Home Blog Page 580

ਥਾਰ ਤੇ ਬੁਲਟ ਦੀ ਟੱਕਰ ਦੌਰਾਨ ਹੋਇਆ ਧਮਾਕਾ, ਮੁੰਡੇ ਦੀ ਮੌਕੇ ‘ਤੇ ਹੀ ਮੌਤ

0

ਗੁਰਦਾਸਪੁਰ, 1 ਜੂਨ 2025 – ਬੀਤੀ ਰਾਤ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਮਰਾਏ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੁਖਮਨਪ੍ਰੀਤ ਸਿੰਘ (16) ਪੁੱਤਰ ਮੇਜਰ ਸਿੰਘ ਗਿਆਰਵੀਂ ’ਚ ਪੜ੍ਹਦਾ ਸੀ। ਜਾਣਕਾਰੀ ਅਨੁਸਾਰ ਬੁਲੇਟ ਦੀ ਥਾਰ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਵੱਡਾ ਬਲਾਸਟ ਹੋਣ ਕਾਰਨ ਅੱਗ ਲੱਗ ਗਈ ਅਤੇ ਸੁਖਮਨਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਸੁਖਮਨਪ੍ਰੀਤ ਦਸਵੀਂ ਕਲਾਸ ਵਿੱਚ ਫਸਟ ਕਲਾਸ ਡਿਵੀਜ਼ਨ ਨਾਲ ਪਾਸ ਹੋਣ ਤੋਂ ਬਾਅਦ ਪੀ. ਟੀ. ਈ. ਦੀਆਂ ਕਲਾਸਾਂ ਲਾਉਣ ਲਈ ਅੰਮ੍ਰਿਤਸਰ ਜਾਂਦਾ ਸੀ।

ਇਸ ਸਬੰਧੀ ਸੁਖਮਨਪ੍ਰੀਤ ਦੇ ਚਾਚਾ ਜਸਵਿੰਦਰ ਸਿੰਘ ਅਤੇ ਪਿੰਡ ਸਮਰਾਏ ਦੇ ਸਰਪੰਚ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਸੁਖਮਨਪ੍ਰੀਤ ਸਿੰਘ ਆਪਣੇ ਬੁਲਟ ਮੋਟਰਸਾਈਕਲ ‘ਤੇ ਰਾਤ 9 ਵਜੇ ਦੇ ਕਰੀਬ ਪਿੰਡ ਸਮਾਰਏ ਤੋਂ ਅਮ੍ਰਿਤਸਰ ਵਾਲੇ ਪਾਸੇ ਪਿੰਡ ਬੱਲ ਕਲਾਂ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਿਹਾ ਸੀ, ਜਦ ਉਹ ਪਿੰਡ ਸੋਹੀਆਂ ਦੇ ਅੱਡੇ ਨਜ਼ਦੀਕ ਪਹੁੰਚਿਆ ਤਾਂ ਅੱਗਿਓਂ ਆ ਰਹੀ ਥਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਇਕ ਜ਼ੋਰਦਾਰ ਧਮਾਕਾ ਹੋ ਗਿਆ ਤੇ ਬੁਲਟ ਮੋਟਰਸਾਈਕਲ ਨੂੰ ਅੱਗ ਲੱਗ ਗਈ ਅਤੇ ਸੁਖਮਨਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਿਕਰਯੋਗ ਹੈ ਕਿ ਸੁਖਮਨਪ੍ਰੀਤ ਸਿੰਘ ਨੇ 10 ਦਿਨ ਪਹਿਲਾਂ ਹੀ ਦਸਵੀਂ’ਚੋ ਫਸਟ ਡਵੀਜਨ’ਚ ਪਾਸ ਹੋ ਕੇ ਗਿਰਅਵੀਂ’ਚ ਹਰਦੋਰਵਾਲ ਦੇ ਸਕੂਲ ਵਿੱਚ ਦਾਖਲਾ ਲੈਣਾ ਸੀ। ਪੀ ਟੀ ਈ ਦੀਆਂ ਕਲਾਸਾਂ ਲਗਾਉਂਣ ਲਈ ਉਹ ਅੰਮ੍ਰਿਤਸਰ ਦੇ ਕਿਸੇ ਕੋਚਿੰਗ ਸੈਂਟਰ ਵਿਖੇ ਜਾਂਦਾ ਸੀ ।ਸੁਖਮਨਪ੍ਰੀਤ ਸਿੰਘ ਦੀ ਮੌਤ ਨਾਲ ਪੂਰਾ ਇਲਾਕਾ ਸ਼ੋਕ ਅਤੇ ਦੁੱਖ’ਚ ਡੁੱਬਾ ਹੈ।

