Home Blog Page 656

ਪਟਿਆਲਾ ਜ਼ੋਨ-2 ਦੇ ਅਥਲੈਟਿਕਸ ਮੁਕਾਬਲਿਆਂ ‘ਚ ਐਥਲੈਟਿਕਸ ਨੇ ਦਿਖਾਏ ਜੌਹਰ

0
Athletics tournament

ਪਟਿਆਲਾ, 25 ਸਤੰਬਰ 2025 : ਪਟਿਆਲਾ ਜ਼ੋਨ ਦੋ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਡਾ. ਰਜਨੀਸ਼ ਗੁਪਤਾ ਪ੍ਰਿੰਸੀਪਲ ਪੀ. ਐਮ. ਸ਼੍ਰੀ ਸ. ਸ. ਸ. ਸ. ਫ਼ੀਲਖ਼ਾਨਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਤੇ ਜ਼ੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਤੇ ਵਿੱਤ ਸਕੱਤਰ ਬਲਕਾਰ ਸਿੰਘ ਦੇ ਤਾਲਮੇਲ ਨਾਲ ਅਥਲੈਟਿਕਸ ਟੂਰਨਾਮੈਂਟ (Athletics tournament) ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ ।

200 ਮੀਟਰ ਲੜਕੀਆਂ ਵਿੱਚ ਕਿਸ ਕਿਸ ਨੇ ਕਿਹੜਾ ਸਥਾਨ ਕੀਤਾ ਪ੍ਰਾਪਤ

ਜ਼ੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਨੇ ਦੱਸਿਆ ਕੀ 200 ਮੀਟਰ ਲੜਕੀਆਂ (Girls’ 200m) ਅੰਡਰ 14 ਜੇ ਮੁਕਾਬਲਿਆਂ ਵਿੱਚ ਸਮੀਰਾ ਨੇ ਪਹਿਲਾ, ਹੁਸਨਪ੍ਰੀਤ ਕੌਰ ਨੇ ਦੂਜਾ, ਖੁਸ਼ਪ੍ਰੀਤ ਕੌਰ ਨੇ ਤੀਜਾ, ਅੰਡਰ 17 ਲੜਕੀਆਂ ਦੇ 200 ਮੀਟਰ ਮੁਕਾਬਲਿਆਂ ਵਿੱਚ ਮਨਮੀਤ ਕੌਰ ਨੇ ਪਹਿਲਾ, ਪ੍ਰਨਵੀ ਗੋਇਲ ਨੇ ਦੂਜਾ, ਨੰਦਨੀ ਨੇ ਤੀਜਾ, ਅੰਡਰ 19 ਲੜਕੀਆਂ ਦੇ 200 ਮੀਟਰ ਮੁਕਾਬਲਿਆਂ ਵਿੱਚ ਗੁਰਮਨਦੀਪ ਕੌਰ ਨੇ ਪਹਿਲਾ ਸਨੇਹਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।

ਅੰਡਰ-14 ਲੜਕਿਆਂ ਦੇ 200 ਮੀਟਰ ਮੁਕਾਬਲਿਆਂ ਵਿੱਚ ਕਿਸ ਕਿਸ ਨੇ ਕਿਹੜਾ ਸਥਾਨ ਕੀਤਾ ਪ੍ਰਾਪਤ

ਅੰਡਰ-14 ਲੜਕਿਆਂ ਦੇ 200 ਮੀਟਰ ਮੁਕਾਬਲਿਆਂ ਵਿੱਚ ਗੁਰਵੰਸ ਨੇ ਪਹਿਲਾ ਦਕਸ਼ ਨੇ ਦੂਜਾ, ਸਹਿਜਪ੍ਰੀਤ ਨੇ ਤੀਜਾ, ਅੰਡਰ 17 ਲੜਕਿਆਂ ਦੇ  200 ਮੀਟਰ ਮੁਕਾਬਲਿਆਂ ਵਿੱਚ ਸੰਜੇ ਨੇ ਪਹਿਲਾ, ਮਹਿਤਾਬ ਸਿੰਘ ਨੇ ਦੂਜਾ, ਲਵਦੀਪ ਸਿੰਘ ਨੇ ਤੀਜਾ, ਅੰਡਰ 19 ਨੇ 200 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿੱਚ ਅਮਨਜੋਤ ਸਿੰਘ ਨੇ ਪਹਿਲਾਂ,ਪ੍ਰਭਜੋਤ ਸਿੰਘ ਨੇ ਦੂਜਾ ਹਰ ਮਿਲਣ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

ਇਸ ਮੌਕੇ ਕੌਣ ਕੌਣ ਸੀ ਮੌੌਜੂਦ

ਇਸ ਮੌਕੇ ਮਮਤਾ ਰਾਣੀ, ਕਿਰਨਜੀਤ ਕੌਰ, ਜਹੀਦਾ ਕੁਰੈਸ਼ੀ, ਮਨਪ੍ਰੀਤ ਸਿੰਘ, ਸਤਵਿੰਦਰ ਸਿੰਘ ਚੀਮਾ, ਯਾਦਵਿੰਦਰ ਕੌਰ, ਰੁਪਿੰਦਰ ਕੌਰ, ਰਾਜਵਿੰਦਰ ਕੌਰ, ਰੁਪਿੰਦਰ ਕੌਰ ਪਸਿਆਣਾ, ਅਜੇ ਵਰਮਾ, ਗੁਰਦੀਪ ਸਿੰਘ  ਅਥਲੈਟਿਕਸ  ਕੋਚ, ਜਸਦੇਵ ਸਿੰਘ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

Read More : ਜ਼ੋਨ ਪਟਿਆਲਾ-2 ਦੇ ਅਥਲੈਟਿਕਸ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ

ਵਿਦਿਆਰਥੀ ਮੰਗਾਂ ਪੂਰੀਆਂ ਹੋਣ ਤੇ ਵਿਦਿਆਰਥੀ ਸੰਘਰਸ਼ ਦੀ ਹੋਈ ਅੰਸ਼ਕ ਜਿੱਤ

0
Punjab student union lalkar

ਪਟਿਆਲਾ, 25 ਸਤੰਬਰ 2025 : ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) (Punjab Students Union (Lalkar) ਪੰਜਾਬੀ ਯੂਨੀਵਰਸਿਟੀ ਪਟਿਆਲਾ ਇਕਾਈ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਪ੍ਰਸ਼ਾਸਨ ਨੇ ਵਿਦਿਆਰਥੀ ਸੰਘਰਸ਼ ਅੱਗੇ ਝੁਕਦਿਆਂ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ, ਜਿਸ ਕਾਰਨ 25 ਸਤੰਬਰ 2025 ਨੂੰ ਹੋਣ ਵਾਲਾ ਸੰਘਰਸ਼ ਮੁਲਤਵੀ ਕਰ ਦਿੱਤਾ ਗਿਆ ਹੈ ।

ਲੰਘੇ ਮੰਗਲਵਾਰ ਹੋਈ ਸੀ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਪ੍ਰਸ਼ਾਸਨ ਦੀ ਮੀਟਿੰਗ

ਜਿਕਰਯੋਗ ਹੈ ਕਿ ਲੰਘੇ ਮੰਗਲਵਾਰ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਪ੍ਰਸ਼ਾਸਨ ਦੀ ਮੀਟਿੰਗ ਹੋਈ । ਮੀਟਿੰਗ ਦੌਰਾਨ ਪ੍ਰਸ਼ਾਸਨ ਵੱਲੋਂ ਡੀਨ ਅਕਾਦਮਿਕ ਮਾਮਲੇ, ਰਜਿਸਟ੍ਰਾਰ, ਡੀਨ ਵਿਦਿਆਰਥੀ ਭਲਾਈ, ਫਾਈਨੈਸ ਅਫਸਰ ਅਤੇ ਮੇਂਟੇਨੈੱਸ ਵਿਭਾਗਾਂ ਦੇ ਮੁੱਖੀ ਸ਼ਾਮਲ ਸਨ । ਉਹਨਾਂ ਵਿਦਿਆਥੀ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਮੰਨੀਆਂ ਅਤੇ ਹੱਲ ਕਰਨ ਲਈ ਮਹੋਲਤ ਮੰਗੀ ।

ਮੀਟਿੰਗ ਤੋਂ ਬਾਅਦ ਵਿਦਿਆਰਥੀ ਜਥੇਬੰਦੀ ਨੇ ਦੁਆਰਾ ਡੀਨ ਵਿਦਿਆਰਥੀ ਭਲਾਈ ਨਾਲ਼ ਮੀਟਿੰਗ ਕਰਕੇ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਫੌਰੀ ਮਸਲੇ ਹੱਲ ਕੀਤੇ ਜਾਣ

ਮੀਟਿੰਗ ਤੋਂ ਬਾਅਦ ਵਿਦਿਆਰਥੀ ਜਥੇਬੰਦੀ (Student organization) ਨੇ ਦੁਆਰਾ ਡੀਨ ਵਿਦਿਆਰਥੀ ਭਲਾਈ ਨਾਲ਼ ਮੀਟਿੰਗ ਕਰਕੇ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਫੌਰੀ ਮਸਲੇ ਹੱਲ ਕੀਤੇ ਜਾਣ । ਅੱਜ ਦਾ ਸੰਘਰਸ਼ ਮੁਲਤਵੀ ਕੀਤਾ ਗਿਆ ਹੈ । ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹੁਣ ਪ੍ਰਸ਼ਾਸਨ ਨੂੰ ਅਗਲੇ ਮਹੀਨੇ ਦੀ 20 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ । ਜਿਕਰਜੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਹੋਸਟਲਾਂ, ਵਿਭਾਗਾਂ ਅਤੇ ਕੁਆਰਟਰਾਂ ਦੀ ਮੁਰੰਮਤ ਕਰਾਉਣ, ਪੀਣ ਵਾਲੇ ਤੇ ਨਹਾਉਣ ਵਾਲੇ ਪਾਣੀ ਦੇ ਪੁਖਤਾ ਹੱਲ, ਵਾਈ-ਫਾਈ ਨੂੰ ਠੀਕ ਢੰਗ ਨਾਲ ਚਲਵਾਉਣ, ਸੁਰੱਖਿਆ ਦਾ ਪੁਖਤਾ ਪ੍ਰਬੰਧ ਕਵਾਉਣ ਅਤੇ ਯੂਕੋ ਵਾਲੇ ਪਾਸੇ ਲਿਫਟਾਂ ਚਲਾਉਣ ਆਦਿ ਮੰਗਾਂ ਨੂੰ ਲੈ ਕੇ ‘ਵਿਦਿਆਥੀਆਂ ਦੀ ਲਲਕਾਰ’ ਦਾ ਸੰਘਰਸ ਵਿੱਢਿਆ ਗਿਆ ਸੀ ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਵਿਗੜੀ ਹਾਲਤ ਦਾ ਵਿਦਿਅਰਥੀਆਂ ਦੀ ਪੜ੍ਹਾਈ ਉੱਪਰ ਬਹੁਤ ਮਾੜਾ ਅਸਰ ਦਿੱਖ ਰਿਹਾ ਹੈ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਵਿਗੜੀ ਹਾਲਤ ਦਾ ਵਿਦਿਅਰਥੀਆਂ ਦੀ ਪੜ੍ਹਾਈ ਉੱਪਰ ਬਹੁਤ ਮਾੜਾ ਅਸਰ ਦਿੱਖ ਰਿਹਾ ਹੈ । ਵਿਦਿਆਰਥੀਆਂ ਦੇ ਕਮਰਿਆਂ ਦੀਆਂ ਛੱਤਾਂ ਤੋਂ ਪਲਸਤਰ ਡਿੱਗਣ ਦੀ ਘਟਨਾ ਨੇ ਯੂਨੀਵਰਸਿਟੀ ਦੀ ਹਾਲਤ ਸਪਸ਼ਟ ਕਰ ਦਿੱਤੀ ਹੈ । ਹੋਸਟਲ ਦੇ ਕੋਰੀਡੋਰ, ਬਾਲਕਣਿਆਂ, ਬਨੇਰੇ ਖਤਰੇ ਦੀਆਂ ਥਾਵਾਂ ਬਣੇ ਹੋਏ ਹਨ। ਇਨ੍ਹਾਂ ਹੀ ਨਹੀਂ,ਬਾਥਰੂਮਾਂ ਦੇ ਹਾਲਾਤ ਉਸ ਤੋਂ ਵੀ ਬਦਤਰ ਹਨ।2.5-2.5 ਮਹੀਨਿਆਂ ਤੋਂ ਬਾਅਦ ਮੁਰੰਮਤ ਲਈ ਬਾਥਰੂਮ ਪੱਟੇ ਹੋਏ ਹਨ ਪਰ ਕੰਮ ਪੂਰਾ ਹੀ ਨਹੀਂ ਹੋ ਰਿਹਾ।ਅੰਬੇਡਕਰ, ਬੰਦਾ ਬਹਾਦਰ ਤੇ ਕਈ ਹੋਰ ਹੋਸਟਲ ‘ਚ – ਨਹੀਂ ਚਲਦੇ।ਕਿਸੇ ਹੋਸਟਲ ‘ਚ ਪਾਣੀ ਦਾ ਟੀਡੀਐੱਸ ਚੈੱਕ ਨਹੀਂ ਹੁੰਦਾ ਨਾ ਹੀ ਫਿਲਟਰਾਂ ਦੀ ਮੁਰੰਮਤ ਕੀਤੀ ਜਾਂਦੀ ਹੈ ।

