ਪਤੀ ਦਾ ਕਤਲ ਕਰ ਕੇ ਲਾਸ਼ ਦੇ ਟੁਕੜੇ ਕਰਨ ਵਾਲੀ ਪਤਨੀ ਸਮੇਤ 2 ਗ੍ਰਿਫ਼ਤਾਰ

0
39
Murder

ਚੇਨਈ, 9 ਜੂਨ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਚੇਨਈ ਵਿਖੇ ਪਤਨੀ ਵਲੋਂ ਆਪਣੇ ਹੀ ਪਤੀ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਾਰ ਆਪਣੇ ਪਤੀ ਦਾ ਕਤਲ ਕਰਨ, ਉਸਦੀ ਲਾਸ਼ ਦੇ ਟੁੱਕੜੇ ਕਰਨ ਅਤੇ ਫਿਰ ਉਨ੍ਹਾਂ ਨੂੰ ਚੇਨਈ ਦੇ ਵੱਖ-ਵੱਖ ਇਲਾਕਿਆਂ ਵਿਚ ਸੁੱਟਣ ਦੇ ਦੋਸ਼ ਹੇਠ ਇਕ ਔਰਤ ਅਤੇ ਉਸਦੇ ਦੋਸਤ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕਤਲ ਦਾ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 5 ਜੂਨ ਨੂੰ ਪੇਰੰਬੂਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-4 `ਤੇ ਪੌੜੀਆਂ ਦੇ ਕੋਲ ਇਕ ਸੂਟਕੇਸ ਵਿਚ ਪੈਕ ਕੀਤਾ ਹੋਇਆ ਮਨੁੱਖੀ ਧੜ ਮਿਲਿਆ ।

ਕੌਣ ਹੈ ਜਿਸਦੇ ਟੁੱਕੜੇ-ਟੁੱਕੜੇ ਕਰ ਦਿੱਤੇ ਗਏ

ਯਾਤਰੀਆਂ ਨੇ ਬਦਬੂ ਆਉਣ ਦੀ ਸੂਚਨਾ ਸਰਕਾਰੀ ਰੇਲਵੇ ਪੁਲਸ ਨੂੰ ਦਿੱਤੀ ਸੀ । ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਉਦੋਂ ਸਫਲਤਾ ਮਿਲੀ ਜਦੋਂ ਲਾਵਾਰਿਸ ਸੂਟਕੇਸ ਦੇ ਅੰਦਰੋਂ ਇਕ ਮੈਡੀਕਲ ਵੇਸਟ ਡਿਸਪੋਜ਼ਲ ਬੈਗ ਮਿਲਿਆ, ਜਿਸ ਵਿਚ ਇਕ ਕੱਟਿਆ-ਵੱਢਿਆ ਹੋਇਆ ਮਰਦ ਦਾ ਧੜ ਸੀ । ਮ੍ਰਿਤਕ ਦੀ ਪਛਾਣ ਆਸਾਮ ਦੇ ਰਹਿਣ ਵਾਲੇ 40 ਸਾਲਾ ਅਮੀਰ ਅਲੀ ਵਜੋਂ ਹੋਈ ਹੈ।

LEAVE A REPLY

Please enter your comment!
Please enter your name here