Home Blog Page 587

ਪੰਜਾਬੀਆਂ ਨੂੰ ਦੇਣਾ ਚਾਹੀਦੈ ਇਕ ਤੋ ਵਧ ਬੱਚੇ ਪੈਦਾ ਕਰਨ ਦੀ ਲੋੜ ਤੇ ਜ਼ੋਰ

0
Kultar Sandhwan

ਚੰਡੀਗੜ੍ਹ, 18 ਨਵੰਬਰ 2025 : ਪੰਜਾਬ ਸੂਬੇ ਦੀ ਘਟਦੀ ਜਾ ਰਹੀ ਆਬਾਦੀ (Population) ਦੇ ਮੱਦੇਨਜ਼ਰ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਇਕ ਤੋਂ ਵਧ ਬੱਚੇ ਪੈਦਾ (Having more than one child) ਕਰਨ ਦੀ ਲੋੜ ਵਧ ਧਿਆਨ ਦੇਣ । ਇਹ ਗੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਦੀ ਘਟਦੀ ਆਬਾਦੀ ਨੂੰ ਲੈ ਕੇ ਆਖੀ । ਉਨ੍ਹਾਂ ਅੱਗੇ ਕਿਹਾ ਕਿ ਅੱਜ ਕੱਲ੍ਹ ਲੋਕਾਂ ਵਿੱਚ ਸਿਰਫ਼ ਇੱਕ ਹੀ ਬੱਚੇ ਪੈਦਾ ਕਰਨ ਦੀ ਮਾਨਸਿਕਤਾ ਹੈ, ਜਿਸ ਨੂੰ ਬਦਲਣ ਦੀ ਲੋੜ ਹੈ ।

ਪੰਜਾਬ ਦੇ ਹਰ ਪਰਿਵਾਰ ਵਿੱਚ ਘੱਟੋ-ਘੱਟ ਦੋ ਤੋਂ ਤਿੰਨ ਬੱਚੇ ਹੋਣੇ ਚਾਹੀਦੇ ਹਨ : ਸੰਧਵਾਂ

ਕੁਲਤਾਰ ਸਿੰਘ ਸੰਧਵਾ (Kultar Singh Sandhwa) ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਨੂੰ ਹਰਿਆ ਭਰਿਆ ਰੱਖਣ ਲਈ ਰੁੱਖਾਂ ਦੀ ਲੋੜ ਹੈ, ਉਸੇ ਤਰ੍ਹਾਂ ਪੰਜਾਬ ਦੇ ਵਿਕਾਸ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬੱਚਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਪਰਿਵਾਰ ਵਿੱਚ ਘੱਟੋ-ਘੱਟ ਦੋ ਤੋਂ ਤਿੰਨ ਬੱਚੇ ਹੋਣੇ ਚਾਹੀਦੇ ਹਨ ।

ਪ੍ਰਵਾਸ ਦੀ ਭਾਲ ਵਿਚ ਨੌਜਵਾਨ ਪੀੜ੍ਹੀ ਛੱਡ ਰਹੀ ਹੈ ਪੰਜਾਬ

ਸਪੀਕਰ ਨੇ ਅੱਗੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ (Young generation) ਪ੍ਰਵਾਸ ਦੀ ਭਾਲ ਵਿੱਚ ਪੰਜਾਬ ਛੱਡ ਰਹੀ ਹੈ । ਬਹੁਤ ਸਾਰੇ ਬੱਚੇ ਆਪਣੇ ਮਾਪਿਆਂ ਨੂੰ ਇਕੱਲਾ ਛੱਡ ਕੇ ਵਿਦੇਸ਼ਾਂ ਵਿੱਚ ਵਸ ਜਾਂਦੇ ਹਨ । ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ । ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਕੋਲ ਕਿੰਨੀ ਵੀ ਦੌਲਤ ਹੋਵੇ, ਜੇਕਰ ਬੱਚੇ ਬੁਢਾਪੇ ਵਿੱਚ ਉਨ੍ਹਾਂ ਦੇ ਨਾਲ ਨਾ ਹੋਣ ਤਾਂ ਇਸਦਾ ਕੋਈ ਫਾਇਦਾ ਨਹੀਂ ਹੈ । ਸੰਧਵਾਂ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਜ਼ਿਆਦਾਤਰ ਘਰਾਂ ਵਿੱਚ ਸਿਰਫ਼ ਇੱਕ ਹੀ ਬੱਚਾ ਹੈ, ਜਦੋਂ ਕਿ ਪਹਿਲਾਂ 4-5, ਇੱਥੋਂ ਤੱਕ ਕਿ ਪ੍ਰਤੀ ਪਰਿਵਾਰ 6-7 ਬੱਚੇ ਵੀ ਹਨ । ਹਾਲਾਂਕਿ, ਇਹ ਗਿਣਤੀ ਲਗਾਤਾਰ ਘਟ ਰਹੀ ਹੈ, ਜੋ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੀ ਹੈ ।

Read More : ਪੰਜਾਬ ਨੇ ਪੰਜਾਬ ਨੇ ਇੱਕ ਸ਼ਾਨਦਾਰ ਕਲਾਤਮਕ ਪ੍ਰਤਿਭਾ ਗੁਆਈ : ਕੁਲਤਾਰ ਸਿੰਘ ਸੰਧਵਾਂ

ਨਿਤੀਸ਼ ਰੈਡੀ ਦੀ ਹੋਈ ਭਾਰਤੀ ਟੀਮ ਵਿਚ ਮੈਚ ਲਈ ਵਾਪਸੀ

0
Nitish Reddy

ਨਵੀਂ ਦਿੱਲੀ, 18 ਨਵੰਬਰ 2025 : ਭਾਰਤੀ ਕ੍ਰਿਕਟਰ ਨਿਤੀਸ਼ ਕੁਮਾਰ ਰੈਡੀ (Nitish Kumar Reddy) ਜਿਨ੍ਹਾਂ ਨੂੰ ਆਲ ਰਾਊਂਡਰ ਕਿਹਾ ਜਾਂਦਾ ਹੈ ਨੂੰ ਦੱਖਣੀ ਅਫਰੀਕਾ ਖਿਲਾਫ਼ ਦੂਸਰੇ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਵਿਚ ਵਾਪਸ ਬੁਲਾ ਲਿਆ ਗਿਆ ਹੈ । ਦੱਸਣਯੋਗ ਹੈ ਕਿ ਨਿਤੀਸ਼ ਅੱਜ ਈਡਨ ਗਾਰਡਨ ਵਿਖੇ ਟੀਮ ਦੇ ਵਿਕਲਪਿਕ ਸਿਖਲਾਈ ਸੈਸ਼ਨ ਵਿਚ ਸ਼ਾਮਲ ਹੋਣਗੇ । ਦੂਜਾ ਟੈਸਟ 22 ਨਵੰਬਰ ਤੋਂ ਗੁਹਾਟੀ ‘ਚ ਖੇਡਿਆ ਜਾਵੇਗਾ ।

