Home Blog Page 560

ਡੀ. ਸੀ. ਵੱਲੋਂ ਝੋਨੇ ਦੀ ਸੁਚਾਰੂ ਖਰੀਦ ਲਈ ਆੜਤੀਆ ਐਸੋਸੀਏਸ਼ਨ ਨਾਲ ਅਹਿਮ ਬੈਠਕ

0
Aartiya Association

ਪਟਿਆਲਾ, 14 ਅਗਸਤ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪਟਿਆਲਾ ਦੀ ਆੜਤੀਆ ਐਸੋਸੀਏਸ਼ਨ ਦੇ ਵੱਡੀ ਗਿਣਤੀ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਸੱਦਾ ਦਿੱਤਾ ਹੈ ਕਿ ਉਹ ਆਪਣੇ ਨਾਲ ਜੁੜੇ ਕਿਸਾਨ ਵੀਰਾਂ ਨੂੰ ਪ੍ਰੇਰਿਤ ਕਰਨ ਕਿ ਉਹ ਝੋਨੇ ਦੇ ਸੀਜਨ ਦੌਰਾਨ ਮੰਡੀਆਂ ‘ਚ ਸੁੱਕਾ ਝੋਨਾ (Dry rice) ਹੀ ਲਿਆਉਣ ਅਤੇ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਵੀ ਨਾ ਲਗਾਉਣ ।

ਕਿਸਾਨ ਝੋਨੇ ਦੀ ਤੁਰੰਤ ਖਰੀਦ ਲਈ ਸੁੱਕਾ ਝੋਨਾ ਹੀ ਮੰਡੀਆਂ ‘ਚ ਲਿਆਉਣ

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਆੜਤੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਕਿਸਾਨਾਂ ਦੀ ਸਹੂਲਤ ਤੇ ਉਨ੍ਹਾਂ ਦੀ ਫ਼ਸਲ ਦੀ ਸੁਚਾਰੂ ਖਰੀਦ ਹੈ ਇਸ ਲਈ ਸਮੂਹ ਆੜਤੀਏ ਝੋਨੇ ਦੇ ਆਗਾਮੀ ਸੀਜਨ ਦੌਰਾਨ ਜਿਣਸ ਦੀ ਨਿਰਵਿਘਨ ਖਰੀਦ ਲਈ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਆੜਤੀਏ ਕਿਸਾਨਾਂ ਨੂੰ ਪ੍ਰੇਰਤ ਕਰਨ ਕਿ ਉਹ ਵਾਧੂ ਨਮੀ ਵਾਲਾ ਝੋਨਾ ਮੰਡੀਆਂ (Paddy markets) ਵਿੱਚ ਨਾ ਲਿਆਉਣ । ਇਸ ਤੋਂ ਬਿਨ੍ਹਾਂ ਕੋਈ ਵੀ ਕੰਬਾਇਨ ਰਾਤ ਸਮੇਂ ਝੋਨੇ ਦੀ ਕਟਾਈ ਨਹੀਂ ਕਰੇਗੀ ਤੇ ਨਿਰਧਾਰਤ ਸਮੇਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ, ਦੇ ਅੰਦਰ-ਅੰਦਰ ਹੀ ਦਿਨ ਵੇਲੇ ਝੋਨੇ ਦੀ ਕਟਾਈ ਕੀਤੀ ਜਾਵੇ।

ਕਿਸਾਨ ਪਰਾਲੀ ਤੇ ਹੋਰ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ

ਇਸ ਮੌਕੇ ਆੜਤੀਆਂ ਵੱਲੋਂ ਉਠਾਏ ਮਸਲੇ ਸੁਣ ਕੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੇ ਹੱਲ ਲਈ ਭਰੋਸਾ ਦਿੱਤਾ ਅਤੇ ਪਿਛਲੇ ਸੀਜਨ ‘ਚ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਫ਼ਸਲ ਦੀ ਖਰੀਦ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੰਡੀ ਅਫ਼ਸਰ (District Market Officer) ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਮੰਡੀ ‘ਚ ਸਾਫ਼ ਸਫ਼ਾਈ, ਨਮੀ ਚੈਕ ਕਰਨ ਵਾਲੇ ਮੀਟਰਾਂ ਦੀ ਕੈਲੀਬ੍ਰੇਸ਼ਨ, ਬਾਰਦਾਨੇ, ਢੋਆ-ਢੋਆਈ, ਲੇਬਰ, ਕਿਸਾਨਾਂ ਲਈ ਪੀਣ ਵਾਲੇ ਪਾਣੀ ਤੇ ਟੁਆਇਲਟਸ ਸਮੇਤ ਹਰ ਤਰ੍ਹਾਂ ਦੇ ਪ੍ਰਬੰਧ ਝੋਨੇ ਦੀ ਖਰੀਦ ਦੀ ਮਿਤੀ ਦਾ ਐਲਾਨ ਹੋਣ ਤੋਂ ਪਹਿਲਾਂ-ਪਹਿਲਾਂ ਪੂਰੇ ਕਰਨੇ ਯਕੀਨੀ ਬਣਾਏ ਜਾਣ ਤਾਂ ਕਿ ਮੰਡੀਆਂ ‘ਚ ਕੋਈ ਪ੍ਰੇਸ਼ਾਨੀ ਨਾ ਆਵੇ ਤਾਂ ਕਿ ਕਿਸਾਨਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਸਮੇਂ ਸਿਰ ਖਰੀਦਿਆ ਜਾ ਸਕੇ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਜਿਣਸ ਦੀ ਸੁਚਾਰੂ ਤੇ ਤੁਰੰਤ ਖਰੀਦ ਲਈ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ । ਇਸ ਮੌਕੇ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਦੇ ਆੜਤੀਆ ਐਸੋਸੀਏਸ਼ਨਾਂ ਦੇ ਨੁਮਾਇੰਦੇ, ਡੀ. ਐਫ. ਐਸ. ਸੀ, ਜ਼ਿਲ੍ਹਾ ਮੰਡੀ ਅਫ਼ਸਰ ਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਅਤੇ ਹੋਰ ਅਧਿਕਾਰੀ ਮੌਜੂਦ ਸਨ ।

Read More : ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਨਿਰਵਿਘਨ ਤੇ ਸੁਚਾਰੂ ਖਰੀਦ ਲਈ ਅਗੇਤੀ ਬੈਠਕ

