Home Blog Page 7

ਖੇਡਾਂ ਰਾਹੀਂ ਹੀ ਜਿੱਤੀ ਜਾਵੇਗੀ ਨਸਿ਼ਆਂ ਖਿ਼ਲਾਫ਼ ਜੰਗ : ਮਾਨ

0
Mann

ਚੰਡੀਗੜ੍ਹ, 27 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਸਪੱਸ਼ਟ ਤੌਰ ‘ਤੇ ਆਖਿਆ ਹੈ ਕਿ ਖੇਡਾਂ ਰਾਹੀਂ ਹੀ ਨਸਿ਼ਆਂ ਖਿਲਾਫ ਜੰਗ ਨੂੰ ਜਿੱਤਿਆ ਜਾ ਸਕਦਾ ਹੈ ।

ਹੋਰ ਕੀ ਕੀ ਆਖਿਆ ਮੁੱਖ ਮੰਤਰੀ ਮਾਨ ਨੇ

ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਹੈ ਕਿ ਸਬਾ ਸਰਕਾਰ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਣ ਲਈ ਪੂਰੇ ਪੰਜਾਬ ਵਿੱਚ 3,100 ਸਟੇਡੀਅਮਾਂ ਦਾ ਨਿਰਮਾਣ ਕਰ ਰਹੀ ਹੈ । ਸਮਾਣਾ ਵਿਖੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਰਾਹੀਂ ਹੀ ਨਸ਼ਿਆਂ ਖ਼ਿਲਾਫ਼ ਜੰਗ (War on drugs) ਜਿੱਤੀ ਜਾਵੇਗੀ, ਇਸ ਲਈ ਪੰਜਾਬ ਸਰਕਾਰ (Punjab Government) ਨੌਜਵਾਨਾਂ ਦੀ ਹਿੱਸੇਦਾਰੀ ਖੇਡਾਂ ਵਿਚ ਵਧਾਉਣ, ਨਸ਼ਿਆਂ ਦੇ ਖ਼ਾਤਮੇ ਅਤੇ ਖਿਡਾਰੀਆਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਲਈ ਤਿਆਰ ਕਰਨ ਦੇ ਮਕਸਦ ਨਾਲ ਖੇਡਾਂ ਦੇ ਬੁਨਿਆਦੀ ਢਾਂਚੇ ਵਿਚ ਬੇਮਿਸਾਲ ਨਿਵੇਸ਼ ਕਰ ਰਹੀ ਹੈ । ਮੁੱਖ ਮੰਤਰੀ ਨੇ ਦੱਸਿਆ ਕਿ ਇਹ ਸਟੇਡੀਅਮ 10.35 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 9 ਏਕੜ ਪੰਚਾਇਤੀ ਜ਼ਮੀਨ ‘ਤੇ ਬਣਾਇਆ ਜਾਵੇਗਾ ।

ਰਾਜਪੁਰਾ ਵਿਚ ਲਕਸ਼ਮੀ ਪ੍ਰਾਪਰਟੀ ਦੇ ਦਫ਼ਤਰ ਤੇ ਹੋਈ ਗੋਲੀਬਾਰੀ

0
Lakshmi Property

ਰਾਜਪੁਰਾ, 26 ਜੂਨ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਰਾਜਪੁਰਾ (Rajpura) ਦੇ ਅੰਡਰ ਬ੍ਰਿਜ ਰੋਡ ‘ਤੇ ਸਥਿਤ ਲਕਸ਼ਮੀ ਪ੍ਰਾਪਰਟੀ (Lakshmi Property) ਦੇ ਦਫ਼ਤਰ ‘ਤੇ ਗੋਲੀਬਾਰੀ (Shooting) ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਦੇ ਅੰਡਰ ਬ੍ਰਿਜ ਰੋਡ (Under Bridge Road) ‘ਤੇ ਸਥਿਤ ਲਕਸ਼ਮੀ ਪ੍ਰਾਪਰਟੀ ਦੇ ਦਫ਼ਤਰ ਤੇ ਗੋਲੀਬਾਰੀ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਰੇਕੀ ਦੋ ਨੌਜਵਾਨਾਂ ਵਲੋਂ ਸਵੇਰ ਤੋਂ ਹੀ ਕੀਤੀ ਜਾ ਰਹੀ ਸੀ । ਬਾਈਕ ਸਵਾਰ ਦੋਵੇਂ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਵਿਚੋਂ ਜਾਣਕਾਰੀ ਮੁਤਾਬਕ ਇਕ ਬਾਹਰ ਖੜ੍ਹਾ ਬਾਈਕ ਤੇ ਇੰਤਜ਼ਾਰ ਕਰਦਾ ਰਿਹਾ ਜਦੋਂ ਕਿ ਦੂਸਰਾ ਨੌਜਵਾਨ ਦਫ਼ਤਰ ਦੇ ਅੰਦਰ ਗਿਆ ਅਤੇ ਉਥੇ ਕਈ ਰਾਊਂਡ ਫਾਇਰ ਕਰਕੇ ਆਪਣੇ ਬਾਹਰ ਖੜ੍ਹੇ ਸਾਥੀ ਨਾਲ ਫਰਾਰ ਹੋ ਗਿਆ।

