ਹਰਿਆਣਾ, 2 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਵਿਖੇ ਇਕ ਜਾਅਲੀ ਕਾਲ ਸੈਂਟਰ (Fake call center) ਮਾਮਲੇ ਵਿਚ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਪੰਚਕੂਲਾ ਪੁਲਸ (Panchkula Police) ਵਲੋਂ ਸੋਮਵਾਰ ਦੇਰ ਰਾਤ ਇੱਕ ਜਾਅਲੀ ਕਾਲ ਸੈਂਟਰ ‘ਤੇ ਛਾਪਾ ਮਾਰ ਕੇ ਇੱਕ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ । ਇਹ ਕਾਰਵਾਈ ਮੰਗਲਵਾਰ ਸਵੇਰੇ 6 ਵਜੇ ਤੱਕ ਜਾਰੀ ਰਹੀ । ਸਾਈਬਰ ਕ੍ਰਾਈਮ ਟੀਮ ਨੇ ਸੈਕਟਰ-2 ਮਾਰਕੀਟ ਦੇ ਇੱਕ ਦਫਤਰ ਤੋਂ 21 ਲੋਕਾਂ ਨੂੰ ਹਿਰਾਸਤ ਵਿੱਚ ਲਿਆ । ਇਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਨੂੰ ਮੁੱਖ ਦੋਸ਼ੀ ਵਜੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੀ ਕੀ ਬਰਾਮਦ ਕੀਤਾ ਗਿਆ
ਪੰਚਕੂਲਾ ਪੁਲਸ ਵਲੋਂ ਛਾਪੇਮਾਰੀ ਦੌਰਾਨ 19 ਕੰਪਿਊਟਰ, ਤਿੰਨ ਲੈਪਟਾਪ, 11. 30 ਲੱਖ ਰੁਪਏ ਨਕਦ, ਤਿੰਨ ਵਾਕੀ-ਟਾਕੀ, 16 ਹੈਂਡਸੈੱਟ, ਦੋ ਵਾਈ-ਫਾਈ ਰਾਊਟਰ, ਇੱਕ ਨੋਟ ਗਿਣਨ ਵਾਲੀ ਮਸ਼ੀਨ, ਤਿੰਨ ਪੁਆਇੰਟ-ਆਫ-ਸੇਲ ਮਸ਼ੀਨਾਂ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ । ਇਹ ਜਾਅਲੀ ਕਾਲ ਸੈਂਟਰ ਸੈਕਟਰ-2 ਮਾਰਕੀਟ ਵਿੱਚ ਸਥਿਤ ਅਲਫ਼ਾ ਈਵੈਂਟ ਕੰਪਨੀ ਦੇ ਦਫਤਰ ਤੋਂ ਚੱਲ ਰਿਹਾ ਸੀ । ਮੁਲਜ਼ਮਾਂ ਨੇ ਐਮਾਜ਼ਾਨ ਅਧਿਕਾਰੀ ਬਣ ਕੇ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਧੋਖਾਧੜੀ ਕੀਤੀ । ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।









