ਲੁੱਟਖੋਹ ਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗੈਂਗ ਗ੍ਰਿਫ਼ਤਾਰ

0
33
Haryana Arrest

ਕਰਨਾਲ, 16 ਅਕਤੂਬਰ 2026 : ਹਰਿਆਣਾ (Haryana) ਦੇ ਜਿਲਾ ਕਰਨਾਲ ਵਿਖੇ ਪੁਲਸ ਵਲੋਂ ਕਤਲ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ।

ਕੀ ਦੱਸਿਆ ਡੀ. ਐਸ. ਪੀ. ਨੇ

ਡੀ. ਐੱਸ. ਪੀ. ਰਾਜੀਵ ਨੇ ਦੱਸਿਆ ਕਿ ਮਧੂਬਨ ਅਤੇ ਸਦਰ ਥਾਣਾ ਖੇਤਰ ਵਿੱਚ ਚਾਕੂ ਦੀ ਨੋਕ ‘ਤੇ ਕਤਲ ਦੀਆਂ ਵਾਰਦਾਤਾਂ (Incidents of murder) ਹੋਈਆਂ ਸਨ । ਇਨ੍ਹਾਂ ਮਾਮਲਿਆਂ ਦੀ ਜਾਂਚ -2 ਦੇ ਇੰਸਪੈਕਟਰ ਪ੍ਰਵੀਨ ਕੁਮਾਰ ਨੂੰ ਸੌਂਪੀ ਗਈ ਸੀ । ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੇ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲਿਆ । ਇਨ੍ਹਾਂ ਵਿੱਚ ਗੌਰਵ ਅਤੇ ਅੰਕੁਸ਼ ਸ਼ਾਮਲ ਹਨ । ਦੋਵੇਂ ਕਰਨਾਲ ਦੀ ਮਹਾਵੀਰ ਕਲੋਨੀ ਦੇ ਰਹਿਣ ਵਾਲੇ ਹਨ । ਅੰਕੁਸ਼ ਦੀ ਉਮਰ ਕਰੀਬ 28 ਸਾਲ ਹੈ ।

ਕਿੰਨੇ ਦਿਨ ਦਾ ਮਿਲਿਆ ਹੈ ਪੁਲਸ ਰਿਮਾਂਡ

ਪ੍ਰਾਪਤ ਸੂਚਨਾ ਮੁਤਾਬਕ ਜਿਨ੍ਹਾਂ ਪੰਜ ਵਿਅਕਤੀਆਂ ਨੂੰ ਵਾਰਦਾਤਾਂ ਵਿਚ ਸ਼ਾਮਲ ਹੋਣ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਨੂੰ ਜਦੋਂ ਜੂਵੇਨਾਈਲ ਜਸਟਿਸ ਬੋਰਡ ਦੇ ਅੱਗੇ ਪੇਸ਼ ਕੀਤਾ ਗਿਆ ਤਾਂ ਇਨ੍ਹ੍ਹਾਂ ਦਾ ਪੰਜ ਦਿਨ ਦਾਂ ਦਾ ਪੁਲਸ ਰਿਮਾਂਡ (Police remand) ਪ੍ਰਾਪਤ ਕੀਤਾ ਗਿਆ। ਦੱਸਣਯੋਗ ਹੈ ਕਿ ਇਕ ਵਿਅਕਤੀ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ ।

LEAVE A REPLY

Please enter your comment!
Please enter your name here