ਜਬਰ-ਜਨਾਹ ਮਾਮਲੇ ਦਾ ਮੁਲਜ਼ਮ ਵਿਆਹ ਵਾਲੇ ਦਿਨ ਗ੍ਰਿਫ਼ਤਾਰ

0
36
Arrest

ਦੇਵਰੀਆ, 26 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇ਼ਸ਼ (Uttar Pradesh) ਦੇ ਜਿਲਾ ਦੇਵਰੀਆ ਵਿਖੇ ਜਬਰ ਜਨਾਹ (Rape) ਦੇ ਮੁਲਜਮ ਨੂੰ ਉਸਦੇ ਹੀ ਵਿਆਹ ਵਾਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਦੇਵਰੀਆ ਜਿ਼ਲੇ ਦੇ ਖੁਖੁਦੂ ਥਾਣਾ ਖੇਤਰ ਵਿਚ ਵਿਆਹ ਵਾਲੇ ਦਿਨ ਇਕ ਲਾੜੇ ਨੂੰ ਪੁਲਸ ਨੇ ਗ੍ਰਿਫ਼ਤਾਰ (Arrested) ਕਰ ਲਿਆ । ਮੁਲਜ਼ਮ ‘ਤੇ ਜਬਰ-ਜ਼ਨਾਹ ਦਾ ਮਾਮਲਾ ਦਰਜ ਸੀ ਅਤੇ ਉਹ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ । ਪੁਲਸ ਅਨੁਸਾਰ ਮੁਲਜ਼ਮ ਜ਼ੀਸ਼ਾਨ ਖ਼ਾਨ ‘ਤੇ ਇਕ ਮੁਟਿਆਰ ਨੇ ਵਿਆਹ ਦਾ ਝਾਂਸਾ ਦੇ ਕੇ 7 ਸਾਲਾਂ ਤੱਕ ਜਿਨਸੀ ਸ਼ੋਸ਼ਣ (Sexual abuse) ਕਰਨ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਸੀ । ਸਿਕਾਇਤ ਤੋਂ ਬਾਅਦ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ।

ਮੁਲਜਮ ਕਰ ਰਿਹਾ ਸੀ ਵਿਆਹ ਦੀਆਂ ਤਿਆਰੀਆਂ

ਜਾਣਕਾਰੀ ਮੁਤਾਬਕ ਮੁਲਜ਼ਮ ਦੇ ਵਿਆਹ (ਨਿਕਾਹ) ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਇਸੇ ਦੌਰਾਨ ਪੁਲਸ ਮੌਕੇ `ਤੇ ਪਹੁੰਚੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ । ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ । ਥਾਣਾ ਮੁਖੀ ਜੇ. ਪੀ. ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਜਬਰ-ਜਨਾਹ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ ।

LEAVE A REPLY

Please enter your comment!
Please enter your name here