ਸੂਬਿਆਂ ਵਿੱਚ ਛਾਪੇਮਾਰੀ ਕਰਕੇ ਡਿਜੀਟਲ ਅਰੈਸਟ ਠੱਗੀ ਮਾਮਲੇ ਵਿੱਚ ਵੱਡੀ ਕਾਰਵਾਈ

0
Cyber Crime

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਗਸਤ2025 : ਡਾਇਰੈਕਟਰ ਜਨਰਲ ਆਫ਼ ਪੁਲਸ ਪੰਜਾਬ ਅਤੇ ਡੀ. ਆਈ. ਜੀ. ਰੂਪਨਗਰ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਾਈਬਰ ਆਧਾਰਿਤ ਵਿੱਤੀ ਅਪਰਾਧਾਂ (Cyber-based financial crimes) ਦੇ ਖ਼ਿਲਾਫ਼ ਲੜਾਈ ਵਿੱਚ ਇੱਕ ਮਹੱਤਵਪੂਰਣ ਸਫਲਤਾ ਹਾਸਲ ਕਰਦਿਆਂ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸਾਈਬਰ ਕ੍ਰਾਈਮ ਪੁਲਸ ਨੇ ਐਸ. ਐਸ. ਪੀ. ਹਰਮਨਦੀਪ ਹਾਂਸ (S. S. P. Harmandeep Hans) ਦੀ ਨਿਗਰਾਨੀ ਅਤੇ ਡੀ. ਐਸ. ਪੀ. ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਤਾਮਿਲਨਾਡੂ, ਕਰਨਾਟਕਾ ਅਤੇ ਗੁਜਰਾਤ ਸਮੇਤ ਕਈ ਰਾਜਾਂ ਵਿੱਚ ਸਾਂਝੇ ਤੌਰ ਤੇ ਛਾਪੇਮਾਰੀਆਂ ਕਰਕੇ “ਡਿਜੀਟਲ ਅਰੈਸਟ” ਠੱਗੀ ਵਿੱਚ ਸ਼ਾਮਲ ਦੋ ਗਿਰੋਹਾਂ ਦੇ 10 ਮੈਂਬਰਾਂ ਦੀ ਪਛਾਣ ਕਰਕੇ, 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ ।

92 ਕਰੋੜ ਦੀ ਰਾਸ਼ਟਰ ਪੱਧਰੀ ਠੱਗੀ ਦਾ ਪਰਦਾਫਾਸ਼

ਐਸ. ਐਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਅੱਜ ਪੱਤਰਕਾਰਾਂ ਨੂੰ ਦਸਿਆ ਕਿ “ਡਿਜੀਟਲ ਅਰੈਸਟ” (“Digital arrest”) ਠੱਗੀ ਇੱਕ ਯੋਜਨਾਬੱਧ ਤਰੀਕੇ ਨਾਲ ਰਚਿਆ ਗਿਆ ਸਾਈਬਰ ਕ੍ਰਾਈਮ ਮਾਡਲ ਹੈ, ਜਿਸ ਵਿੱਚ ਦੋਸ਼ੀ ਟੈਲੀਫ਼ੋਨ ਰਾਹੀਂ ਆਪਣੇ ਆਪ ਨੂੰ ਪੁਲਿਸ, ਸੀ. ਬੀ. ਆਈ. ਜਾਂ ਹੋਰ ਕਾਨੂੰਨੀ ਏਜੰਸੀ ਦੇ ਸੀਨੀਅਰ ਅਧਿਕਾਰੀ ਵਜੋਂ ਪੇਸ਼ ਕਰਦੇ ਹਨ। ਉਹ ਪੀੜਤਾਂ ਨੂੰ ਝੂਠੇ ਅਪਰਾਧਿਕ ਮਾਮਲਿਆਂ ਵਿੱਚ ਫਸਾਉਣ ਦਾ ਡਰ ਦਿਖਾ ਕੇ ਅਤੇ ਕਥਿਤ “ਡਿਜੀਟਲ ਗ੍ਰਿਫ਼ਤਾਰੀ” ਦੀ ਧਮਕੀ ਦੇ ਕੇ ਉਨ੍ਹਾਂ ਤੋਂ ਵੱਡੀ ਰਕਮ ਠੱਗ ਲੈਂਦੇ ਹਨ ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਦੋ ਗਿਰੋਹ ਦੇਸ਼ ਭਰ ਵਿੱਚ ਕਈ ਸੂਬਿਆਂ ਵਿੱਚ ਦਰਜਨਾਂ ਲੋਕਾਂ ਨਾਲ ਠੱਗੀ ਕਰ ਚੁੱਕੇ ਹਨ ਅਤੇ ਰਾਸ਼ਟਰੀ ਪੱਧਰ ‘ਤੇ ਲਗਭਗ 92 ਕਰੋੜ ਰੁਪਏ ਦੀ ਰਕਮ ਹੜੱਪ ਚੁੱਕੇ ਹਨ । ਗ੍ਰਿਫ਼ਤਾਰ ਕੀਤੇ ਗਏ 06 ਦੋਸ਼ੀ ਤਾਮਿਲਨਾਡੂ, ਕਰਨਾਟਕਾ ਅਤੇ ਗੁਜਰਾਤ ਦੇ ਵਸਨੀਕ ਹਨ, ਜਿਨ੍ਹਾਂ ਵਿੱਚੋਂ 02 ਦੋਸ਼ੀ ਪਹਿਲਾਂ ਹੀ ਜੇਲ ਵਿੱਚ ਹਨ, ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਰਾਹੀਂ ਲਿਆਂਦਾ ਜਾਵੇਗਾ । ਫਰਾਰ 02 ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ ।

ਮੁਕੱਦਮੇ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਥਾਣਾ ਸਾਈਬਰ ਕਰਾਈਮ ਫੇਜ਼-7 ਵਿਖੇ ਡਿਜੀਟਲ ਅਰੈਸਟ ਸਬੰਧੀ ਦਰਜ 2 ਵੱਖ-ਵੱਖ ਮੁਕੱਦਮਿਆ ਵਿੱਚ ਕੀਤੀ ਗਈ ਹੈ, ਜਿਸ ਤਹਿਤ 6 ਦੋਸ਼ੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਐੱਸ ਐੱਸ ਐੱਸ ਨਗਰ ਦੇ ਪੀੜਤਾਂ ਨਾਲ ਹੋਈ ਲਗਭਗ ਰੁਪਏ 3 ਕਰੋੜ ਦੀ ਠੱਗੀ ਟ੍ਰੇਸ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਪੂਰੇ ਭਾਰਤ ਵਿੱਚ ਇਸ ਗਿਰੋਹ ਵੱਲੋਂ ਲਗਭਗ ਰੁਪਏ 92 ਕਰੋੜ ਦੀ ਠੱਗੀ ਦਾ ਪਰਦਾਫਾਸ਼ ਹੋਇਆ ਹੈ, ਜਿਸ ਦੀ ਅਗਲੇਰੀ ਕਰਵਾਈ ਵਜੋਂ 310 ਬੈਂਕ ਖਾਤੇ ਫ੍ਰੀਜ਼/ਬੰਦ ਕਰਵਾਏ ਹਨ ।

