Home Blog Page 562

20,000 ਰੁਪਏ ਰਿਸ਼ਵਤ ਲੈਂਦਾ ਫਾਇਰ ਅਫਸਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

0
Fire officer arrested

ਚੰਡੀਗੜ੍ਹ 12 ਅਗਸਤ 2025 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਅਬੋਹਰ ਵਿਖੇ ਤਾਇਨਾਤ ਫਾਇਰ ਅਫਸਰ (Fire Officer) ਵਰਿੰਦਰ ਕਥੂਰੀਆ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ ।

ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਰਿਸ਼ਵ ਕਾਲੀਆ (Complainant Rishav Kalia) ਵਾਸੀ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਰਿਸ਼ਵਤ ਦੀ ਮੰਗ ਕੀਤੀ । ਸ਼ਿਕਾਇਤਕਰਤਾ ਰਿਸ਼ਵ ਕਾਲੀਆ ਨਵੇਂ ਅੱਗ ਬੁਝਾਊ ਯੰਤਰ ਵੇਚਣ ਅਤੇ ਪੁਰਾਣੇ ਅੱਗ ਬੁਝਾਊ ਯੰਤਰਾਂ (Fire extinguishers) ਨੂੰ ਰਿਫਿਲ ਕਰਨ ਦਾ ਕੰਮ ਕਰਦਾ ਹੈ ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਫਾਇਰ ਅਫ਼ਸਰ ਵਰਿੰਦਰ ਕਥੂਰੀਆ ਨੇ ਉਸ ਕੋਲੋਂ ਬਿੱਲਾਂ ਦੇ ਨਿਪਟਾਰੇ ਲਈ ਕਮਿਸ਼ਨ ਦੇ ਰੂਪ ਵਿੱਚ 25,000 ਰੁਪਏ ਤੋਂ 30,000 ਰੁਪਏ ਦੀ ਰਿਸ਼ਵਤ (Bribe) ਦੀ ਮੰਗ ਕੀਤੀ । ਇਸ ਤੋਂ ਇਲਾਵਾ, ਸ਼ਿਕਾਇਤਕਰਤਾ ਆਪਣੇ ਹੋਰ ਬਿੱਲਾਂ ਦੇ ਨਿਪਟਾਰੇ ਲਈ ਵੀ ਮੁਲਜ਼ਮ ਨੂੰ ਉਸਦੇ ਘਰ ਜਾ ਕੇ ਮਿਲਿਆ ਸੀ ।

ਸ਼ਿਕਾਇਤਕਰਤਾ ਆਪਣੇ ਜਾਇਜ਼ ਕੰਮ ਲਈ ਉਸ ਨੂੰ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਇਸ ਲਈ, ਵਿਜੀਲੈਂਸ ਬਿਊਰੋ ਵੱਲੋਂ ਅਜਿਹੇ ਭ੍ਰਿਸ਼ਟ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਵਾਉਣ ਲਈ, ਸ਼ਿਕਾਇਤਕਰਤਾ ਨੇ ਮਲਜ਼ਮ ਨਾਲ ਕੀਤੀ ਆਪਣੀ ਗੱਲਬਾਤ ਰਿਕਾਰਡ ਕਰ ਲਈ ਅਤੇ ਇਸ ਮਾਮਲੇ ਦੀ ਰਿਪੋਰਟ ਵਿਜੀਲੈਂਸ ਬਿਊਰੋ ਦੀ ਫਾਜ਼ਿਲਕਾ ਯੂਨਿਟ ਕੋਲ ਕੀਤੀ ।

ਵਿਜੀਲੈਂਸ ਬਿਊਰੋ ਦੀ ਫਾਜ਼ਿਲਕਾ ਯੂਨਿਟ (Fazilka Unit) ਵਿਖੇ ਸ਼ਿਕਾਇਤਕਰਤਾ ਦਾ ਬਿਆਨ ਦਰਜ ਕੀਤਾ ਗਿਆ। ਇਸ ਉਪਰੰਤ ਮੁਲਜ਼ਮ ਨੂੰ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਉਕਤ ਮੁਲਜ਼ਮ ਵਿਰੁੱਧ ਪੀ.ਸੀ. (ਸੋਧ) ਐਕਟ, 2018 ਰਾਹੀਂ ਸੋਧ ਕੀਤੀ ਧਾਰਾ 7 ਪੀ. ਸੀ. ਐਕਟ 1988 ਤਹਿਤ ਥਾਣਾ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਵਿਖੇ ਕੇਸ ਦਰਜ ਕੀਤਾ ਗਿਆ । ਇਸ ਮਾਮਲੇ ਦੀ ਜਾਂਚ ਜਾਰੀ ਹੈ। ਮੁਲਜ਼ਮ ਫਾਇਰ ਅਫਸਰ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

Read More : ਪੰਜਾਬ ਵਿਜੀਲੈਂਸ ਬਿਊਰੋ ਨੇ ਖੁਰਾਕ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਦੀਆਂ ਜਾਇਦਾਦਾਂ ਕੀਤੀਆਂ ਕੁਰਕ

1 ਤੋਂ ਭਾਖੜਾ ਡੈਮ ਦੀ ਸੁਰੱਖਿਆ ਕਰ ਸਕਦੀ ਹੈ ਸੀ. ਆਈ. ਐਸ. ਐਫ.

0
CISF

ਨੰਗਲ, 13 ਅਗਸਤ 2025 : ਪੰਜਾਬ ਦੇ ਵਿਚ ਬਣੇ ਨੰਗਲ-ਭਾਖੜਾ ਡੈਮ (Nangal-Bhakhra Dam) ਦੀ ਸੁਰੱਖਿਆ ਪੰਜਾਬ ਪੁਲਸ ਦੀ ਥਾਂ ਕੇਂਦਰੀ ਸੁਰੱਖਿਆ ਬਲਾਂ ਸੀ. ਆਈ. ਐਸ. ਐਫ. ਵਲੋਂ ਕੀਤੇ ਜਾਣ ਦੀਆਂ ਕਿਆਸਰਾਈਆਂ ਦੇ ਚਲਦਿਆਂ ਹੋ ਸਕਦਾ ਹੈ ਕਿ 1 ਸਤੰਬਰ ਤੋਂ ਭਾਖੜਾ ਡੈਮ ਦੀ ਸੁਰੱਖਿਆ ਦੀ ਜਿੰਮੇਵਾਰੀ (Responsibility for security) ਲੈ ਲਵੇ ।

ਸੀ. ਆਈ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਨੇ ਨੰਗਲ ਤੇ ਭਾਖੜਾ ਡੈਮ ਦਾ ਕੀਤਾ ਸੀ ਵਿਸ਼ੇਸ਼ ਦੌਰਾ

ਪੰਜਾਬ ਸਰਕਾਰ ਜਿਸ ਨੇ ਸੀ. ਆਈ. ਐੱਸ. ਐੱਫ. (C. I. S. F.) ਨੂੰ ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਲਈ ਤਾਇਨਾਤ ਕਰਨ ’ਤੇ ਖਰਚੇ ਵਜੋਂ ਆਪਣੇ ਹਿੱਸੇ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਦਾ ਦੌਰਾ ਸੀ. ਆਈ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਵਲੋਂ ਕੀਤਾ ਗਿਆ ਸੀ।ਇਥੇ ਹੀ ਬਸ ਨਹੀਂ ਦੂਜੇ ਪਾਸੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐਮ. ਬੀ.) ਨੇ ਇਹ ਰਕਮ ਅਦਾ ਕਰ ਦਿੱਤੀ ਸੀ, ਜਿਸ ਨਾਲ ਕੇਂਦਰੀ ਰਿਜ਼ਰਵ ਫੋਰਸ ਨੂੰ ਭਾਖੜਾ ਤੇ ਨੰਗਲ ਡੈਮ ਦੀ ਸੁਰੱਖਿਆ ਜਿੰਮੇਵਾਰੀ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ ।

Read More : ਭਾਖੜਾ ਡੈਮ ਦੀ ਸੁਰੱਖਿਆ CISF ਨੂੰ ਸੌਂਪੀ, 296 ਜਵਾਨ ਕੀਤੇ ਜਾਣਗੇ ਤਾਇਨਾਤ

ਸੜਕੀ ਹਾਦਸੇ ਵਿਚ ਭਾਰਤੀ ਵਿਦਿਆਰਥਣ ਦੀ ਹੋਈ ਮੌ.ਤ

0
Accident

ਅਮਰੀਕਾ, 13 ਅਗਸਤ 2025 : ਭਾਰਤ ਦੇਸ਼ ਦੇ ਸੂਬੇ ਹੈਦਰਾਬਾਦ (Hyderabad) ਦੀ ਵਸਨੀਕ 23 ਸਾਲਾ ਵਿਦਿਆਰਥਣ ਸੀਰਜਾ ਵ਼ਰਮਾ (Seerja Verma) ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ (Road accidents) ਵਿੱਚ ਮੌਤ ਹੋ ਗਈ ਹੈ ।ਵਿਦਿਆਰਥਣ ਜਿਸਦੀ ਪਛਾਣ ਸ਼ੀਰਜਾ ਵਰਮਾ ਵਜੋਂ ਹੋਈ ਹੈ ਹੈਦਰਾਬਾਦ ਨਾਲ ਸਬੰਧਤ ਸੀ ।

ਸੀਰਜਾ ਗਈ ਸੀ ਹਾਲ ਹੀ ਵਿੱਚ ਉੱਚ ਸਿੱਖਿਆ ਲਈ ਅਮਰੀਕਾ

ਪ੍ਰਾਪਤ ਜਾਣਕਾਰੀ ਅਨੁਸਾਰ ਸੀਰਜਾ ਜੋ ਕਿ ਹਾਲ ਹੀ ਵਿੱਚ ਉੱਚ ਸਿੱਖਿਆ ਲਈ ਅਮਰੀਕਾ (America) ਗਈ ਸੀ ਸਿ਼ਕਾਗੋ ਵਿੱਚ ਰਹਿੰਦੀ ਸੀ ਪਰ ਸੋਮਵਾਰ ਰਾਤ ਨੂੰ ਜਦੋਂ ਉਹ ਆਪਣੇ ਅਪਾਰਟਮੈਂਟ ਤੋਂ ਰਾਤ ਦੇ ਖਾਣੇ ਲਈ ਨੇੜਲੇ ਰੈਸਟੋਰੈਂਟ ਜਾ ਰਹੀ ਸੀ ਤਾਂ ਇਸ ਦੌਰਾਨ ਇੱਕ ਟਰੱਕ (Truck) ਨੇ ਸ਼੍ਰੀਜਾ ਨੂੰ ਜ਼ੋਰਦਾਰ ਟੱਕਰ (Collision) ਮਾਰ ਦਿੱਤੀ, ਜਿਸ ਕਾਰਨ ਉਹ ਕਾਫੀ ਜ਼ਖ਼ਮੀ ਹੋ ਗਈ, ਜਿਸ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ।

Read More : ਪੰਜਾਬੀ ਕੁੜੀ ਦੀ ਹੋਈ ਕੈਨੇਡਾ ਵਿਚ ਸੜਕ ਹਾਦਸੇ ਵਿਚ ਮੌਤ

ਮੱਥਾ ਟੇਕ ਕੇ ਵਾਪਸ ਆ ਰਹੇ 10 ਸ਼ਰਧਾਲੂਆਂ ਮੌਤ ਤੇ 9 ਜਣੇ ਜ਼ਖ਼ਮੀ

0
Accident

ਰਾਜਸਥਾਨ, 12 ਅਗਸਤ 2025 : ਰਾਜਸਥਾਨ ਦੇ ਦੌਸਾ (Dausa of Rajasthan)  ਵਿੱਚ ਇੱਕ ਭਿਆਨਕ ਸੜਕ ਹਾਦਸਾ ਜੋ ਕਿ ਬਾਪੀ ਨੇੜੇ ਇੱਕ ਪਿਕਅੱਪ ਅਤੇ ਟਰੱਕ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਹੈ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 9 ਲੋਕ ਜ਼ਖ਼ਮੀ ਹੋ ਗਏ ਹਨ । ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ ।

ਕੀ ਦੱਸਿਆ ਐਸ. ਪੀ. ਸਾਗਰ ਰਾਣਾ ਨੇ

ਹਾਦਸੇ ਬਾਰੇ ਐਸ. ਪੀ. ਸਾਗਰ ਰਾਣਾ (S. P. Sagar Rana) ਨੇ ਦੱਸਿਆ ਕਿ ਖਾਟੂ ਸਿ਼ਆਮ ਮੰਦਰ (Khatu Siam Temple) ਤੋਂ ਆ ਰਹੇ ਸ਼ਰਧਾਲੂਆਂ ਦੇ ਹਾਦਸੇ ਬਾਰੇ ਜਾਣਕਾਰੀ ਮਿਲੀ ਸੀ । ਹੁਣ ਤੱਕ 10 ਲੋਕਾਂ ਦੀ ਮੌਤ ਦੀ ਖ਼ਬਰ ਹੈ । ਲਗਭਗ 7-8 ਲੋਕਾਂ ਨੂੰ ਜੈਪੁਰ ਦੇ ਐਸ. ਐਮ. ਐਸ. ਹਸਪਤਾਲ ਰੈਫ਼ਰ ਕੀਤਾ ਗਿਆ ਹੈ । ਇਹ ਹਾਦਸਾ ਇੱਕ ਪਿਕਅੱਪ ਅਤੇ ਟ੍ਰੇਲਰ (Pickup and trailer) ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ । ਉਕਤ ਹਾਦਸੇ ਵਿਚ 3 ਦਾ ਜਿ਼ਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।

Read More : ਕਪੂਰਥਲਾ ਵਿੱਚ ਦੋ ਗੱਡੀਆਂ ਦੀ ਟੱਕਰ, 3 ਦੀ ਮੌਤ: 14 ਜ਼ਖਮੀ

ਐਸ. ਏ. ਡੀ. ਕਰਵਾਏਗਾ ਦਲ ਦਾ ਨਾਮ ਵਰਤਣ ਤੇ ਫੌਜਦਾਰੀ ਕਾਰਵਾਈ

0
Shiromani Akali Dal

ਚੰਡੀਗੜ੍ਹ, 13 ਅਗਸਤ 2025 : ਚੁੱਲ੍ਹਾ ਦਲ (Chula Dal) ਦੇ ਆਗੂਆਂ ਵਲੋਂ ਸ਼ੋ੍ਰਮਣੀ ਅਕਾਲੀ ਦਲ ਦਾ ਨਾਮ ਵਰਤਣ ਤੇ ਉਨ੍ਹਾਂ ਖਿਲਾਫ਼ ਫੌਜਦਾਰੀ ਕਾਰਵਾਈ ਕਰਵਾਉਣ ਦਾ ਐਲਾਨ ਸ਼ੋ੍ਰਮਣੀ ਅਕਾਲੀ ਦਲ ਨੇ ਕਰਦਿਆਂ ਕਿਹਾ ਕਿ ਜਿਹੜੇ ਵੱਖਰਾ ਚੁੱਲ੍ਹਾ ਦਲ ਬਣਿਆਂ ਹੈ ਉਹ ਕੇਂਦਰੀ ਏਜੰਸੀਆਂ ਦੀ ਸ਼ਹਿ ਤੇ ਬਣਿਆਂ ਹੈ ।

ਸ਼ੋ੍ਰਮਣੀ ਅਕਾਲੀ ਦਲ ਹੈ ਰਜਿਸਟਰਡ ਤੇ ਮਾਨਤਾ ਪ੍ਰਾਪਤ ਪਾਰਟੀ

ਸ਼੍ਰੋਮਣੀ ਅਕਾਲੀ ਦਲ ਦੇ 1996 ਦੇ ਨੋਟੀਫਿਕੇਸ਼ਨ ਮੁਤਾਬਕ ਚੋਣ ਕਮਿਸ਼ਨ (Election Commission) ਕੋਲ ਇਕ ਰਜਿਸਟਰਡ ਤੇ ਮਾਨਤਾ ਪ੍ਰਾਪਤ ਪਾਰਟੀ ਹੋਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਕਿਹਾ ਕਿ ਪਾਰਟੀ ਨੇ ਪੰਜਾਬ ਦੀ 65 ਹਜ਼ਾਰ ਏਕੜ ਉਪਜਾਊ ਜ਼ਮੀਨ ਕੌਡੀਆਂ ਦੇ ਭਾਅ ਐਕਵਾਇਰ ਕਰਨ ਦੀ ਅਰਵਿੰਦ ਕੇਜਰੀਵਾਲ ਦੀ ਸਾਜਿਸ਼ ਨੂੰ ਮਾਤ ਪਾਉਣ ਲਈ ਅਕਾਲੀ ਦਲ ਦੇ ਜ਼ਮੀਨੀ ਪੱਧਰ ਦੇ ਸੰਘਰਸ਼ ਲਈ ਡਟਵਾਂ ਸਮਰਥਨ ਦੇਣ ਵਾਸਤੇ ਇਕਜੁੱਟ ਹੋਣ ’ਤੇ ਸਮੁੱਚੀਆਂ ਦਾ ਧੰਨਵਾਦ ਵੀ ਕੀਤਾ ।

ਪਾਰਟੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਆਪ ਸਰਕਾਰ ਦੇ ਖਿਲਾਫ ਡੱਟਣ ਤੋਂ ਪਾਸੇ ਨਹੀਂ ਹਟੇਗੀ

ਪਾਰਟੀ ਨੇ ਅਕਾਲੀ ਦਲ ਦੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਮੋਹਰੀ ਹੋ ਕੇ ਇਹ ਲੜਾਈ ਲੜੀ ਅਤੇ ਆਪ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਮਜਬੂਰ ਕੀਤਾ। ਪਾਰਟੀ ਨੇ ਇਹ ਵੀ ਐਲਾਨ ਕੀਤਾ ਕਿ ਉਹ 31 ਅਗਸਤ ਨੂੰ ਸੁਖਬੀਰ ਸਿੰਘ ਬਾਦਲ (Sukhbir Singh Badal)  ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ੁਕਰਾਨਾ ਸਮਾਗਮ ਕਰੇਗੀ ਤੇ ਪਾਰਟੀ ਨੇ ਆਪ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪਾਰਟੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਆਪ ਸਰਕਾਰ ਦੇ ਖਿਲਾਫ ਡੱਟਣ ਤੋਂ ਪਾਸੇ ਨਹੀਂ ਹਟੇਗੀ ।

Read More : ਸੁਖਬੀਰ ਬਾਦਲ ਪੰਜ ਪਿਆਰਿਆਂ ਵੱਲੋਂ ਤਨਖਾਹੀਆ ਕਰਾਰ

ਅੱਠ ਸਾਲਾਂ ਮੰਦਬੁੱਧੀ ਬੱਚੇ ਦੀ ਕੁੱਟਮਾਰ ਕਰਨ ਤੇ ਕੇਸ ਦਰਜ

0
Surrounded and beaten

ਪਾਤੜਾਂ, 13 ਅਗਸਤ 2025 : ਥਾਣਾ ਪਾਤੜਾਂ (Police Station Patran) ਪੁਲਸ ਨੇ ਇਕ 8 ਸਾਲਾਂ ਮੰਦਬੁੱਧੀ ਬੱਚੇ ਦੀ ਘੇਰ ਕੇ ਕੁੱਟਮਾਰ ਕਰਨ ਤੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 126 (2), 115 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਰਮਵੀਰ ਸਿੰਘ ਪੁੱਤਰ ਸੰਤ ਰਾਮ ਵਾਸੀ ਪਿੰਡ ਅਰਨੋ ਥਾਣਾ ਪਾਤੜਾਂ ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਬਲਜੀਤ ਸਿੰਘ ਪੁੱਤਰ ਸਮਿੰਦਰ ਸਿੰਘ ਵਾਸੀ ਪਿੰਡ ਅਰਨੋ ਥਾਣਾ ਪਾਤੜਾਂ ਨੇ ਦੱਸਿਆ ਕਿ ਉਸਦਾ ਲੜਕਾ ਗੁਰਤਾਜ ਸਿੰਘ (Gurtaj Singh) ਜੋ 8 ਸਾਲਾਂ ਦਾ ਹੈ ਮੰਦਬੁੱਧੀ (Stupid) ਹੈ ਦੀ 8 ਅਗਸਤ ਨੂੰ ਸ਼ਾਮ ਦੇ ਸਮੇਂ ਉਪਰੋਕਤ ਵਿਅਕਤੀ ਨੇ ਘੇਰ ਕੇ ਕੁੱਟਮਾਰ (Surrounded and beaten) ਕੀਤੀ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : 6 ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ

ਨਾਗਰਿਕਤਾ ਕਾਨੂੰਨ ਤੈਅ ਕਰਦਾ ਹੈ ਕਿ ਭਾਰਤ ਦਾ ਨਾਗਰਿਕ ਕੌਣ ਹੋ ਸਕਦੈ

0
The Citizenship Act determines

ਮੁੰਬਈ, 13 ਅਗਸਤ 2025 : ਭਾਰਤ ਦੇਸ਼ (India country) ਅੰਦਰ ਬਿਨਾਂ ਜਾਇਜ਼ ਪਾਸਪੋੋਰਟ ਜਾਂ ਯਾਤਰਾ ਕਾਗਜ਼ਾਤਾਂ ਦੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਏ ਬੰਗਲਾਦੇਸ਼ੀ ਬਾਬੂ ਅਬਦੁਲ ਰੌਫ ਸਰਦਾਰ ਨੂੰ ਜ਼ਮਾਨਤ ਦੇਣ ਤੋ਼ ਇਨਕਾਰ ਕਰਦਿਆਂ ਬੰਬਈ ਹਾਈਕੋਰਟ (Bombay High Court) ਨੇ ਕਿਹਾ ਕਿ ਨਾਗਰਿਕਤਾ ਕਾਨੂੰਨ (Citizenship Law) ਦੀਆਂ ਧਾਰਾਵਾਂ ਇਹ ਨਿਰਧਾਰਤ ਕਰਦੀਆਂ ਹਨ ਕਿ ਭਾਰਤ ਦਾ ਨਾਗਰਿਕ ਕੌਣ ਹੋ ਸਕਦਾ ਹੈ ਅਤੇ ਨਾਗਰਿਕਤਾ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ ।

ਆਧਾਰ ਕਾਰਡ, ਪੈਨ ਕਾਰਡ ਅਤੇ ਵੋਟਰ ਆਈ. ਡੀ. ਵਰਗੇ ਦਸਤਾਵੇਜ਼ ਸਿਰਫ ਪਛਾਣ ਜਾਂ ਸੇਵਾਵਾਂ ਲੈਣ ਲਈ ਹਨ

ਜਸਟਿਸ ਅਮਿਤ ਬੋਰਕਰ ਦੀ ਬੈਂਚ (Bench of Justice Amit Borkar) ਨੇ ਕਿਹਾ ਕਿ ਆਧਾਰ ਕਾਰਡ, ਪੈਨ ਕਾਰਡ ਅਤੇ ਵੋਟਰ ਆਈ. ਡੀ. ਵਰਗੇ ਦਸਤਾਵੇਜ਼ ਸਿਰਫ ਪਛਾਣ ਜਾਂ ਸੇਵਾਵਾਂ ਲੈਣ ਲਈ ਹਨ । ਦੱਸਣਯੋਗ ਹੈ ਕਿ ਉਪਰੋਕਤ ਵਿਅਕਤੀ ਉਤੇ ਜਾਅਲੀ ਅਤੇ ਜਾਅਲੀ ਦਸਤਾਵੇਜ਼ਾਂ ਨਾਲ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਭਾਰਤ ਵਿਚ ਰਹਿਣ ਦਾ ਦੋਸ਼ ਹੈ ।

1955 ਵਿਚ ਸੰਸਦ ਨੇ ਪਾਸ ਕੀਤਾ ਸੀ ਨਾਗਰਿਕਤਾ ਕਾਨੂੰਨ

ਜਸਟਿਸ ਬੋਰਕਰ ਨੇ ਕਿਹਾ ਕਿ 1955 ਵਿਚ ਸੰਸਦ ਨੇ ਨਾਗਰਿਕਤਾ ਕਾਨੂੰਨ ਪਾਸ ਕੀਤਾ ਜਿਸ ਨੇ ਨਾਗਰਿਕਤਾ ਹਾਸਲ ਕਰਨ ਲਈ ਇਕ ਸਥਾਈ ਅਤੇ ਸੰਪੂਰਨ ਪ੍ਰਣਾਲੀ ਬਣਾਈ । ਉਨ੍ਹਾਂ ਕਿਹਾ ਕਿ ਮੇਰੀ ਰਾਏ ’ਚ 1955 ਦਾ ਨਾਗਰਿਕਤਾ ਕਾਨੂੰਨ (Citizenship Act of 1955) ਅੱਜ ਭਾਰਤ ’ਚ ਨਾਗਰਿਕਤਾ ਬਾਰੇ ਸਵਾਲਾਂ ਦਾ ਫੈਸਲਾ ਕਰਨ ਲਈ ਮੁੱਖ ਅਤੇ ਨਿਯੰਤਰਣ ਕਾਨੂੰਨ ਹੈ।ਇਹ ਉਹ ਕਾਨੂੰਨ ਹੈ ਜੋ ਇਹ ਨਿਰਧਾਰਤ ਕਰਦਾ ਹੈ ਕਿ ਕੌਣ ਨਾਗਰਿਕ ਹੋ ਸਕਦਾ ਹੈ, ਨਾਗਰਿਕਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਕਿਹੜੀਆਂ ਸਥਿਤੀਆਂ ਵਿਚ ਇਹ ਗੁਆ ਦਿਤੀ ਜਾ ਸਕਦੀ ਹੈ ।

Read More : ਬੰਬੇ ਹਾਈਕੋਰਟ ਦੇ ਫ਼ੈਸਲੇ ਤੇ ਸੁਪਰੀਮ ਕੋਰਟ ਨੇ ਲਗਾਈ ਰੋਕ

ਨਿਸਾਨ ਮੈਗਨਾਈਟ ਲਈ ਲਾਂਚ ਕੀਤਾ 10 ਸਾਲਾਂ ਦਾ ਐਕਸਟੈਂਡਡ ਵਾਰੰਟੀ ਪਲਾਨ

0
New Nissan Magnite

ਪਟਿਆਲਾ, 13 ਅਗਸਤ 2025 : ਨਿਸਾਨ ਮੋਟਰ ਇੰਡੀਆ (Nissan Motor India) ਨੇ ਅੱਜ ਨਈ ਨਿਸਾਨ ਮੈਗਨਾਈਟ ਲਈ ਆਪਣੀ ਕਿਸਮ ਦਾ ਪਹਿਲਾ 10 ਸਾਲਾਂ ਦਾ ਵਿਸ਼ਤਾਰਤ ਵਾਰੰਟੀ ਯੋਜਨਾ ਲਾਂਚ ਕੀਤਾ ।

ਨਿਸਾਨ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੌਰਭ ਵਤਸ (Managing Director Saurabh Vats) ਨੇ ਕਿਹਾ ਭਾਰਤ ਵਿੱਚ ਬੀ-ਐਸ. ਯੂ. ਵੀ. ਸੇਗਮੈਂਟ ਵਿੱਚ ਲਾਂਚ (B-S. Launched in the U. V. segment) ਕੀਤਾ ਗਿਆ ਆਪਣੀ ਕਿਸਮ ਦਾ ਪਹਿਲਾ 10 ਸਾਲਾਂ ਦਾ ਐਕਸਟੈਂਡਡ ਵਾਰੰਟੀ ਯੋਜਨਾ, ਗ੍ਰਾਹਕ ਸੇਗਮੈਂਟ ਵਿੱਚ ਪਹਿਲੀ ਵਾਰੀ 3+7 ਸਾਲਾਂ ਦੇ ਵਾਰੰਟੀ ਯੋਜਨਾ ਸਮੇਤ ਕਈ ਤਰ੍ਹਾਂ ਦੇ ਐਕਸਟੈਂਡਡ ਵਾਰੰਟੀ ਯੋਜਨਾ ਵਿੱਚੋਂ ਆਪਣੇ ਲਈ ਸ੍ਰੇਸ਼ਠ ਯੋਜਨਾ ਚੁਣ ਸਕਣਗੇ ।

ਐਕਸਟੈਂਡਿਡ ਵਾਰੰਟੀ ਯੋਜਨਾ (Extended Warranty Plan) ਨਾਲ 10 ਸਾਲ ਤਕ ਡ੍ਰਾਈਵਿੰਗ ਦੇ ਵਿਸ਼ਵਾਸ ਅਤੇ ਸੁਰੱਖਿਆ ਪ੍ਰਾਪਤ ਹੋ ਸਕੇਗੀ, ਇਸ ਵਿੱਚ 10 ਸਾਲ/2 ਲੱਖ ਕਿਲੋਮੀਟਰ ਦੀ ਯੋਜਨਾ ਸਿਰਫ 22 ਪੈਸੇ ਪ੍ਰਤੀ ਕਿਲੋਮੀਟਰ ਜਾਂ 12 ਰੁਪਏ ਪ੍ਰਤੀ ਦਿਨ ਦੇ ਖਰਚੇ ‘ਤੇ ਉਪਲਬਧ ਹੋਵੇਗੀ ।

7 ਸਾਲ ਤੱਕ ਕਮਪ੍ਰਿਹੈਂਸਿਵ ਪ੍ਰੋਟੈਕਸ਼ਨ ਅਤੇ 8ਵੀਂ, 9ਵੀਂ ਅਤੇ 10ਵੀਂ ਸਾਲ ਵਿੱਚ ਇੰਜਣ ਅਤੇ ਟਰਾਂਸਮਿਸ਼ਨ ਕਵਰੇਜ ਮਿਲੇਗੀ । 10 ਸਾਲ ਦਾ ਐਕਸਟੈਂਡਡ ਵਾਰੰਟੀ ਪਲਾਨ ਸਿਰਫ 3 ਸਾਲ ਦੇ ਸਟੈਂਡਰਡ ਵਾਰੰਟੀ ਪਲਾਨ ਵਾਲੇ ਵਾਹਨ ਨਾਲ ਮਿਲੇਗਾ, ਜਿਸਦੀ ਸ਼ੁਰੂਆਤ ਅਕਤੂਬਰ, 2024 ਵਿੱਚ ਲਾਂਚ ਕੀਤੀ ਗਈ ਨਵੀਂ ਨਿਸਾਨ ਮੈਗਨਾਈਟ ਨਾਲ ਹੋਈ ਸੀ ।

ਗਾਹਕਾਂ ਦੀ ਲੋੜ ਅਤੇ ਤਰਜੀਹਾਂ ਦੇ ਆਧਾਰ ‘ਤੇ ਜ਼ਿਆਦਾ ਫਲੈਕਸਿਬਿਲਟੀ (More flexibility) ਦੇ ਰਹੇ ਹੋਏ, ਐਕਸਟੈਂਡਿਡ ਵਾਰੰਟੀ ਯੋਜਨਾ ਵਿੱਚ 3+4, 3+3, 3+2 ਅਤੇ 3+1 ਸਾਲ ਦੇ ਵਿਕਲਪ ਵੀ ਦਿੱਤੇ ਗਏ ਹਨ । ਇਹ ਯੋਜਨਾ ਸਿਰਫ ਨਵੀਂ ਨਿਸ਼ਾਨ ਮੈਗਨਾਈਟ ਲਈ ਉਪਲਬਧ ਹੈ, ਜੋ ਏ. ਓ. ਪੀ. (ਏਡਲਟ ਆਕਿਊਪੈਂਟ ਸੁਰੱਖਿਆ) ਵਿੱਚ ਪੁਰਾਣੀ 5-ਸਟਾਰ ਰੇਟਿੰਗ ਨਾਲ ਓਵਰਆਲ ਪੈਸੇਂਜਰ ਸੁਰੱਖਿਆ ਦੇ ਮਾਮਲੇ ਵਿੱਚ ਜੀ. ਐਨ. ਸੀ. ਏ. ਪੀ. 5-ਸਟਾਰ ਰੇਟਿੰਗ ਨਾਲ ਭਾਰਤ ਦੀ ਸਭ ਤੋਂ ਸੁਰੱਖਿਅਤ ਬੀ-ਐਸ. ਯੂ. ਵੀ. ਵਿੱਚ ਸ਼ਮਾਰ ਹੋ ਗਈ ਹੈ ।

ਨਵੇਂ ਵਹਾਨ ਦੀ ਖਰੀਦ ਨਾਲ ਨਿਸਾਨ ਫਾਇਨੈਂਸ ਰਾਹੀਂ ਐਕਸਟੈਂਡਡ ਵਾਰੰਟੀ ਨੂੰ ਸੌਖੀ ਨਾਲ ਖਰੀਦਿਆ ਜਾ ਸਕੇਗਾ, ਜਿਸ ਨਾਲ ਗਾਹਕਾਂ ਨੂੰ ਸੁਗਮ ਅਤੇ ਸੁਵਿਧਾਜਨਕ ਮਾਲਕੀ ਦੇ ਤਜ਼ੁਰਬੇ ਦਾ ਲਾਭ ਮਿਲੇਗਾ ।

Read More : ਪਟਿਆਲਾ ਚੈਂਬਰ ਆਫ ਇੰਡਸਟ੍ਰੀਜ਼ ਵਲੋਂ ਜੀ. ਐਸ. ਟੀ. ਤੇ ਵਪਾਰਕ ਮੁੱਦਿਆਂ ’ਤੇ ਮੀਟਿੰਗ

ਕਰੋੜਾਂ ਭਾਰਤੀ ਗਰੀਬੀ ਰੇਖਾ ਤੋਂ ਹੇਠ ਨਰਕਮਈ ਜੀਵਨ ਬਤੀਤ ਕਰਨ ਲਈ ਮਜਬੂਰ

0

ਪਟਿਆਲਾ, 13 ਅਗਸਤ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ (Former President of Shiromani Gurdwara Parbandhak Committee) ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸਮੁੱਚੇ ਦੇਸ ਨਿਵਾਸੀਆਂ ਨੂੰ 15 ਅਗਸਤ ਦੌਰਾਨ 79ਵੇ ਅਜ਼ਾਦੀ ਦਿਵਸ ਮਨਾਉਣ ਦੀ ਸਮੂਹ ਦੇਸ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਨ੍ਹਾਂ ਸਿੰਘਾਂ-ਸਿੰਘਣੀਆਂ ਅਤੇ ਭਾਰਤ ਵਾਸੀਆਂ ਨੇ ਮਹਾਨ ਕੁਰਬਾਨੀਆਂ-ਸ਼ਹੀਦੀਆਂ ਦਿਤੀਆਂ, ਅਣਗਿਣਤ ਅਸਹਿ ਅਤੇ ਅਕਹਿ ਤਸੀਹੇ ਅਤੇ ਕਠਿਨਾਈਆਂ ਆਪਣੇ ਪਿੰਡੇ ਉਤੇ ਝਲੀਆਂ, ਉਨ੍ਹਾਂ ਨੂੰ ਸੀਸ ਨਿਵਾਕੇ ਹਾਰਦਿਕ ਸਿਜਦਾ ਅਤੇ ਸਤਿਕਾਰ ਭੇਂਟ ਕਰਦਾ ਹਾਂ ।

ਅਮੀਰ ਹੋਰ ਅਮੀਰ ਹੋ ਗਿਆ ਅਤੇ ਗਰੀਬ ਹੋਰ ਵੀ ਗਰੀਬ ਹੋ ਗਿਆ

ਪ੍ਰੋਫੈਸਰ ਬਡੂੰਗਰ (Professor Badungar) ਨੇ ਕਿਹਾ ਐਨੇ ਲੰਮੇ ਸਮੇਂ ਵਿਚ ਅਨੇਕਾਂ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ, ਭਾਵੇਂ ਦੇਸ ਦੇ ਉਥਾਨ ਲਈ ਬਹੁਤ ਸਕੀਮਾਂ ਵੀ ਉਲੀਕੀਆਂ ਗਈਆਂ ਅਤੇ ਦਮਗਜੇ ਵੀ ਮਾਰੇ ਜਾਂਦੇ ਰਹੇ ਤੇ ਨਿਸਚੇ ਹੀ ਕਈ ਖੇਤਰਾਂ ਵਿਚ ਤਰੱਕੀ ਹੋਈ ਹੈ ਪਰੰਤੂ ਦੇਸ ਅੰਦਰ ਨੀਤੀਆਂ ਘੜੀਆਂ ਅਤੇ ਲਾਗੂ ਕੀਤੀਆਂ ਗਈਆਂ, ਨੀਤੀਆਂ ਅਤੇ ਪ੍ਰੋਗਰਾਮ ਵੀ ਕੀਤੇ ਗਏ ਅਤੇ ਅੱਜ ਵੀ ਜਾਰੀ ਹਨ ਪਰੰਤੂ ਇਸ ਦੌਰਾਨ ਅਮੀਰ ਹੋਰ ਅਮੀਰ ਹੋ ਗਿਆ ਅਤੇ ਗਰੀਬ ਹੋਰ ਵੀ ਗਰੀਬ ਹੋ ਗਿਆ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਕਹਿਣ ਅਨੁਸਾਰ ਅਜੇ ਵੀ 80 ਕਰੋੜ ਤੋਂ ਵੱਧ ਭਾਰਤੀ ਲੋਕ ਗਰੀਬੀ ਰੇਖਾ ਤੋਂ ਹੇਠ ਰਹਿੰਦਿਆਂ ਹੋਇਆਂ ਆਪਣਾ ਨਰਕਮਈ ਜੀਵਨ ਬਤੀਤ ਕਰ ਰਹੇ ਹਨ ।

ਦੇਸ਼ ਅੰਦਰ ਵਧੀ ਹੈ ਮੰਗਤਿਆਂ ਦੀ ਬੇਸ਼ੁਮਾਰ ਗਿਣਤੀ

ਮੰਗਤਿਆਂ ਦੀ ਗਿਣਤੀ ਬੇਸੁਮਾਰ ਵਧੀ ਹੈ, ਇਸ ਲਈ ਭਾਰਤ ਨੂੰ ਅਸਲ ਅਜ਼ਾਦੀ ਦਾ ਸਹੀ ਨਿਘ ਉਦੋਂ ਹੀ ਮਾਣਨ ਨੂੰ ਮਿਲੇਗਾ ਜਦੋਂ ਬਿਲਕੁਲ ਹੇਠਲੇ ਪੱਧਰ ਉਤੇ ਵਿਚਾਰ ਹਰ ਭਾਰਤੀ ਨੂੰ ਕੁਲੀ, ਜੁਲੀ, ਗੁਲੀ ਪ੍ਰਾਪਤ ਹੋਵੇਗੀ, ਉਨ੍ਹਾਂ ਮੌਜੂਦਾ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮ ਦਾ ਪੁਨਰ ਮੁਲਅੰਕਣ ਕਰਨ ਅਤੇ ਦੇਸ ਵਿਚੋਂ ਗਰੀਬੀ, ਬੇਰੁਜਗਾਰੀ ਦੀ ਬਿਮਾਰੀ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਸੁੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਕੇ ਦਿਲੀ ਸ਼ਰਧਾਂਜਲੀ ਭੇਟ ਕਰੀਏ ।

Read More : ਪ੍ਰਧਾਨ ਮੰਤਰੀ ਐਮ. ਐਸ. ਪੀ. ਦੀ ਕਨੂੰਨੀ ਗਰੰਟੀ ਲਾਗੂ ਕਰਨ : ਪ੍ਰੋ. ਬਡੂੰਗਰ

ਭਾਸ਼ਾ ਵਿਭਾਗ ਦੀ ਪੰਜਾਬੀ ਪ੍ਰਬੋਧ ਪ੍ਰੀਖਿਆ 14 ਸਤੰਬਰ ਨੂੰ 

0
Punjabi Proficiency Exam
ਪਟਿਆਲਾ 12 ਅਗਸਤ 2025 : ਪੰਜਾਬ ਸਰਕਾਰ (Punjab Government) ਵੱਲੋਂ ਭਰੀਆਂ ਜਾਣ ਵਾਲੀਆਂ ਗਰੁੱਪ ਸੀ ਅਤੇ ਇਸ ਤੋਂ ਉੱਪਰ ਦੀਆਂ ਅਸਾਮੀਆਂ ਲਈ ਨਿਰਧਾਰਤ ਯੋਗਤਾਵਾਂ ਵਿੱਚੋਂ ਇਕ ਯੋਗਤਾ ਉਮੀਦਵਾਰਾਂ ਲਈ ਮੈਟ੍ਰਿਕ ਪੱਧਰ ਦੀ ਪੰਜਾਬੀ ਦਾ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ ।
ਜਿਨ੍ਹਾਂ ਉਮੀਦਵਾਰਾਂ ਪਾਸ ਮੈਟ੍ਰਿਕ ਪੱਧਰ ਦੀ ਪੰਜਾਬੀ ਭਾਸ਼ਾ ਦੀ ਯੋਗਤਾ ਨਹੀਂ ਹੈ, ਭਾਸ਼ਾ ਵਿਭਾਗ ਪੰਜਾਬ ਵੱਲੋਂ ਅਜਿਹੇ ਉਮੀਦਵਾਰਾਂ ਦੀ ਪੰਜਾਬੀ ਪ੍ਰਬੋਧ ਪ੍ਰੀਖਿਆ 14 ਸਤੰਬਰ (ਦਿਨ ਐਤਵਾਰ) (September 14 (Sunday) ਨੂੰ ਲਈ ਜਾਵੇਗੀ । ਦਫ਼ਤਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ (Office of the Director, Language Department, Punjab) ਵੱਲੋਂ ਜਾਰੀ ਸੂਚਨਾ ਮੁਤਾਬਕ ਉਕਤ ਪ੍ਰੀਖਿਆ ਲਈ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 05 ਸਤੰਬਰ, 2025 ਹੋਵੇਗੀ। ਪਹਿਲਾਂ ਦੀ ਤਰ੍ਹਾਂ ਇਹ ਪ੍ਰੀਖਿਆ ਵਿਭਾਗ ਦੇ ਮੁੱਖ ਦਫਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਹੋਵੇਗੀ ।
ਇਸ ਪ੍ਰੀਖਿਆ ਲਈ ਫੀਸ 2000/- ਰੁਪਏ ਹੋਵੇਗੀ ਜੋ ਕਿ ਨਕਦ ਵਸੂਲ ਕੀਤੀ ਜਾਵੇਗੀ । ਫਾਰਮ ਜਮ੍ਹਾਂ ਕਰਵਾਉਣ ਵਾਲੇ ਉਮੀਦਵਾਰ ਆਪਣੇ ਨਾਲ ਦਸਵੀਂ, ਬਾਰ੍ਹਵੀਂ ਅਤੇ ਗ੍ਰੈਜੁਏਸ਼ਨ ਦੇ ਅਸਲ ਸਰਟੀਫਿਕੇਟ, ਅਤੇ ਇਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ, ਇਕ 30×25 ਸੈ.ਮੀ. ਸਾਈਜ਼ ਦਾ ਸਵੈ ਪਤੇ ਵਾਲਾ ਲਿਫਾਫਾ ਜਿਸ ਉਤੇ 40 ਰੁਪਏ ਦੀਆਂ ਡਾਕ ਟਿਕਟਾਂ ਲੱਗੀਆਂ ਹੋਣ ਅਤੇ ਪੰਜ ਫੋਟੋਆਂ ਇੱਕੋ ਸਨੈਪ ਦੀਆਂ ਪਾਸਪੋਰਟ ਸਾਈਜ਼ (ਜਿਨ੍ਹਾਂ ਵਿੱਚੋਂ ਦੋ ਫੋਟੋਆਂ ਗਜ਼ਟਿਡ ਅਫਸਰ ਵੱਲੋਂ ਤਸਦੀਕੀਆਂ ਹੋਣ) ਜਿਨ੍ਹਾਂ ਦੀ ਬੈਕ ਗਰਾਊਂਡ ਅਤੇ ਕੱਪੜੇ ਫਿੱਕੇ (ਲਾਈਟ) ਰੰਗ ਦੇ ਹੋਣ, ਨਾਲ ਲਿਆਉਣ । ਪੰਜਾਬੀ ਪ੍ਰਬੋਧ ਪ੍ਰੀਖਿਆ (Punjabi Proficiency Test) ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰ ਦੇ ਫੋਨ ਨੰ. 0175-2214469 ਤੇ ਸੰਪਰਕ ਕੀਤਾ ਜਾ ਸਕਦਾ ਹੈ ।