ਸੀਨੀਅਰ IRS ਅਫ਼ਸਰ 25 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ CBI ਵੱਲੋਂ ਗ੍ਰਿਫਤਾਰ

0

ਨਵੀਂ ਦਿੱਲੀ, 1 ਜੂਨ 2025 – ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਨੇ ਇਕ ਸੀਨੀਅਰ ਭਾਰਤੀ ਮਾਲੀਆ ਸੇਵਾ (ਆਈ.ਆਰ.ਐੱਸ.) ਅਧਿਕਾਰੀ ਨੂੰ 45 ਲੱਖ ਰੁਪਏ ਰਿਸ਼ਵਤ ਮੰਗਣ ਤੇ 25 ਲੱਖ ਰੁਪਏ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਮੁਲਜ਼ਮ ਦੀ ਪਛਾਣ ਅਮਿਤ ਕੁਮਾਰ ਸਿੰਘਲ ਵਜੋਂ ਹੋਈ ਹੈ, ਜੋ ਕਿ ਇਸ ਸਮੇਂ ਨਵੀਂ ਦਿੱਲੀ ਵਿਖੇ ਟੈਕਸ ਭੁਗਤਾਨ ਸੇਵਾਵਾਂ ਡਾਇਰੈਕਟੋਰੇਟ ਵਿੱਚ ਵਧੀਕ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਹੈ। ਇਸ ਤੋਂ ਇਲਾਵਾ ਉਸ ਦੇ ਇਕ ਨਿੱਜੀ ਸਾਥੀ ਹਰਸ਼ ਕੋਟਕ ਨੂੰ ਵੀ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ‘ਚ ਦੱਸਿਆ ਗਿਆ ਸੀ ਕਿ ਉਕਤ ਅਧਿਕਾਰੀ ਨੇ ਸ਼ਿਕਾਇਤਕਰਤਾ ਤੋਂ ਟੈਕਸ ਸਬੰਧਤ ਮਾਮਲੇ ‘ਚ ਰਾਹਤ ਦਿਵਾਉਣ ਲਈ 45 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਕਿਹਾ ਸੀ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਹ ਪੈਸਾ ਨਾ ਦਿੱਤਾ ਤਾਂ ਉਸ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ ਤੇ ਉਹ ਉਸ ਨੂੰ ਕਾਨੂੰਨੀ ਜਾਲ ‘ਚ ਫਸਾ ਦੇਵੇਗਾ। ਇਸ ਮਗਰੋਂ ਸੀ.ਬੀ.ਆਈ. ਨੇ ਜਾਲ ਵਿਛਾ ਕੇ ਉਕਤ ਅਧਿਕਾਰੀ ਤੇ ਉਸ ਦੇ ਸਾਥੀ ਨੂੰ ਸ਼ਿਕਾਇਤਕਰਤਾ ਤੋਂ 25 ਲੱਖ ਰੁਪਏ ਲੈਂਦੇ ਹੋਏ ਅਧਿਕਾਰੀ ਦੇ ਘਰੋਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਤੋਂ ਬਾਅਦ ਅਧਿਕਾਰੀਆਂ ਨੇ ਉਕਤ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਅਗਲੇ-ਪਿਛਲੇ ਕੁਨਕਸ਼ਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਉਸ ਦੇ ਘਰੋਂ ਮਿਲੇ ਕਾਗਜ਼-ਪੱਤਰਾਂ ਨੂੰ ਵੀ ਕਬਜ਼ੇ ‘ਚ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸਬੰਧ ‘ਚ ਦਿੱਲੀ, ਪੰਜਾਬ ਤੇ ਮੁੰਬਈ ‘ਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਆਰੰਭ ਦਿੱਤੀ ਗਈ ਹੈ।

