ਕੁੱਤਿਆਂ ਵਲੋਂ ਨੋਚੀ ਗਈ ਨਾਬਾਲਗ ਲੜਕੀ ਦੀ ਹੋਈ ਮੌਤ

0
43
Minor girl

ਮੋਰਿੰਡਾ, 11 ਜੂਨ 2026 : ਪੰਜਾਬ ਦੇ ਸ਼ਹਿਰ ਮੋਰਿੰਡਾ (Morinda) ਵਿਖੇ ਜੋ ਇਕ ਨਾਬਾਲਗ ਬੱਚੀ ਨੂੰ ਅਵਾਰਾ ਕੁੱਤਿਆਂ (Stray dogs) ਵਲੋਂ ਨੋਚਿਆ ਗਿਆ ਹੈ ਦੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੋਰਿੰਡਾ ਵਿਚ ਜੋ ਇੱਕ 8 ਸਾਲਾ ਬੱਚੀ ਨੂੰ ਕੁੱਤਿਆਂ ਨੇ ਵੱਢ-ਵੱਢ ਕੇ ਮੌਤ (Death) ਦੇ ਘਾਟ ਉਤਰ ਦਿੱਤਾ ਹੈ ਤੋਂ ਪਹਿਲਾਂ ਬੱਚੀ ਦੁਪਹਿਰ ਨੂੰ ਘਰੋਂ ਨੇੜਲੇ ਬਾਜ਼ਾਰ ਤੋਂ ਦੁੱਧ ਖਰੀਦਣ ਲਈ ਨਿਕਲੀ ਸੀ ਤੇ ਕੁੱਤਿਆਂ ਨੂੰ ਦੇਖ ਕੇ ਜਦੋਂ ਉਹ ਘਬਰਾ ਗਈ ਅਤੇ ਆਪਣੀ ਜਾਨ ਬਚਾਉਣ ਲਈ ਘਰ ਵਾਪਸ ਭੱਜ ਗਈ ਪਰ ਝੁੰਡ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਬੁਰੀ ਤਰ੍ਹਾਂ ਨੋਚਣਾ ਸ਼ੁਰੂ ਕਰ ਦਿੱਤਾ । ਜਿਸ ਨਾਲ ਬਹੁਤ ਬੁਰੀ ਤਰ੍ਹਾਂ ਜਖਮੀ ਹੋ ਗਈ ।

ਕਦੋਂ ਵਾਪਰੀ ਘਟਨਾ

ਉਕਤ ਘਟਨਾ ਬੀਤੇ ਦਿਨੀਂ ਦੁਪਹਿਰ ਦੇ ਤਿੰਨ ਕੁ ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ । ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਬੱਚੀ ਮਦਦ ਲਈ ਚੀਕਦੀ ਦਿਖਾਈ ਦੇ ਰਹੀ ਹੈ । ਜਦੋਂ ਤੱਕ ਲੋਕ ਪਹੁੰਚੇ ਉਹ ਗੰਭੀਰ ਜ਼ਖਮੀ (Seriously injured) ਹੋ ਗਈ ਸੀ । ਉਸਨੂੰ ਪੀ. ਜੀ. ਆਈ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ । ਉਸਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ।

LEAVE A REPLY

Please enter your comment!
Please enter your name here