ਇਸ ਤੋਂ ਇਲਾਵਾ ਤਫਤੀਸ਼ ਦੌਰਾਨ ਉਕਤਾਨ ਦੋਸ਼ੀਆ ਦੇ ਖਿਲਾਫ ਬੰਗਲੌਰ ਵਿਖੇ 12.50 ਕਰੋੜ ਰੁਪਏ ਦੀ ਠੱਗੀ ਵਾਲੀ ਡਿਜੀਟਲ ਗ੍ਰਿਫਤਾਰੀ ਕਰਨ ਬਾਰੇ ਮੁੱਕਦਮਾ ਨੰਬਰ 995/2024 U/S 318(4)319 (2) BNS & 66(C), 66(D) IT act PS Northeast Division ਬਾਰੇ ਵੀ ਗੱਲ ਸਾਹਮਣੇ ਆਈ ਹੈ ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਪਿਛਲੇ 4 ਮਹੀਨਿਆਂ ਦੌਰਾਨ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 06 ਗੈਰ-ਕਾਨੂੰਨੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕਰਦੇ ਹੋਏ 41 ਦੋਸ਼ੀ ਸਮੇਤ 7 ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ ਕੀਤੇ ਗਏ । ਇਨ੍ਹਾਂ ਪਾਸੋਂ 30 ਲੈਪਟਾਪ, 159 ਮੋਬਾਈਲ ਫੋਨ, 169 ਸਿਮ ਕਾਰਡ, 127 ਬੈਂਕ ਏ ਟੀ ਐਮ ਕਾਰਡ ਅਤੇ 158 ਬੈਂਕ ਖਾਤੇ ਬਰਾਮਦ ਹੋਏ ਹਨ ।

ਇਸ ਤੋਂ ਇਲਾਵਾ ਹਨੀ ਟ੍ਰੈਪ ਮਾਮਲੇ ਚ 3 ਦੋਸ਼ੀ ਗ੍ਰਿਫ਼ਤਾਰ ਹੋਏ, ਜਿਨ੍ਹਾਂ ਪਾਸੋਂ ਮਹੱਤਵਪੂਰਣ ਡਿਜ਼ੀਟਲ ਸਬੂਤ ਬਰਾਮਦ ਹੋਏ। ਇਸੇ ਤਰ੍ਹਾਂ ਨਕਲੀ ਭਰਤੀ ਠੱਗੀ ਵਿੱਚ ਰੇਲਵੇ ਵਿਭਾਗ ਵਿੱਚ ਨੌਕਰੀ ਦੇ ਝਾਂਸੇ ਹੇਠ ਲਗਭਗ 25 ਪੀੜਤਾਂ ਨਾਲ ਠੱਗੀ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਗਿਆ । ਇਸ ਤੋਂ ਵੱਖ-ਵੱਖ ਮਾਮਲਿਆਂ ਵਿੱਚ 4,12,97,342/- ਰੁਪਏ ਪੀੜਤਾਂ ਨੂੰ ਵਾਪਸ ਕਰਵਾਏ ਗਏ ।

ਉਨ੍ਹਾਂ ਦੱਸਿਆ ਕਿ ਡਿਜੀਟਲ ਅਰੈਸਟ ਦਾ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਦੀ ਬੈਂਕ ਰਾਹੀਂ ਸਮੇਂ ਸਿਰ ਪਹਿਚਾਣ ਕਰਕੇ, ਪੈਸਾ ਟ੍ਰਾਂਸਫਰ ਤੋਂ ਪਹਿਲਾਂ ਹੀ ਦਖਲ ਦੇ ਕੇ ਲਗਭਗ 2 ਕਰੋੜ ਰੁਪਏ ਦੀ ਠੱਗੀ ਰੋਕੀ ਗਈ । ਇਸ ਦੌਰਾਨ ਬੈਂਕ ਮੈਨੇਜਰਾਂ ਨੂੰ ਹਦਾਇਤ ਕੀਤੀ ਗਈ ਕਿ ਕੋਈ ਵੀ ਸ਼ੱਕੀ ਲੈਣ-ਦੇਣ ਹੋਣ ‘ਤੇ ਤੁਰੰਤ ਸਾਈਬਰ ਪੁਲਿਸ ਨੂੰ ਸੂਚਿਤ ਕੀਤਾ ਜਾਵੇ ।

ਐਸ. ਐਸ. ਪੀ. ਹਰਮਨਦੀਪ ਹਾਂਸ ਨੇ ਕਿਹਾ ਇਹ ਕਾਰਵਾਈ ਸਿਰਫ਼ ਅਪਰਾਧੀਆਂ ਦੀ ਗ੍ਰਿਫ਼ਤਾਰੀ ਤੱਕ ਸੀਮਿਤ ਨਹੀਂ, ਸਗੋਂ ਪੰਜਾਬ ਪੁਲਸ ਦੀ ਨਾਗਰਿਕਾਂ ਨੂੰ ਸਾਈਬਰ ਅਪਰਾਧਾਂ ਤੋਂ ਬਚਾਉਣ ਲਈ ਅਟੱਲ ਵਚਨਬੱਧਤਾ ਦਾ ਸਪੱਸ਼ਟ ਪ੍ਰਮਾਣ ਹੈ । ਉਨ੍ਹਾਂ ਕਿਹਾ, “ਸਾਈਬਰ ਅਪਰਾਧੀ ਗਿਰੋਹਾਂ ਦੇ ਨੈੱਟਵਰਕ ਨੂੰ ਤੋੜਨ, ਪੀੜਤਾਂ ਦੇ ਪੈਸੇ ਵਾਪਸ ਲਿਆਉਣ ਅਤੇ ਹਰ ਦੋਸ਼ੀ ਨੂੰ ਕਾਨੂੰਨੀ ਘੇਰੇ ਵਿੱਚ ਲਿਆਉਣ ਲਈ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ।

Read More : DGP ਗੌਰਵ ਯਾਦਵ ਨੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਕੀਤਾ ਉਦਘਾਟਨ 

ਪੰਜਾਬ ਸਹਿਕਾਰੀ ਸੁਸਾਇਟੀਆਂ ਐਕਟ- 1961 ਵਿੱਚ ਸੋਧਾਂ ਨੂੰ ਮਨਜ਼ੂਰੀ

0
Cabinet Meeting

ਚੰਡੀਗੜ੍ਹ, 14 ਅਗਸਤ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ ਪੰਜਾਬ ਸਹਿਕਾਰੀ ਸੁਸਾਇਟੀਆਂ ਐਕਟ 1961 ਵਿੱਚ ਸੋਧ (Amendment to the Punjab Cooperative Societies Act 1961) ਨੂੰ ਮਨਜ਼ੂਰੀ ਦੇ ਦਿੱਤੀ । ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ ।

ਗ਼ੈਰ-ਰਜਿਸਟਰਡ ਕਬਜ਼ੇ, ਬੇਨਾਮੀ ਲੈਣ-ਦੇਣ ਅਤੇ ਹੋਰ ਗ਼ੈਰ-ਕਾਨੂੰਨੀ ਪ੍ਰਬੰਧਾਂ ਨੂੰ ਰੋਕਣ ਦੇ ਉਦੇਸ਼ ਨਾਲ ਚੁੱਕਿਆ ਕਦਮ