ਘਟਨਾ ਦਾ ਪਤਾ ਚਲਦਿਆਂ ਹੀ ਪਹੁੰਚੀਆਂ ਪੁਲਸ ਦੀਆਂ ਟੀਮਾਂ

ਉਪਰੋਕਤ ਘਟਨਾਕ੍ਰਮ ਦੇ ਵਾਪਰਨ ਦਾ ਪਤਾ ਚਲਦਿਆਂ ਹੀ ਸੀ. ਆਈ. ਏ. ਪਟਿਆਲਾ ਪੁਲਸ, ਰਾਜਪੁਰਾ ਸਿਟੀ ਥਾਣਾ ਦੇ ਐਸ. ਐਚ. ਓ. ਅਤੇ ਪੁਲਸ ਦੀਆਂ ਟੀਮਾਂ ਘਟਨਾ ਵਾਲੀ ਥਾਂ ਤੇ ਪਹੰੁਚੀਆਂ। ਪੁਲਸ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਜਿਥੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ, ਉਥੇ ਸੀ. ਸੀ. ਟੀ. ਵੀ. ਕੈਮਰਿਆਂ (CCTV cameras) ਦੀ ਫੁਟੇਜ ਦੀ ਜਾਂਚ ਕੀਤੀ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ ।

ਸ਼ਹਿਜ਼ਾਦ ਭੱਟੀ ਗੈਂਗ ਦੇ ਤਿੰਨ ਮੁਲਜ਼ਮ ਜਲੰਧਰ ਪੁਲਸ ਨੇ ਕੀਤੇ ਗ੍ਰਿਫ਼ਤਾਰ

0
Jalandhar Police

ਜਲੰਧਰ, 26 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਪੰਜਾਬ ਪੁਲਸ ਵਲੋਂ ਸ਼ਹਿਜਾਦ ਭੱਟੀ ਗੈਂਗ ਦੇ ਤਿੰਨ ਮੁਲਜਮਾਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਇਹ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਪੁਲਸ (Jalandhar Police) ਵੱਲੋਂ ਜੋ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਗੈਂਗ (Shahzad Bhatti Gang) ਦੇ ਤਿੰਨ ਸਰਗਰਮ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਪ੍ਰਦੀਪ ਸਿੰਘ, ਭਰਤ ਵਰਮਾ ਅਤੇ ਸਚਿਨ ਖੋਸਲਾ ਦੇ ਤੌਰ ਤੇ ਹੋਈ ਹੈ ।

ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ

ਜਲੰਧਰ ਵਿਖੇ ਪੁਲਸ ਵਲੋਂ ਉਪਰੋਕਤ ਪਕੜੇ ਗਏ ਤਿੰਨੋਂ ਮੁਲਜਮਾਂ ਤੋਂ ਕੀਤੀ ਗਈ ਮੁਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਤਿੰਨੋਂ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੇ ਸਿੱਧੇ ਸੰਪਰਕ ਵਿੱਚ ਆਏ ਸਨ । ਭੱਟੀ ਦੇ ਇਸ਼ਾਰੇ ‘ਤੇ ਹੀ ਇਹ ਸਾਰੇ ਭਾਰਤ ਵਿਰੋਧੀ ਨੈੱਟਵਰਕ ਨੂੰ ਚਲਾ ਰਹੇ ਸਨ।

ਸਰਕਾਰੀ ਵਿਭਾਗਾਂ ਦੀ ਜਾਣਕਾਰੀ ਪਾਕਿਸਤਾਨ ਭੇਜਣ ਦੇ ਦੋਸ਼

ਫੜੇ ਗਏ ਮੁਲਜ਼ਮਾਂ ‘ਤੇ ਬੇਹੱਦ ਗੰਭੀਰ ਦੋਸ਼ ਲੱਗੇ ਹਨ । ਪੁਲਸ ਅਨੁਸਾਰ ਇਹ ਤਿੰਨੋਂ ਮੁਲਜ਼ਮ ਭਾਰਤ ਦੇ ਵੱਖ-ਵੱਖ ਅਹਿਮ ਅਤੇ ਗੁਪਤ ਸਰਕਾਰੀ ਵਿਭਾਗਾਂ ਦੀਆਂ ਅੰਦਰੂਨੀ ਜਾਣਕਾਰੀਆਂ ਇਕੱਠੀਆਂ ਕਰਕੇ ਪਾਕਿਸਤਾਨ ਭੇਜ ਰਹੇ ਸਨ, ਜੋ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਹੈ ।

ਯੂ. ਏ. ਪੀ. ਏ. ਤਹਿਤ ਕਰ ਲਿਆ ਹੈ ਮਾਮਲਾ ਦਰਜ

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਲੰਧਰ ਪੁਲਿਸ ਨੇ ਮੁਲਜ਼ਮਾਂ ਖਿ਼ਲਾਫ਼ (ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ) ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ । ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਨੈੱਟਵਰਕ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ ।

ਪਤੀ ਦੀ ‘ਪ੍ਰਾਪਰਟੀ` ਨਹੀਂ ਹੁੰਦੀ ਪਤਨੀ : ਉੜੀਸਾ ਹਾਈ ਕੋਰਟ

0
High Court

ਭੁਵਨੇਸ਼ਵਰ, 26 ਜੂਨ 2026 : ਭਾਰਤ ਦੇਸ਼ ਦੇ ਸੂਬੇ ਓੜੀਸਾ ਦੀ ਹਾਈਕੋਰਟ (Orissa High Court) ਨੇ ਬੀਤੇ ਦਿਨੀਂ ਆਪਣੇ ਇਕ ਫ਼ੈਸਲੇ ਵਿਚ ਇਕ ਅਹਿਮ ਗੱਲ ਸਪੱਸ਼ਟ ਕੀਤੇ ਜਾਣ ਦਾ ਸਮਾਚਾਰ ਹੈ ।

