ਨਵੀਂ ਦਿੱਲੀ, 12 ਜੂਨ 2026 : ਭਾਰਤੀ ਨਿਸ਼ਾਨੇਬਾਜ਼ (Indian shooter) ਅਤੇ ਉੱਤਰਾਖੰਡ ਦਾ ਮਾਣ ਜਸਪਾਲ ਰਾਣਾ ਜੋ ਕਿ 49 ਸਾਲਾਂ ਦੇ ਸਨ ਦਾ ਅੱਜ ਸਵਰਗਵਾਸ (Ascension) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਤਬੀਅਤ ਖਰਾਬ ਹੋਣ ਦੇ ਕਾਰਨ ਹੋਇਆ ਦੇਹਾਂਤ
ਮਿਲੀ ਜਾਣਕਾਰੀ ਅਨੁਸਾਰ ਭਾਰਤੀ ਨਿਸ਼ਾਨੇਬਾਜ਼ ਅਤੇ ਉੱਤਰਾਖੰਡ ਦਾ ਮਾਣ ਜਸਪਾਲ ਰਾਣਾ (Jaspal Rana) ਜੋ ਕਿ (49) ਸਾਲਾਂ ਦੇ ਸਨ ਦਾ ਦੇਹਾਂਤ ਹੋ ਗਿਆ ਹੈ । ਸੂਚਨਾ ਮੁਤਾਬਕ ਜਰਮਨੀ ਦੇ ਮਿਊਨਿਖ ਵਿੱਚ ਹੋਏ ਵਿਸ਼ਵ ਕੱਪ ਤੋਂ ਭਾਰਤੀ ਦਲ ਨਾਲ ਵਾਪਸ ਆਉਂਦੇ ਸਮੇਂ ਉਡਾਣ ਵਿਚ ਕੋਚ ਰਾਣਾ ਦੀ ਤਬੀਅਤ ਖਰਾਬ (Feeling unwell) ਹੋ ਗਈ । ਨਵੀਂ ਦਿੱਲੀ ਪਹੁੰਚਣ ‘ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਂਹ ਲਏ ।
ਕੀ ਹੈ ਕੋਚ ਰਾਣਾ ਦਾ ਇਤਿਹਾਸ
ਉਤਰਾਖੰਡ ਦੇ ਟਿਹਰੀ ਜਿ਼ਲ੍ਹੇ ਦੇ ਜੌਨਪੁਰ ਬਲਾਕ ਦੇ ਭਾਲ ਪਿੰਡ ਦੇ ਰਹਿਣ ਵਾਲੇ ਜਸਪਾਲ ਰਾਣਾ ਦੇਸ਼ ਦੇ ਸਭ ਤੋਂ ਵਧੀਆ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਰਹੇ ਹਨ । ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਬੀ. ਐਸ. ਐਫ. ਅਧਿਕਾਰੀ ਨਾਰਾਇਣ ਸਿੰਘ ਰਾਣਾ ਨੇ ਸਿਖਲਾਈ ਦਿੱਤੀ ਸੀ । ਸਿਰਫ਼ 12 ਸਾਲ ਦੀ ਉਮਰ ਵਿੱਚ ਜਸਪਾਲ ਰਾਣਾ ਨੇ ਅਹਿਮਦਾਬਾਦ ਵਿੱਚ 31ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸਿ਼ਪ ਵਿੱਚ ਆਪਣਾ ਰਾਸ਼ਟਰੀ ਪ੍ਰਦਰਸ਼ਨ ਕੀਤਾ ਤੇ ਚਾਂਦੀ ਦਾ ਤਗਮਾ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ । ਉਸ ਨੇ 1994 ਵਿੱਚ 46ਵੀਂ ਵਿਸ਼ਵ ਸ਼ੂਟਿੰਗ ਚੈਂਪੀਅਨਸਿਪ (ਜੂਨੀਅਰ ਸੈਕਸ਼ਨ) ਵਿੱਚ ਸਟੈਂਡਰਡ ਪਿਸਟਲ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤ ਕੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾਈ ।