ਕੈਬਨਿਟ ਨੇ ਪੰਜਾਬੀ ਸਹਿਕਾਰੀ ਸੁਸਾਇਟੀਆਂ ਐਕਟ 1961 ਵਿੱਚ ਸੋਧ ਅਤੇ ਸਹਿਕਾਰੀ ਸੁਸਾਇਟੀਆਂ ਦੀਆਂ ਕੁੱਝ ਸ਼ੇ੍ਰਣੀਆਂ ਲਈ ਅਸ਼ਟਾਮ ਡਿਊਟੀ ਤੇ ਰਜਿਸਟਰੇਸ਼ਨ ਫੀਸ ਛੋਟਾਂ ਵਾਪਸ ਲੈਣ ਦੀ ਪ੍ਰਵਾਨਗੀ ਦੇ ਦਿੱਤੀ । ਪੰਜਾਬ ਸਹਿਕਾਰੀ ਸੁਸਾਇਟੀਆਂ ਐਕਟ 1961 ਤਹਿਤ ਲਾਜ਼ਮੀ ਰਜਿਸਟਰੇਸ਼ਨ ਲਈ ਛੋਟਾਂ ਦਿੱਤੀਆਂ ਗਈਆਂ ਸਨ, ਜੋ ਅਸਲ ਵਿੱਚ ਸਹਿਕਾਰੀ ਸੰਸਥਾਵਾਂ ਦੇ ਵਿਕਾਸ ਨੂੰ ਸੁਚਾਰੂ ਬਣਾਉਣ ਲਈ ਸਨ ਪਰ ਇਸ ਨਾਲ ਇਕ ਅਜਿਹੀ ਸਥਿਤੀ ਪੈਦਾ ਹੋ ਗਈ, ਜੋ ਜਾਇਦਾਦ ਦੇ ਲੈਣ-ਦੇਣ (ਖਾਸ ਕਰ ਕੇ ਸ਼ਹਿਰੀ ਹਾਊਸਿੰਗ ਸਭਾਵਾਂ ਵਿੱਚ) ਨੂੰ ਰਸਮੀ ਰਜਿਸਟਰੇਸ਼ਨ ਜਾਂ ਅਸ਼ਟਾਮ ਡਿਊਟੀ ਅਤੇ ਰਜਿਸਟਰੇਸ਼ਨ ਫੀਸ ਦੇ ਭੁਗਤਾਨ ਤੋਂ ਬਿਨਾਂ ਹੋਣ ਦੀ ਆਗਿਆ ਦਿੰਦੀ ਸੀ ।

ਇਸ ਨਾਲ ਗ਼ੈਰ-ਰਜਿਸਟਰਡ ਕਬਜ਼ੇ, ਬੇਨਾਮੀ ਲੈਣ-ਦੇਣ ਅਤੇ ਕਾਨੂੰਨੀ ਪੱਖੋਂ ਜ਼ੋਖ਼ਿਮ ਵਾਲੇ ਹੋਰ ਪ੍ਰਬੰਧਾਂ ਨੂੰ ਹੁਲਾਰਾ ਮਿਲਿਆ। ਇਸ ਲਈ ਇਸ ਐਕਟ ਦੀ ਧਾਰਾ 37 ਵਿੱਚ ਸੋਧ ਕਰ ਕੇ ਧਾਰਾ 2 ਅਤੇ 3 ਜੋੜੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਸਰਕਾਰੀ ਗਜ਼ਟ ਵਿੱਚ ਨੋਟੀਫਿਕੇਸ਼ਨ ਰਾਹੀਂ ਇਹ ਨਿਰਦੇਸ਼ ਦੇ ਸਕਦੀ ਹੈ ਕਿ ਉਪ-ਧਾਰਾ (1) ਜਾਂ ਇਸ ਦੇ ਕਿਸੇ ਵੀ ਹਿੱਸੇ ਅਧੀਨ ਸਹਿਕਾਰੀ ਸਭਾਵਾਂ ਦੇ ਅਜਿਹੇ ਵਰਗ ਜਾਂ ਵਰਗਾਂ ਜਾਂ ਵਿਸ਼ੇਸ਼ ਪ੍ਰਬੰਧਾਂ ਦੀਆਂ ਅਜਿਹੀਆਂ ਸ਼ੇ੍ਰਣੀਆਂ ਜਿਵੇਂ ਕਿ ਨੋਟੀਫਿਕੇਸ਼ਨ ਵਿੱਚ ਦਰਸਾਇਆ ਜਾ ਸਕਦਾ ਹੈ, ਮੁਤਾਬਕ ਛੋਟ ਹੋਵੇਗੀ । ਅਜਿਹਾ ਨੋਟੀਫਿਕੇਸ਼ਨ ਜਾਰੀ ਹੋਣ `ਤੇ ਨੋਟੀਫਾਈ ਕੀਤੇ ਵਿਸ਼ੇਸ਼ ਪ੍ਰਬੰਧ ਭਾਰਤੀ ਰਜਿਸਟਰੇਸ਼ਨ ਐਕਟ, 1908 ਦੀ ਧਾਰਾ 17 ਦੀ ਉਪ-ਧਾਰਾ (1) ਦੇ ਉਪ-ਧਾਰਾ (ਬੀ) ਤੇ (ਸੀ) ਦੇ ਦਾਇਰੇ ਵਿੱਚ ਆਉਂਦਾ ਮੰਨਿਆ ਜਾਵੇਗਾ, ਅਤੇ ਇਸ ਅਨੁਸਾਰ ਉਸ ਐਕਟ ਅਧੀਨ ਲਾਜ਼ਮੀ ਰਜਿਸਟਰੇਸ਼ਨ ਅਧੀਨ ਹੋਵੇਗਾ ।

ਪੰਚਾਇਤ ਵਿਕਾਸ ਸਕੱਤਰ ਦੀ ਅਸਾਮੀ ਸਿਰਜਣ ਨੂੰ ਹਰੀ ਝੰਡੀ

ਢੁਕਵੀਂ ਕਾਰਜਕੁਸ਼ਲਤਾ ਤੇ ਨਿਗਰਾਨੀ ਰਾਹੀਂ ਪੇਂਡੂ ਇਲਾਕਿਆਂ ਦੇ ਵਿਕਾਸ ਨੂੰ ਰਫ਼ਤਾਰ ਦੇਣ ਲਈ ਕੈਬਨਿਟ ਨੇ ਪੰਚਾਇਤ ਸਕੱਤਰਾਂ ਤੇ ਗ੍ਰਾਮ ਸੇਵਕਾਂ (ਪਿੰਡ ਵਿਕਾਸ ਅਫ਼ਸਰਾਂ) ਦੇ ਕਾਡਰ ਦਾ ਰਲੇਵਾਂ ਕਰ ਕੇ ‘ਪੰਚਾਇਤ ਵਿਕਾਸ ਸਕੱਤਰ’ ਦੀ ਅਸਾਮੀ ਸਿਰਜਣ ਦੀ ਮਨਜ਼ੂਰੀ ਵੀ ਦੇ ਦਿੱਤੀ। ਇਸ ਤੋਂ ਬਾਅਦ ਪੰਜਾਬ ਭਰ ਵਿੱਚ ਪੇਂਡੂ ਵਿਕਾਸ ਨੂੰ ਤੇਜ਼ ਕਰਨ ਲਈ ਇਨ੍ਹਾਂ ਅਸਾਮੀਆਂ ਲਈ ਇਕ ਸੂਬਾਈ ਕਾਡਰ ਦਾ ਗਠਨ ਕੀਤਾ ਜਾਵੇਗਾ ।