ਰੈਡੀ ਨੂੰ ਪਹਿਲਾਂ ਕੀਤਾ ਗਿਆ ਸੀ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿਚ ਸ਼ਾਮਲ

ਕ੍ਰਿਕਟਰ (Cricketer) ਰੈਡੀ ਜਿਸ ਨੂੰ ਦੋ ਮੈਚਾਂ ਦੀ ਟੈਸਟ ਸੀਰੀਜ਼ (Test Series) ‘ਚ ਸ਼ਾਮਲ ਕੀਤਾ ਗਿਆ ਸੀ ਨੂੰ ਕੋਲਕਾਤਾ ਵਿਚ ਪਹਿਲੇ ਟੈਸਟ ਤੋਂ ਠੀਕ ਪਹਿਲਾਂ ਹੀ ਰਿਹਾ ਕਰ ਦਿੱਤਾ ਗਿਆ ਸੀ ਅਤੇ ਦੱਖਣੀ ਅਫਰੀਕਾ ਏ ਦੇ ਵਿਰੁੱਧ ਸੀਰੀਜ਼ ਲਈ ਭਾਰਤ ਏ ਨੂੰ ਭੇਜਿਆ ਗਿਆ ਸੀ । ਬੀ. ਸੀ. ਸੀ. ਆਈ. ਨੇ ਪਹਿਲਾਂ ਹੀ ਪੁਸ਼ਟੀ ਕੀਤੀ ਸੀ ਕਿ ਉਹ ਦੂਜੇ ਟੈਸਟ ਲਈ ਟੀਮ ‘ਚ ਸ਼ਾਮਲ ਹੋਵੇਗਾ, ਪਰ ਹੁਣ ਉਸਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਵਾਪਸ ਬੁਲਾ ਲਿਆ ਗਿਆ ਹੈ ।

ਈਡਨ ਗਾਰਡਨ ਵਿਖੇ ਖੇਡਿਆ ਗਿਆ ਪਹਿਲਾ ਟੈਸਟ ਸਿਰਫ਼ ਢਾਈ ਦਿਨਾਂ ‘ਚ ਹੋ ਗਿਆ ਸੀ ਖਤਮ

ਈਡਨ ਗਾਰਡਨ (Garden of Eden) ਵਿਖੇ ਖੇਡਿਆ ਗਿਆ ਪਹਿਲਾ ਟੈਸਟ ਸਿਰਫ਼ ਢਾਈ ਦਿਨਾਂ ‘ਚ ਖਤਮ ਹੋ ਗਿਆ । ਭਾਰਤ 30 ਦੌੜਾਂ ਨਾਲ ਮੈਚ ਹਾਰ ਗਿਆ । 14 ਨਵੰਬਰ ਨੂੰ ਸ਼ੁਰੂ ਹੋਇਆ ਇਹ ਮੈਚ 18 ਨਵੰਬਰ ਨੂੰ ਖਤਮ ਹੋਣ ਵਾਲੇ ਹੋਣ ਦੇ ਬਾਵਜੂਦ 16 ਨਵੰਬਰ ਦੀ ਦੁਪਹਿਰ ਨੂੰ ਖਤਮ ਹੋ ਗਿਆ । ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ‘ਚ 159 ਦੌੜਾਂ ਅਤੇ ਦੂਜੀ ਪਾਰੀ ‘ਚ 153 ਦੌੜਾਂ ਬਣਾਈਆਂ । ਜਵਾਬ ਵਿਚ ਭਾਰਤ ਨੇ ਪਹਿਲੀ ਪਾਰੀ ਵਿੱਚ 189 ਦੌੜਾਂ ਬਣਾਈਆਂ ਅਤੇ ਦੂਜੀ ਪਾਰੀ ‘ਚ ਸਿਰਫ਼ 93 ਦੌੜਾਂ ਹੀ ਬਣਾਈਆਂ । ਕਪਤਾਨ ਸ਼ੁਭਮਨ ਗਿੱਲ (Captain Shubman Gill) ਦੀ ਗਰਦਨ ਦੀ ਦਿੱਕਤ ਠੀਕ ਹੋਣ ‘ਚ ਕਾਫ਼ੀ ਸਮਾਂ ਲੱਗ ਰਿਹਾ ਹੈ ਅਤੇ ਦੂਜੇ ਟੈਸਟ ‘ਚ ਉਸਦੀ ਭਾਗੀਦਾਰੀ ਸ਼ੱਕੀ ਬਣੀ ਹੋਈ ਹੈ । ਇਸ ਲਈ ਟੀਮ ਪ੍ਰਬੰਧਨ ਨੂੰ ਵਾਧੂ ਬੱਲੇਬਾਜ਼ੀ ਕਵਰ ਦੀ ਲੋੜ ਹੋ ਸਕਦੀ ਹੈ ।