ਹਿਮਾਚਲ: ਰੇਲਿੰਗ ਨਾਲ ਟਕਰਾਈ ਪਿਕਅੱਪ, 5 ਦੀ ਹੋਈ ਮੌਤ

0

ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਕਮੰਡ ਵਿਖੇ ਇੱਕ ਮਹਿੰਦਰਾ ਪਿਕਅੱਪ ਗੱਡੀ ਪੁਲ ਦੀ ਰੇਲਿੰਗ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ ਕਟੂਲਾ ਇਲਾਕੇ ਦੇ ਨੇੜੇ ਆਈਆਈਟੀ ਕਮੰਡ ਪੁਲ ਨੇੜੇ ਵਾਪਰਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾਂ ਦੇ ਨਾਮ ਅਤੇ ਪਤੇ ਇਕੱਠੇ ਕੀਤੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ, ਆਈਆਈਟੀ ਕਮੰਡ ਪੁਲ ਨੇੜੇ ਇੱਕ ਮਹਿੰਦਰਾ ਪਿਕਅੱਪ ਪੁਲ ਦੀ ਰੇਲਿੰਗ ਨਾਲ ਟਕਰਾ ਗਈ। ਟੱਕਰ ਤੋਂ ਬਾਅਦ, ਕਾਰ ਵਿੱਚ ਸਵਾਰ ਲੋਕ ਪੁਲ ਤੋਂ ਹੇਠਾਂ ਖੱਡ ਵਿੱਚ ਡਿੱਗ ਪਏ। ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਗੰਭੀਰ ਜ਼ਖਮੀ ਹੋ ਗਿਆ।
ਭਲਕੇ ਹੋਵੇਗੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ, ਕਈ ਵੱਡੇ ਫੈਸਲਿਆਂ ਨੂੰ ਮਿਲੇਗੀ ਮਨਜ਼ੂਰੀ
ਜ਼ਖਮੀ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਕਾਰ ਵਿੱਚ 6 ਲੋਕ ਸਵਾਰ ਸਨ। ਇਹ ਗੱਡੀ ਤੰਬੂ ਦਾ ਸਮਾਨ ਲੈ ਕੇ ਜਾ ਰਹੀ ਸੀ। ਗੱਡੀ ਵਿੱਚ ਰੱਖਿਆ ਸਾਮਾਨ ਵੀ ਟੋਏ ਅਤੇ ਸੜਕ ‘ਤੇ ਪੂਰੀ ਤਰ੍ਹਾਂ ਖਿੰਡਿਆ ਹੋਇਆ ਸੀ।

ਦੱਸ ਦਈਏ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ, ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪਛਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜ਼ਖਮੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।

ਹਾਦਸੇ ਤੋਂ ਬਾਅਦ ਕਮਾਂਡ ਵਿੱਚ ਚੀਕ-ਚਿਹਾੜਾ ਪੈ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਇਸ ਵੇਲੇ ਜਾਂਚ ਚੱਲ ਰਹੀ ਹੈ। ਮ੍ਰਿਤਕਾਂ ਦੇ ਨਾਮ ਅਤੇ ਪਤੇ ਇਕੱਠੇ ਕੀਤੇ ਜਾ ਰਹੇ ਹਨ।

ਭਲਕੇ ਹੋਵੇਗੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ, ਕਈ ਵੱਡੇ ਫੈਸਲਿਆਂ ਨੂੰ ਮਿਲੇਗੀ ਮਨਜ਼ੂਰੀ

0

ਪੰਜਾਬ ਕੈਬਨਿਟ ਦੀ ਇੱਕ ਮਹੱਤਵਪੂਰਨ ਮੀਟਿੰਗ ਸੋਮਵਾਰ ਨੂੰ ਦੁਪਹਿਰ 12 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਿਤ ਸਰਕਾਰੀ ਨਿਵਾਸ ਸਥਾਨ ‘ਤੇ ਹੋਵੇਗੀ। ਕੈਬਨਿਟ ਮੀਟਿੰਗ ਦਾ ਕੋਈ ਏਜੰਡਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ।

ਦੱਸ ਦਈਏ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਤੋਂ ਪਹਿਲਾਂ ਹੋ ਰਹੀ ਇਸ ਮੀਟਿੰਗ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਜਾਣਗੇ।