ਮਾਈ ਭਾਗੋ ਤੇ ਬੰਦਾ ਬਹਾਦਰ ਹੋਸਟਲ ‘ਚ ਲਿਫਟਾਂ ਨਾ ਚੱਲਣ ਕਰਕੇ ਵਿਦਿਆਰਥੀ ਬੇਹੱਦ ਪ੍ਰੇਸ਼ਾਨ ਹਨ

ਮਾਈ ਭਾਗੋ ਤੇ ਬੰਦਾ ਬਹਾਦਰ ਹੋਸਟਲ ‘ਚ ਲਿਫਟਾਂ ਨਾ ਚੱਲਣ ਕਰਕੇ ਵਿਦਿਆਰਥੀ ਬੇਹੱਦ ਪ੍ਰੇਸ਼ਾਨ ਹਨ । ਇਹਨਾ ਦਿੱਕਤਾਂ ਨੂੰ ਲੈਕੇ ਵਿਦਿਆਰਥੀ ਹੋਸਟਲ ਤੇ ਵਿਭਾਗ ਪੱਧਰੀ ਮੰਗ ਪੱਤਰ ਕਈ ਵਾਰ ਸੌਂਪ ਚੁੱਕੇ ਸੀ । ਕਈ ਵਾਰ ਵਿਦਿਆਰਥੀ ਜਥੇਬੰਦੀਆਂ ਵੀ ਇਹਨਾਂ ਮੰਗਾਂ ਨੂੰ ਉਭਾਰ ਚੁੱਕੀਆਂ ਨੇ ਪਰ ਇਹ ਮਸਲੇ ਸਿਰੇ ਲੱਗਦੇ ਨਹੀਂ ਸੀ ਦਿੱਖ ਰਹੇ । ਇਸ ਵਾਰ ਅੰਬੇਦਕਰ, ਮਾਈ ਭਾਗੋ, ਬੰਦਾ ਬਹਾਦਰ, ਭਗਤ ਸਿੰਘ ਹੋਸਟਲ ਦੇ ਵਿਦਿਆਰਥੀਆਂ ਨੇ ਬਾਕੀ ਹੋਸਟਲ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸਾਂਝਾ ਸੰਘਰਸ਼ ਵਿੱਢਿਆ ਤੇ ਸਾਰੇ ਹੋਸਟਲ ਨੇ ਇਕਠੇ ਹੋਕੇ 25 ਸਤੰਬਰ ਨੂੰ ਮੇਨ ਗੇਟ ਤੇ ਪਹੁੰਚਣ ਦਾ ਐਲਾਨ ਕੀਤਾ ।

ਹੋਸਟਲ ‘ਚ ਆਮ ਮੀਟਿੰਗ, ਫਲੋਰ ਮੀਟਿੰਗ, ਹਰੇਕ ਕਮਰੇ ‘ਚ ਜਾ ਕੇ ਤੇ ਕਲਾਸਾਂ `ਚ ਜਾ ਕੇ ਯੂਨੀਵਰਸਿਟੀ ਦੇ ਹਾਲਾਤਾਂ ਉੱਪਰ ਤੇ ਇਸ ਸੰਘਰਸ਼ ਲਈ ਹਮਾਇਤ ਜਟਾਉਣ ਲਈ ਗੱਲਬਾਤ ਕੀਤੀ ਗਈ

ਹੋਸਟਲ ‘ਚ ਆਮ ਮੀਟਿੰਗ, ਫਲੋਰ ਮੀਟਿੰਗ, ਹਰੇਕ ਕਮਰੇ ‘ਚ ਜਾ ਕੇ ਤੇ ਕਲਾਸਾਂ `ਚ ਜਾ ਕੇ ਯੂਨੀਵਰਸਿਟੀ ਦੇ ਹਾਲਾਤਾਂ ਉੱਪਰ ਤੇ ਇਸ ਸੰਘਰਸ਼ ਲਈ ਹਮਾਇਤ ਜਟਾਉਣ ਲਈ ਗੱਲਬਾਤ ਕੀਤੀ ਗਈ । ਲਲਕਾਰ ਰੈਲੀ ਦੀ ਅਧਿਆਪਕ ਅਤੇ ਗੈਰ- ਅਧਿਆਪਕ ਮੁਲਾਜ਼ਮਾਂ ਨੇ ਵੀ ਹਮਾਇਤ ਕੀਤੀ।ਸੋਸ਼ਲ ਮੀਡੀਆ ਤੇ ਪਾਈਆਂ ਤਸਵੀਰਾਂ ਅਤੇ ਵੀਡੀਓ ਨੇ ਪੂਰੇ ਪੰਜਾਬ ਨੂੰ ਯੂਨੀਵਰਸਿਟੀ ਦੀ ਹਾਲਤ ਬਾਰੇ ਦੱਸਿਆ ਤੇ ਪੰਜਾਬ ਭਰ ਤੋਂ ਸੰਘਰਸ਼ ਲਈ ਹਮਾਇਤ ਆਈ।ਇਸ ਦਬਾਅ ਅੱਗੇ ਝੁਕਦਿਆਂ ਪ੍ਰਸ਼ਾਸਨ ਨੇ ਮੰਗਾਂ ਮੰਨੀਆਂ ਵੀ ਅਤੇ ਲਾਗੂ ਕਰਨ ਦਾ ਭਰੋਸਾ ਵੀ ਦਿੱਤਾ।