Read More : ਭਾਰਤੀ ਕ੍ਰਿਕਟਰ ਰਿਸ਼ਭ ਪੰਤ ਪੈਰ ਤੇ ਸੱਟ ਲੱਗਣ ਕਾਰਨ ਹੋਇਆ ਫੱਟੜ

ਬਸਾਂ ਦੇ ਸਮੇਂ ਨੂੰ ਲੈ ਕੇ ਚੱਲੀਆਂ ਗੋਲੀਆਂ ਦੌਰਾਨ ਇਕ ਜ਼ਖ਼ਮੀ

0
Amritsar Bus Stand

ਅੰਮ੍ਰਿਤਸਰ, 18 ਨਵੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਬੱਸ ਅੱਡੇ ਵਿਖੇ ਬਸਾਂ ਦੇ ਸਮੇਂ ਨੂੰ ਲੈ ਕੇ ਗੋਲੀਆਂ ਚੱਲਣ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ । ਬੱਸ ਅੱਡੇ ਵਿਚ ਗੋਲੀਆਂ ਚੱਲਣ (Gunshots fired) ਕਾਰਨ ਹਫੜਾ-ਦਫੜੀ ਮਚ ਗਈ । ਪ੍ਰਤੱਖਦਰਸੀ਼ਆਂ ਮੁਤਾਬਕ ਦੋ ਵੱਖ-ਵੱਖ ਪ੍ਰਾਈਵੇਟ ਬੱਸਾਂ ਦੇ ਕਰਮਚਾਰੀ ਬਹਿਸ ਕਰ ਰਹੇ ਸਨ ਤੇ ਹਾਲਾਤ ਉਸ ਵੇਲੇ ਵਿਗੜ ਗਏ ਜਦੋਂ ਇੱਕ ਧਿਰ ਨੇ ਗੁੱਸੇ ਵਿੱਚ ਆ ਕੇ ਹਥਿਆਰ ਕੱਢ ਲਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ।

ਝਗੜੇ ਦਾ ਕਾਰਨ ਬੱਸ ਦਾ ਸਮਾਂ ਅਤੇ ਯਾਤਰੀਆਂ ਨੂੰ ਕਿਸ ਨੇ ਪਹਿਲਾਂ ਚੁੱਕਣਾ ਹੈ ਸੀ : ਏ. ਸੀ. ਪੀ.

ਅਸਿਸਟੈਂਟ ਕਮਿਸ਼ਨਰ ਆਫ ਪੁਲਸ (Assistant Commissioner of Police) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹਿਸ ਤੋਂ ਬਾਅਦ ਮਾਮਲਾ ਗੋਲੀਆਂ ਚਲਾਉਣ ਤੱਕ ਪਹੁੰਚਣ ਦੀ ਸੂਚਨਾ ਮਿਲਣ ਤੇ ਪੁਲਸ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਅਤੇ ਸਮੁੱਚੇ ਖੇਤਰ ਨੂੰ ਘੇਰਾ ਪਾਉਂਦਿਆਂ ਜਾਂਚ ਸ਼ੁਰੂ ਕੀਤੀ। ਜਿਸ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਝਗੜਾ ਬੱਸ ਦੇ ਸਮੇਂ ਅਤੇ ਪਹਿਲਾਂ ਯਾਤਰੀਆਂ ਨੂੰ ਕਿਸ ਨੇ ਚੁੱਕਣਾ ਹੈ ਨੂੰ ਲੈ ਕੇ ਸ਼ੁਰੂ ਹੋਇਆ ਸੀ । ਉਨ੍ਹਾਂ ਦੱਸਿਆ ਕਿ ਜ਼ਖਮੀ ਵਿਅਤੀ ਦੀ ਪਛਾਣ ਮੱਖਣ ਵਜੋਂ ਹੋਈ ਹੈ ਜੋ ਕਿ ਮੌਜੂਦਾ ਹਾਲਾਤਾ ਦੇ ਚਲਦਿਆਂ ਇਲਾਜ ਅਧੀਨ ਹੈ ।

ਪੁਲਸ ਨੇ ਕੀਤੇ ਛੇ ਖੋਲ ਬਰਾਮਦ

ਬੱਸ ਅੱਡਾ ਅੰਮ੍ਰਿਤਸਰ ਵਿਖੇ ਚੱਲੀਆਂ ਗੋਲੀਆਂ ਦੇ ਪੁਲਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੋਂ ਛੇ ਗੋਲੀਆਂ ਦੇ ਖੋਲ (Six bullet shells) ਬਰਾਮਦ ਕੀਤੇ ਅਤੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਕਰਨ ਅਤੇ ਉਸ ਦੀਆਂ ਹਰਕਤਾਂ ਦਾ ਪਤਾ ਲਗਾਉਣ ਲਈ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ (CCTV footage) ਦੀ ਖੰਗਾਲੀ ਜਾ ਰਹੀ ਹੈ । ਪੁਲਸ ਨੇ ਕਿਹਾ ਕਿ ਸ਼ੱਕੀ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਜਿਸ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ । ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਬੱਸ ਦੇ ਸਮੇਂ ਨੂੰ ਲੈ ਕੇ ਵਿਵਾਦ ਕੋਈ ਨਵੀਂ ਗੱਲ ਨਹੀਂ ਹੈ ਪਰ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਕੀਤੀ ਸੀ ਕਿ ਗੱਲ ਇਥੇ ਤੱਕ ਪਹੁੰਚ ਜਾਵੇਗੀ । ਪੁਲਸ ਵਲੋਂ ਕੇਸ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

Read More : ਨਵੀਨ ਅਰੋੜਾ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ

ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੀ ਸੂਬਾ-ਪੱਧਰੀ ਕਾਰਜ ਯੋਜਨਾ ਸ਼ੁਰੂ

0
Doctor ravjot Singh

ਚੰਡੀਗੜ੍ਹ, 18 ਨਵੰਬਰ 2025 : ਪੰਜਾਬ ਭਰ ਵਿਚ ਅਵਾਰਾ ਪਸ਼ੂਆਂ (Stray animals) ਦੀ ਵਧਦੀ ਜਾ ਰਹੀ ਸਮੱਸਿਆ ਦੇ ਚਲਦਿਆਂ ਪੰਜਾਬ ਸਰਕਾਰ ਦੀ ਸੂਬਾ ਪੱਧਰੀ ਕਾਰਜ ਯੋਜਨਾ ਸ਼ੁਰੂ ਕੀਤੀ ਗਈ ਹੈ । ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜਾਨਵਰਾਂ ਪ੍ਰਤੀ ਜ਼ੁਲਮ ਦੀ ਰੋਕਥਾਮ ਦਾ ਐਕਟ ਦੇ ਸੋਧ ਬਿੱਲ ‘ਤੇ ਬਹਿਸ ਦੌਰਾਨ ਦਿੱਤੇ ਭਰੋਸੇ ਨੂੰ ਹੁਣ ਠੋਸ ਨੀਤੀ ਵਿਚ ਬਦਲਿਆ ਹੈ ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕੀ ਦੱਸਿਆ

