ਫਸਲ ਕੱਟਦੇ ਸਮੇ਼ਂ ਨਾਬਾਲਗ ਨੌਜਵਾਨ ਦੀ ਹੋਈ ਕਰੰਟ ਲੱਗਣ ਨਾਲ ਮੌਤ

0
67
Death

ਡੇਰਾਬਸੀ, 17 ਜੂਨ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਡੇਰਾਬਸੀ (Dera Bassi) ਵਿਖੇ ਫਸਲ ਕਟਦੇ ਸਮੇਂ ਕਰੰਟ ਲੱਗਣ (electrocuted) ਦੇ ਕਾਰਨ ਇਕ ਨਾਬਾਲਗ ਨੌਜਵਾਨ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਨਾਬਾਲਗ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜਿਲਾ ਮੋਹਾਲੀ ਦੇ ਡੇਰਾਬੱਸੀ ਦੇ ਪਿੰਡ ਸ਼ੇਖਪੂਰਾ ਕਲਾਂ ਵਿਚ ਸੂਰਜਮੁਖੀ ਦੀ ਫ਼ਸਲ ਕੱਟਦੇ ਸਮੇਂ ਜੋ 11 ਹਜ਼ਾਰ ਵੋਲਟ ਦੀ ਓਵਰਹੈੱਡ ਬਿਜਲੀ ਦੀ ਲਾਈਨ ਦੇ ਸੰਪਰਕ ਵਿੱਚ ਆਉਣ ਕਾਰਨ ਇੱਕ ਨਾਬਾਲਗ ਦੀ ਮੌਤ ਹੋ ਗਈ ਦੀ ਪਛਾਣ ਰਾਜਵੀਰ (17) ਪੁੱਤਰ ਬਲਜਿੰਦਰ ਸਿੰਘ ਵਜੋਂ ਹੋਈ ਹੈ । ਪੁਲਸ ਨੇ ਧਾਰਾ 194 ਦੇ ਤਹਿਤ ਮਾਮਲਾ ਦਰਜ (Case registered) ਕਰ ਲਿਆ ਹੈ, ਅਤੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ ।

ਮਸ਼ੀਨ ਆ ਗਈ ਹਾਈਵੋਲਟੇਜ਼ ਤਾਰ ਦੇ ਸੰਪਰਕ ਵਿਚ

ਘਟਨਾ ਦੇਖਣ ਵਾਲਿਆਂ ਅਨੁਸਾਰ ਰਾਜਵੀਰ ਖੇਤ ਵਿੱਚ ਸੂਰਜਮੁਖੀ ਦੀ ਵਾਢੀ ਕਰਨ ਵਾਲੀ ਮਸ਼ੀਨ ‘ਤੇ ਸੀ। ਜਿਵੇਂ ਹੀ ਮਸ਼ੀਨ ਅੱਗੇ ਵਧੀ, ਇਹ ਉੱਪਰੋਂ ਲੰਘਦੀ ਇੱਕ ਹਾਈ-ਵੋਲਟੇਜ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆ ਗਈ। ਰਾਜਵੀਰ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਅਤੇ ਉਹ ਮੌਕੇ `ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ । ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਤੁਰੰਤ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਪੁਲਸ ਨੇ ਲਾਸ਼ ਕਬਜੇ ਵਿਚ ਲੈ ਕੇ ਕਰ ਦਿੱਤੀ ਹੈ ਜਾਂਚ ਸ਼ੁਰੂ

ਜਾਂਚ ਅਧਿਕਾਰੀ ਏ. ਐਸ. ਆਈ. ਗੁਲਾਬ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮੁੱਢਲੀ ਜਾਂਚ ਵਿੱਚ ਪੁਸ਼ਟੀ ਹੋਈ ਹੈ ਕਿ ਨੌਜਵਾਨ 11,000 ਵੋਲਟ ਦੀ ਓਵਰਹੈੱਡ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆਇਆ ।

LEAVE A REPLY

Please enter your comment!
Please enter your name here