ਨਵੀਂ ਦਿੱਲੀ, 20 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਆਈ. ਜੀ. ਆਈ. ਏਅਰਪੋਰਟ (I. G. I. Airport) ਤੋਂ ਕਸਟਮ ਅਧਿਕਾਰੀਆਂ ਵਲੋਂ ਹੈਰੋਇਨ (Heroin) ਜਬਤ ਕੀਤੇ ਜਾਣ ਦਾ ਸਮਾਚਾਰ ਹੈ ।
ਯਾਤਰੀ ਦੇ ਬੈਗ ਦੀ ਤਲਾਸ਼ੀ ਲੈਣ ‘ਤੇ ਮਿਲੇ ਸੀ ਚਾਰ ਹੈਰੋਇਨ ਨਾਲ ਭਰੇ ਪੈਕੇਟ
ਦਿੱਲੀ ਦੇ ਆਈ. ਜੀ. ਆਈ. ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ (Customs officials) ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਿਆ ਹੈ । 16 ਜੂਨ ਨੂੰ, ਕੁਆਲਾਲੰਪੁਰ ਤੋਂ ਦਿੱਲੀ ਪਹੁੰਚਣ ਵਾਲੇ ਇੱਕ ਭਾਰਤੀ ਯਾਤਰੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ । ਯਾਤਰੀ ਦੇ ਦੋ ਟਰਾਲੀ ਬੈਗਾਂ ਦੀ ਜਾਂਚ ਕਰਨ ‘ਤੇ ਚਿੱਟੇ ਪਾਊਡਰ ਨਾਲ ਭਰੇ ਚਾਰ ਪੈਕੇਟ ਮਿਲੇ। ਜਾਂਚ ਤੋਂ ਪਤਾ ਲੱਗਾ ਕਿ ਇਹ ਪਦਾਰਥ ਹੈਰੋਇਨ ਸੀ ।
ਕਿੰਨੇ ਗ੍ਰਾਮ ਸੀ ਹੈਰੋਇਨ
ਜਾਣਕਾਰੀ ਮੁਤਾਬਕ ਕਸਟਮ ਅਧਿਕਾਰੀਆਂ ਵਲੋਂ ਯਾਤਰੀ ਦੇ ਬੈਗ ਵਿਚੋਂ ਬਰਾਮਦ ਕੀਤੀ ਗਈ ਹੈਰੋਇਨ ਦਾ ਭਾਰ ਲਗਭਗ 6.9 ਕਿਲੋਗ੍ਰਾਮ ਹੈ । ਅਧਿਕਾਰੀਆਂ ਅਨੁਸਾਰ ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ ਲਗਭਗ 34.67 ਕਰੋੜ ਹੈ । ਕਸਟਮ ਵਿਭਾਗ ਨੇ ਯਾਤਰੀ ਨੂੰ ਗ੍ਰਿਫਤਾਰ (Arrested) ਕੀਤਾ ਹੈ, ਅਤੇ ਹੈਰੋਇਨ ਵੀ ਜ਼ਬਤ ਕਰ ਲਈ ਗਈ ਹੈ ।