ਮੌਜੂਦਾ ਪੰਚਾਇਤ ਸਕੱਤਰਾਂ ਲਈ ਇਕ ‘ਡਾਇੰਗ ਕਾਡਰ’ ਦੀ ਸਿਰਜਣਾ ਕੀਤੀ ਜਾਵੇਗੀ, ਜਿਨ੍ਹਾਂ ਨੂੰ ਉਨ੍ਹਾਂ ਦੇ ਸਵੈ-ਘੋਸ਼ਣਾ ਪੱਤਰਾਂ ਦੇ ਆਧਾਰ ਉਪਰ ਅਤੇ ਉਨ੍ਹਾਂ ਦੀ ਸੀਨੀਆਰਤਾ ਦੇ ਅਨੁਸਾਰ, ਸੀਨੀਆਰਤਾ ਸੂਚੀ ਵਿੱਚ ਮੌਜੂਦਾ ਗ੍ਰਾਮ ਸੇਵਕਾਂ (ਵੀ.ਡੀ.ਓ.) ਦੇ ਬਾਅਦ ਰੱਖਿਆ ਜਾਵੇਗਾ ।

ਫ਼ਸਲ ਖ਼ਰੀਦ ਬਾਰੇ ਮੰਤਰੀ ਸਮੂਹ ਦੇ ਗਠਨ ਲਈ ਕਾਰਜ ਬਾਅਦ ਮਨਜ਼ੂਰੀ

ਕੈਬਨਿਟ ਨੇ ਆਗਾਮੀ ਖ਼ਰੀਦ ਸੀਜ਼ਨਾਂ ਦੌਰਾਨ ਸਾਉਣੀ ਤੇ ਹਾੜ੍ਹੀ ਦੀਆਂ ਫ਼ਸਲਾਂ ਦੀ ਸੁਚਾਰੂ ਖ਼ਰੀਦ ਲਈ ਮੰਤਰੀ ਸਮੂਹ ਦੇ ਗਠਨ ਦੀ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ। ਇਹ ਮੰਤਰੀ ਸਮੂਹ ਖੇਤੀਬਾੜੀ ਮੰਤਰੀ ਦੀ ਅਗਵਾਈ ਹੇਠ ਬਣਾਇਆ ਗਿਆ ਹੈ। ਇਸ ਵਿੱਚ ਖੁਰਾਕ ਤੇ ਸਪਲਾਈ ਮੰਤਰੀ, ਟਰਾਂਸਪੋਰਟ ਮੰਤਰੀ ਅਤੇ ਜਲ ਸਰੋਤ ਮੰਤਰੀ ਮੈਂਬਰਾਂ ਵਜੋਂ ਸ਼ਾਮਲ ਹਨ ।

ਕੈਬਨਿਟ ਸਬ ਕਮੇਟੀ ਦੇ ਗਠਨ ਨੂੰ ਕਾਰਜ ਬਾਅਦ ਪ੍ਰਵਾਨਗੀ

ਮੰਤਰੀ ਮੰਡਲ ਨੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਭਾਗ ਦੋ ਅਤੇ ਭਾਗ ਤਿੰਨ `ਤੇ ਵਿਚਾਰ ਕਰਨ ਲਈ ਅਧਿਕਾਰੀਆਂ ਦੀ ਕਮੇਟੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਫ਼ਾਰਸ਼ਾਂ `ਤੇ ਵਿਚਾਰ ਕਰਨ ਲਈ ਗਠਿਤ ਕੈਬਨਿਟ ਸਬ-ਕਮੇਟੀ ਨੂੰ ਵੀ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ।

ਲੈਂਡ ਪੂਲਿੰਗ ਪਾਲਿਸੀ 2025 ਦਾ ਨੋਟੀਫਿਕੇਸ਼ਨ ਵਾਪਸ ਲੈਣ ਦੀ ਸਹਿਮਤੀ

ਕੈਬਨਿਟ ਨੇ 4 ਜੂਨ 2025 ਨੂੰ ਜਾਰੀ ਲੈਂਡ ਪੂਲਿੰਗ ਪਾਲਿਸੀ 2025 ਅਤੇ ਇਸ ਨਾਲ ਸਬੰਧਤ ਸੋਧਾਂ ਸਬੰਧੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦਾ ਨੋਟੀਫਿਕੇਸ਼ਨ ਵਾਪਸ ਲੈਣ ਦਾ ਵੀ ਫੈਸਲਾ ਕੀਤਾ ਹੈ ।

Read More : ਮੁੱਖ ਮੰਤਰੀ ਭਗਵੰਤ ਸਿੰਘ ਮਾਨ 17 ਮਈ ਨੂੰ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਕਰਨਗੇ ਉਦਘਾਟਨ

ਪੰਜਾਬ ਪੁਲਸ ਦੇ ਅਧਿਕਾਰੀ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪਦਕ ਨਾਲ ਸਨਮਾਨਤ

0
DGP

ਚੰਡੀਗੜ੍ਹ, 14 ਅਗਸਤ 2025 : ਆਜ਼ਾਦੀ ਦੇ 79ਵੇਂ ਦਿਹਾੜੇ ਮੌਕੇ (On the occasion of 79th Independence Day) ਪੰਜਾਬ ਪੁਲਸ ਦੇ ਕਈ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਲਈ ਰਾਸ਼ਟਰਪਤੀ ਤਮਗੇ ਨਾਲ ਸਨਮਾਨਤ (Honored) ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਸ (Director General of Police)  (ਪੰਜਾਬ) ਦੇ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਹੈ। ਕੇਂਦਰ ਗ੍ਰਹਿ ਮੰਤਰਾਲਾ ਵੱਲੋਂ 14 ਅਗਸਤ 2025 ਨੂੰ ਜਾਰੀ ਪੱਤਰ ਅਨੁਸਾਰ ਹੇਠ ਲਿਖੇ ਅਧਿਕਾਰੀ ਪਦਕਾਂ ਲਈ ਚੁਣੇ ਗਏ ਹਨ, ਜਿਨ੍ਹਾਂ ਵਿਚ ਐਮ. ਐਫ. ਫਾਰੂਕੀ, ਸਟੇਟ ਆਰਮਡ ਪੁਲਸ ਜਲੰਧਰ, ਇੰਸਪੈਕਟਰ / ਐਲ. ਆਰ. ਸੁਰੇਸ਼ ਕੁਮਾਰ, ਕਾਊਂਟਰ ਇੰਟੈਲੀਜੈਂਸ, ਲੁਧਿਆਣਾ ਸ਼ਾਮਲ ਹਨ ।

ਇਸੇ ਤਰ੍ਹਾਂ ਮੇਰੀਟੋਰਿਅਸ ਸਰਵਿਸ ਮੈਡਲ ਗੁਰਦਿਆਲ ਸਿੰਘ (ਆਈ. ਪੀ. ਐਸ.-ਆਈ. ਜੀ. ਪੀ.) ਇੰਟੈਲੀਜੈਂਸ-11 ਪੰਜਾਬ, ਗੁਰਪ੍ਰੀਤ ਸਿੰਘ (ਪੀ. ਪੀ. ਐਸ.-ਡੀ. ਐਸ. ਪੀ.) ਐਸ. ਐਸ. ਓ. ਸੀ. ਅੰਮ੍ਰਿਤਸਰ, ਇੰਸਪੈਕਟਰ ਸਤਿੰਦਰ ਕੁਮਾਰ ਇੰਟੈਲੀਜੈਂਸ ਮੁੱਖ ਦਫ਼ਤਰ, ਸਾਸ ਨਗਰ, ਇੰਸਪੈਕਟਰ ਦੀਪਕ ਕੁਮਾਰ ਸੀ. ਆਈ. ਡੀ. ਜ਼ੋਨਲ, ਅੰਮ੍ਰਿਤਸਰ, ਇੰਸਪੈਕਟਰ ਜਗਦੀਪ ਸਿੰਘ ਸੀ. ਆਈ. ਡੀ. ਜ਼ੋਨਲ ਬਠਿੰਡਾ, ਇੰਸਪੈਕਟਰ ਤੇਜਿੰਦਰਪਾਲ ਸਿੰਘ 82ਵੀਂ ਬਟਾਲੀਅਨ ਪੀ. ਏ. ਪੀ. ਚੰਡੀਗੜ੍ਹ, ਐਸ. ਆਈ. ਐਲ. ਆਰ. ਅਮਰੀਕ ਸਿੰਘ, ਵਿਸ਼ੇਸ਼ ਡੀ. ਜੀ. ਪੀ. ਰੇਲਵੇ ਪਟਿਆਲਾ ਐਸ. ਆਈ. ਐਲ. ਆਰ. ਸੰਜੀਵ ਕੁਮਾਰ ਸੁਰੱਖਿਆ ਵਿੰਗ ਪੀ. ਪੀ. ਹੈਡ ਕੁਆਰਟਰ ਚੰਡੀਗੜ੍ਹ, ਐਸ. ਆਈ. ਐਲ. ਆਰ. ਅਮਰੀਪਾਲ ਸਿੰਘ ਪੀ. ਐਸ. ਓ ਟੂ ਡੀ. ਜੀ. ਪੀ. ਪੰਜਾਬ, ਐਸ. ਆਈ. ਐਲ. ਆਰ. ਅਨਿਲ ਕੁਮਾਰ ਏ. ਡੀ. ਜੀ. ਪੀ. ਸਟੇਟ ਆਰਮਡ ਪੁਲਿਸ, ਜਲੰਧਰ, ਐਸ. ਆਈ. ਐਲ. ਆਰ. ਭੁਪਿੰਦਰ ਸਿੰਘ ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ, ਐਸ. ਆਈ. ਕ੍ਰਿਸ਼ਨ ਕੁਮਾਰ ਪੀ. ਏ. ਪੀ. ਜੇਲ੍ਹ, ਪੰਜਾਬ, ਏ. ਐਸ. ਆਈ. ਕੁਲਦੀਪ ਸਿੰਘ 80ਵੀਂ ਬਟਾਲੀਅਨ, , ਜਲੰਧਰ, ਏ. ਐਸ. ਆਈ. ਐਲ. ਆਰ. ਜਸਵਿੰਦਰਜੀਤ ਸਿੰਘ 80ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ ਸ਼ਾਮਲ ਹਨ ।

Read More : ਡੀ. ਜੀ. ਪੀ. ਨੇ ਕੀਤੀ ਯੁੱਧ ਨਸ਼ਿਆਂ ਵਿਰੁੱਧ-ਕਾਨੂੰਨ-ਵਿਵਸਥਾ ਮੀਟਿੰਗ ਦੀ ਪ੍ਰਧਾਨਗੀ

ਪੰਜਾਬ ਸਰਕਾਰ ਨੇ ਬਣਾਇਆ ਵੱਖ-ਵੱਖ ਸਰਕਾਰੀ ਯੋਜਨਾਵਾਂ ਨੂੰ ਆਸਾਨ

0
Shagun Scheme

ਚੰਡੀਗੜ੍ਹ, 14 ਅਗਸਤ 2025 : ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Labour Minister Tarunpreet Singh Saund) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਨੂੰ ਹੋਰ ਵੀ ਸੌਖਾ ਬਣਾਇਆ ਗਿਆ ਹੈ ਤਾਂ ਜੋ ਇਨ੍ਹਾਂ ਸਕੀਮਾਂ ਤੱਕ ਕਿਰਤੀਆਂ ਦੀ ਸੁਖਾਲੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ ।

ਪੰਜਾਬ ਸਰਕਾਰ ਨੇ ਸ਼ਗਨ ਸਕੀਮ ਵਿਚ ਤਹਿਸੀਲਦਾਰ ਦੁਆਰਾ ਵਿਆਹ ਸਰਟੀਫ਼ਿਕੇਟ ਜਾਰੀ ਕਰਨ ਦੀ ਲੋੜ ਨੂੰ ਹਟਾਇਆ

ਉਨ੍ਹਾਂ ਕਿਹਾ ਕਿ ਪੰਜਾਬ ਬਿਲਡਿੰਗ ਵਰਕਰਜ਼ ਵੈਲਫੇਅਰ ਬੋਰਡ (Punjab Building Workers Welfare Board) ਦੀ `ਸ਼ਗਨ ਸਕੀਮ` ਵਿੱਚ ਤਹਿਸੀਲਦਾਰ ਦੁਆਰਾ ਵਿਆਹ ਸਰਟੀਫ਼ਿਕੇਟ ਜਾਰੀ ਕਰਨ ਦੀ ਲੋੜ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੁਣ ਇਸ ਸਬੰਧੀ ਧਾਰਮਿਕ ਸੰਸਥਾ, ਜਿਥੇ ਵਿਆਹ ਹੋਇਆ ਹੋਵੇ ਦੀ ਤਸਵੀਰ ਅਤੇ ਦੋਵਾਂ ਪਰਿਵਾਰਾਂ ਵੱਲੋਂ ਦਿੱਤਾ ਸਵੈ-ਘੋਸ਼ਣਾ ਪੱਤਰ ਕਾਫ਼ੀ ਹੋਵੇਗਾ। ਸੌਂਦ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ 51,000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ।

