ਨੌਜਵਾਨਾਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਨੰਗਾ ਕਰਕੇੇ ਖਿੱਚਧੂਹ ਮਾਮਲੇ ਵਿਚ 7 ਗ੍ਰਿਫਤਾਰ

0
37
Police

ਪੰਜਾਬ, 11 ਜੂਨ 2026 : ਪੰਜਾਬ ਦੇ ਇਕ ਪਿੰਡ ਝੋਰੜ (Village Jhorad) ਵਿਖੇ ਨੌਜਵਾਨਾਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਨੰਗਾ ਕਰਕੇ ਖਿੱਚਧੂਹ ਕਰਨ ਦੇ ਮਾਮਲੇ ਵਿਚ 7 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪਿੰਡ ਝੋਰੜ ਵਿਖੇ ਜੋ ਦੋ ਨੌਜਵਾਨਾਂ ਗੁਰਪਿੰਦਰ ਪਾਲ ਸਿੰਘ ਅਤੇ ਸੰਦੀਪ ਸਿੰਘ ਨੂੰ ਪਿੰਡ ਦੇ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਮੋਬਾਈਲ ਖੋਹਣ ਦਾ ਦੋਸ਼ ਲਗਾਉਂਦਿਆਂ ਰੱਸਿਆਂ ਨਾਲ ਬੰਨ੍ਹ ਕੇ ਖੇਤ ਵਿੱਚ ਘੜੀਸਣ ਅਤੇ ਹੋਰ ਕੁੱਟਮਾਰ (Beating) ਕਰਨ ਦੇ ਮਾਮਲਾ ਸਾਹਮਣੇ ਆਇਆ ਸੀ ਵਿਚ 7 ਅਣਪਛਾਤੇ ਅਤੇ 4 ਵਿਅਕਤੀਆਂ ਵਿਰੁੱਧ ਨਾਵਾਂ ਸਮੇਤ ਕੇਸ ਦਰਜ (Case registered) ਕੀਤਾ ਗਿਆ ਸੀ ਵਿਚੋਂ ਪੁਲਸ ਨੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

ਪੁਲਸ ਨੇ ਗ੍ਰਿਫ਼ਤਾਰ ਕਰਕੇ ਭੇਜ ਦਿੱਤਾ ਹੈ ਜੇਲ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ 11 ਵਿਅਕਤੀਆਂ ਵਿੱਚੋਂ ਸੱਤ ਵਿਅਕਤੀ ਜੋ ਨੇਪਾਲ ਦੇ ਰਹਿਣ ਵਾਲੇ ਹਨ ਅਤੇ ਇੱਥੇ ਮਜ਼ਦੂਰੀ ਕਰਨ ਆਏ ਹਨ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ ਜਦਕਿ ਚਾਰ ਵਿਅਕਤੀ ਜਿਨਾਂ ਦੇ ਪਰਚੇ ਵਿੱਚ ਨਾਮ ਦਰਜ ਹਨ ਨੂੰ ਫੜਨ ਲਈ ਪੁਲਸ ਨੇ ਵੱਖ-ਵੱਖ ਪਾਰਟੀਆਂ ਬਣਾਈਆਂ ਹਨ।

ਪੀੜ੍ਹਤਾਂ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਕੀਤਾ ਗਿਆ ਸੀ ਕੇਸ ਦਰਜ

ਪੰਜਾਬ ਪੁਲਸ (Punjab Police) ਅਧਿਕਾਰੀ ਨੇ ਦੱਸਿਆ ਕਿ ਪੀੜ੍ਹਤ ਗੁਰਪਿੰਦਰ ਪਾਲ ਸਿੰਘ ਦੀ ਮਾਤਾ ਜਸਪਾਲ ਕੌਰ ਵੱਲੋਂ ਜਿੱਥੇ ਬਿਆਨਾਂ ਦੇ ਅਧਾਰ ‘ਤੇ ਪੁਲਸ ਵਲੋਂ ਬੀ. ਐਨ. ਐਸ. ਦੀਆਂ ਵੱਖ-ਵੱਖ ਧਰਾਵਾਂ ਤਹਿਤ ਐਸ. ਸੀ. ਐਸ. ਟੀ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਤਹਿਤ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ ਤੇ ਬਾਕੀ ਜਲਦੀ ਹੀ ਚਾਰ ਵਿਅਕਤੀਆਂ ਨੂੰ ਵੀ ਪੁਲਸ ਵਲੋਂ ਫੜ ਲਿਆ ਜਾਵੇਗਾ ।

LEAVE A REPLY

Please enter your comment!
Please enter your name here