ਸੜਕ ਹਾਦਸੇ ‘ਚ 3 ਬਾਈਕ ਸਵਾਰ ਦੋਸਤਾਂ ਦੀ ਮੌਤ: PRTC ਬੱਸ ਨੇ ਮਾਰੀ ਟੱਕਰ

0

ਫਰੀਦਕੋਟ, 1 ਜੂਨ 2025 – ਫਰੀਦਕੋਟ ਵਿੱਚ ਪੀਆਰਟੀਸੀ ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਸਵੇਰੇ ਪਿੰਡ ਪੰਜਗਰਾਈ ਕਲਾਂ ਨੇੜੇ ਵਾਪਰਿਆ। ਦੋ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮ੍ਰਿਤਕ ਨੌਜਵਾਨਾਂ ਦੀ ਪਛਾਣ ਵੰਸ਼ (19), ਲਵ (19) ਅਤੇ ਹੈਪੀ (20) ਵਜੋਂ ਹੋਈ ਹੈ, ਜੋ ਬਾਘਾ ਪੁਰਾਣਾ (ਮੋਗਾ) ਦੇ ਵਸਨੀਕ ਹਨ। ਸਦਰ ਕੋਟਕਪੂਰਾ ਥਾਣੇ ਦੀ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ, ਵੰਸ਼ ਆਪਣੇ ਦੋ ਦੋਸਤਾਂ ਲਵ ਅਤੇ ਹੈਪੀ ਨਾਲ ਐਤਵਾਰ ਸਵੇਰੇ 5:30 ਵਜੇ ਮੋਗਾ ਦੇ ਬਾਘਾਪੁਰਾਣਾ ਤੋਂ ਕੋਟਕਪੂਰਾ ਵੱਲ ਮੋਟਰਸਾਈਕਲ ‘ਤੇ ਆ ਰਿਹਾ ਸੀ। ਜਿਵੇਂ ਹੀ ਉਹ ਪੰਜਗਰਾਈਂ ਕਲਾਂ ਨੇੜੇ ਪਹੁੰਚਿਆ, ਜੈਤੋ ਤੋਂ ਚੰਡੀਗੜ੍ਹ ਆ ਰਹੀ ਇੱਕ ਪੀਆਰਟੀਸੀ ਬੱਸ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਵੰਸ਼ ਅਤੇ ਲਵ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੈਪੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।

ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਅਤੇ ਪੰਜਗਰਾਈਂ ਕਲਾਂ ਪੁਲਿਸ ਚੌਕੀ ਦੇ ਇੰਚਾਰਜ ਨਵਦੀਪ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜਿਆ ਜਾਵੇਗਾ।

ਨਸ਼ਾ ਤਸਕਰਾਂ ਵਿਰੁੱਧ ਨਿਸ਼ਾਨਾਬੱਧ ਰਣਨੀਤੀ ਸ਼ੁਰੂ, ਪ੍ਰਮਾਣਿਤ ਜ਼ਮੀਨੀ ਖੁਫੀਆ ਜਾਣਕਾਰੀ ‘ਤੇ ਹੋਵੇਗੀ ਕਾਰਵਾਈ – DGP ਪੰਜਾਬ

0

ਚੰਡੀਗੜ੍ਹ, 1 ਜੂਨ 2025 – ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਨਿਸ਼ਾਨਾਬੱਧ ਰਣਨੀਤੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਪੁਲਿਸ ਸਿਰਫ਼ ਅੰਕੜਿਆਂ ‘ਤੇ ਹੀ ਨਹੀਂ, ਸਗੋਂ ਪ੍ਰਮਾਣਿਤ ਜ਼ਮੀਨੀ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰੇਗੀ। ਜ਼ਿਲ੍ਹਾ ਏ.ਐਨ.ਟੀ.ਐਫ ਅਤੇ ਖੁਫੀਆ ਵਿਭਾਗ ਦੁਆਰਾ ਪਛਾਣੇ ਗਏ ਨਸ਼ਾ ਤਸਕਰਾਂ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕੀਤਾ ਜਾਵੇਗਾ। ਸੇਫ ਪੰਜਾਬ ਹੈਲਪਲਾਈਨ 9779100200 ਰਾਹੀਂ ਪ੍ਰਾਪਤ ਭਰੋਸੇਯੋਗ ਸੁਝਾਵਾਂ ਦੇ ਆਧਾਰ ‘ਤੇ ਐਫ.ਆਈ.ਆਰ ਦਰਜ ਕੀਤੀਆਂ ਜਾਣਗੀਆਂ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ‘ਸੇਫ਼ ਪੰਜਾਬ’ ਵਟਸਐਪ ਚੈਟਬੋਟ ਪੋਰਟਲ— 9779100200— ਅਹਿਮ ਭੂਮਿਕਾ ਨਿਭਾ ਰਿਹਾ ਹੈ ਕਿਉਂਕਿ ਲੋਕਾਂ ਵੱਲੋਂ ਇਸ ਦੀ ਗੁਪਤਤਾ ਸਬੰਧੀ ਵਿਸ਼ੇਸ਼ਤਾ ਸਦਕਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜੋ ਉਨ੍ਹਾਂ ਨੂੰ ਤਸਕਰਾਂ, ਨਸ਼ਾ ਪੀੜਤਾਂ ਦੀ ਰਿਪੋਰਟ ਕਰਨ ਅਤੇ ਜਾਣਕਾਰੀ ਦੇਣ ਲਈ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਾਪਤ ਹੋਈਆਂ 7635 ਜਾਣਕਾਰੀਆਂ ਵਿੱਚੋਂ, ਜਾਂਚ ਉਪਰੰਤ 1596 ਐਫਆਈਆਰਜ਼ ਦਰਜ ਕੀਤੀਆਂ ਗਈਆਂ ਜਿਸ ਦੇ ਨਤੀਜੇ ਵਜੋਂ 1814 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਨਾਗਰਿਕ ਸੇਫ਼ ਪੰਜਾਬ ਹੈਲਪਲਾਈਨ (9779100200) ਰਾਹੀਂ ਗੁਪਤ ਰੂਪ ਵਿੱਚ ਨਸ਼ਿਆਂ ਸਬੰਧੀ ਗਤੀਵਿਧੀਆਂ ਦੀ ਰਿਪੋਰਟ ਕਰ ਸਕਦੇ ਹਨ।