ਫੈਸਲੇ ਵਿਚ ਕੀ ਅਹਿਮ ਗੱਲ ਸਪੱਸ਼ਟ ਕੀਤੀ ਗਈ ਹੈ ਓੜੀਸਾ ਹਾਈਕੋਰਟ ਵਲੋਂ

ਉੜੀਸਾ ਹਾਈ ਕੋਰਟ ਨੇ ਵੀਰਵਾਰ ਨੂੰ ਆਪਣੇ ਇਕ ਫੈਸਲੇ ਵਿਚ ਸਪੱਸ਼ਟ ਕਰਦਿਆਂ ਕਿਹਾ ਕਿ ਪਤਨੀ ਪਤੀ ਦੀ ਪ੍ਰਾਪਰਟੀ ਨਹੀਂ ਹੁੰਦੀ ਅਤੇ ਬਾਲਗ ਔਰਤਾਂ ਇਹ ਤੈਅ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹਨ ਕਿ ਉਨ੍ਹਾਂ ਨੇ ਕਿੱਥੇ ਰਹਿਣਾ ਹੈ । ਮੁੱਖ ਜੱਜ ਹਰੀਸ਼ ਟੰਡਨ ਅਤੇ ਜਸਟਿਸ ਮੁਰਾਰੀ ਰਮਨ ਦੀ ਬੈਂਚ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਪਾਇਆ ਕਿ ਔਰਤ ਵਿਆਹੁਤਾ ਜਿ਼ੰਦਗੀ ਵਿਚ ਅਣਬਣ ਕਾਰਨ ਆਪਣੀ ਮਰਜ਼ੀ ਨਾਲ ਸਹੁਰਾ ਘਰ ਛੱਡ ਕੇ ਚਲੀ ਗਈ ਸੀ ਅਤੇ ਉਸ ਨੂੰ ਕਿਸੇ ਵੀ ਤਰੀਕੇ ਨਾਲ ਗੈਰ-ਕਾਨੂੰਨੀ ਢੰਗ ਨਾਲ ਕੈਦ ਨਹੀਂ ਕੀਤਾ ਗਿਆ ਸੀ ।

ਪਟੀਸ਼ਨਕਰਤਾ ਨੇ ਖੁਦ ਜਾ ਕੇ ਕੀਤੀ ਸੀ ਪਤਨੀ ਨੂੰ ਵਾਪਸ ਆਉਣ ਦੀ ਬੇਨਤੀ

ਬੈਂਚ ਨੇ ਇਸ ਸਬੰਧੀ ਪਟੀਸ਼ਨ ਖਾਰਜ (Petition dismissed) ਕਰਦਿਆਂ ਕਿਹਾ ਕਿ ਇਹ ਮਾਮਲਾ ਇਸ ਗੱਲ ਦੀ ਇਕ ਵੱਡੀ ਮਿਸਾਲ ਹੈ ਕਿ ਮਾਮਲਾ ਦਰਜ ਕਰਨ ਵਾਲਿਆਂ ਵਿਚ ਨਿੱਜੀ ਹਿਸਾਬ-ਕਿਤਾਬ ਬਰਾਬਰ ਕਰਨ ਅਤੇ ਵਿਆਹੁਤਾ ਝਗੜਿਆਂ ਵਿਚ ਦਬਾਅ ਪਾਉਣ ਲਈ ‘ਹੇਬੀਅਸ ਕਾਰਪਸ`ਦੇ ਉਪਾਅ ਦੀ ਵਰਤੋਂ ਕਰਨ ਦਾ ਰੁਝਾਨ ਵਧ ਰਿਹਾ ਹੈ ।

ਬੈਂਚ ਨੇ ਕਿਹਾ, “ਇਹ ਉਨ੍ਹਾਂ ਮਿਸਾਲਾਂ ਵਿਚੋਂ ਇਕ ਹੈ ਜਿੱਥੇ ਪਤੀ ਨੇ ਅਦਾਲਤ ਰਾਹੀਂ ਪਤਨੀ ‘ਤੇ ਦਬਾਅ ਪਾਉਣ ਲਈ ਪਹੁੰਚ ਕੀਤੀ ਹੈ, ਜੋ ਵਿਆਹੁਤਾ ਰਿਸ਼ਤੇ ਵਿਚ ਅਣਬਣ ਕਾਰਨ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਚਲੀ ਗਈ ਸੀ । ਪਟੀਸ਼ਨਕਰਤਾ (Petitioner) ਖੁਦ ਉਸ ਵਿਅਕਤੀ ਦੇ ਘਰ ਗਿਆ ਸੀ, ਜਿਸ ‘ਤੇ ਉਸ ਨੇ ਆਪਣੀ ਪਤਨੀ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਸੀ ਅਤੇ ਉਸ ਨੂੰ ਘਰ ਵਾਪਸ ਆਉਣ ਦੀ ਬੇਨਤੀ ਕੀਤੀ ਸੀ । ਹਾਲਾਂਕਿ ਔਰਤ ਨੇ ਪਤੀ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ ।

ਮਹਾਰਾਸ਼ਟਰ `ਚ ਨੀਟ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

0
suicide

ਹਿੰਗੋਲੀ, 26 ਜੂਨ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਹਿੰਗੋਲੀ ਵਿਖੇ ਨੈਸ਼ਨਲ ਐਲੀਜਿਬਿਲੀਟੀ-ਕਮ-ਐਂਟਰੈਂਸ ਟੈਸਟ ਮੁੜ ਦੇਣ ਵਾਲੇ ਵਿਦਿਆਰਥੀ ਵਲੋਂ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਵਿਦਿਆਰਥੀ

ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਐਲੀਜਿਬਿਲੀਟੀ-ਕਮ-ਐਂਟਰੈਂਸ ਟੈਸਟ (ਨੀਟ)-ਅੰਡਰਗ੍ਰੈਜੂਏਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਜਿਸ 18 ਸਾਲਾ ਵਿਦਿਆਰਥੀ ਨੇ ਮਹਾਰਾਸ਼ਟਰ ਦੇ ਹਿੰਗੋਲੀ ‘ਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ ਸ਼ਹਿਰ ਦੇ ਅਸ਼ਟ ਵਿਨਾਇਕ ਨਗਰ ਦੇ ਰਹਿਣ ਵਾਲੇ ਸੁਸ਼ੀਲ ਦੇ ਤੌਰ ‘ਤੇ ਹੋਈ ਹੈ ਨੇ ਬੁੱਧਵਾਰ ਸਵੇਰੇ 10:30 ਵਜੇ ਦੇ ਕਰੀਬ ਇਕ ਖੂਹ ‘ਚ ਛਾਲ (Jump into the well) ਮਾਰ ਕੇ ਜਾਨ ਦੇ ਦਿੱਤੀ ।

ਖੁਦਕੁਸ਼ੀ ਤੋਂ ਪਹਿਲਾਂ ਮਾਂ ਲਈ ਵੀਡੀਓ ਵੀ ਕੀਤੀ ਸੀ ਰਿਕਾਰਡ

ਅਧਿਕਾਰੀਆਂ ਨੇ ਕਿਹਾ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਲਈ ਆਪਣੇ ਮੋਬਾਈਲ ਫੋਨ ‘ਤੇ ਇਕ ਵੀਡੀਓ ਰਿਕਾਰਡ ਕੀਤੀ । ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਸੁਸ਼ੀਲ ਦਾ ਇਹ ਖੌਫਨਾਕ ਕਦਮ ਨੈਸ਼ਨਲ ਟੈਸਟਿੰਗ ਏਜੰਸੀ (National Testing Agency) ਵੱਲੋਂ ਆਯੋਜਿਤ ਰਾਸ਼ਟਰੀ ਪੱਧਰ ਦੀ ਮੁੜ ਹੋਈ ਪ੍ਰੀਖਿਆ ਨਾਲ ਜੁੜਿਆ ਹੋਇਆ ਸੀ ਜਾਂ ਨਹੀਂ ? ਸੁਸ਼ੀਲ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਸ ਨੂੰ ਪ੍ਰੀਖਿਆ ਦੁਬਾਰਾ ਦੇਣੀ ਔਖੀ ਲੱਗੀ ਸੀ ।

ਲਾੜੇ ਨੂੰ ਸ਼ਰਾਬੀ ਵੇਖ ਕੇ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ

0
Bride refuses

ਜਾਂਜਗੀਰ, 26 ਜੂਨ 2026 : ਛੱਤੀਸਗੜ੍ਹ (Chhattisgarh) ਦੇ ਜਾਂਜਗੀਰ-ਚੰਪਾ ਜਿ਼ਲੇ ਦੇ ਇਕ ਪਿੰਡ ‘ਚ ਲਾੜੇ ਨੂੰ ਬੁਰੀ ਤਰ੍ਹਾਂ ਸ਼ਰਾਬੀ ਹਾਲਤ ‘ਚ ਵੇਖੇ ਜਾਣ ਤੇ ਲਾੜੀ ਨੇ ਲਾੜੇ ਨਾਲ ਵਿਆਹ ਕਰਨ ਤੋਂ ਇਨਕਾਰ (Refusal to marry) ਕਰ ਦਿੱਤਾ ।

ਕੀ ਦੱਸਿਆ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਦੱਸਿਆ ਕਿ ਕੋਸਮੰਡਾ ਪਿੰਡ ਦੀ ਰਹਿਣ ਵਾਲੀ ਲਾੜੀ ਮੁਸਕਾਨ (22) ਨੂੰ ਨਸ਼ੇ ਦੀ ਦੁਰਵਰਤੋਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਵੀਰਵਾਰ ਜਾਂਜਗੀਰ-ਚੰਪਾ ਜਿ਼ਲੇ ਦੇ ਐੱਸ. ਪੀ. ਵਿਜੇ ਕੁਮਾਰ ਪਾਂਡੇ ਨੇ ਆਪਣੇ ਦਫ਼ਤਰ `ਚ ਸਨਮਾਨਤ ਕੀਤਾ । ਉਨ੍ਹਾਂ ਕਿਹਾ ਕਿ ਮੁਸਕਾਨ ਦਾ ਵਿਆਹ 23 ਜੂਨ ਨੂੰ ਖੋਖਰਾ ਪਿੰਡ ਦੇ ਰਹਿਣ ਵਾਲੇ ਸੰਤ ਰਾਮ (24) ਨਾਲ ਹੋਣਾ ਸੀ । ਵਿਆਹ ਦੀ ਬਾਰਾਤ ਸ਼ਾਮ 4 ਵਜੇ ਦੇ ਕਰੀਬ ਕੋਸਮੁੰਡਾ ਪਿੰਡ ਪਹੁੰਚੀ ਅਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ।

