ਈ. ਡੀ. ਨੇ ਫਿਰ ਕੀਤੀ ਕੈਬਨਿਟ ਮੰਤਰੀ ਸੰਜੀਵ ਅਰੋੜ ਦੇ ਘਰ ਰੇਡ

0
36
Sanjiv Arora

ਚੰਡੀਗੜ੍ਹ, 9 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਸਵੇਰ-ਸਵੇਰੇ ਈ. ਡੀ. ਨੇ ਕੈਬਨਿਟ ਮੰਤਰੀ (Cabinet Minister) ਪੰਜਾਬ ਸੰਜੀਵ ਅਰੋੜਾ ਦੇ ਘਰ ਇਕ ਵੱਡੀ ਟੀਮ ਨਾਲ ਛਾਪੇਮਾਰੀ ਕੀਤੀ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਅੱਜ ਸਵੇਰੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਦੀ ਇੱਕ ਟੀਮ ਨੇ ਛਾਪਾ ਮਾਰਿਆ । ਜਿਸ ਟੀਮ ਨੇ ਛਾਪੇਮਾਰੀ (Raid) ਕੀਤੀ ਹੈ ਉਹ ਟੀਮ ਲਗਭਗ 20 ਵਾਹਨਾਂ ਵਿੱਚ ਕੈਬਨਿਟ ਮੰਤਰੀ ਦੇ ਘਰ ਪਹੁੰਚੀ, ਜਿਸ ਵਿਚ ਮੌਜੂਦ ਅਧਿਕਾਰੀਆਂ ਨੇ ਪੂਰੇ ਘਰ ਨੂੰ ਘੇਰ ਲਿਆ ।

ਕੀ ਆਖਿਆ ਛਾਪੇਮਾਰੀ ਤੇ ਮੁੱਖ ਮੰਤਰੀ ਨੇ

ਈ. ਡੀ. ਵਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਕੀਤੀ ਗਈ ਛਾਪੇਮਾਰੀ ਤੇ ਬੋਲਦਿਆਂ ਸੀ. ਐਮ. ਭਗਵੰਤ ਮਾਨ ਨੇ ਕਿਹਾ ਕਿ ਅੱਜ ਫਿਰ ਤੋਂ ਭਾਜਪਾ ਦੀ ਈ. ਡੀ. ਸੰਜੀਵ ਅਰੋੜਾ ਦੇ ਘਰ ਆਈ ਹੈ । ਉਨ੍ਹਾਂ ਕਿਹਾ ਕਿ ਮੰਤਰੀ ਦੇ ਘਰ ਇੱਕ ਸਾਲ ਵਿੱਚ ਇਹ ਤੀਜੀ ਵਾਰ ਈਡੀ ਆਈ ਹੈ, ਜਦਕਿ ਇੱਕ ਮਹੀਨੇ `ਚ ਦੂਜੀ ਵਾਰ ਈਡੀ ਦੀ ਰੇਡ ਹੈ । ਫਿਰ ਵੀ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ।

ਮੈਂ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਔਰੰਗਜ਼ੇਬ ਵੀ ਨਹੀਂ ਝੁਕਾ ਸਕਿਆ ਸੀ । ਇਹ ਭਗਤ ਸਿੰਘ ਦੀ ਧਰਤੀ ਹੈ ਜੋ ਅੰਗਰੇਜ਼ਾਂ ਦੇ ਅੱਗੇ ਕਦੇ ਵੀ ਨਹੀਂ ਝੁਕੇ, ਤਾਂ ਮੋਦੀ ਦੀਆਂ ਚਾਲਾਂ ਅੱਗੇ ਪੰਜਾਬ ਕਦੇ ਵੀ ਨਹੀਂ ਝੁਕੇਗਾ । ਸੀਐਮ ਭਗਵੰਤ ਮਾਨ ਨੇ ਕਿਹਾ ਕਿ ਈ. ਡੀ. ਬੀ. ਜੇ. ਪੀ. ਦੇ ਇਸ ਅਨੈਤਿਕ ਗੱਠਜੋੜ ਦਾ ਅੰਤ ਪੰਜਾਬ ਹੀ ਕਰੇਗਾ ।

LEAVE A REPLY

Please enter your comment!
Please enter your name here