ਸ੍ਰੀ ਅਕਾਲ ਤਖਤ ਸਾਹਿਬ ਤੋਂ 6 ਜੂਨ ਨੂੰ ਸੰਦੇਸ਼ ਜਾਰੀ ਕਰਨ ‘ਤੇ ਗਿਆਨੀ ਗੜਗੱਜ ਦਾ ਹੋਵੇਗਾ ਵਿਰੋਧ – ਹਰਨਾਮ ਸਿੰਘ ਖਾਲਸਾ

0

– ਤਖਤਾਂ ਦੀ ਆਨ-ਬਾਨ-ਸ਼ਾਨ ਦੀ ਬਹਾਲੀ ਲਈ ਪੰਜਾਬ ਭਰ ਤੋਂ ਸਿੱਖ ਸੰਗਤਾਂ ਹੁੰਮ-ਹੁੰਮਾ ਕੇ ਸ੍ਰੀ ਅਕਾਲ ਤਖਤ ਸਾਹਿਬ ਪੁੱਜਣ -ਸੰਤ ਗਿਆਨੀ ਹਰਨਾਮ ਸਿੰਘ ਖਾਲਸਾ

ਅੰਮ੍ਰਿਤਸਰ, 1 ਜੂਨ 2025 – ਦਮਦਮੀ ਟਕਸਾਲ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਇੱਕ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 6 ਜੂਨ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਮ ਕੋਈ ਸੰਦੇਸ਼ ਜਾਰੀ ਨਾ ਕਰਨ ਦਿੱਤਾ ਜਾਵੇ, ਕਿਉੁਂਕਿ ਉਨ੍ਹਾਂ ਦੀ ਨਿਯੂਕਤੀ ਗੁਰ ਮਰਿਯਾਦਾ ਅਨਸਾਰ ਨਹੀਂ ਹੋਈ ਤੇ ਨਾ ਹੀ ਉਹ ਕੌਮ ਨੂੰ ਪ੍ਰਵਾਨਿਤ ਜਥੇਦਾਰ ਹਨ।

ਉਨ੍ਹਾਂ ਕਿਹਾ ਕਿ ਤੀਸਰੇ ਘੱਲੂਘਾਰੇ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਹੇਠ 6 ਜੂਨ ਨੂੰ ਕਰਾਏ ਜਾਂਦੇ ਸ਼ਹੀਦੀ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੌਮ ਦੇ ਨਾਮ ਜਾਰੀ ਕਰਦੇ ਹਨ।ਪਰ ਇਸ ਵਾਰ ਕੌਮ ਵੱਲੌਂ ਅਪ੍ਰਵਾਨਿਤ ਜਥੇਦਾਰ ਗਿ.ਕੁਲਦੀਪ ਸਿੰਘ ਗੜਗੱਜ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਜਾਰੀ ਕਰਨ ਕੌਮ ਨੂੰ ਪ੍ਰਵਾਨ ਨਹੀਂ ਹੈ ਤੇ ਦਮਦਮੀ ਟਕਸਾਲ ਸਮੇਤ ਸਮੁੱਚਾ ਸੰਤ ਸਮਾਜ,ਸਿੱਖ ਸੰਪਰਦਾਵਾਂ ਤੇ ,ਸਿੱਖ ਫੈੱਡਰੇਸ਼ਨਾਂ ,ਨਿਹੰਗ ਸਿੰਘ ਜਥੇਬੰਦੀਆਂ ਤੇ ਸਮੁੱਚਾ ਸਿੱਖ ਪੰਥ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ।

ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇਂ ਨਵੀਆਂ ਨਿਯੁਕਤੀਆਂ ਕੀਤੇ ਜਾਣ ਦੌਰਾਨ ਸਿਆਸੀ ਦਖਲ ਦੇ ਚਲਦਿਆਂ ਮਰਿਆਦਾ ਦੀ ਘੋਰ ਉਲੰਘਣਾ ਕੀਤੀ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਰਾਤ ਵਿਖੇ ਰਾਤ ਢਾਈ ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਚਲਦੇ ਪ੍ਰਵਾਹ ਦੌਰਾਨ ਹੀ ਅਰਦਾਸ ਕਰਦੇ ਹੋਏ ਸਤਿਗੁਰੂ ਜੀ ਦੇ ਪ੍ਰਕਾਸ਼ ਤੋਂ ਬਿਨ੍ਹਾਂ ਹੀ ਸਿਰੋਪਾ ਦੇ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਦਾ ਐਲਾਨ ਕੀਤਾ ,ਜਿਸ ਨਾਲ ਕੌਮ ਦੇ ਉੱਤੇ ਵੱਡਾ ਸੰਕਟ ਪੈਦਾ ਹੋਇਆ ਹੈ।

ਸਿੱਖ ਕੌਮ ਦੇ ਸੁਪਰੀਮੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਹ ਨਿਯੂਕਤੀ ਸ਼੍ਰੋਮਣੀ ਕਮੇਟੀ ਦੇ ਰਹਿਤ ਮਰਿਆਦਾ ਦੇ ਖਰੜੇ ਤੋਂ ਬਿਲਕੁਲ ਉਲਟ ਹੈ, ਜਿਸ ਨਾਲ ਪੰਥ ਦੀਆਂ ਵੱਡੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਸੱਟ ਵੱਜੀ ਹੈ ।ਇਸ ਲਈ ਕੌਮ ਅੰਦਰ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਤੇ ਸਮੁੱਚਾ ਪੰਥ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗਾ।ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ 6 ਜੂਨ ਨੂੰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਜਾਰੀ ਕਰਨ ਤੋਂ ਰੋਕਿਆ ਜਾਵੇ ਨਹੀਂ ਤਾਂ ਇਸ ਦੇ ਵਿਰੋਧ ਕੀਤੇ ਜਾਣ ਦੌਰਾਨ ਅਗਰ ਕਿਸੇ ਤਰ੍ਹਾਂ ਦਾ ਕੋਈ ਟਕਰਾ ਪੈਦਾ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਿੱਧੇ-ਅਸਿੱਧੇ ਤੌਰ ਤੇ ਸ੍ਰੌਮਣੀ ਕਮੇਟੀ ਤੇ ਪੰਜਾਬ ਸਰਕਾਰ ਦੀ ਹੋਵੇਗੀ।ਪਰ ਕੌਮ ਅੰਦਰ ਟਕਰਾ ਦੇ ਹਾਲਾਤ ਨਾ ਪੈਦਾ ਹੋਣ ਇਸ ਲਈ ਸ੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਸਮਝਦਾਰੀ ਨਾਲ ਨਿਭਾਵੇ।ਇਸ ਮੌਕੇ ਭਾਈ ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ,ਜਥੇ,ਸੁਖਦੇਵ ਸਿੰਘ ਮੁੱਖ ਬੁਲਾਰਾ ਦਮਦਮੀ ਟਕਸਾਲ,ਪਿ੍ਰੰ. ਹਰਸ਼ਦੀਪ ਸਿੰਘ ਤੇ ਡਾ.ਅਵਤਾਰ ਸਿੰਘ ਬੁਟੱਰ,ਗਿ.ਸਾਹਬ ਸਿੰਘ,ਭਾਈ ਗਗਨਦੀਪ ਸਿੰਘ ਤੇ ਭਾਈ ਪ੍ਰਕਾਸ਼ ਸਿੰਘ ਆਦਿ ਵੀ ਮੌਜੂਦ ਸਨ।

32 ਸਾਲ ਪੁਰਾਣਾ ਫਰਜ਼ੀ ਮੁਕਾਬਲਾ ਮਾਮਲਾ: ਤਤਕਾਲੀ ਇੰਸਪੈਕਟਰ ਅਤੇ ਥਾਣੇਦਾਰ ਸਮੇਤ 3 ਨੂੰ ਅਦਾਲਤ ਨੇ ਸੁਣਾਈ ਸਜ਼ਾ ‍