ਲਾੜਾ ਸ਼ਰਾਬੀ ਹਾਲਤ ਵਿਚ ਹੋਣ ਕਰਕੇ ਖੜ੍ਹਾ ਵੀ ਨਹੀ ਸੀ ਹੋ ਪਾ ਰਿਹਾ

ਉਨ੍ਹਾਂ ਕਿਹਾ ਕਿ ਲਾੜਾ ਕਥਿਤ ਰੂਪ ‘ਚ ਇੰਨਾ ਸ਼ਰਾਬੀ ਸੀ ਕਿ ਉਹ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ । ਉਸ ਦੀ ਹਾਲਤ ਬਾਰੇ ਪਤਾ । ਲੱਗਣ ‘ਤੇ ਮੁਸਕਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਦੌਰਾਨ ਬਾਰਾਤ ਨਾਲ ਆਏ ਕੁਝ ਨੌਜਵਾਨਾਂ ਤੇ ਲਾੜੀ ਪੱਖ ਦੇ ਲੋਕਾਂ ਦਰਮਿਆਨ ਝੜਪ ਵੀ ਹੋਈ ।

ਕਰਨਾਟਕ `ਚ ਪਾਕਿ ਦੇ ਅੱਤਵਾਦੀ ਸੰਗਠਨ ਨਾਲ ਜੁੜਿਆ ਸ਼ੱਕੀ ਗ੍ਰਿਫ਼ਤਾਰ

0
Arrest

ਦਾਵਨਗੇਰੇ, 26 ਜੂਨ 2026 : ਕਰਨਾਟਕ (Karnataka) ਦੇ ਦਾਵਨਗੇਰੇ ਜਿਲੇ ‘ਚ ਪਾਕਿਸਤਾਨ ਦੇ ਇਕ ਅੱਤਵਾਦੀ ਸੰਗਠਨ ਨਾਲ ਸਬੰਧ ਹੋਣ ਦੇ ਸ਼ੱਕ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਆਖਿਆ ਪੁਲਸ ਨੇ

ਪੁਲਸ ਨੇ ਕਿਹਾ ਕਿ ਮੁਲਜ਼ਮ ਸੁਹੇਲ (Accused Suhail) (20) ਕੁਝ ਦਿਨ ਪਹਿਲਾਂ ਆਪਣੇ ਗ੍ਰਹਿ ਸੂਬੇ ਉੱਤਰ ਪ੍ਰਦੇਸ਼ ਤੋਂ ਦਾਵਨਗੇਰੇ ਦੇ ਹਰੀਹਰ ਕਸਬੇ ‘ਚ ਆਇਆ ਸੀ । ਉਹ ਉੱਤਰ ਪ੍ਰਦੇਸ਼ `ਚ ਪੇਂਟਰ ਵਜੋਂ ਕੰਮ ਕਰ ਰਿਹਾ ਸੀ । ਸੁਹੇਲ ਨੂੰ ਰਾਸ਼ਟਰੀ ਜਾਂਚ ਏਜੰਸੀ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਖੁਫੀਆ ਅਧਿਕਾਰੀਆਂ ਨਾਲ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ।

ਮੁਲਜਮ ਨੂੰ ਪਕੜ ਕੇ ਕਰ ਦਿੱਤਾ ਗਿਆ ਹੈ ਸਬੰਧਤ ਜਾਂਚ ਏਜੰਸੀ ਹਵਾਲੇ

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀਂ ਮੁਲਜ਼ਮ ਨੂੰ ਫੜ ਲਿਆ ਤੇ ਉਸ ਨੂੰ ਸਬੰਧਤ ਜਾਂਚ ਏਜੰਸੀ ਦੇ ਹਵਾਲੇ ਕਰ ਦਿੱਤਾ । ਪੁਲਸ ਅਨੁਸਾਰ ਸੁਹੇਲ ਦੇ ਵਟਸਐਪ ਅਕਾਊਂਟ ‘ਤੇ ਅੱਤਵਾਦ ਨਾਲ ਸਬੰਧਤ ਸ਼ੱਕੀ ਸਮੱਗਰੀ ਮਿਲੀ ਹੈ । ਉਹ ਕਥਿਤ ਤੌਰ ‘ਤੇ ਪਾਕਿਸਤਾਨ `ਚ ਕਈ ਵਿਅਕਤੀਆਂ ਦੇ ਸੰਪਰਕ ‘ਚ ਸੀ ।

ਪੰਜਾਬ ਸਰਕਾਰ ਨੇ ਸਰਕਾਰੀ ਦਫ਼ਤਰਾਂ ਦਾ ਸਮਾਂ ਮੁੜ ਬਦਲਿਆ

0
Bhagwant Mann

ਚੰਡੀਗੜ੍ਹ, 26 ਜੂਨ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਵਿਚ ਸਰਕਾਰੀ ਦਫ਼ਤਰਾਂ ਦੇ ਸਮੇਂ ਵਿਚ ਮੁੜ ਤਬਦੀਲੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਣ ਬਾਰੇ ਪਤਾ ਚੱਲਿਆ ਹੈ ।

ਕੀ ਸਮਾਂ ਤਬਦੀਲੀ ਕੀਤੀ ਗਈ ਹੈ ਸਰਕਾਰ ਵਲੋਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਜੋ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਸਮੇਂ ਵਿਚ ਮੁੜ ਤਬਦੀਲੀ ਕੀਤੀ ਗਈ ਹੈ ਉਹ ਹੈ 1 ਜੁਲਾਈ ਤੋਂ 9 ਤੋਂ 5 ਦੀ । ਦੱਸਣਯੋਗ ਹੈ ਕਿ ਗਰਮੀਆਂ ਦੇ ਚਲਦਿਆਂ ਪਿਛਲੇ ਮਹੀਨੇ ਪੰਜਾਬ ਸਰਕਾਰ ਵਲੋਂ ਦਫ਼ਤਰਾਂ ਦੇ ਸਮੇਂ ਵਿਚ ਤਬਦੀਲੀ (Time change) ਕਰਦਿਆਂ ਸਾਢੇ 7 ਵਜੇ ਤੋਂ ਡੇਢ ਵਜੇ ਤੱਕ ਦਾ ਕਰ ਦਿੱਤਾ ਗਿਆ ਸੀ ।