ਮੰਨੀਆਂ ਮੰਗਾਂ
ਫੌਰੀ ਮੰਨੀਆਂ ਮੰਗਾਂ
1. ਵਿਦਿਅਰਥਣਾਂ ਦੀ ਸੁਰੱਖਿਆ ਲਈ ਦੋ ਐਮਰਜੈਂਸੀ ਨੰਬਰ ਜਾਰੀ ਕੀਤੇ ਗਏ ਹਨ। ਹਰ ਵਿਭਾਗ ਅਤੇ ਹੋਸਟਲ ਦੇ ਨੋਟਿਸ ਅਤੇ ਪੂਰੀ ਯੂਨਿਵਰਸਿਟੀ ਚ ਇਹ ਨੰਬਰ ਲਿਖ ਕੇ ਲਏ ਜਾਣਗੇ । 01755136081, 01755136082
2. ਲੜਕੀਆਂ ਦੇ ਹੋਸਟਲ ਤੋਂ ਲਾਇਬ੍ਰੇਰੀ ਅਤੇ ਲਾਇਬ੍ਰੇਰੀ ਤੋਂ ਹੋਸਟਲ ਲਈ ਬੱਸਾਂ, ਰਾਤੀਂ 9 ਵਜੇ ਤੇ 11 ਵਜੇ ਚਲਾਈਆਂ ਜਾਣਗੀਆਂ।
3. ਟੀ ਪੁਆਇੰਟ ਤੋਂ ਅੰਬੇਦਕਰ ਹੋਸਟਲ, ਗੋਲ ਮਾਰਕੀਟ ਤੋਂ ਮਾਈ ਭਾਗੋ ਹੋਸਟਲ, ਮਾਈ ਭਾਗੋ ਹੋਸਟਲ ਦੇ ਬੇਰਿਕੇਡ ਕੋਲ ਅਤੇ ਲੋਗੋ ਕੋਲ ਸੁਰੱਖਿਆ ਲਈ ਪੈਟਰੋਲਿੰਗ ਵਧਾਈ ਜਾਵੇਗੀ ।
4. ਸਾਰੇ ਹੋਸਟਲ ਦੇ ਪੀਣ ਵਾਲੇ ਪਾਣੀ ਦਾ ਨਿਯਮਿਤ ਟੀਡੀਐੱਸ ਚੈੱਕ ਕਰਵਾਕੇ ਰਿਪੋਰਟ ਨੋਟਿਸ ਬੋਰਡ `ਤੇ ਲਗਾਈ ਜਾਵੇਗੀ।
5. ਸਾਰੇ ਹੋਸਟਲ `ਚ ਅਖਬਾਰ ਲਗਾਏ ਜਾਣਗੇ। ਵਿਦਿਆਰਥੀ ਹੋਸਟਲ ਵਾਰਡਨ ਨੂੰ ਕਹਿ ਕੇ ਆਪਣੀ ਮਰਜੀ ਦੇ ਅਖਬਾਰ ਲਵਾ ਸਕਦੇ ਹਨ।
6. ਸਫਾਈ ਦਾ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਲਈ ਵਾਰਡਨ ਨੂੰ ਹਦਾਇਤ ਦਿੱਤੀ ਗਈ ਹੈ। ਹਰੇਕ ਹੋਸਟਲ `ਚ ਦੋ ਵਾਰ ਸਫਾਈ ਹੋਵੇਗੀ ਤੇ ਸਫਾਈ ਦਾ ਸਮਾਨ ਸਮੇਂ `ਤੇ ਦਿੱਤਾ ਜਾਵੇਗਾ ।
7. ਲੜਕੀਆਂ ਦੇ ਹੋਸਟਲ `ਚ ਪੈਡ ਜਲਾਉਣ ਲਈ ਜੋ ਲੱਗੀਆਂ ਹੋਈਆਂ ਹਨ, ਉਹ ਚਲਾਈਆਂ ਜਾਣਗੀਆਂ ਅਤੇ ਇਹਨਾਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ ।
8. ਜਿੰਨਾ ਹੋਸਟਲ ਦੇ ਟੀ. ਵੀ. ਰੂਮ ਨਹੀਂ ਖੁੱਲ੍ਹੇ ਉਹ ਖੋਲ੍ਹੇ ਜਾਣਗੇ ।
9. ਰੀ-ਅਪੀਅਰ ਫੀਸ ਦਾ ਵਾਧਾ ਵਾਪਸ ਲਿਆ ਗਿਆ ਹੈ ।
ਇਸ ਤੋਂ ਬਿਨਾਂ
10. ਦੀ ਮੁਰੰਮਤ ਲਈ 7 ਦਿਨਾਂ ਦੇ ਅੰਦਰ ਚੈਕਿੰਗ ਕੀਤੀ ਜਾਵੇਗੀ ਅਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
11. ਅੰਬੇਡਕਰ ਹੋਸਟਲ ਦੇ ਬਲਾਕ ਦੇ ਬਾਥਰੂਮਾਂ ਦਾ ਕੰਮ 4 ਅਕਤੂਬਰ ਤੱਕ ਅਤੇ ਬਲਾਕ ਦੇ ਬਾਥਰੂਮਾਂ ਅਤੇ ਬਾਕੀ ਹੋਸਟਲਾਂ ਦਾ ਕੰਮ 20 ਅਕਤੂਬਰ ਤੱਕ ਪੂਰਾ ਕਰ ਦਿੱਤਾ ਜਾਵੇਗਾ ।
12. ਯੂਕੋ ਵਿਭਾਗ ਵਿਚ 2 ਨਵੀਆਂ ਲਿਫਟਾਂ, ਬੰਦਾ ਬਹਾਦਰ ਹੋਸਟਲ `ਚ ਇੱਕ ਨਵੀਂ ਲਿਫਟ ਦਾ ਕੰਮ ਇੱਕ ਮਹੀਨੇ ਵਿਚ ਸ਼ੁਰੂ ਕੀਤਾ ਜਾਵੇਗਾ ਅਤੇ ਮਾਈ ਭਾਗੋ ਦੀ ਲਿਫਟ ਨੂੰ ਕਰਕੇ ਪੂਰੇ ਹਫਤੇ 2 ਸ਼ਿਫਟਾਂ ਲਈ ਚਲਾਇਆ ਜਾਵੇਗਾ ਅਤੇ ਜਲਦੀ ਹੀ 24 ਘੰਟੇ ਚਲਾਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ ।
13. ਮਾਈ ਭਾਗੋ ਹੋਸਟਲ ਦੇ ਰੀਡਿੰਗ ਰੂਮ `ਚ ਨਵੇਂ ਏਸੀ ਲਗਾਏ ਜਾਣਗੇ ।
14. ਮਾਈ ਭਾਗੋ ਹੋਸਟਲ ਦੇ ਵਿਚ ਨਹਾਉਣ ਵਾਲ਼ਾ ਪਾਣੀ ਮੁੱਕਣ ਦੀ ਸੱਮਸਿਆ ਨੂੰ ਲੈ ਕੇ ਇੱਕ ਨੰਬਰ ਦਿੱਤਾ ਹੈ । ਜੇਕਰ ਹੋਸਟਲ ਦੇ ਵਿਦਿਆਰਥੀਆਂ ਨੂੰ ਸੱਮਸਿਆ ਆਉਂਦੀ ਹੈ ਤਾਂ ਉਸ ਨੰਬਰ ‘ਤੇ ਜਾਣਕਾਰੀ ਦੇਣ-9914730044
15. ਬੰਦਾ ਸਿੰਘ ਬਹਾਦਰ ਹੋਸਟਲ ਦੇ ਬਾਥਰੂਮਾਂ ਦੀ ਰਿਪੇਅਰ ਲਈ ਪ੍ਰਸ਼ਾਸਨ ਨੇ 1 ਕਰੋੜ 60 ਲੱਖ ਦੀ ਫਾਈਲ ਬਣਾ ਕੇ ਕੰਮ ਸ਼ੁਰੂ ਕੀਤਾ ਹੈ ।

ਪ੍ਰਸ਼ਾਸਨ ਨੇ ਇਹ ਮੰਗਾਂ ਆਪਣੇ ਸੰਘਰਸ਼ ਦੇ ਦਬਾਅ ਸਦਕਾ ਮੰਨੀਆਂ ਹਨ

ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ 25 ਤਰੀਕ ਨੂੰ ਹੋਸਟਲਾਂ (ਮਾਈ ਭਾਗੋ, ਬੰਦਾ ਸਿੰਘ ਬਹਾਦਰ, ਡਾ. ਅੰਬੇਦਕਰ, ਬੇਬੇ ਨਾਨਕੀ ਅਤੇ ਬੀਬੀ ਸਾਹਿਬ ਕੌਰ ) ਵਿੱਚ ਪ੍ਰਚਾਰ ਕਰਕੇ ਮੀਟਿੰਗ ਦੌਰਾਨ ਅਤੇ ਅੱਜ ਕਲਾਸਾਂ ਵਿੱਚ ਇਸ ਅੰਸ਼ਕ ਜਿੱਤ ਬਾਰੇ ਗੱਲ ਕੀਤੀ ਗਈ । ਇਸ ਦੌਰਾਨ ਕਿਹਾ ਗਿਆ ਕਿ ਪ੍ਰਸ਼ਾਸਨ ਨੇ ਇਹ ਮੰਗਾਂ ਆਪਣੇ ਸੰਘਰਸ਼ ਦੇ ਦਬਾਅ ਸਦਕਾ ਮੰਨੀਆਂ ਹਨ । ਇਹ ਆਪਣੀ ਅੰਸ਼ਕ ਜਿੱਤ ਹੈ, ਪਰ ਇਸ ਨੂੰ ਪੂਰਾ ਕਰਨਾ ਅਤੇ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣਾ ਆਪਣੇ ਏਕੇ ਅਤੇ ਸੰਘਰਸ਼ ਨਾਲ ਹੀ ਸੰਭਵ ਹੈ ।

Read More : ਪੰਜਾਬੀ ਯੂਨੀਵਰਸਿਟੀ ਵਿਖੇ ਹੋਇਆ ਵੱਖ-ਵੱਖ ਮੰਗਾਂ ਨੂੰ ਲੈ ਕੇ ਮੁਜਾਹਰਾ

ਜੈਵਿਕ ਖੇਤੀ ਅਤੇ ਵਰਮੀ ਕੰਪੋਸਟਿੰਗ ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਕਰਵਾਇਆ

0
Punjab Agricultural University

ਪਟਿਆਲਾ, 25 ਸਤੰਬਰ 2025 : ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਅਤੇ ਭਾਰਤੀ ਖੇਤੀ ਖੋਜ ਸੰਸਥਾ ਅਟਾਰੀ, ਜ਼ੋਨ-1, ਲੁਧਿਆਣਾ ਦੇ ਅਧੀਨ ਕਾਰਜਸ਼ੀਲ ਪੀ. ਏ. ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ 18 ਸਤੰਬਰ ਤੋਂ 25 ਸਤੰਬਰ ਤੱਕ ਜੈਵਿਕ ਖੇਤੀ ਅਤੇ ਵਰਮੀ ਕੰਪੋਸਟਿੰਗ ਸਬੰਧੀ 5 ਦਿਨਾਂ ਕਿੱਤਾ-ਮੁਖੀ ਸਿਖਲਾਈ ਕੋਰਸ (5-day vocational training course) ਆਯੋਜਿਤ ਕੀਤਾ ਗਿਆ। ਇਸ ਕੋਰਸ ਵਿਚ ਇਲਾਕੇ ਦੇ 22 ਕਿਸਾਨ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ ।

ਕੇ. ਵੀ. ਕੇ. ਦੁਆਰਾ ਕਿਸਾਨ ਭਾਈਚਾਰੇ ਦੀ ਬਿਹਤਰੀ ਲਈ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ

ਪੀ. ਏ. ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ), ਡਾ. ਹਰਦੀਪ ਸਿੰਘ ਸਭਿਖੀ ਨੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸਿੱਖਿਆਰਥੀਆਂ ਨੂੰ ਕੇ. ਵੀ. ਕੇ. ਦੁਆਰਾ ਕਿਸਾਨ ਭਾਈਚਾਰੇ ਦੀ ਬਿਹਤਰੀ ਲਈ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਲਈ ਸਹਾਇਕ ਕਿੱਤਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ।

ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਅਤੇ ਮਨੁੱਖੀ ਸਿਹਤ ਅਤੇ ਵਾਤਾਵਰਣ ਦੀ ਬਿਹਤਰੀ ਲਈ ਜੈਵਿਕ ਖੇਤੀ ਅਤੇ ਵਰਮੀਕੰਪੋਸਟਿੰਗ ਸਹਾਇਕ ਕਿੱਤੇ ਵਜੋਂ ਸ਼ੁਰੂ ਕੀਤੀ ਜਾ ਸਕਦੀ ਹੈ

ਡਾ. ਸਭਿਖੀ ਨੇ ਦੱਸਿਆ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ (Increase in farmers’ income) ਕਰਨ ਲਈ ਅਤੇ ਮਨੁੱਖੀ ਸਿਹਤ ਅਤੇ ਵਾਤਾਵਰਣ ਦੀ ਬਿਹਤਰੀ ਲਈ ਜੈਵਿਕ ਖੇਤੀ ਅਤੇ ਵਰਮੀਕੰਪੋਸਟਿੰਗ ਸਹਾਇਕ ਕਿੱਤੇ ਵਜੋਂ ਸ਼ੁਰੂ ਕੀਤੀ ਜਾ ਸਕਦੀ ਹੈ । ਇਸ ਸਿਖਲਾਈ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਡਾ. ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਸਿੱਖਿਆਰਥੀਆਂ ਨੂੰ ਜੈਵਿਕ ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਜੈਵਿਕ ਖਾਦਾਂ, ਜੀਵਾਣੂ ਖਾਦਾਂ ਅਤੇ ਹੋਰ ਉਤਪਾਦਾਂ ਦੇ ਨਾਲ- ਨਾਲ ਜੈਵਿਕ ਢੰਗਾਂ ਨਾਲ ਨਦੀਨ, ਕੀਟ ਅਤੇ ਬਿਮਾਰੀ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।

ਜੈਵਿਕ ਖੇਤੀ ਤੋਂ ਇਲਾਵਾ ਸੰਗਠਿਤ ਖੇਤੀ ਪ੍ਰਣਾਲੀ ਦੇ ਮਾਡਲ, ਕੁਦਰਤੀ ਖੇਤੀ ਅਤੇ ਕੁਦਰਤੀ ਖੇਤੀ ਵਿਚ ਵਰਤੇ ਜਾਣ ਵਾਲੇ ਪਦਾਰਥਾਂ ਬਾਰੇ ਵੀ ਜਾਣੂ ਕਰਵਾਇਆ ਗਿਆ

ਜੈਵਿਕ ਖੇਤੀ (Organic farming)  ਤੋਂ ਇਲਾਵਾ ਸੰਗਠਿਤ ਖੇਤੀ ਪ੍ਰਣਾਲੀ ਦੇ ਮਾਡਲ, ਕੁਦਰਤੀ ਖੇਤੀ ਅਤੇ ਕੁਦਰਤੀ ਖੇਤੀ ਵਿਚ ਵਰਤੇ ਜਾਣ ਵਾਲੇ ਪਦਾਰਥਾਂ ਬਾਰੇ ਵੀ ਜਾਣੂ ਕਰਵਾਇਆ ਗਿਆ । ਗੰਡੋਆ ਖਾਦ ਦੇ ਉਤਪਾਦਨ ਦੇ ਢੰਗ ਅਤੇ ਉਤਪਾਦਨ ਵੇਲੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ । ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਫੂਡ ਪ੍ਰੋਸੈਸਿੰਗ ਖ਼ਾਸਕਰ ਗੰਨੇ ਦੀ ਆਰਗੈਨਿਕ ਢੰਗ ਨਾਲ ਗੁੜ ਅਤੇ ਸ਼ੱਕਰ ਬਣਾਉਣ ਦੀ ਵਿਧੀ ਸਾਂਝੀ ਕੀਤੀ । ਡਾ. ਰੁਕਿੰਦਰਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ), ਕੇ. ਵੀ. ਕੇ., ਸੰਗਰੂਰ ਵੱਲੋਂ ਸਿੱਖਿਆਰਥੀਆਂ ਨੂੰ ਜੈਵਿਕ ਖੇਤੀ ਵਿਚ ਫ਼ਸਲੀ ਚੱਕਰ ਅਤੇ ਅੰਤਰ ਫ਼ਸਲਾਂ ਦੇ ਮਹੱਤਵ ਬਾਰੇ ਜਾਣੂੰ ਕਰਵਾਇਆ ।

ਡਾ. ਗੁਰਅੰਸ਼ਪ੍ਰੀਤ ਸਿੰਘ ਸੇਠੀ ਨੇ ਪਾਇਆ ਜੈਵਿਕ ਖੇਤੀ ਵਿਚ ਪਸ਼ੂ ਪਾਲਣ ਦੇ ਮਹੱਤਵ ਅਤੇ ਆਰਗੈਨਿਕ ਢੰਗਾਂ ਨਾਲ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਬਿਮਾਰੀ ਪ੍ਰਬੰਧਨ ਬਾਰੇ ਚਾਨਣਾ

ਡਾ. ਗੁਰਅੰਸ਼ਪ੍ਰੀਤ ਸਿੰਘ ਸੇਠੀ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ. ਵੀ. ਕੇ., ਫ਼ਤਿਹਗੜ੍ਹ ਸਾਹਿਬ ਨੇ ਜੈਵਿਕ ਖੇਤੀ ਵਿਚ ਪਸ਼ੂ ਪਾਲਣ ਦੇ ਮਹੱਤਵ ਅਤੇ ਆਰਗੈਨਿਕ ਢੰਗਾਂ ਨਾਲ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਬਿਮਾਰੀ ਪ੍ਰਬੰਧਨ ਬਾਰੇ ਚਾਨਣਾ ਪਾਇਆ । ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾਨ ਤੋਂ ਆਏ ਡਾਇਰੈਕਟਰ ਭਗਵਾਨ ਸਿੰਘ ਵਰਮਾ ਅਤੇ ਕੋਆਰਡੀਨੇਟਰ ਹਰਦੀਪ ਸਿੰਘ ਰਾਏ ਨੇ ਸਿੱਖਿਆਰਥੀਆਂ ਨੂੰ ਸਵੈ-ਰੁਜ਼ਗਾਰ ਦੇ ਮਹੱਤਵ ਬਾਰੇ ਦੱਸਦਿਆਂ ਸਵੈ-ਰੁਜ਼ਗਾਰ ਦੀ ਸਥਾਪਨਾ ਲਈ ਸੰਸਥਾ ਵੱਲੋਂ ਦਿੱਤੀ ਜਾਂਦੀ ਆਰਥਿਕ ਸਹਾਇਤਾ ਬਾਰੇ ਦੱਸਿਆ ।

ਜ਼ਿਲ੍ਹਾ ਪਟਿਆਲਾ ਦੇ ਨਾਮਵਰ ਅਤੇ ਸਫਲ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਨਰਿੰਦਰ ਸਿੰਘ ਟਿਵਾਣਾ ਨੇ ਸਿੱਖਿਆਰਥੀਆਂ ਨੂੰ ਆਰਗੈਨਿਕ ਖੇਤੀ ਕਰਨ ਲਈ ਕੀਤਾ ਪ੍ਰੇਰਿਤ

ਜ਼ਿਲ੍ਹਾ ਪਟਿਆਲਾ ਦੇ ਨਾਮਵਰ ਅਤੇ ਸਫਲ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਨਰਿੰਦਰ ਸਿੰਘ ਟਿਵਾਣਾ ਨੇ ਸਿੱਖਿਆਰਥੀਆਂ ਨੂੰ ਆਰਗੈਨਿਕ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਤਜਰਬੇ ਸਾਂਝੇ ਕੀਤੇ । ਸਿਖਲਾਈ ਪ੍ਰੋਗਰਾਮ ਦੇ ਆਖ਼ਰੀ ਦਿਨ ਇਨਾਮ ਜੇਤੂ ਅਤੇ ਅਗਾਂਹਵਧੂ ਕਿਸਾਨ ਅਤੇ ਗੰਡੋਆ ਖਾਦ ਦੇ ਸਫਲ ਉਤਪਾਦਕ ਗੁਰਪ੍ਰੀਤ ਸਿੰਘ ਦੇ ਪਿੰਡ ਹਰਦਾਸਪੁਰ ਵਿਖੇ ਸਥਿਤ ਗੰਡੋਆ ਖਾਦ ਦੇ ਫਾਰਮ ਦਾ ਦੌਰਾ ਵੀ ਕੀਤਾ, ਜਿਸ ਦੌਰਾਨ ਉਨ੍ਹਾਂ ਵਪਾਰਕ ਪੱਧਰ ਤੇ ਗੰਡੋਆ ਖਾਦ ਦੇ ਉਤਪਾਦਨ ਦਾ ਆਪਣਾ ਸਫ਼ਰ ਅਤੇ ਤਜਰਬੇ ਸਾਂਝੇ ਕੀਤੇ । ਕੋਰਸ ਦੀ ਸਮਾਪਤੀ ਦੌਰਾਨ ਡਿਪਟੀ ਡਾਇਰੈਕਟਰ (ਸਿਖਲਾਈ), ਕੇ. ਵੀ. ਕੇ., ਪਟਿਆਲਾ ਨੇ ਸਾਰੇ ਸਿੱਖਿਆਰਥੀਆਂ ਨੂੰ ਕੋਰਸ ਪੂਰਾ ਕਰਨ ਲਈ ਵਧਾਈ ਦਿੱਤੀ ਅਤੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ।

Read More : ਪੰਜਾਬ ਖੇਤੀਬਾੜੀ  ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਨਰਮੇ ਦੀ ਫ਼ਸਲ ਸੰਬੰਧੀ ਜਾਰੀ ਕੀਤੀ ਐਡਵਾਈਜ਼ਰੀ

ਬੇਅਦਬੀ ਮਾਮਲਿਆਂ ਦੇ ਤਬਾਦਲੇ `ਤੇ ਸੁਪਰੀਮ ਕੋਰਟ ਨੇ ਲਗਾਈ ਰੋਕ

0
Supreme court

ਨਵੀਂ ਦਿੱਲੀ, 25 ਸਤੰਬਰ 2025 : ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court) ਨੇ ਪੰਜਾਬ ਵਿਚ ਮੋਗਾ ਬੇਅਦਬੀ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਤੋਂ ਰੋਕਦਿਆਂ ਹੁਕਮ ਦਿਤਾ ਹੈ ਕਿ ਫਿਲਹਾਲ ਸਥਿਤੀ ਜਿਵੇਂ ਦੀ ਉਵੇਂ ਹੀ ਰਹੇ । ਹਾਈ ਕੋਰਟ ਨੇ ਪੰਜਾਬ ਦਾ ਮਾਹੌਲ ਠੀਕ ਨਾ ਦੱਸਦਿਆਂ ਮੋਗਾ ਕੇਸ ਸਮੇਤ ਛੇ ਬੇਅਦਬੀ ਮਾਮਲੇ (Sacrilege cases) ਤਬਦੀਲ ਕਰ ਦਿਤੇ ਸਨ । ਗੁਰਸੇਵਕ ਸਿੰਘ ਨੇ ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ਵਿਚ ਜੋ ਪਟੀਸ਼ਨ ਦਾਇਰ ਕੀਤੀ ਸੀ ਸਬੰਧੀ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਕੇਸ ਦੀ ਸੁਣਵਾਈ ਮੋਗਾ ਵਿਚ ਹੋਵੇਗੀ ਜਾਂ ਚੰਡੀਗੜ੍ਹ ਵਿਚ । ਸੁਪਰੀਮ ਕੋਰਟ ਵਿਚ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ ।

ਕੀ ਦੱਸਿਆ ਐਚ. ਐਸ. ਫੂਲਕਾ ਨੇ

ਐਚ. ਐਸ. ਫੂਲਕਾ (H. S. Phoolka) ਨੇ ਕਿਹਾ ਕਿ ਹਾਈ ਕੋਰਟ ਨੇ 17 ਮਾਰਚ, 2025 ਨੂੰ ਕਿਹਾ ਸੀ ਕਿ ਪੰਜਾਬ ਵਿਚ ਮਾਹੌਲ ਠੀਕ ਨਹੀਂ ਸੀ । ਇਸ ਦੇ ਆਧਾਰ `ਤੇ ਛੇ ਮਾਮਲਿਆਂ ਨੂੰ ਤਬਦੀਲ ਕੀਤਾ ਗਿਆ । ਮੋਗਾ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਨੇ ਸੁਪਰੀਮ ਕੋਰਟ ਵਿਚ ਕੇਸ ਨੂੰ ਚੁਣੌਤੀ ਦਿਤੀ । ਸਿ਼ਕਾਇਤਕਰਤਾ ਅਨੁਸਾਰ ਦੋਸ਼ੀ ਪੰਜਾਬ ਵਿਚ ਰਹਿੰਦੇ ਹਨ ਅਤੇ ਉੱਥੇ ਸਮਾਗਮ ਵੀ ਕਰਦੇ ਹਨ । ਜਿਵੇਂ ਹੀ ਕੇਸ ਦੀ ਸੁਣਵਾਈ ਹੁੰਦੀ ਹੈ, ਮਾਹੌਲ ਵਿਗੜ ਜਾਂਦਾ ਹੈ, ਅਤੇ ਸ਼ਿਕਾਇਤਕਰਤਾ ਨੂੰ ਚੰਡੀਗੜ੍ਹ ਆਉਣਾ ਪੈਂਦਾ ਹੈ ।

ਸਰਕਾਰ ਨੂੰ ਕਰਨੀ ਚਾਹੀਦੀ ਹੈ ਸੁਪਰੀਮ ਕੋਰਟ ਤੱਕ ਪਹੁੰਚ

ਸਰਕਾਰ ਨੂੰ ਸੁਪਰੀਮ ਕੋਰਟ ਤਕ ਪਹੁੰਚ ਕਰਨੀ ਚਾਹੀਦੀ ਹੈ। ਫੂਲਕਾ ਨੇ ਕਿਹਾ ਕਿ ਉਹ ਸਰਕਾਰ ਨੂੰ ਇਕ ਪੱਤਰ ਲਿਖਣਗੇ, ਜਿਸ ਵਿਚ ਮੰਗ ਕੀਤੀ ਜਾਵੇਗੀ ਕਿ ਸਰਕਾਰ ਇਸ ਮਾਮਲੇ ਬਾਰੇ ਸੁਪਰੀਮ ਕੋਰਟ ਵਿਚ ਪਟੀਸ਼ਨ ਵੀ ਦਾਇਰ ਕਰੇ ਅਤੇ ਸਪੱਸ਼ਟ ਕਰੇ ਕਿ ਪੰਜਾਬ ਦਾ ਮਾਹੌਲ ਵਿਗੜ ਨਹੀਂ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਮਾਮਲਿਆਂ ਨੂੰ ਪੰਜਾਬ ਤੋਂ ਬਾਹਰ ਜਾਣ ਤੋਂ ਸਰਗਰਮੀ ਨਾਲ ਰੋਕਣਾ ਚਾਹੀਦਾ ਹੈ । ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ `ਤੇ ਸਰਕਾਰ ਤੋਂ ਪਹਿਲ ਕਰਨ ਦੀ ਮੰਗ ਕਰਨ ।

Read More : ਸੁਪਰੀਮ ਕੋਰਟ ਨੇ ਮੰਗਿਆ ਕੇਂਦਰ ਤੋਂ ਜਵਾਬ

ਭਾਰਤ ਵਿਚ ਚਿਪ ਤੋਂ ਲੈ ਕੇ ਸ਼ਿਪ ਤਕ ਹਰ ਚੀਜ਼ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ : ਮੋਦੀ

0
Narender Modi

ਲਖਨਊ, 25 ਸਤੰਬਰ 2025 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਜਿਨ੍ਹਾਂ ਨੇ ਨੋਇਡਾ ਦੇ ਇੰਡੀਆ ਐਕਸਪੋਮਾਰਟ ਵਿਖੇ ਯੂ. ਪੀ. ਇੰਟਰਨੈਸ਼ਨਲ ਵਪਾਰ ਸ਼ੋਅ ਦਾ ਉਦਘਾਟਨ ਕਰਦਿਆਂ ਕਾਰੋਬਾਰੀਆਂ ਨੂੰ ਕਿਹਾ ਕਿ ਉਹ ਭਾਰਤ ਵਿਚ ਚਿਪ ਤੋਂ ਲੈ ਕੇ ਸ਼ਿਪ ਤਕ ਹਰ ਛੋਟੀ-ਵੱਡੀ ਚੀਜ਼ ਦਾ ਨਿਰਮਾਣ (Manufacturing every little thing) ਕਰਨਾ ਚਾਹੁੰਦੇ ਹਨ । ਇਸ ਲਈ ਅਪਣੇ ਕਾਰੋਬਾਰੀ ਮਾਡਲ ਨੂੰ ਇਸ ਤਰੀਕੇ ਨਾਲ ਵਿਕਸਤ ਕਰੋ ਜੋ ਇਕ ਸਵੈ-ਨਿਰਭਰ ਭਾਰਤ ਨੂੰ ਮਜ਼ਬੂਤ ਕਰੇ ।

ਸਾਡੀ ਸਰਕਾਰ ਤੋੋਂ ਪਹਿਲਾਂ ਦੋ ਲੱਖ ਤੇ ਹੁਣ 12 ਲੱਖ ਤੱਕ ਦੇ ਟੈਕਸਾਂ ਵਿਚ ਹੈ ਛੋਟ

ਨਰੇਂਦਰ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਜਦੋਂ ਸਾਡੀ (ਭਾਜਪਾਾ) ਪਾਰਟੀ ਦੀ ਸਰਕਾਰ ਸੱਤਾ ਵਿਚ ਨਹੀਂ ਸੀ ਉਸ ਸਮੇਂ ਆਮਦਨ ਟੈਕਸ ਛੋਟ ਸਿਰਫ਼ ਦੋ ਲੱਖ ਰੁਪਏ ਤਕ ਸੀਮਤ ਸੀ ਤੇ ਅੱਜ ਸਾਡੀ ਭਾਰਤੀ ਜਨਤਾ ਪਾਰਟੀ (Bharatiya Janata Party) ਦੀ ਸਰਕਾਰ ਵਲੋਂ 12 ਲੱਖ ਰੁਪਏ ਤੱਕ ਦੇ ਟੈਕਸਾਂ ਵਿਚ ਛੋਟ ਦਿਤੀ ਗਈ ਹੈ। ਇਥੇ ਹੀ ਬਸ ਨਹੀਂ ਨਵਾਂ ਜੀ. ਐਸ. ਟੀ. ਸੁਧਾਰ ਇਸ ਸਾਲ ਦੇਸ਼ ਦੇ ਲੋਕਾਂ ਨੂੰ 2.5 ਲੱਖ ਕਰੋੜ ਰੁਪਏ ਬਚਾਉਣ ਜਾ ਰਿਹਾ ਹੈ।

ਦੇਸ਼ ਮਾਣ ਨਾਲ ਜੀ. ਐਸ. ਟੀ. ਬਚਤ ਤਿਉਹਾਰ ਮਨਾ ਰਿਹਾ ਹੈ : ਮੋਦੀ

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਮਾਣ ਨਾਲ ਜੀ. ਐਸ. ਟੀ. ਬਚਤ ਤਿਉਹਾਰ ਮਨਾ ਰਿਹਾ ਹੈ । 2017 ਵਿਚ ਅਸੀਂ ਜੀ. ਐਸ. ਟੀ. (G. S. T.) ਪੇਸ਼ ਕੀਤਾ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ । ਅਸੀਂ 2025 ਵਿਚ ਜੀ. ਐਸ.ਟੀ. ਦੁਬਾਰਾ ਲਾਗੂ ਕਰਾਂਗੇ ਅਤੇ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਕਰਾਂਗੇ । ਜਿਵੇਂ-ਜਿਵੇਂ ਅਰਥਵਿਵਸਥਾ ਮਜ਼ਬੂਤ ਹੋਵੇਗੀ, ਟੈਕਸ ਦਾ ਬੋਝ ਘੱਟ ਹੋਵੇਗਾ । ਕੁੱਝ ਰਾਜਨੀਤਿਕ ਪਾਰਟੀਆਂ ਨਵੀਆਂ ਜੀ. ਐਸ. ਟੀ. ਦਰਾਂ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ।

ਕਾਂਗਰਸ ਅਤੇ ਇਸ ਦੇ ਸਹਿਯੋਗੀ 2014 ਤੋਂ ਪਹਿਲਾਂ ਚਲਾਈ ਗਈ ਸਰਕਾਰ ਦੀਆਂ ਅਸਫ਼ਲਤਾਵਾਂ ਨੂੰ ਛੁਪਾਉਣ ਲਈ ਜਨਤਾ ਨੂੰ ਝੂਠ ਬੋਲ ਰਹੇ ਹਨ

ਕਾਂਗਰਸ ਅਤੇ ਇਸ ਦੇ ਸਹਿਯੋਗੀ 2014 ਤੋਂ ਪਹਿਲਾਂ ਚਲਾਈ ਗਈ ਸਰਕਾਰ ਦੀਆਂ ਅਸਫ਼ਲਤਾਵਾਂ ਨੂੰ ਛੁਪਾਉਣ ਲਈ ਜਨਤਾ ਨੂੰ ਝੂਠ ਬੋਲ ਰਹੇ ਹਨ । ਸੱਚਾਈ ਇਹ ਹੈ ਕਿ ਕਾਂਗਰਸ ਦੇ ਸ਼ਾਸਨ ਦੌਰਾਨ ਟੈਕਸ ਚੋਰੀ ਬਹੁਤ ਜ਼ਿਆਦਾ ਸੀ । ਆਮ ਨਾਗਰਿਕ ਟੈਕਸਾਂ ਦੇ ਬੋਝ ਹੇਠ ਦੱਬੇ ਜਾ ਰਹੇ ਸਨ। ਇਹ ਸਾਡੀ ਸਰਕਾਰ ਹੈ, ਜਿਸ ਨ  ਟੈਕਸਾਂ ਵਿਚ ਭਾਰੀ ਕਮੀ ਕੀਤੀ ਹੈ ।

Read More : ਨਰੇਂਦਰ ਮੋਦੀ ਉਹ ਹਨ ਜੋ ਨਾਮੁਮਕਿਨ ਨੂੰ ਬਣਾਉਂਦੇ ਹਨ ਮੁਮਕਿਨ : ਰਾਧਾਕ੍ਰਿਸ਼ਨਨ

ਕੇਂਦਰ ਸਰਕਾਰ ਵੱਲੋਂ 2 ਲੱਖ ਕਰੋੜ ਦੇ ਟੈਕਸ ਬੋਝ ਵਿੱਚ ਕਟੌਤੀ : ਅਨਿਲ ਸਰੀਨ

0
Anil Sareen

ਪਟਿਆਲਾ, 24 ਸਤੰਬਰ 2025 : ਭਾਜਪਾ ਦਫ਼ਤਰ ਪਟਿਆਲਾ ਵਿਖੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ (BJP Punjab General Secretary Anil SarinBJP Punjab General Secretary Anil Sarin) , ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਸ਼੍ਰੀਮਤੀ ਜੈ ਇੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਕੂਕਾ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ।

ਕੇਂਦਰ ਨੇ ਪੰਜਾਬ ਨੂੰ ਦਿੱਤੀ ₹443 ਕਰੋੜ ਦੀ ਰਾਜਪੁਰਾ-ਮੁਹਾਲੀ ਰੇਲ ਲਾਈਨ ਅਤੇ ਨਵੀਂ ਵੰਦੇ ਭਾਰਤ ਐਕਸਪ੍ਰੈੱਸ : ਜੈ ਇੰਦਰ ਕੌਰ

ਅਨਿਲ ਸਰੀਨ ਨੇ ਹਾਲ ਹੀ ਵਿੱਚ ਹੋਈਆਂ ਜੀ. ਐਸ. ਟੀ. ਦਰਾਂ ਦੀ ਕਟੌਤੀ (GST rate cut)  ਨੂੰ ਇੱਕ ਇਤਿਹਾਸਕ ਸੁਧਾਰ ਦੱਸਦਿਆਂ ਇਸਨੂੰ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਦਿੱਤੀ ਗਈ “ਦੀਵਾਲੀ ਬੰਪਰ ਪੇਸ਼ਕਸ਼” ਕਿਹਾ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਰਤੋਂ ਦੀਆਂ ਕਈ ਜ਼ਰੂਰੀ ਵਸਤਾਂ ਜਿਵੇਂ ਕਿ ਕਾਸਮੈਟਿਕਸ, ਡੇਅਰੀ ਉਤਪਾਦ, ਬਰਤਨ ਅਤੇ ਬੇਬੀ ਉਤਪਾਦਾਂ ਤੇ ਟੈਕਸ 12% ਤੋਂ ਘਟਾ ਕੇ ਸਿਰਫ਼ 5% ਕਰ ਦਿੱਤਾ ਗਿਆ ਹੈ ।

ਸਿਹਤ ਬੀਮੇ, ਜਿਸ ‘ਤੇ ਪਹਿਲਾਂ 18% ਟੈਕਸ ਲੱਗਦਾ ਸੀ, ਹੁਣ 0% ਜੀ. ਐਸ. ਟੀ. ਨਾਲ ਪੂਰੀ ਤਰ੍ਹਾਂ ਟੈਕਸ ਮੁਕਤ ਕਰ ਦਿੱਤਾ ਗਿਆ ਹੈ

ਉਨ੍ਹਾਂ ਨੇ ਕਿਹਾ ਕਿ ਸਿਹਤ ਬੀਮੇ, ਜਿਸ ‘ਤੇ ਪਹਿਲਾਂ 18% ਟੈਕਸ ਲੱਗਦਾ ਸੀ, ਹੁਣ 0% ਜੀ. ਐਸ. ਟੀ. ਨਾਲ ਪੂਰੀ ਤਰ੍ਹਾਂ ਟੈਕਸ ਮੁਕਤ ਕਰ ਦਿੱਤਾ ਗਿਆ ਹੈ, ਜਿਸ ਨਾਲ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ । ਇਸ ਤੋਂ ਇਲਾਵਾ, ਸ਼੍ਰੀ ਸਰੀਨ ਨੇ ਕਿਹਾ ਕਿ ਨਵੇਂ ਟੈਕਸ ਸੁਧਾਰਾਂ ਤਹਿਤ ₹12 ਲੱਖ ਤੱਕ ਦੀ ਸਾਲਾਨਾ ਆਮਦਨ ਵਾਲੇ ਨਾਗਰਿਕਾਂ ਨੂੰ ਕੋਈ ਇਨਕਮ ਟੈਕਸ ਨਹੀਂ ਦੇਣਾ ਪਵੇਗਾ, ਜਿਸ ਨਾਲ ਆਮ ਆਦਮੀ ਨੂੰ ਬਹੁਤ ਰਾਹਤ ਮਿਲੀ ਹੈ ।

ਇਹ ਸੁਧਾਰ ਵਿਕਸਿਤ ਭਾਰਤ ਅਤੇ ਆਤਮਨਿਰਭਰ ਭਾਰਤ ਦੇ ਉਨ੍ਹਾਂ ਦੇ ਦੂਰਅੰਦੇਸ਼ੀ ਲੀਡਰਸ਼ਿਪ ਨੂੰ ਦਰਸਾਉਂਦੇ ਹਨ

ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਸਰੀਨ ਨੇ ਕਿਹਾ ਕਿ ਇਹ ਸੁਧਾਰ ਵਿਕਸਿਤ ਭਾਰਤ ਅਤੇ ਆਤਮਨਿਰਭਰ ਭਾਰਤ ਦੇ ਉਨ੍ਹਾਂ ਦੇ ਦੂਰਅੰਦੇਸ਼ੀ ਲੀਡਰਸ਼ਿਪ ਨੂੰ ਦਰਸਾਉਂਦੇ ਹਨ । ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਤਹਿਤ ਹਾਈਵੇਅ ਉਸਾਰੀ ਦੀ ਰਫ਼ਤਾਰ ਵਿੱਚ 60% ਤੋਂ ਵੱਧ ਦਾ ਵਾਧਾ ਹੋਇਆ ਹੈ, ਜਿਸ ਨਾਲ ਤੇਜ਼ ਕਨੈਕਟੀਵਿਟੀ ਯਕੀਨੀ ਬਣੀ ਹੈ, ਜਦਕਿ ਕੇਂਦਰ ਦੀ ਜ਼ੀਰੋ-ਭ੍ਰਿਸ਼ਟਾਚਾਰ ਨੀਤੀ ਇਹ ਯਕੀਨੀ ਬਣਾਉਂਦੀ ਹੈ ਕਿ ਹੁਣ ਭਲਾਈ ਲਾਭ 100% ਲਾਭਪਾਤਰੀਆਂ ਤੱਕ ਸਿੱਧੇ ਪਹੁੰਚਦੇ ਹਨ ।

ਰਾਸ਼ਟਰੀ ਸੁਰੱਖਿਆ ਬਾਰੇ ਸਰੀਨ ਨੇ ਓਪਰੇਸ਼ਨ ਸਿੰਦੂਰ ਦੀ ਤਾਰੀਫ਼ ਕੀਤੀ

ਰਾਸ਼ਟਰੀ ਸੁਰੱਖਿਆ ਬਾਰੇ ਸਰੀਨ ਨੇ ਓਪਰੇਸ਼ਨ ਸਿੰਦੂਰ ਦੀ ਤਾਰੀਫ਼ ਕੀਤੀ, ਜਿਸ ਤਹਿਤ ਭਾਰਤੀ ਫੌਜ ਨੇ ਸਵਦੇਸ਼ੀ ਪ੍ਰਣਾਲੀਆਂ ਦੀ ਵਰਤੋਂ ਕਰਦਿਆਂ 1,000 ਤੋਂ ਵੱਧ ਪਾਕਿਸਤਾਨੀ ਡਰੋਨ ਅਤੇ ਹਥਿਆਰਾਂ ਨੂੰ ਬੇਅਸਰ ਕੀਤਾ, ਜੋ ਭਾਰਤ ਦੀ ਵਧ ਰਹੀ ਰੱਖਿਆ ਆਤਮ-ਨਿਰਭਰਤਾ ਨੂੰ ਦਰਸਾਉਂਦਾ ਹੈ । ਸ਼੍ਰੀਮਤੀ ਜੈ ਇੰਦਰ ਕੌਰ ਨੇ ਪ੍ਰਧਾਨ ਮੰਤਰੀ, ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਦਾ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਰਾਜਪੁਰਾ-ਮੁਹਾਲੀ ਰੇਲ ਲਿੰਕ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਲਈ ਧੰਨਵਾਦ ਕੀਤਾ ।

443 ਕਰੋੜ ਦੀ ਲਾਗਤ ਨਾਲ ਮਨਜ਼ੂਰ ਹੋਈ 18 ਕਿਲੋਮੀਟਰ ਦੀ ਇਹ ਲਾਈਨ ਯਾਤਰਾ ਦਾ ਸਮਾਂ ਘਟਾ ਕੇ ਅਤੇ ਚੰਡੀਗੜ੍ਹ ਨਾਲ ਸੰਪਰਕ ਨੂੰ ਮਜ਼ਬੂਤ ਕਰਕੇ ਮਾਲਵਾ ਖੇਤਰ ਨੂੰ ਲਾਭ ਪਹੁੰਚਾਏਗੀ

ਉਨ੍ਹਾਂ ਕਿਹਾ ਕਿ 443 ਕਰੋੜ ਦੀ ਲਾਗਤ ਨਾਲ ਮਨਜ਼ੂਰ ਹੋਈ 18 ਕਿਲੋਮੀਟਰ ਦੀ ਇਹ ਲਾਈਨ ਯਾਤਰਾ ਦਾ ਸਮਾਂ ਘਟਾ ਕੇ ਅਤੇ ਚੰਡੀਗੜ੍ਹ ਨਾਲ ਸੰਪਰਕ ਨੂੰ ਮਜ਼ਬੂਤ ਕਰਕੇ ਮਾਲਵਾ ਖੇਤਰ ਨੂੰ ਲਾਭ ਪਹੁੰਚਾਏਗੀ । ਉਨ੍ਹਾਂ ਨੇ ਫ਼ਿਰੋਜ਼ਪੁਰ-ਦਿੱਲੀ ਰੂਟ ‘ਤੇ ਬਠਿੰਡਾ, ਧੂਰੀ, ਪਟਿਆਲਾ ਅਤੇ ਅੰਬਾਲਾ ਰਾਹੀਂ ਨਵੀਂ ਵੰਦੇ ਭਾਰਤ ਐਕਸਪ੍ਰੈਸ (Vande Bharat Express) ਦੀ ਸ਼ੁਰੂਆਤ ਦਾ ਵੀ ਸਵਾਗਤ ਕੀਤਾ, ਜਿਸਨੂੰ ਉਨ੍ਹਾਂ ਇੱਕ ਇਤਿਹਾਸਕ ਕਦਮ ਦੱਸਿਆ ਜੋ ਪੰਜਾਬ ਵਿੱਚ ਯਾਤਰਾ ਨੂੰ ਸੁਖਾਲਾ ਬਣਾਏਗਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ ।

ਇਹ ਸੁਧਾਰ ਅਤੇ ਪ੍ਰੋਜੈਕਟ ਕੇਂਦਰ ਸਰਕਾਰ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਹਨ

ਦੋਵਾਂ ਨੇਤਾਵਾਂ ਨੇ ਕਿਹਾ ਕਿ ਇਹ ਸੁਧਾਰ ਅਤੇ ਪ੍ਰੋਜੈਕਟ ਕੇਂਦਰ ਸਰਕਾਰ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਹਨ, ਜੋ ਪੰਜਾਬ ਦੇ ਨਾਗਰਿਕਾਂ ਨੂੰ ਸ਼ਕਤੀ ਦੇਣਗੇ, ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਗੇ, ਟੈਕਸ ਦਾ ਬੋਝ ਘਟਾਉਣਗੇ, ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ ।

Read More : ਪੰਜਾਬ ਪੁਲਸ ਨੇ ਸੁਨੀਲ ਜਾਖੜ ਸਮੇਤ ਭਾਜਪਾਈਆਂ ਨੂੰ ਲਿਆ ਹਿਰਾਸਤ ਵਿਚ

ਡੀ. ਸੀ. ਵੱਲੋਂ ਖਰੀਦ ਏਜੰਸੀਆਂ ਨਾਲ ਮੀਟਿੰਗ

0
DC holds meeting

ਪਟਿਆਲਾ, 25 ਸਤੰਬਰ 2025 :  ਝੋਨੇ ਦੀ ਖਰੀਦ ਪ੍ਰਕ੍ਰਿਆ (Paddy procurement process)  ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਅਧਿਕਾਰੀਆਂ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ।

ਕਿਸਾਨਾਂ ਨੂੰ ਸੁੱਕਾ ਝੋਨਾ ਹੀ ਮੰਡੀਆਂ ‘ਚ ਲਿਆਉਣ ਦੀ ਅਪੀਲ

ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਡੀ. ਐਫ. ਐਸ. ਸੀ. (D. F. S. C.) ਅਤੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀ ਹਰੇਕ ਮੰਡੀ ‘ਚ ਸਾਫ਼ ਸਫ਼ਾਈ, ਬਾਰਦਾਨੇ, ਢੋਆ-ਢੋਆਈ, ਲੇਬਰ, ਕਿਸਾਨਾਂ ਲਈ ਪੀਣ ਵਾਲੇ ਪਾਣੀ ਤੇ ਟੁਆਇਲਟਸ ਸਮੇਤ ਹਰ ਤਰ੍ਹਾਂ ਦੇ ਪ੍ਰਬੰਧਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਵੇ ਤਾਂ ਜੋ ਮੰਡੀ ‘ਚ ਆਪਣੇ ਫ਼ਸਲ ਲੈਕੇ ਆਏ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਦੱਸਿਆ ਕਿ ਝੋਨੇ ਦੇ ਇਸ ਸੀਜਨ ‘ਚ ਜ਼ਿਲ੍ਹੇ ਦੇ ਖਰੀਦ ਕੇਂਦਰਾਂ ‘ਚ 12.35 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਝੋਨੇ ਦੀ ਫ਼ਸਲ ਦੀ ਖਰੀਦ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ।

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਝੋਨੇ ਦੀ ਰਹਿੰਦ ਖੂੰਹਦ ਨੂੰ ਸਾੜਨ ‘ਤੇ ਪਾਬੰਦੀ

ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ (District Managers of Purchasing Agencies) ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਅਲਾਟ ਹੋਈਆਂ ਮੰਡੀਆਂ ‘ਚ ਤਾਇਨਾਤ ਇੰਸਪੈਕਟਰਾਂ ਨੂੰ ਝੋਨੇ ਦੀ ਫ਼ਸਲ ਦੀ ਖਰੀਦ ਨਿਰਵਿਘਨ ਢੰਗ ਨਾਲ ਕਰਵਾਉਣ ਅਤੇ ਖਰੀਦੀ ਜਿਣਸ ਦੀ ਨਾਲੋਂ ਨਾਲ ਲਿਫਟਿੰਗ ਯਕੀਨੀ ਬਣਾਉਣ। ਇਸ ਤੋਂ ਬਿਨ੍ਹਾਂ ਸਮੁੱਚੇ ਐਸ. ਡੀ. ਐਮਜ. ਵੱਲੋਂ ਆੜਤੀਆਂ ਨਾਲ ਮੀਟਿੰਗ ਕਰਕੇ ਝੋਨੇ ਦੀ ਖਰੀਦ ਨਿਰਵਿਘਨ ਯਕੀਨੀ ਬਣਾਈ ਜਾਵੇ ।

ਜ਼ਿਲ੍ਹੇ ਦੀਆਂ ਮੰਡੀਆਂ ‘ਚ 12.35 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਦੀ ਸੰਭਾਵਨਾ : ਡਾ. ਪ੍ਰੀਤੀ ਯਾਦਵ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਵੱਲੋਂ ਝੋਨੇ ਦੀ ਖਰੀਦ ਦਾ ਰੋਜ਼ਾਨਾ ਜਾਇਜ਼ਾ ਲਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇੱਕ ਇੱਕ ਦਾਣਾ ਖਰੀਦ ਕਰੇਗੀ ਤੇ ਕਿਸਾਨਾਂ ਨੂੰ ਮੰਡੀਆਂ ‘ਚ ਕੋਈ ਦਿਕਤ ਨਹੀਂ ਆਉਣ ਦਿਤੀ ਜਾਵੇਗੀ । ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈਕੇ ਆਉਣ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਜ਼ਿਲ੍ਹੇ ‘ਚ ਝੋਨੇ ਦੀ ਪਰਾਲੀ ਤੇ ਰਹਿੰਦ ਖੂੰਹਦ ਨੂੰ ਸਾੜਨ ‘ਤੇ ਪਾਬੰਦੀ ਲੱਗੀ ਹੋਈ ਹੈ ।ਇਸ ਤੋਂ ਬਿਨ੍ਹਾਂ ਕੰਬਾਇਨਾਂ ਨਾਲ ਝੋਨਾ ਰਾਤ ਸਮੇਂ ਨਾ ਕੱਟਿਆ ਜਾਵੇ, ਇਸ ਨਾਲ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ ਜਾਣ ਕਰਕੇ ਝੋਨਾ ਵਿੱਕਣ ਵਿੱਚ ਦਿੱਕਤ ਆਉਦੀ ਹੈ ।

ਮੀਟਿੰਗ ਵਿਚ ਕੌਣ ਕੌਣ ਸੀ ਮੌਜੂਦ ਮੀਟਿੰਗ ਵਿਚ ਕੌਣ ਕੌਣ ਸੀ ਮੌਜੂਦ

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਡੀ. ਐਫ. ਐਸ. ਸੀ. ਰਵਿੰਦਰ ਕੌਰ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ, ਡੀ. ਐਮ. ਵੇਅਰ ਹਾਊਸ ਨਿਰਮਲ ਸਿੰਘ, ਡੀ.ਐਮ. ਮਾਰਕਫੈਡ ਵਿਪਨ ਸਿੰਗਲਾ, ਡੀ. ਐਮ. ਪਨਸਪ ਬਨਦੀਪ ਸਿੰਘ ਵੀ ਮੌਜੂਦ ਸਨ ।

Read More : ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਨਿਰਵਿਘਨ ਤੇ ਸੁਚਾਰੂ ਖਰੀਦ ਲਈ ਅਗੇਤੀ ਬੈਠਕ

ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪਟਿਆਲਾ ਮੰਡੀ ‘ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ

0
Chairman Harchand Singh Barsat

ਪਟਿਆਲਾ, 25 ਸਤੰਬਰ 2025 : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ (Punjab Mandi Board Chairman Harchand Singh Barsat) ਨੇ ਅੱਜ ਪਟਿਆਲਾ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕੀਤੀ । ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਝੋਨੇ ਦੀ ਖ਼ਰੀਦ ਮੌਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦੇਵੇਗੀ । ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੀ ਮੌਜੂਦ ਸਨ ।

ਪੰਜਾਬ ਸਰਕਾਰ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਵਚਨਬੱਧ : ਹਰਚੰਦ ਸਿੰਘ ਬਰਸਟ

ਇਸ ਮੌਕੇ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਫ਼ਸਲ ਦਾ ਇੱਕ ਇੱਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਤਿਆਰ ਹੈ (Punjab government is fully prepared to purchase every grain of the crop.) ਅਤੇ ਖ਼ਰੀਦ ਕੀਤੇ ਝੋਨੇ ਦੀ ਨਾਲੋਂ ਨਾਲ ਅਦਾਇਗੀ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ।

1822 ਮੰਡੀਆਂ ਰਾਹੀਂ ਸੂਬੇ ‘ਚ ਕੀਤੀ ਜਾ ਰਹੀ ਹੈ ਝੋਨੇ ਦੀ ਖ਼ਰੀਦ : ਚੇਅਰਮੈਨ

ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੌਜੂਦਾ ਸੀਜ਼ਨ ਦੌਰਾਨ ਪੰਜਾਬ ਮੰਡੀ ਬੋਰਡ ਵੱਲੋਂ 1822 ਖ਼ਰੀਦ ਕੇਂਦਰ ਸਥਾਪਤ (Punjab Mandi Board establishes 1822 procurement centers) ਕੀਤੇ ਹਨ, ਜਿਥੇ ਝੋਨੇ ਦੀ ਖ਼ਰੀਦ ਅਤੇ ਲਿਫ਼ਟਿੰਗ ਦੇ ਪੁਖ਼ਤਾ ਪ੍ਰਬੰਧ ਹਨ । ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਇਸ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚ 190 ਲੱਖ ਮੀਟ੍ਰਿਕ ਟਨ (ਐਲ. ਐਮ. ਟੀ.) ਝੋਨੇ ਦੀ ਖ਼ਰੀਦ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ । ਇਸ ਤੋਂ ਪਹਿਲਾ ਉਨ੍ਹਾਂ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ।

ਮੰਡੀਆਂ ‘ਚ ਸਫ਼ਾਈ, ਪੀਣ ਵਾਲੇ ਪਾਣੀ, ਬੈਠਣ ਸਮੇਤ ਝੋਨੇ ਦੀ ਨਿਰਵਿਘਨ  ਖ਼ਰੀਦ ਲਈ ਪੁਖ਼ਤਾ ਪ੍ਰਬੰਧ

ਇਸ ਮੌਕੇ ਡੀ. ਐਫ. ਐਸ. ਸੀ. ਡਾ. ਰਵਿੰਦਰ ਕੌਰ ਤੇ ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ, ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੀਨੀ.ਵਾਈਸ ਪ੍ਰਧਾਨ ਅਤੇ ਨਵੀਂ ਅਨਾਜ ਮੰਡੀ ਪਟਿਆਲਾ ਦੇ ਪ੍ਰਧਾਨ ਇੰਜ. ਸਤਵਿੰਦਰ ਸਿੰਘ ਸੈਣੀ, ਐਸ. ਡੀ. ਓ. ਸਤਨਾਮ ਸਿੰਘ ਸੈਕਟਰੀ ਮਾਰਕੀਟ ਕਮੇਟੀ ਪਟਿਆਲਾ ਅਸ਼ਵਨੀ ਮਹਿਤਾ ਵਿਜੇ ਪਾਲ ਸੌਰਵ ਬੱਤਾ ਰੁਪਿੰਦਰ ਸਿੰਘ ਰੂਪੀ ਕਰੂਨ ਗਰਗ ਅਤੇ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਦੀਪਕ ਬਾਂਸਲ ਡਕਾਲਾ ਚਰਨ ਦਾਸ ਗੋਇਲ ਨਰੇਸ਼ ਮਿੱਤਲ ਭੋਲਾ ਖਰਦਮਣ ਰਾਏ ਗੁਪਤਾ ਦਰਬਾਰਾ ਸਿੰਘ ਜਾਲਾ ਹਰਦੇਵ ਸਿੰਘ ਅਨੰਦਪੁਰ ਕੇਸ਼ੋ ਦਵਿੰਦਰ ਕੁਮਾਰ ਬੱਗਾ ਪ੍ਰਗਟ ਸਿੰਘ ਜਾਲਾ ਵਿਸ਼ਵ ਗੋਇਲ ਕਾਕੂ ਪਰਮਜੀਤ ਸਿੰਘ ਮਿਰਜ਼ਾਪੁਰ ਰਣਧੀਰ ਸਿੰਘ ਨਲੀਨੀ ਰਾਕੇਸ਼ ਭਾਨਰਾ ਰਣਵੀਰ ਸਿੰਘ ਰਾਏ (ਰਾਣਾ) ਕਰਮ ਚੰਦ ਬਾਂਸਲ ਸੋਹਨ ਲਾਲ ਕਾਂਸਲ ਸੁਰਮਖ ਸਿੰਘ ਦਿਨੇਸ਼ ਅਗਰਵਾਲ ਜੌਲੀ ਗਰਗ ਅਨਿਲ ਕੁਮਾਰ ਨਰਿੰਦਰ ਲੌਟ ਲੱਕੀ ਲੋਟ ਸਮੇਤ ਵੱਡੀ ਗਿਣਤੀ ਕਿਸਾਨ ਅਤੇ ਆੜ੍ਹਤੀਏ ਮੌਜੂਦ ਸਨ ।

Read More : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਨਿਰਵਿਘਨ ਖ਼ਰੀਦ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ

ਜ਼ਿਲ੍ਹਾ ਸਕੂਲ ਖੇਡਾਂ ਕ੍ਰਿਕਟ ‘ਚ ਅੰਡਰ-19 ਪਟਿਆਲਾ 1 ਜ਼ੋਨ ਨੇ ਜਿੱਤਿਆ ਗੋਲਡ

0
Under-19 boys cricket competition

ਪਟਿਆਲਾ 25 ਸਤੰਬਰ 20255 : ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ (District Sports Tournament Committee) ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ: ਰਵਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ  ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ (9th District School Games) ਕਰਵਾਈਆਂ ਜਾ ਰਹੀਆਂ ਹਨ । ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਡਰ 19 ਲੜਕਿਆਂ ਦੇ ਕ੍ਰਿਕਟ ਮੁਕਾਬਲੇ (Under-19 boys cricket competition)  ਸੇਂਟ ਜੇਵੀਅਰ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਏ ਗਏ ।

 ਕਿਸ ਮੈਚ ਵਿਚ ਕਿਸ ਨੇ ਕਿਸਨੂੰ ਹਰਾਇਆ

ਉਨ੍ਹਾਂ ਦੱਸਿਆ ਕਿ ਫਾਈਨਲ ਮੈਚ ਵਿੱਚ ਪਟਿਆਲਾ 1 ਨੇ ਪਟਿਆਲਾ-2 ਨੂੰ ਹਰਾ ਕੇ ਜਿੱਤਿਆ ਗੋਲਡ ਮੈਡਲ,ਪਟਿਆਲਾ-2 ਨੇ ਜਿੱਤਿਆ ਸਿਲਵਰ ਮੈਡਲ । ਹਾਰਡ ਲਾਈਨ ਦਾ ਮੈਚ ਪਟਿਆਲਾ 3 ਜ਼ੋਨ ਨੇ ਘਨੌਰ ਜ਼ੋਨ ਨੂੰ ਹਰਾ ਬਰਾਊਨ ਮੈਡਲ ਪ੍ਰਾਪਤ ਕੀਤਾ । ਸਕੂਲ ਦੇ ਡਾਇਰੈਕਟਰ ਬਲਜੀਤ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਕੌਰ ਧਾਲੀਵਾਲ ਨੇ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਕਰਵਾਉਣ ਵਿੱਚ ਪੂਰਾ ਸਹਿਯੋਗ ਦਿੱਤਾ ।

ਕ੍ਰਿਕਟ ਮੈਚ ਦੇਖਣ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਖੇਡ ਕਨਵੀਨਰ ਜੱਗਾ ਸਿੰਘ ਪ੍ਰਿੰਸੀਪਲ ਕਪੂਰੀ, ਸਿੰਮੀ ਗਿੱਲ ਪ੍ਰਿੰਸੀਪਲ ਸੇਂਟ ਜੇਵੀਅਰ ਇੰਟਰਨੈਸ਼ਨਲ ਸਕੂਲ, ਸ਼ਸ਼ੀ ਮਾਨ ਜ਼ੋਨਲ ਸਕੱਤਰ ਪਟਿਆਲਾ 3, ਅਮਨਿੰਦਰ ਸਿੰਘ ਬਾਬਾ ਜ਼ੋਨਲ ਸਕੱਤਰ ਪਟਿਆਲਾ-1,ਹਰੀਸ਼ ਸਿੰਘ ਰਾਵਤ, ਸਤਵਿੰਦਰ ਸਿੰਘ ਚੀਮਾ, ਤੇਜਿੰਦਰ ਸਿੰਘ ਤੇਜ਼ੀ ਥਾਣੇਦਾਰ, ਸੁਰਿੰਦਰਪਾਲ ਸਿੰਘ ਐਸ. ਪੀ., ਪ੍ਰਿਤਪਾਲ ਸਿੰਘ, ਸਿਮਰਨਜੀਤ ਕੌਰ, ਨਿਰਭੈ ਸਿੰਘ, ਅਰੁਣ ਕੁਮਾਰ, ਵਿਕਾਸ ਜਿੰਦਲ, ਵਿਨੋਦ ਕੁਮਾਰ, ਪਰਵੀਨ ਕੁਮਾਰ, ਸੁਨੀਲ ਕੁਮਾਰ, ਸਤਵਿੰਦਰ ਸਿੰਘ ਕੋਚ, ਅਜਮੇਰ ਸਿੰਘ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਝੰਡਾ ਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

Read More : 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਜਿਮਨਾਸਟਿਕ ਦੇ ਮੁਕਾਬਲੇ ਕਰਵਾਏ ਗਏ

ਅੱਸੂ ਦੇ ਨਰਾਤਿਆਂ ‘ਚ ਸ਼ਰਧਾਲੂਆਂ ਨੂੰ ਵਰਤਾਇਆ ਜਾ ਰਿਹਾ ਹੈ ਸਵਾਦਿਸ਼ਟ ਲੰਗਰ

0
Sri Kali Devi Temple

ਪਟਿਆਲਾ, 25 ਸਤੰਬਰ 2025 : ਪਟਿਆਲਾ ਦੇ ਇਤਿਹਾਸਕ ਤੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ (Sri Kali Devi Temple) ਵਿਖੇ ਚੱਲ ਰਹੇ ਅੱਸੂ ਦੇ ਨਵਰਾਤਰਿਆਂ ਦੌਰਾਨ ਪੁੱਜ ਰਹੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਿਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਵੱਲੋਂ ਤਿੰਨ ਸਮੇਂ ਲਗਾਏ ਜਾ ਰਹੇ ਲੰਗਰ ਭੰਡਾਰੇ (Langar Bhandare) ਵਿੱਚ ਸ਼ਰਧਾਲੂਆਂ ਨੂੰ ਸਵਾਦਲਾ ਲੰਗਰ ਵਰਤਾਇਆ ਜਾ ਰਿਹਾ ਹੈ । ਇਸੇ ਦੌਰਾਨ ਮੰਦਿਰ ਵਿਖੇ ਚੱਲ ਰਹੇ ਧਾਰਮਿਕ ਭਜਨ ਵੀ ਅਧਿਆਤਮਿਕ ਮਾਹੌਲ ‘ਚ ਦੂਰੋਂ-ਦੂਰੋਂ ਆ ਰਹੇ ਸ਼ਰਧਾਲੂ ਮਾਂ ਦੇਵੀ ਦੇ ਭਗਤੀ ਰਸ ਵਿੱਚ ਲੀਨ ਹੋ ਜਾਂਦੇ ਹਨ ।

ਧਾਰਮਿਕ ਭਜਨਾਂ ਨੇ ਮੰਦਿਰ ਦੇ ਅਧਿਆਤਮਿਕ ਮਾਹੌਲ ਨੇ ਸ਼ਰਧਾਲੂਆਂ ਨੂੰ ਮਾਂ ਦੇਵੀ ਦੇ ਭਗਤੀ ਰਸ ‘ਚ ਕੀਤਾ ਲੀਨ

ਇਸ ਵਾਰ ਜਿੱਥੇ ਮੰਦਿਰ ਦੀ ਸਜਾਵਟ ਤੇ ਹੋਰ ਵਿਸ਼ੇਸ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਮੇਤ ਨਗਰ ਨਿਗਮ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧਾਂ ਲਈ ਪਟਿਆਲਾ ਪੁਲਿਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਹੀ ਸ਼ਰਧਾਲੂਆਂ ਦੀ ਆਮਦ ਨੂੰ ਲੈਕੇ ਹੋਰ ਵਿਆਪਕ ਪ੍ਰਬੰਧਾਂ ਲਈ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਸੀ. ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾ ਆਦਿ ਦੀ ਸੂਝ-ਬੂਝ ਦੀ ਵੀ ਭਰਵੀਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ।

ਸੀ. ਏ. ਅਜੇ ਅਲੀਪੁਰੀਆ ਨੇ ਦੱਸਿਆ ਕਿ ਸਵੇਰੇ 8.30 ਵਜੇ ਰੋਜ਼ਾਨਾ ਸਵੇਰੇ ਮੰਦਿਰ ‘ਚ ਹਵਨ ਕਰਵਾਇਆ ਜਾ ਰਿਹਾ ਹੈ

ਸੀ. ਏ. ਅਜੇ ਅਲੀਪੁਰੀਆ (C. A. Ajay Alipuria) ਨੇ ਦੱਸਿਆ ਕਿ ਸਵੇਰੇ 8.30 ਵਜੇ ਰੋਜ਼ਾਨਾ ਸਵੇਰੇ ਮੰਦਿਰ ‘ਚ ਹਵਨ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਸਵੇਰੇ 8 ਵਜੇ ਤੋਂ ਸਵੇਰੇ 9.30 ਵਜੇ ਤੱਕ, ਦੁਪਹਿਰ 12.30 ਤੋਂ ਬਾਅਦ ਦੁਪਹਿਰ 3 ਵਜੇ ਤੱਕ ਅਤੇ ਸ਼ਾਮ ਨੂੰ 7 ਵਜੇ ਤੋਂ ਰਾਤ 9.30 ਵਜੇ ਤੱਕ ਸਵਾਦਲਾ ਭੋਜਨ ਪਰੋਸਿਆ ਜਾਂਦਾ ਹੈ।

ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ, ਇਸ ਲਈ 22 ਸਤੰਬਰ ਤੋਂ 30 ਸਤੰਬਰ ਤੱਕ ਅੱਸੂ ਦੇ ਨਵਰਾਤਰਿਆਂ ਦੇ ਦਿਨਾਂ ਦੌਰਾਨ ਦੂਰੋਂ-ਦੂਰੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਪੁੱਜ ਰਹੇ ਹਨ, ਇਸ ਲਈ ਮੰਦਿਰ ਦੇ ਕਿਵਾੜ ਖੁੱਲ੍ਹਣ ਦਾ ਸਮਾਂ ਸਵੇਰੇ 4 ਵਜੇ ਤੋਂ ਰਾਤ 10 ਵਜੇ ਖੁੱਲ੍ਹ ਰਹੇ ਹਨ ਅਤੇ ਅਸ਼ਟਮੀ ਤੱਕ ਇਹੋ ਸਮਾਂ ਰਹੇਗਾ ।

ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦੀ ਅਨਾਊਂਸਮੈਂਟ ਵੀ ਕੀਤੀ ਜਾਂਦੀ ਹੈ

ਸੰਜੇ ਸਿੰਗਲਾ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦੀ ਅਨਾਊਂਸਮੈਂਟ ਵੀ ਕੀਤੀ ਜਾਂਦੀ ਹੈ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਹੈਲਪ ਡੈਸਕ ਬਣੇ ਹੋਏ ਹਨ, ਮੈਡੀਕਲ ਟੀਮ ਸਮੇਤ ਲੋੜਵੰਦਾਂ ਲਈ ਵੀਲ੍ਹਚੇਅਰ ਵੀ ਉਪਲਬੱਧ ਹੈ । ਉਨ੍ਹਾਂ ਕਿਹਾ ਕਿ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰਿਆਂ ਤੇ ਸੁਰੱਖਿਆ (Security on CCTV cameras) ਦੇ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ ।

Read More : ਮੇਅਰ, ਡੀ. ਸੀ. ਤੇ ਐਸ. ਐਸ. ਪੀ. ਨੇ ਲਿਆ ਸ੍ਰੀ ਕਾਲੀ ਦੇਵੀ ਮੰਦਿਰ ਦਾ ਜਾਇਜ਼ਾ