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ (Dr. Ravjot Singh)  ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਵਿਚ ਇਸ ਸਮੱਸਿਆ ਦੇ ਹੱਲ ਲਈ ਸਮੁੱਚੇ ਵਿਭਾਗ ਅਤੇ ਹਿੱਸੇਦਾਰ ਮਿਲ ਕੇ ਕੰਮ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਇਸ ਬਹੁ-ਏਜੰਸੀ ਯਤਨ ਦੀ ਅਗਵਾਈ ਕਰ ਰਿਹਾ ਹੈ, ਜਿਸ ‘ਚ ਸਾਰੇ ਸਬੰਧਤ ਵਿਭਾਗਾਂ ਦਾ ਤਾਲਮੇਲ ਯਕੀਨੀ ਬਣਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਪੀੜਤਾਂ ਨੂੰ ਰਾਹਤ ਦੇਣ ਲਈ ਪੰਜਾਬ ਜਾਨਵਰਾਂ ਦੇ ਹਮਲਿਆਂ ਅਤੇ ਦੁਰਘਟਨਾਵਾਂ ਦੇ ਪੀੜਤਾਂ ਲਈ ਮੁਆਵਜ਼ਾ ਨੀਤੀ, 2023 ਪਹਿਲਾਂ ਹੀ ਲਾਗੂ ਕਰ ਦਿੱਤੀ ਹੈ। ਇਹ ਨੀਤੀ ਆਵਾਰਾ ਪਸ਼ੂਆਂ ਦੇ ਹਮਲੇ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ

ਸਰਕਾਰ ਨੇ ਚੁੱਕੇ ਹਨ ਅਵਾਰਾ ਪਸ਼ੂ ਆਬਾਦੀ ਦੇ ਪ੍ਰਬੰਧ ਕਰਨ ਲਈ ਅਹਿਮ ਕਦਮ

ਇਸ ਵੇਲੇ ਆਵਾਰਾ ਪਸ਼ੂ ਆਬਾਦੀ ਨੂੰ ਪ੍ਰਬੰਧਿਤ ਕਰਨ ਲਈ ਸਰਕਾਰ ਨੇ ਮਹੱਤਵਪੂਰਨ ਕਦਮ ਚੁੱਕੇ ਹਨ। ਹੁਣ ਤੱਕ 518 ਰਜਿਸਟਰਡ ਗਊਸ਼ਾਲਾਵਾਂ (518 registered cow shelters) ਵਿੱਚ 2 ਲੱਖ ਤੋਂ ਵੱਧ ਆਵਾਰਾ ਪਸ਼ੂਆਂ ਨੂੰ ਆਸਰਾ ਦਿੱਤਾ ਹੈ । ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ 20 ਸਰਕਾਰੀ ਪਸ਼ੂ ਪਾਉਂਡਾਂ ਵਿੱਚ 77 ਪਸ਼ੂ ਸ਼ੈੱਡਾਂ ਦਾ ਨਿਰਮਾਣ ਕੀਤਾ ਹੈ। ਇਸ ਤੋਂ ਇਲਾਵਾ ਸ਼ਹਿਰੀ ਸਥਾਨਕ ਸੰਸਥਾਵਾਂ ਵਲੋਂ 10 ਨਵੇਂ ਆਸਰਾ ਸਥਾਨ ਸਥਾਪਤ ਕੀਤੇ ਹਨ । ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਪਸ਼ੂਆਂ ਨੂੰ ਫੜਨ ਅਤੇ ਉਨ੍ਹਾਂ ਦੀ ਦੇਖਭਾਲ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਨਿਯਮਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ । ਗਊਸ਼ਾਲਾਵਾਂ ਨੂੰ ਫੰਡ ਅਤੇ ਸਰੋਤਾਂ ਰਾਹੀਂ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ ਕੋਈ ਵੀ ਯਤਨ ਅਧੂਰਾ ਨਾ ਰਹੇ ।

31 ਮਾਰਚ ਤੱਕ ਅਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿਚ ਭੇਜਣ ਦਾ ਕਮ ਕੀਤਾ ਜਾਵੇ ਪੂਰਾ

ਪੰਜਾਬ ਸਰਕਾਰ ਮੁਤਾਬਕ ਜਿ਼ਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 31 ਮਾਰਚ ਤੱਕ ਆਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ‘ਚ ਭੇਜਣ ਦਾ ਕੰਮ ਪੂਰਾ ਕੀਤਾ ਜਾਵੇ । ਇੱਕ ਹੈਲਪਲਾਈਨ ਨੰਬਰ 9646-222-555 (Helpline number 9646-222-555) ਸਥਾਪਤ ਕੀਤਾ ਹੈ, ਜਿੱਥੇ ਲੋਕ ਆਵਾਰਾ ਪਸ਼ੂਆਂ ਦੇ ਹਮਲੇ ਦੀ ਸਿ਼ਕਾਇਤ ਦਰਜ ਕਰਾ ਸਕਦੇ ਹਨ। ਇਹ ਹੈਲਪਲਾਈਨ 24 ਘੰਟੇ ਐਕਟਿਵ ਰਹਿੰਦੀ ਹੈ ਅਤੇ ਸਿ਼ਕਾਇਤਾਂ ਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਂਦੀ ਹੈ । ਡਿਪਟੀ ਕਮਿਸ਼ਨਰ ਦਫ਼ਤਰ ਨੇ ਕਲੈਕਟਰ ਰੇਟ ਰਾਹੀਂ ਬਜਟ ਅਲਾਟਮੈਂਟ ਦਾ ਪ੍ਰਬੰਧ ਵੀ ਕੀਤਾ ਹੈ, ਜਿਸ ਨਾਲ ਇਹ ਯਕੀਨੀ ਹੋ ਸਕੇ ਕਿ ਗਊਸ਼ਾਲਾਵਾਂ ਨੂੰ ਸਮੇਂ ‘ਤੇ ਭੁਗਤਾਨ ਮਿਲੇ ।