ਵਿਰੋਧੀਆਂ ਪਾਰਟੀਆਂ ਲੈ ਰਹੀਆਂ ਹਨ ਗੁੰਮਰਾਹਕੁੰਨ ਪ੍ਰਚਾਰ ਦਾ ਸਹਾਰਾ : ਪਨੂੰ

0
Baltej Pannu

ਚੰਡੀਗੜ੍ਹ, 26 ਜੂਨ 2026 : ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪਨੂੰ (Baltej Pannu) ਨੇ ਆਖਿਆ ਹੈ ਕਿ ਵਿਰੋਧੀਆਂ ਪਾਰਟੀਆਂ ਵਲੋਂ ਗੁੰਮਰਾਹਕੁੰਨ ਪ੍ਰਚਾਰ ਦਾ ਸਹਾਰਾ ਲਿਆ ਜਾ ਰਿਹਾ ਹੈ ।

ਵਿਰੋਧੀਆਂ ਕੋਲ ਭਗਵੰਤ ਮਾਨ ਸਰਕਾਰ ਵਿਰੁੱਧ ਉਠਾਉਣ ਲਈ ਕੋਈ ਮੁੱਦਾ ਨਹੀਂ ਬਚਿਆ ਹੈ : ਬਲਤੇਜ ਪਨੂੰ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਅਤੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਵਿਰੋਧੀ ਪਾਰਟੀਆਂ, ਖਾਸ ਕਰਕੇ ਅਕਾਲੀ ਦਲ, ਜਾਅਲੀ ਵੀਡੀਓ ਅਤੇ ਗੁੰਮਰਾਹਕੁੰਨ ਪ੍ਰਚਾਰ ਦਾ ਸਹਾਰਾ ਲੈ ਰਹੀਆਂ ਹਨ ਕਿਉਂਕਿ ਉਨ੍ਹਾਂ ਕੋਲ ਭਗਵੰਤ ਮਾਨ ਸਰਕਾਰ ਵਿਰੁੱਧ ਉਠਾਉਣ ਲਈ ਕੋਈ ਮੁੱਦਾ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੂੰ ਨਿਸ਼ਾਨਾ ਬਣਾਉਣਾ ਆਪਣਾ ਇਕਲੌਤਾ ਏਜੰਡਾ ਬਣਾ ਲਿਆ ਹੈ ਕਿਉਂਕਿ ਉਹ ਵਿਕਾਸ, ਸ਼ਾਸਨ ਅਤੇ ਲੋਕ ਭਲਾਈ ‘ਤੇ ਸਰਕਾਰ ਨੂੰ ਚੁਣੌਤੀ ਦੇਣ ਦੇ ਅਸਮਰੱਥ ਹਨ ।

‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਸਫਲਤਾ ਨੇ ਕਰ ਦਿੱਤਾ ਹੈ ਵਿਰੋਧੀ ਪਾਰਟੀਆਂ ਨੂੰ ਬੇਚੈਨ

ਬਲਤੇਜ ਪੰਨੂ ਨੇ ਕਿਹਾ ਕਿ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਸਫਲਤਾ ਨੇ ਵਿਰੋਧੀ ਪਾਰਟੀਆਂ ਨੂੰ ਬੇਚੈਨ ਕਰ ਦਿੱਤਾ ਹੈ, ਜਿਸ ਕਾਰਨ ਉਹ ਜਨਤਾ ਵਿੱਚ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਜਦੋਂ ਕਿ ‘ਆਪ’ ਸਰਕਾਰ ਨੇ ਜਨਤਾ ਨਾਲ ਕੀਤੇ ਗਏ ਵਾਅਦਿਆਂ ਨਾਲੋਂ ਵੱਧ ਵਾਅਦੇ ਪੂਰੇ ਕੀਤੇ ਹਨ, ਵਿਰੋਧੀ ਪਾਰਟੀਆਂ ਕੋਲ 2027 ਲਈ ਕੋਈ ਰੋਡਮੈਪ ਨਹੀਂ ਹੈ ਅਤੇ ਉਹ ਸਿਰਫ਼ ਝੂਠੇ ਪ੍ਰਚਾਰ ਅਤੇ ਗੁੰਮਰਾਹਕੁੰਨ ਜਾਣਕਾਰੀ ‘ਤੇ ਭਰੋਸਾ ਕਰ ਰਹੀਆਂ ਹਨ ।

