ਨਹਿਰ ਵਿਚ ਨਹਾਉਣ ਗਏ 11 ਸਾਲਾ ਨੌਜਵਾਨ ਦੀ ਹੋਈ ਡੁੱਬਣ ਕਾਰਨ ਮੌਤ

0
41
Youth Death

ਲੁਧਿਆਣਾ, 28 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਲੰਘੇ ਦਿਨਾਂ ਗਿੱਲ ਨਹਿਰ ਵਿਚ ਨਹਾਉਣ ਗਏ ਇਕ 11 ਸਾਲਾ ਨਾਬਾਲਗ ਨੌਜਵਾਨ ਦੀ ਡੁੱਬਣ (Drowning) ਕਾਰਨ ਮੌਤ ਹੋ ਗਈ ਹੈ ।

ਕੌਣ ਹੈ ਇਹ ਨਾਬਾਲਗ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਗਿੱਲ ਨਹਿਰ ਵਿੱਚ ਨਹਾਉਂਦੇ ਸਮੇਂ ਜੋ ਇੱਕ ਬੱਚੇ ਦੀ ਡੁੱਬਣ ਨਾਲ ਮੌਤ ਹੋ ਗਈ ਦਾ ਨਾਮ ਤਰਨਜੀਤ ਸਿੰਘ (Taranjit Singh) ਹੈ । ਦੱਸਣਯੋਗ ਹੈ ਕਿ ਤਰਨਜੀਤ ਸਿੰਘ ਮੰਗਲਵਾਰ ਨੂੰ ਘਰੋਂ ਇਹ ਕਹਿ ਕੇ ਨਿਕਲ ਗਿਆ ਕਿ ਉਹ ਗਿੱਲ ਨਹਿਰ ਵਿਚ ਨਹਾਉਣ ਜਾ ਰਿਹਾ ਹੈ ਤੇ ਸ਼ਾਮ ਤੱਕ ਘਰ ਨਹੀਂ ਆਇਆ, ਜਿਸ ਤੋਂ ਜਦੋਂ ਪੁਲਸ ਕੋਲ ਸਿ਼ਕਾਇਤ ਕਰਨ ਤੋਂ ਬਾਅਦ ਭਾਲ ਕੀਤੀ ਗਈ ਤਾਂ ਉਸਦੀ ਲਾਸ਼ (Corpse) ਨਹਿਰ ਵਿਚੋਂ ਮਿਲੀ ।

ਕੀ ਦੱਸਿਆ ਜਾਂਚ ਅਧਿਕਾਰੀ ਨੇ

ਘਟਨਾ ਦੀ ਜਾਣਕਾਰੀ ਮਿਲਣ ‘ਤੇ ਸਥਾਨਕ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ । ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਬੱਚੇ ਦੇ ਲਾਪਤਾ ਹੋਣ ਅਤੇ ਨਹਿਰ ਵਿੱਚ ਡੁੱਬਣ (Drowning canal) ਦਾ ਸ਼ੱਕ ਹੋਣ ਤੋਂ ਬਾਅਦ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਤੇ ਕਾਫ਼ੀ ਕੋਸਿ਼ਸ਼ਾਂ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਬੁੱਧਵਾਰ ਦੇਰ ਸ਼ਾਮ ਨਹਿਰ ਵਿੱਚੋਂ ਲਾਸ਼ ਬਰਾਮਦ ਕੀਤੀ ਗਈ । ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ । ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਦੇ ਆਧਾਰ `ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here