ਮੁੱਖ ਮੰਤਰੀ ਮਾਨ ਨੇ ਕੀਤੀ ਹੈ ਇਸ ਮੁੱਦੇ ਤੇ ਖੁਦ ਨਿਗਰਾਨੀ

ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਖੁਦ ਇਸ ਮੁੱਦੇ ਦੀ ਨਿਗਰਾਨੀ ਕਰਦਿਆਂ ਜਿਲਾ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਉਹ ਇਸ ਮੁਹਿੰਮ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ । ਪੰਜਾਬ ਸਰਕਾਰ ਦਾ ਉਦੇਸ਼ ਨਾ ਸਿਰਫ਼ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾਉਣਾ ਹੈ, ਬਲਕਿ ਉਨ੍ਹਾਂ ਦੀ ਉਚਿਤ ਦੇਖਭਾਲ ਅਤੇ ਮੁੜ ਵਸੇਬਾ ਵੀ ਯਕੀਨੀ ਬਣਾਉਣਾ ਹੈ । ਇਹ ਮਨੁੱਖੀ ਦ੍ਰਿਸ਼ਟੀਕੋਣ ਅਤੇ ਪਸ਼ੂ ਭਲਾਈ ਦੇ ਸਿਧਾਂਤਾਂ ਦੇ ਅਨੁਕੂਲ ਹੈ ।

Read More : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਤੜਕਸਾਰ ਪਟਿਆਲਾ ਪੁੱਜੇ

ਬੱਬੂ ਮਾਨ ਤੇ ਸੋਅ ਦੌਰਾਨ ਲੱਗਿਆ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਦਾ ਦੋਸ਼

0
Babbu man

ਹਿਮਾਚਲ ਪ੍ਰਦੇਸ਼, 18 ਨਵੰਬਰ 2025 : ਹਿਮਾਚਲ ਦੇ ਊਨਾ ਸ਼ਹਿਰ ਵਿਖੇ ਇਕ ਸ਼ੋਅ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ (Punjabi singer Babbu Maan) ਤੇ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਦਾ ਦੋਸ਼ ਲੱਗਿਆ ਹੈ । ਲੁਧਿਆਣਾ ਦੇ ਹਿੰਦੂ ਸੰਗਠਨਾਂ ਨੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਬੱਬੂ ਮਾਨ ਸਮੇਤ ਪ੍ਰਬੰਧਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ।

ਕਿਵੇਂ ਕੀਤਾ ਗਿਆ ਦੇਵੀ-ਦੇਵਤਿਆਂ ਦਾ ਅਪਮਾਨ

ਹਿਮਾਚਲ ਪ੍ਰਦੇਸ਼ (Himachal Pradesh) ਦੇ ਊਨਾ ਵਿੱਚ ਇੱਕ ਤਿਉਹਾਰ ਮਨਾਇਆ ਗਿਆ । ਮਾਂ ਚਿੰਤਪੁਰਨੀ ਤੋਂ ਇੱਕ ਲਾਟ ਲਿਆਂਦੀ ਗਈ ਅਤੇ ਲਗਾਈ ਗਈ, ਅਤੇ ਪੂਰੇ ਸੈੱਟ ਨੂੰ ਮਾਂ ਚਿੰਤਪੁਰਨੀ ਦਰਬਾਰ ਵਰਗਾ ਬਣਾਉਣ ਲਈ ਦੁਬਾਰਾ ਬਣਾਇਆ ਗਿਆ । ਬੱਬੂ ਮਾਨ ਦਾ ਸ਼ੋਅ ਵੀ ਉਸੇ ਸਟੇਜ ‘ਤੇ ਹੋਇਆ । ਉਨ੍ਹਾਂ ਨੇ ਹਥਿਆਰਾਂ ਅਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ, ਜਿਸ ‘ਤੇ ਹਿੰਦੂ ਸੰਗਠਨਾਂ ਨੇ ਇਤਰਾਜ਼ ਜਤਾਇਆ ।

ਪ੍ਰ਼ਸਾਸਨ ਨੇ ਕੀਤਾ ਊਨਾ ਵਿਚ ਤਿਓਹਾਰ ਦਾ ਆਯੋਜਨ : ਅਮਰੇਸ਼ਵਰ ਦਾਸ

ਡੇਰਾ ਮੁਖੀ ਸਵਾਮੀ ਅਮਰੇਸ਼ਵਰ ਦਾਸ ਨੇ ਕਿਹਾ ਕਿ ਪ੍ਰਸ਼ਾਸਨ ਨੇ ਊਨਾ ਵਿੱਚ ਤਿਉਹਾਰ ਦਾ ਆਯੋਜਨ ਕੀਤਾ । ਮਾਂ ਚਿੰਤਪੁਰਨੀ ਲਈ ਇੱਕ ਢੁੱਕਵਾਂ ਜਾਗਰਣ ਆਯੋਜਿਤ ਕੀਤਾ ਗਿਆ ਸੀ । ਤਿਉਹਾਰ ਵਿੱਚ ਮਾਂ ਚਿੰਤਪੁਰਨੀ ਤੋਂ ਲਿਆਂਦੀ ਗਈ ਲਾਟ ਸ਼ਾਮਲ ਸੀ । ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬੀ ਗਾਇਕ ਬੱਬੂ ਮਾਨ ਨੇ ਸਟੇਜ ‘ਤੇ ਅਸ਼ਲੀਲ ਗੀਤ ਗਾਏ । ਸਮਾਗਮ ਦੌਰਾਨ ਸ਼ਰਾਬ ਦਾ ਪ੍ਰਚਾਰ (Alcohol promotion) ਕੀਤੇ ਜਾਣ ਦੇ ਦੋਸ਼ ਲੱਗੇ ।