ਵਿਰੋਧੀ ਪਾਰਟੀਆਂ ਬੇਲੋੜਾ ਹੰਗਾਮਾ ਅਤੇ ਭੰਬਲਭੂਸਾ ਕਰ ਰਹੀਆਂ ਹਨ ਪੈਦਾ

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਵਿਰੋਧੀ ਪਾਰਟੀਆਂ ਬੇਲੋੜਾ ਹੰਗਾਮਾ ਅਤੇ ਭੰਬਲਭੂਸਾ ਪੈਦਾ ਕਰ ਰਹੀਆਂ ਹਨ, ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਖੁੱਲ੍ਹ ਕੇ ਇੱਕ ਦੂਜੇ ਦੇ ਪ੍ਰਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਭਾਵੇਂ ਇਹ ਕਾਂਗਰਸ ਹੋਵੇ, ਅਕਾਲੀ ਦਲ ਹੋਵੇ ਜਾਂ ਭਾਜਪਾ, ਸਾਰਿਆਂ ਦਾ ਸਾਂਝਾ ਨਿਸ਼ਾਨਾ ਮੁੱਖ ਮੰਤਰੀ ਭਗਵੰਤ ਮਾਨ ਹਨ । ਉਨ੍ਹਾਂ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਹੈ ਅਤੇ ਨਾ ਹੀ ਭਵਿੱਖ ਲਈ ਕੋਈ ਦ੍ਰਿਸ਼ਟੀਕੋਣ ਹੈ । ਉਨ੍ਹਾਂ ਦੀ ਰਾਜਨੀਤੀ ਸਿਰਫ਼ ਭਗਵੰਤ ਮਾਨ (Bhagwant Mann) ‘ਤੇ ਹਮਲਾ ਕਰਨ ਦੇ ਆਲੇ-ਦੁਆਲੇ ਘੁੰਮਦੀ ਹੈ ।

ਮੀਡੀਆ ਨੂੰ ਬਲਤੇਜ ਪਨੂੰ ਨੇ ਦਿਖਾਏ ਦੋ ਵੀਡੀਓ

ਬਲਤੇਜ ਪੰਨੂ ਨੇ ਮੀਡੀਆ ਨੂੰ ਦੋ ਵੱਖ-ਵੱਖ ਵੀਡੀਓ ਦਿਖਾਏ, ਇੱਕ ਅਸਲੀ ਅਤੇ ਦੂਜਾ ਅਕਾਲੀ ਦਲ ਦੁਆਰਾ ਬਣਾਈ ਗਈ ਇੱਕ ਨਕਲੀ ਵੀਡੀਓ । ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਨਕਲੀ ਵੀਡੀਓ ਨਾਲ ਛੇੜਛਾੜ ਕੀਤੀ ਅਤੇ ਆਪਣੇ ਰਾਜਨੀਤਿਕ ਹਿੱਤਾਂ ਨੂੰ ਪੂਰਾ ਕਰਨ ਲਈ ਇਸਨੂੰ ਵਾਇਰਲ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਅਸਲ ਵੀਡੀਓ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਚਨਾਰਥਲ ਪਿੰਡ ਦਾ ਸੀ, ਜਿੱਥੇ ਮੁੱਖ ਮੰਤਰੀ ਇੱਕ ਲੋਕ ਮਿਲਣੀ (Meeting people) ਦੌਰਾਨ ਔਰਤਾਂ ਨਾਲ ਗੱਲ ਕਰ ਰਹੇ ਸਨ ਅਤੇ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ ਵਰਤੋਂ ਕਿਵੇਂ ਕਰਨਗੇ, ਇਸ ਬਾਰੇ ਸੁਝਾਅ ਮੰਗ ਰਹੇ ਸਨ ।

ਮੁੱਖ ਮੰਤਰੀ ਦੇ ਜਨਸੰਪਰਕ ਪ੍ਰੋਗਰਾਮਾਂ ਦੇ ਸਮਰਥਨ ਨੇ ਵਿਰੋਧੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ

ਬਲਤੇਜ ਪੰਨੂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਉਹ ਅਗਲੀਆਂ ਚੋਣਾਂ ਵਿਕਾਸ, ਸ਼ਾਸਨ ਜਾਂ ਲੋਕ ਭਲਾਈ ਦੇ ਆਧਾਰ ‘ਤੇ ਨਹੀਂ ਲੜ ਸਕਦੇ, ਇਸ ਲਈ ਉਨ੍ਹਾਂ ਨੇ ਨਕਲੀ ਵੀਡੀਓ ਅਤੇ ਗੁੰਮਰਾਹਕੁੰਨ ਪ੍ਰਚਾਰ ਨੂੰ ਆਪਣੇ ਰਾਜਨੀਤਿਕ ਹਥਿਆਰ ਵਜੋਂ ਚੁਣਿਆ ਹੈ । ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਦੇ ਚੱਲ ਰਹੇ ਜਨਸੰਪਰਕ ਪ੍ਰੋਗਰਾਮਾਂ ਨੂੰ ਮਿਲ ਰਹੇ ਭਾਰੀ ਸਮਰਥਨ ਨੇ ਵਿਰੋਧੀ ਪਾਰਟੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜਿੱਥੇ ਵੀ ਜਾਂਦੇ ਹਨ, ਉੱਥੇ ਇਕੱਠੀ ਹੋਣ ਵਾਲੀ ਭਾਰੀ ਭੀੜ ਨੇ ਉਨ੍ਹਾਂ ਨੂੰ ਘਬਰਾਹਟ ‘ਚ ਪਾ ਦਿੱਤਾ ਹੈ । ਲੋਕਾਂ ਨਾਲ ਜੁੜਨ ਦੀ ਬਜਾਏ, ਉਹ ਝੂਠੀਆਂ ਕਹਾਣੀਆਂ ਘੜਨ ‘ਚ ਰੁੱਝੇ ਹੋਏ ਹਨ ।