0

– ਤਤਕਾਲੀ ਇੰਸਪੈਕਟਰ ਮਨਜੀਤ, ਐਸਆਈ ਗੁਰਮੇਜ ਸਿੰਘ ਨੂੰ 8-8 ਸਾਲ ਕੈਦ ਦੀ ਸਜ਼ਾ

ਸੁਲਤਾਨਪੁਰ ਲੋਧੀ 1 ਜੂਨ 2025 – 1993 ਵਿੱਚ ਮੋਹਾਲੀ ਦੇ ਫਰਜ਼ੀ ਪੁਲਿਸ ਮੁਕਾਬਲਾ ਮਾਮਲੇ ਵਿੱਚ, ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸ਼ਨੀਵਾਰ ਨੂੰ 3 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਤਤਕਾਲੀ ਇੰਸਪੈਕਟਰ ਮਨਜੀਤ ਸਿੰਘ, ਐਸਆਈ ਗੁਰਮੇਜ ਸਿੰਘ ਨੂੰ 8-8 ਸਾਲ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੇਕਰ ਜੁਰਮਾਨਾ ਅਦਾ ਨਹੀਂ ਕੀਤਾ ਜਾਂਦਾ ਹੈ, ਤਾਂ ਦੋਵਾਂ ਨੂੰ 3 ਮਹੀਨੇ ਹੋਰ ਕੈਦ ਕੱਟਣੀ ਪਵੇਗੀ।

ਇਸ ਦੇ ਨਾਲ ਹੀ ਅਦਾਲਤ ਨੇ ਤਤਕਾਲੀ ਏਐਸਆਈ ਕਰਮਜੀਤ ਸਿੰਘ ਨੂੰ 3 ਸਾਲ ਕੈਦ ਅਤੇ 50,000 ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਹੈ। ਜੇ ਜੁਰਮਾਨਾ ਅਦਾ ਨਹੀਂ ਕੀਤਾ ਜਾਂਦਾ ਹੈ, ਤਾਂ ਇੱਕ ਮਹੀਨੇ ਹੋਰ ਕੈਦ ਕੱਟਣੀ ਪਵੇਗੀ। ਇਸ ਮਾਮਲੇ ਵਿੱਚ ਨਾਮਜ਼ਦ ਦੋ ਹੋਰ ਪੁਲਿਸ ਮੁਲਾਜ਼ਮਾਂ, ਕਾਂਸਟੇਬਲ ਕਸ਼ਮੀਰ ਸਿੰਘ ਅਤੇ ਹਰਜੀਤ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਉਸੇ ਸਮੇਂ, ਏਐਸਆਈ ਕਰਮਜੀਤ ਸਿੰਘ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ।

ਇਹ ਮਾਮਲਾ ਪਲਵਿੰਦਰ ਸਿੰਘ ਵਾਸੀ ਪਿੰਡ ਰਾਵਲਪਿੰਡੀ ਅਤੇ ਬਲਬੀਰ ਸਿੰਘ ਵਾਸੀ ਪਿੰਡ ਢੱਡੇ, ਕਪੂਰਥਲਾ ਜ਼ਿਲ੍ਹੇ ਦੇ ਫਰਜ਼ੀ ਮੁਕਾਬਲੇ ਨਾਲ ਸਬੰਧਤ ਹੈ। ਸੀਬੀਆਈ ਚਾਰਜਸ਼ੀਟ ਅਨੁਸਾਰ, 27 ਮਾਰਚ 1993 ਨੂੰ, ਏਐਸਆਈ ਕਰਮਜੀਤ ਸਿੰਘ ਦੀ ਅਗਵਾਈ ਵਾਲੀ ਇੱਕ ਪੁਲਿਸ ਟੀਮ ਨੇ ਪਲਵਿੰਦਰ ਨੂੰ ਉਸਦੇ ਘਰੋਂ ਚੁੱਕਿਆ। ਉਸੇ ਦਿਨ, ਇੰਸਪੈਕਟਰ ਮਨਜੀਤ ਸਿੰਘ ਨੇ ਬਲਬੀਰ ਸਿੰਘ ਨੂੰ ਪਿੰਡ ਤੋਂ ਅਗਵਾ ਕਰ ਲਿਆ। ਪੁਲਿਸ ਨੇ ਦੋਵਾਂ ਨੂੰ 3 ਅਪ੍ਰੈਲ ਨੂੰ ਫਗਵਾੜਾ ਸਿਟੀ ਪੁਲਿਸ ਸਟੇਸ਼ਨ ਵਿੱਚ ਦਰਜ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਦਿਖਾਇਆ। ਉਸੇ ਦਿਨ, ਪੁਲਿਸ ਨੇ ਦਿਖਾਇਆ ਕਿ ਦੋਵੇਂ ਨੌਜਵਾਨ ਪੁਲਿਸ ਹਿਰਾਸਤ ਵਿੱਚੋਂ ਭੱਜ ਗਏ ਸਨ। ਦੋ ਦਿਨ ਬਾਅਦ, 5 ਅਪ੍ਰੈਲ ਨੂੰ, ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਦੋਵਾਂ ਨੂੰ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਦਿਖਾਇਆ ਗਿਆ।

ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੀ ਸੰਭਾਵਨਾ: ਨੌਤਪਾ ਖਤਮ ਹੋਣ ਤੋਂ ਪਹਿਲਾਂ ਹੀ ਬਦਲਿਆ ਮੌਸਮ

0

ਚੰਡੀਗੜ੍ਹ, 1 ਜੂਨ 2025 – ਜੂਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਨੌਤਪਾ ਦੇ 6 ਦਿਨ ਬੀਤ ਗਏ ਹਨ। ਪੱਛਮੀ ਗੜਬੜੀਆਂ ਅਤੇ ਤੂਫਾਨਾਂ ਦੇ ਵਾਰ-ਵਾਰ ਸਰਗਰਮ ਹੋਣ ਕਾਰਨ, ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਇਸ ਦੌਰਾਨ, ਨੌਤਪਾ 2 ਜੂਨ ਨੂੰ ਖਤਮ ਹੋਵੇਗਾ।

ਮੌਸਮ ਵਿਭਾਗ ਅਨੁਸਾਰ ਦੋ ਦਿਨਾਂ ਤੱਕ ਹੀਟਵੇਵ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਵੀ ਹਿਮਾਚਲ ਪ੍ਰਦੇਸ਼ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਤਾਪਮਾਨ ਵਿੱਚ 1.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਵੀ ਆਮ ਦੇ ਨੇੜੇ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਿੱਥੇ ਪਾਰਾ 44.1 ਡਿਗਰੀ ਤੱਕ ਪਹੁੰਚ ਗਿਆ।

1 ਜੂਨ – ਅੱਜ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਬਾਕੀ ਪੰਜਾਬ ਵਿੱਚ ਤਾਪਮਾਨ ਆਮ ਰਹੇਗਾ।

2 ਜੂਨ – ਨੌਤਪਾ ਦੇ ਆਖਰੀ ਦਿਨ, 14 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਨਵਾਂਸ਼ਹਿਰ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਰੂਪਨਗਰ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਦੇਸ਼ ਵਿੱਚ ਡਰਾਉਣ ਲੱਗਿਆ ਕੋਰੋਨਾ: ਹੁਣ ਤੱਕ 28 ਮੌਤਾਂ, 3395 ਐਕਟਿਵ ਮਾਮਲੇ: ਸਰਕਾਰ ਨੇ ਮਾਸਕ ਪਹਿਨਣ ਦੀ ਕੀਤੀ ਅਪੀਲ

0

ਨਵੀਂ ਦਿੱਲੀ, 1 ਜੂਨ 2025 – ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 685 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 3395 ਹੋ ਗਈ ਹੈ। ਕੇਰਲ ਵਿੱਚ ਸਭ ਤੋਂ ਵੱਧ 1336 ਮਾਮਲੇ ਹਨ। ਮਹਾਰਾਸ਼ਟਰ ਵਿੱਚ 749 ਅਤੇ ਦਿੱਲੀ ਵਿੱਚ 375 ਸਰਗਰਮ ਮਾਮਲੇ ਹਨ। ਪਿਛਲੇ 24 ਘੰਟਿਆਂ ਵਿੱਚ 700 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।

ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 28 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ। ਸ਼ਨੀਵਾਰ ਨੂੰ, ਬੈਂਗਲੁਰੂ ਵਿੱਚ ਇੱਕ 63 ਸਾਲਾ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ, ਦਿੱਲੀ ਵਿੱਚ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 7 ਲੋਕਾਂ ਦੀ ਜਾਨ ਗਈ ਹੈ।

ਕਰਨਾਟਕ ਸਰਕਾਰ ਨੇ ਸ਼ਨੀਵਾਰ ਨੂੰ ਇੱਕ ਜਨਤਕ ਸਲਾਹ ਜਾਰੀ ਕੀਤੀ। ਇਸ ਵਿੱਚ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ, ਸਰੀਰਕ ਦੂਰੀ ਬਣਾਈ ਰੱਖਣ ਅਤੇ ਸਫਾਈ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਗਈ। ਬੁਖਾਰ, ਖੰਘ, ਛਾਤੀ ਵਿੱਚ ਦਰਦ ਜਾਂ ਸਾਹ ਲੈਣ ਵਿੱਚ ਮੁਸ਼ਕਲ ਹੋਣ ਦੀ ਸੂਰਤ ਵਿੱਚ, ਲੋਕਾਂ ਨੂੰ ਤੁਰੰਤ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ।