕੀਤੀ ਗਈ ਚਰਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਅਨੁਮਾਨਤ ਕੀਮਤ ਕਰੀਬ 50 ਲੱਖ ਰੁਪਏ ਦੱਸੀ ਗਈ ਹੈ । ਇਸ ਮਾਮਲੇ ‘ਚ ਦੋ ਡਰੱਗ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਅਨੁਸਾਰ ਦੋਵਾਂ ਮਾਮਲਿਆਂ ‘ਚ ਗ੍ਰਿਫ਼ਤਾਰ (Arrested) ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਡਰੱਗਜ਼ ਸਪਲਾਈ ਚੇਨ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here