ਸਿਵਲ ਹਸਪਤਾਲ ਲੁਧਿਆਣਾ ਵਿਖੇ ਜਵਾਈ ਤੇ ਸੱਸ ਵਿਚਕਾਰ ਹੋਈ ਹੱਥੋਪਾਈ

0
Beaten

ਲੁਧਿਆਣਾ, 26 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸਿਵਲ ਹਸਪਤਾਲ ਵਿਖੇ ਇਕ ਜਵਾਈ ਅਤੇ ਸੱਸ ਵਿਚਕਾਰ ਹੱਥੋਪਾਈ (Handcuffs) ਹੋਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਲੁਧਿਆਣਾ ਦੇ ਸਿਵਲ ਹਸਪਤਾਲ (Civil Hospital) ਵਿਖੇ ਜੋ ਆਪਣੀ ਧੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਈ ਮਾਂ ਦਾ ਹਸਪਤਾਲ ਵਿਚ ਆਪਣੇ ਜਵਾਈ ਨਾਲ ਝਗੜਾ ਹੋ ਗਿਆ । ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦਸਮੇਸ਼ ਨਗਰ (ਗਲ਼ੀ ਨੰਬਰ 8) ਦੀ ਰਹਿਣ ਵਾਲੀ ਮੀਰਾ ਨੇ ਦੱਸਿਆ ਕਿ ਉਸਦੀ ਧੀ ਦਾ ਵਿਆਹ ਲਗਭਗ ਦੋ ਸਾਲ ਪਹਿਲਾਂ ਰਣਜੀਤ ਨਾਮ ਦੇ ਵਿਅਕਤੀ ਨਾਲ ਹੋਇਆ ਸੀ । ਰਣਜੀਤ ਬਹੁਤ ਜਿ਼ਆਦਾ ਸ਼ਰਾਬ ਪੀਣ ਵਾਲਾ ਹੈ ਅਤੇ ਰੋਜ਼ਾਨਾ ਹੀ ਉਸਦੀ ਧੀ ਨੂੰ ਕੁੱਟਦਾ ਹੈ । ਉਨ੍ਹਾਂ ਦੱਸਿਆ ਕਿ ਵੀਰਵਾਰ ਰਾਤ ਨੂੰ ਵੀ ਰਣਜੀਤ ਨੇ ਆਪਣੀ ਗਰਭਵਤੀ ਪਤਨੀ ਨਾਲ ਝਗੜਾ ਕੀਤਾ ਅਤੇ ਉਸਨੂੰ ਜ਼ੋਰਦਾਰ ਧੱਕਾ ਦਿੱਤਾ ।

ਕੁੱਟਮਾਰ ਦੇ ਚਲਦਿਆਂ ਇਲਾਜ ਲਈ ਧੀ ਨਾਲ ਹਸਪਤਾਲ ਆਈ ਸੀ ਮੀਰਾ

ਆਪਣੀ ਧੀ ਦੀ ਹਾਲਤ ਦੇਖ ਕੇ ਉਸਦੀ ਮਾਂ ਮੀਰਾ ਉਸਨੂੰ ਤੁਰੰਤ ਚੈੱਕਅਪ ਅਤੇ ਡਿਲੀਵਰੀ ਲਈ ਸਿਵਲ ਹਸਪਤਾਲ ਲੈ ਆਈ । ਮੀਰਾ ਦੇ ਅਨੁਸਾਰ ਜਦੋਂ ਉਹ ਆਪਣੀ ਧੀ ਨਾਲ ਹਸਪਤਾਲ ਵਿੱਚ ਸੀ ਤਾਂ ਰਣਜੀਤ ਸ਼ਰਾਬੀ ਹਾਲਤ ਵਿੱਚ ਪਹੁੰਚਿਆ । ਮੀਰਾ ਨੇ ਉਸਨੂੰ ਸਮਝਾਉਣ ਦੀ ਕੋਸਿ਼ਸ਼ ਕੀਤੀ, ਉਸਨੂੰ ਕਿਹਾ ਕਿ ਉਸਦੀ ਧੀ ਡਿਲੀਵਰੀ ਕਰਨ ਵਾਲੀ ਹੈ ਅਤੇ ਉਹ ਸ਼ਰਾਬ ਪੀ ਰਿਹਾ ਹੈ, ਇਸ ਲਈ ਉਸਨੂੰ ਚਲੇ ਜਾਣਾ ਚਾਹੀਦਾ ਹੈ ।

ਰਣਜੀਤ ਨੇ ਚਲੇ ਜਾਣ ਦੇ ਨਾਮ ਤੇ ਗੁੱਸੇ ਵਿਚ ਆ ਕੇ ਕੀਤੀ ਮੋਬਾਇਲ ਖੋਹਣ ਦੀ ਕੋਸਿ਼ਸ਼

ਇਹ ਸੁਣ ਕੇ ਰਣਜੀਤ ਗੁੱਸੇ ਵਿੱਚ ਆ ਗਿਆ ਅਤੇ ਆਪਣੀ ਸੱਸ ਤੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ । ਦੋਵਾਂ ਵਿਚਕਾਰ ਝਗੜਾ ਹੋ ਗਿਆ, ਅਤੇ ਰਣਜੀਤ ਨੇ ਆਪਣੀ ਸੱਸ ‘ਤੇ ਹਮਲਾ (Attack) ਕਰ ਦਿੱਤਾ । ਹਸਪਤਾਲ ਵਿੱਚ ਹੰਗਾਮਾ ਦੇਖ ਕੇ, ਰਾਹਗੀਰ ਤੁਰੰਤ ਦਖਲ ਦੇਣ ਲਈ ਦੌੜੇ । ਭੀੜ ਇਕੱਠੀ ਹੁੰਦੀ ਦੇਖ ਕੇ ਦੋਸ਼ੀ ਰਣਜੀਤ ਮੌਕੇ ਤੋਂ ਭੱਜ ਗਿਆ ।