ਜਿ਼ਲ੍ਹਾ ਪ੍ਰਸ਼ਾਸਨ ਇਸ ਸਮਾਗਮ ਦਾ ਸੀ ਪ੍ਰਬੰਧਕ

ਉਨ੍ਹਾਂ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਇਸ ਸਮਾਗਮ ਦਾ ਪ੍ਰਬੰਧਕ ਸੀ । ਉਨ੍ਹਾਂ ਕਿਹਾ ਕਿ ਬੱਬੂ ਮਾਨ ਦੇ ਸ਼ੋਅ ਵਿੱਚ ਹੰਗਾਮਾ ਹੋਇਆ ਸੀ । ਉਨ੍ਹਾਂ ਕਿਹਾ ਕਿ ਉੱਥੇ ਦੇਵੀ ਚਿੰਤਪੂਰਨੀ ਦਾ ਮੰਦਰ ਸਜਾਇਆ ਗਿਆ ਸੀ ਅਤੇ ਕੁੜੀਆਂ ਨੂੰ ਸਟੇਜ ‘ਤੇ ਅਸ਼ਲੀਲ ਗੀਤਾਂ ‘ਤੇ ਨੱਚਣ ਲਈ ਮਜਬੂਰ ਕੀਤਾ ਗਿਆ ਸੀ । ਉਨ੍ਹਾਂ ਮੰਗ ਕੀਤੀ ਕਿ ਬੱਬੂ ਮਾਨ ਅਤੇ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ।

Read More : ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਪੰਜਾਬੀਆਂ ਦਾ ਅਪਮਾਨ ਕੀਤਾ

ਇਕ ਵਿਅਕਤੀ ਤੇ ਸ਼ਰਾਬ ਮਿਲਣ ਤੇ ਐਕਸਾਈਜ ਐਕਟ ਤਹਿਤ ਕੇੇਸ ਦਰਜ

0
Excise Act

ਸਮਾਣਾ, 18 ਨਵੰਬਰ 2025 : ਥਾਣਾ ਸਿਟੀ ਸਮਾਣਾ (Police Station City Samana) ਵਿਖੇ ਇਕ ਵਿਅਕਤੀ ਵਿਰੁੱਧ 12 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ ਐਕਟ (Excise Act) ਤਹਿਤ ਕੇਸ ਦਰਜ ਕੀਤਾ ਗਿਆ ਹੈ ।

ਪੁਲਸ ਨੇ ਕਰ ਦਿੱਤੀ ਹੈ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਏ. ਐਸ. ਆਈ. ਕਰਨੈਲ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਟੀ-ਪੁਆਇੰਟ ਪਿੰਡ ਕੁਤਬਨਪੁਰ ਮੌਜੂਦ ਸਨ ਤਾਂ ਉਕਤ ਵਿਅਕਤੀ ਨੂੰ ਜਦੋਂ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕ ਕੀਤਾ ਤਾਂ 12 ਬੋਤਲਾਂ ਸ਼ਰਾਬ (12 bottles of alcohol) ਦੀਆਂ ਬਰਾਮਦ ਹੋਈਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : 12 ਬੋਤਲਾਂ ਸ਼ਰਾਬ ਬਰਾਮਦ ਹੋਣ ਤੇ ਐਕਸਾਈਜ ਐਕਟ ਤਹਿਤ ਕੇਸ ਦਰਜ

ਸ੍ਰੀਨਗਰ ਤੋਂ ਹਮਲਾਵਰ ਉਮਰ ਦਾ ਇਕ ਹੋਰ ਸਾਥੀ ਐਨ. ਆਈ. ਏ. ਵਲੋਂ ਗ੍ਰਿਫ਼ਤਾਰ

0
NIA

ਜੰਮੂ ਕਸ਼ਮੀਰ, 18 ਨਵੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. (N. I. A.) ਵਲੋਂ ਆਤਮਘਾਤੀ ਹਮਲਾਵਾਰ ਉਮਰ ਦੇ ਇਕ ਹੋਰ ਸਾਥੀ ਨੂੰ ਸ੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਹੈ ।

ਕੌਣ ਹੈ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਐਨ. ਆਈ. ਏ. ਵਲੋਂ ਜਿਸ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਦੀ ਪਛਾਣ ਜਸੀਰ ਬਿਲਾਲ ਵਾਨੀ ਉਰਫ਼ ਦਾਨਿਸ (Jasir Bilal Wani alias Danis) ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਉਕਤ ਗ੍ਰਿਫ਼ਤਾਰੀ ਦਿੱਲੀ ਬੰਬ ਧਮਾਕਿਆਂ (Delhi bomb blasts) ਦੇ ਮਾਮਲੇ ਵਿੱਚ ਕੀਤੀ ਗਈ ਹੈ । ਜਿਸ ਵਿਅਕਤੀ ਨੂੰ ਐਨ. ਆਈ. ਏ. ਵਲੋਂ ਗ੍ਰਿ਼ਫ਼ਤਾਰ ਕੀਤਾ ਗਿਆ ਹੈ ਉਹ ਜੰਮੂ-ਕਸ਼ਮੀਰ ਦੇ ਅਨੰਤਨਾਗ ਜਿ਼ਲ੍ਹੇ ਦੇ ਕਾਜ਼ੀਗੁੰਡ ਖੇਤਰ ਦਾ ਰਹਿਣ ਵਾਲਾ ਹੈ । ਜਾਣਕਾਰੀ ਮੁਤਾਬਕ ਐਨ. ਆਈ. ਏ. ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ ।

Read More : ਐਨ. ਆਈ. ਏ. ਨੇ ਕੀਤੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ

ਸਾਈਬਰ ਠੱਗਾ ਨੇ ਡਿਜੀਟਲ ਅਰੈਸਟ ਕਹਿ ਠੱਗੇ ਮਹਿਲਾ ਤੋਂ ਕਰੋੜਾਂ ਰੁਪਏ

0
Cyber ​​fraudster

ਬੈਂਗਲੁਰੂ, 18 ਨਵੰਬਰ 2025 : ਸੰਸਾਰ ਭਰ ਵਿਚ ਚੱਲ ਰਹੇ ਡਿਜ਼ੀਟਲ ਅਰੈਸਟ (Digital arrest) ਵਰਗੇ ਜੁਰਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤ ਵਿਚ ਵੀ ਅਜਿਹੇ ਕਈ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ । ਜਿਸਦੇ ਚਲਦਿਆਂ ਬੈਂਗਲੁਰੂ (Bangalore) ਦੀ ਇਕ 57 ਸਾਲਾ ਮਹਿਲਾ ਨੇ ‘ਡਿਜੀਟਲ ਅਰੈਸਟ’ ਘਪਲੇ ’ਚ ਕਰੀਬ 32 ਕਰੋੜ ਰੁਪਏ ਗੁਆ ਦਿਤੇ ਹਨ । ਦੱਸਣਯੋਗ ਹੈ ਕਿ ਘਪਲਾ ਛੇ ਮਹੀਨਿਆਂ ਤਕ ਚਲਿਆ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ ।

ਧੋਖੇਬਾਜਾਂ ਨੇ ਰੱਖਿਆ ਮਹਿਲਾ ਨੂੰ ਸਕਾਈਪ ਨਿਗਰਾਨੀ ਹੇਠ ਡਿਜੀਟਲ ਅਰੈਸਟ

ਪ੍ਰਾਪਤ ਜਾਣਕਾਰੀ ਅਨੁਸਾਰ ਧੋਖੇਬਾਜਾਂ ਨੇ ਸੀ. ਬੀ. ਆਈ. ਅਧਿਕਾਰੀ ਵਜੋਂ ਪੇਸ਼ ਹੋ ਕੇ ਮਹਿਲਾ ਨੂੰ ਲਗਾਤਾਰ ਸਕਾਈਪ ਨਿਗਰਾਨੀ (Skype monitoring) ਹੇਠ ਰੱਖ ਕੇ ‘ਡਿਜੀਟਲ ਅਰੈਸਟ’ ਰੱਖੀ ਰਖਿਆ । ਇਸ ਦੌਰਾਨ ਉਨ੍ਹਾਂ ਨੇ ਉਸ ਨੂੰ ਗ੍ਰਿਫ਼ਤਾਰੀ ਦੀ ਧਮਕੀ ਦੇ ਕੇ ਸਾਰੇ ਵਿੱਤੀ ਵੇਰਵੇ ਸਾਂਝੇ ਕਰਨ ਅਤੇ 187 ਬੈਂਕ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ।

ਕੀ ਦੱਸਿਆ ਮਹਿਲਾ ਨੇ ਆਪਣੀ ਸਿ਼ਕਾਇਤ ਵਿਚ

ਬੈਂਗਲੁਰੂ ਦੇ ਇੰਦਰਾਨਗਰ ਵਿਚ ਸਾਫਟਵੇਅਰ ਇੰਜੀਨੀਅਰ (Software Engineer) ਵਜੋਂ ਕੰਮ ਕਰਨ ਵਾਲੀ ਔਰਤ ਨੇ ਅਪਣੀ ਸਿ਼ਕਾਇਤ ਵਿਚ ਦੱਸਿਆ ਕਿ ਇਹ ਤਸ਼ੱਦਦ ਛੇ ਮਹੀਨਿਆਂ ਤੋਂ ਵੱਧ ਸਮੇਂ ਤਕ ਚਲਿਆ ਅਤੇ ਇਹ ਉਦੋਂ ਤੱਕ ਚੱਲਿਆ ਜਦੋਂ ਤਕ ਉਸ ਨੂੰ ਧੋਖੇਬਾਜ਼ਾਂ ਤੋਂ ‘ਕਲੀਅਰੈਂਸ ਲੈਟਰ’ ਨਹੀਂ ਮਿਲਿਆ ।

Read More : ਮੁੰਬਈ ਪੁਲਸ ਨੇ ਕੀਤਾ ਦੇਸ਼ ਦੇ ਸਭ ਤੋਂ ਵੱਡੇ ਡਿਜ਼ੀਟਲ ਘੁਟਾਲੇ ਦਾ ਪਰਦਾ ਫਾਸ਼

ਜਮੀਨ ਤੇ ਕਬਜਾ ਕਰਨ ਦੀ ਕੋਸਿ਼ਸ ਕਰਨ ਤੇ ਛੇ ਵਿਰੁੱਧ ਕੇਸ ਦਰਜ

0
case Rejistered

ਨਾਭਾ, 18 ਨਵੰਬਰ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਛੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 329 (3), 62, 326 (ਏ), 191 (3) ਬੀ. ਐਨ. ਐਸ. ਤਹਿਤ ਜ਼ਮੀਨ ਤੇ ਕਬਜਾ ਕਰਨ ਦੀ ਕੋਸਿ਼ਸ਼ ਕਰਨ ਤੇ ਕੇਸ ਦਰਜ ਕੀਤਾ ਹੈ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਚਮਕੌਰ ਸਿੰਘ, ਹਰਪਵਿੱਤਰ ਸਿੰਘ ਪੁੱਤਰਾਨ ਬਲਦੇਵ ਸਿੰਘ, ਇੰਦਰਜੀਤ ਸਿੰਘ ਪੁੱਤਰ ਚਮਕੋਰ ਸਿੰਘ, ਬਲਦੇਵ ਸਿੰਘ ਪੁੱਤਰ ਹਰਨੇਕ ਸਿੰਘ, ਪਵਿੱਤਰ ਸਿੰਘ ਦਾ ਅਣਪਛਾਤਾ ਲੜਕਾ ਅਤੇ ਨਾਜਰ ਸਿੰਘ ਪੁੱਤਰ ਪ੍ਰੀਤ ਸਿੰਘ ਵਾਸੀਆਨ ਪਿੰਡ ਬੋੜਾ ਕਲਾਂ ਥਾਣਾ ਸਦਰ ਨਾਭਾ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਾ ਜਸਵੀਰ ਸਿੰਘ (Complainant Jasvir Singh) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬੋੜਾ ਕਲਾਂ ਥਾਣਾ ਸਦਰ ਨਾਭਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਧੱਕੇ ਨਾਲ ਉਸਦੀ ਜਮੀਨ ਅੰਦਰ ਦਾਖਲ ਹੋ ਕੇ ਪਾਣੀ ਵਾਲੀਆਂ ਪਾਈਪਾਂ ਆਦਿ ਤੋੜ ਕੇ ਜਮੀਨ ਤੇ ਕਬਜਾ (Possession of land) ਕਰਨ ਦੀ ਕੋਸਿ਼ਸ਼ ਕੀਤੀ, ਜਿਸ ਤੇ ਪੁਲਸ ਨੇ ਉਪਰੋਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਸਦਰ ਨਾਭਾ ਕੀਤਾ ਇਕ ਵਿਅਕਤੀ ਵਿਰੁੱਧ ਵੱਖ-ਵੱਖ ਦੋਸ਼ਾਂ ਹੇਠ ਕੇਸ ਦਰਜ

ਮਹਾ ਜੋਤਿਸ਼ ਸੰਮੇਲਨ ਦਾ ਹੋਇਆ ਆਯੋਜਨ : ਅਚਾਰੀਆ ਨਵਦੀਪ ਮਦਾਨ

0
Maha Jyotish Sammelan

ਪਟਿਆਲਾ, 18 ਨਵੰਬਰ 2025 : ਦੇਸ਼ ਭਰ ਦੇ ਵੱਖ-ਵੱਖ ਰਾਜਾਂ ਪਟਿਆਲਾ-ਚੰਡੀਗੜ ਤੋਂ 50 ਦੇ ਕਰੀਬ ਮਾਹਿਰ ਜੋਤਸ਼ੀਆਂ ਨੇ ਆਕਲਟ ਸਾਇੰਸ ਫਾਊਂਡੇਸ਼ਨ ਅਤੇ ਸਿਗਮਾ ਕਰਾਸ ਰੋਡ ਗਰੁੱਪ ਵੱਲੋਂ ਦੀਪਕ ਅਹੂਜਾ ਦੇ ਸਹਿਯੋਗ ਨਾਲ ਇੱਕ ਮਹਾ-ਜੋਤਿਸ਼ ਸੰਮੇਲਨ (Maha Jyotish Sammelan)  ਦਾ ਆਯੋਜਨ ਕੀਤਾ ਗਿਆ ।

ਜੋਤਿਸ਼ ਸੰਮੇਲਨ ਵਿਚ ਲੋਕਾਂ ਨੂੰ ਕੀਤਾ ਗਿਆ ਹਸਤ-ਮਸਤਕ ਰੇਖਾ, ਗ੍ਰਹਿ ਅਤੇ ਨਸ਼ਤਕਰ ਦੀਆਂ ਦਿਸ਼ਾਵਾਂ ਦੇਖ ਜਾਗਰੂਕ

ਇਸ ਮੌਕੇ ਜੋਤਿਸ਼ ਵਿਦਿਆ ਦੇ ਮਾਹਿਰ (Astrology expert) ਅਚਾਰਿਆ ਨਵਦੀਪ ਮਦਾਨ ਨੇ ਦੱਸਿਆ ਕਿ ਇਸ ਸੰਮੇਲਨ ਰਾਹੀਂ ਮੁਫ਼ਤ ਵਿੱਚ ਲੋਕਾਂ ਦੀ ਕੁੰਡਲੀ (Horoscope), ਹਸਤ ਰੇਖਾ (Palmistry), ਮਸਤਕ ਰੇਖਾ (Head line), ਗ੍ਰਹਿ ਅਤੇ ਨਸ਼ਤਰ ਦੀਆਂ ਦਿਸ਼ਾਵਾਂ ਨੂੰ ਦੇਖ ਕੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਉਹਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਫ਼ਲ ਜੋਤਿਸ਼ ਸੰਮੇਲਨ ਦੀ ਆਯੋਜਕ ਊਸ਼ਾ ਵਸੁੰਧਰਾ ਅਤੇ ਮੁੱਖ ਮਹਿਮਾਨ ਵਜੋਂ ਪਹੁੰਚੀ ਪੰਜਾਬੀ ਕਲਾਕਾਰ ਅਤੇ ਸ਼ਾਇਰਾ ਪਿੰਕੀ ਮੋਗੇ ਅਤੇ ਰਾਜਨ ਸ਼ਰਮਾ ਨੇ ਸਾਰੇ ਹੀ ਆਏ ਹੋਏ ਜੋਤਿਸ਼ਾਂ ਨੂੰ ਸਨਮਾਨਤ ਵੀ ਕੀਤਾ ।

ਜੋਤਿਸ਼ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਸਹੀ ਤਰੀਕੇ ਨਾਲ ਹੱਲ ਕਰਕੇ ਉਹਨਾਂ ਨੂੰ ਸਹੀ ਰਾਹ ਵੀ ਦਿਖਾਇਆ ਜਾਂਦਾ ਹੈ : ਆਹੂਜਾ

ਇਸ ਮੌਕੇ ਨਵਦੀਪ ਅਤੇ ਦੀਪਕ ਅਹੂਜਾ (Navdeep and Deepak Ahuja) ਨੇ ਕਿਹਾ ਕਿ ਜੋਤਿਸ਼ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਸਹੀ ਤਰੀਕੇ ਨਾਲ ਹੱਲ ਕਰਕੇ ਉਹਨਾਂ ਨੂੰ ਸਹੀ ਰਾਹ ਵੀ ਦਿਖਾਇਆ ਜਾਂਦਾ ਹੈ ਅਤੇ ਨਵਦੀਪ ਮਦਾਨ ਖੁਦ ਅਚਾਰੀਆ ਹਨ ਅਤੇ ਜੋਤਿਸ਼ ਰਾਹੀਂ ਉਹ ਲੋਕਾਂ ਨੂੰ ਵੀ ਸਹੀ ਸਿੱਖਿਆਵਾਂ ਵੰਡ ਰਹੇ ਹਨ । ਇਸ ਮੌਕੇ ਬੀਨਾ ਸ਼ਰਮਾ, ਸੁਨੀਤਾ ਸਾਹਨੀ, ਸੰਜੀਵ ਬਖਸ਼ੀ, ਵਿਨੋਦ ਕੁਮਾਰ, ਧਨਿੰਦਰ ਸ਼ਰਮਾ, ਵਿਨੋਦ ਕੁਮਾਰ, ਪਰਵੀਨ ਜੀ, ਜਤਿੰਦਰ ਜੋਹਰੀ, ਰੂਪਾ ਸ਼ਰਮਾ ਟੈਰੋ ਰੀਡਰ ਚਾਹਤ ਮੌਂਗਾ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ।

Read More : ਜੋਤਿਸ਼ ਰਾਹੀਂ ਮੁਫਤ ਕੀਤਾ ਸਮੱਸਿਆਵਾਂ ਦਾ ਹੱਲ : ਅਚਾਰਿਆ ਨਵਦੀਪ ਮਦਾਨ