ਕਿਹੜੀ ਯੋਜਨਾ ਤਹਿਤ ਕੀ ਕੀ ਹੈ ਮਿਲਦਾ

ਪੰਜਾਬ ਸਰਕਾਰ ਵਲੋਂ ਸਿਰਫ਼ ਬੱਚੇ ਦਾ ਜਨਮ ਸਰਟੀਫਿਕੇਟ ਜਮ੍ਹਾਂ ਕਰਵਾਉਣ `ਤੇ ਮਹਿਲਾ ਉਸਾਰੀ ਕਿਰਤੀਆਂ ਲਈ 21 ਹਜ਼ਾਰ ਰੁਪਏ ਅਤੇ ਪੁਰਸ਼ਾਂ ਲਈ 5 ਹਜ਼ਾਰ ਰੁਪਏ ਦੇ ਜਣੇਪਾ ਲਾਭ ਦਿੱਤੇ ਜਾਂਦੇ ਹਨ । ਇਸ ਤੋਂ ਪਹਿਲਾਂ ਬੱਚੇ ਦਾ ਆਧਾਰ ਕਾਰਡ ਜਮ੍ਹਾਂ ਕਰਵਾਉਣਾ ਪੈਂਦਾ ਸੀ ਪਰ ਹੁਣ ਇਹ ਪੁਰਾਣੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ ।

ਉਨ੍ਹਾਂ ਦੱਸਿਆ ਕਿ ਉਪਰੋਕਤ ਯੋਜਨਾ ਵਿਚ ਹੋਰ ਸਹੂਲਤਾਂ ਦੇਣ ਦੇ ਚਲਦਿਆਂ ਪੰਜਾਬ ਕਿਰਤ ਭਲਾਈ ਬੋਰਡ ਵਿੱਚ ਸ਼ਗਨ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਮੈਰਿਜ ਸਰਟੀਫ਼ਿਕੇਟ ਦੀ ਸ਼ਰਤ ਵੀ ਖਤਮ (The requirement of a registered marriage certificate has also been abolished.) ਕਰ ਦਿੱਤੀ ਗਈ ਹੈ ਅਤੇ ਹੁਣ ਕਿਰਤੀ ਧਾਰਮਿਕ ਸਥਾਨਾਂ ਅਤੇ ਵਿਆਹ ਕਰਵਾਉਣ ਵਾਲੀਆਂ ਧਾਰਮਿਕ ਸ਼ਖਸੀਅਤਾਂ ਦੀਆਂ ਫੋਟੋਆਂ ਜਮ੍ਹਾਂ ਕਰਵਾ ਕੇ ਸ਼ਗਨ ਸਕੀਮ ਦਾ ਲਾਭ ਲੈ ਸਕਦੇ ਹਨ । ਕਿਰਤ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਕਿਰਤ ਭਲਾਈ ਬੋਰਡ ਨੇ ਬੱਚਿਆਂ ਲਈ `ਵਜ਼ੀਫ਼ਾ ਯੋਜਨਾ` ਅਧੀਨ ਮਜ਼ਦੂਰਾਂ ਦੀ ਦੋ ਸਾਲ ਦੀ ਸੇਵਾ ਸ਼ਰਤ ਵੀ ਖ਼ਤਮ ਕਰ ਦਿੱਤੀ ਹੈ ਅਤੇ ਮਜ਼ਦੂਰ ਆਪਣਾ ਯੋਗਦਾਨ ਪਾਉਣ ਦੇ ਦਿਨ ਤੋਂ ਹੀ ਵਜ਼ੀਫ਼ਾ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ ।

ਕੈਬਨਿਟ ਮੰਤਰੀ ਸੌਂਦ ਨੇ ਦੱਸਿਆ ਕਿ 90 ਦਿਨਾਂ ਤੋਂ ਵੱਧ ਕੰਮ ਕਰ ਚੁੱਕੇ ਮਨਰੇਗਾ ਮਜ਼ਦੂਰਾਂ ਨੂੰ ਸਾਰੇ ਸਬੰਧਤ ਲਾਭ ਪ੍ਰਾਪਤ ਕਰਨ ਲਈ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਫਰਵਰੀ 2025 ਵਿੱਚ ਹੋਈ ਪੰਜਾਬ ਕਿਰਤ ਭਲਾਈ ਬੋਰਡ ਦੀ 55ਵੀਂ ਮੀਟਿੰਗ ਵਿੱਚ ਭਲਾਈ ਸਕੀਮਾਂ ਪ੍ਰਤੀ ਜਾਗਰੂਕਤਾ ਲਈ 1 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ ।

Read More : ਪੰਜਾਬ ਸੈਰ-ਸਪਾਟੇ ਦਾ ਨਵਾਂ ਕੇਂਦਰ ਬਣ ਕੇ ਉੱਭਰ ਰਿਹੈ: ਤਰੁਨਪ੍ਰੀਤ ਸਿੰਘ ਸੌਂਦ

ਕੁੱਟਮਾਰ ਕਰਨ ਅਤੇ ਕ੍ਰਿਪਾਨ ਮਾਰਨ ਤੇ ਦੋ ਸਮੇਤ 30-35 ਵਿਅਕਤੀਆਂ ਤੇ ਕੇਸ ਦਰਜ

0
assault and kirpan attack

ਪਟਿਆਲਾ, 14 ਅਗਸਤ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਦੀ ਪੁਲਸ ਨੇ ਦੋ ਵਿਅਕਤੀਆਂ ਸਮੇਤ 30-35 ਵਿਅਕਤੀਆਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ 109, 351 (1,3), 191 (3), 190 ਬੀ. ਐਨ. ਐਸ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇੇਸ

ਜਿਹੜੇ ਵਿਅਕਤੀਆਂ ਤੇ ਕੇਸ ਦਰਜ ਕੀਤਾ ਗਿਆ ਹੈ ਵਿਚ ਅਮਰੀਕ ਸਿੰਘ, ਰਤਨ ਲਾਲ ਪੁੱਤਰਾਨ ਚਰਨ ਸਿੰਘ ਵਾਸੀਆਨ ਅਮਨ ਨਗਰ ਪਟਿਆਲਾ ਅਤੇ 30-35 ਅਣਪਛਾਤੇ ਵਿਅਕਤੀ ਸ਼ਾਮਲ ਹਨ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਬਾਤਿਸ਼ ਧਾਲੀਵਾਲ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਰਸੂਲਪੁਰ ਸੈਦਾ ਥਾਣਾ ਅਨਾਜ ਮੰਡੀ ਪਟਿਆਲਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਸਤ ਅਜੈ ਕੁਮਾਰ ਪੁੱਤਰ ਬਲਕਾਰ ਸਿੰਘ ਵਾਸੀ ਮਕਾਨ ਨੰ. 102 ਰਣਜੀਤ ਵਿਹਾਰ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਅਮਨ ਸਵੀਟਸ ਅਮਨ ਨਗਰ ਪਟਿਆਲਾ ਕੋਲ ਖੜ੍ਹਾ ਸੀ ਤਾਂ ਉਸਦੇ ਚਾਰ ਦੋਸਤ ਰਵਿੰਦਰ ਸਿੰਘ, ਰਾਜਦੀਪ ਸਿੰਘ, ਬਲਜਿੰਦਰ ਸਿੰਘ ਅਤੇ ਸੈਮ ਵੀ ਮੋਟਰਸਾਇਕਲਾਂ ਤੇ ਸਵਾਰ ਹੋ ਕੇ ਪਿੱਛੋ ਆ ਰਹੇ ਸਨ ਤਾਂ ਅਮਨ ਸਵੀਟਸ ਦੇ ਬਾਹਰ ਖੜ੍ਹੇ ਨੌਕਰ ਆਪਸ ਵਿੱਚ ਲੜ੍ਹ ਰਹੇ ਸਨ ।

ਜਿਸ ਤੇ ਉਸਦਾ ਦੋਸਤ ਅਜੈ ਕੁਮਾਰ ਉਹਨਾਂ ਨੂੰ ਰੋਕਣ ਲੱਗਿਆ ਤਾਂ ਉਹ ਅਜੈ ਕੁਮਾਰ ਦੇ ਗਲ ਪੈ ਗਏ ਅਤੇ ਗਾਲੀ-ਗਲੋਚ (Swearing) ਕਰਨ ਲੱਗ ਪਏ ਤਾਂ ਮਾਲਕ ਨੇ ਆਪਣੇ ਸਾਰੇ ਨੌਕਰ ਬੁਲਾ ਲਏ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ਲੱਗ ਪਏ, ਜਿਸ ਤੇ ਉਸਦੇ (ਸਿ਼ਕਾਇਤਕਰਤਾ) ਦੇ ਬਾਕੀ ਦੋਸਤ ਵੀ ਆ ਗਏ ਤਾਂ ਦੋਹਾਂ ਧਿਰਾਂ ਲੜ੍ਹਦੀਆਂ ਹੋਈਆਂ ਅਮਿਤ ਟੈਲੀਕੋਮ ਕੋਲ ਪਹੁੰਚ ਗਈਆਂ ਤਾਂ ਉੱਥੇ ਹੋਰ ਦੁਕਾਨਦਾਰਾਂ ਨੇ ਵੀ ਨੌਕਰਾਂ ਨਾਲ ਮਿਲ ਕੇ ਉਨ੍ਹਾਂ ਦੀ ਕੁੱਟਮਾਰ (Beating) ਕੀਤੀ ਅਤੇ ਇੰਨੇ ਵਿੱਚ ਢਾਬੇ ਦਾ ਮਾਲਕ ਅਮਰੀਕ ਸਿੰਘ ਆਪਣੇ ਭਰਾ ਰਤਨ ਸਿੰਘ ਨਾਲ ਮੌਕੇ ਤੇ ਆ ਗਿਆ ।

ਜਿਨ੍ਹਾਂ ਵਿੱਚੋ ਅਮਰੀਕ ਸਿੰਘ ਨੇ ਅਜੈ ਕੁਮਾਰ ਦੇ ਸਿਰ ਵਿੱਚ ਕ੍ਰਿਪਾਨ ਮਾਰੀ ਤੇ ਰਤਨ ਲਾਲ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਤੇ ਆਪਣੀ ਰਿਵਾਲਵਰ ਨਾਲ ਫਾਇਰ (Fire with a revolver) ਕੀਤਾ ਜੋ ਉਸਦੇ ਖੱਬੇ ਪੱਟ ਨੂੰ ਕਰੋਸ ਕਰਦੀ ਹੋਈ ਸੱਜੇ ਪੱਟ ਵਿੱਚ ਲੱਗੀ, ਜਿਸਦੇ ਚਲਦਿਆਂ ਉਹ ਤੇ ਉਸਦਾ ਦੋਸਤ ਅਜੈ ਕੁਮਾਰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਹਨ ।

Read More : ਥਾਣਾ ਅਨਾਜ ਮੰਡੀ ਕੀਤਾ ਲੁੱਟਾਂ ਖੋਹਾਂ ਕਰਨ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ

ਕੈਨੇਡਾ ਵਿਚ ਹੋਈ ਮੋਰਿੰਡਾ ਦੇ ਨੌਜਵਾਨ ਦੀ ਮੌਤ

0
Morinda youth dies in Canada

ਜਲੰਧਰ, 14 ਅਗਸਤ 2025 : ਪੰਜਾਬ ਦੇ ਸ਼ਹਿਰ ਮੋਰਿੰਡਾ (Morinda) ਦੇ ਵਸਨੀਕ ਹਰਵਿੰਦਰ ਸਿੰਘ ਹੈਰੀ (Harvinder Singh Harry) ਦੀ ਕਾਰ ਵਿਚ ਅੱਗ ਲੱਗਣ ਦੇੇ ਚਲਦਿਆਂ ਕੈਨੇਡਾ ਵਿਖੇ ਮੌਤ ਹੋ ਗਈ ਹੈ । ਨੌਜਵਾਨ ਜੋ ਕਿ 31 ਸਾਲਾਂ ਦਾ ਹੈ ਕੈਨੇਡਾ ਵਿਚ ਹਾਈਵੇ 417 ’ਤੇ ਉਟਾਵਾ ਵਿਚ ਰਹਿੰਦਾ ਸੀ ।

ਹੈਰੀ ਕਿਥੇ ਜਾ ਰਿਹਾ ਸੀ ਜਦੋਂ ਵਾਪਰਿਆ ਹਾਦਸਾ

ਘਟਨਾ ਸਬੰਧੀ ਜਾਣਕਾਰੀ ਦਿੰਿਿਦਆਂ ਨੰਬਰਦਾਰ ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਕਿ ਜਿਸ ਵੇਲੇ ਭਾਣਾ ਵਾਪਰਿਆ ਉਸ ਸਮੇਂ ਰੱਖੜੀ ਦਾ ਦਿਨ ਸੀ ਤੇ ਹੈਰੀ ਰੱਖੜੀ ਬੰਨਵਾਉਣ ਲਈ ਕੈਨੇਡਾ ਰਹਿੰਦੀ ਅਪਣੀ ਭੈਣ ਕੋਲ ਜਾ ਰਿਹਾ ਸੀ ਕਿ ਅਚਾਨਕ ਗੱਡੀ ਨੂੰ ਅੱਗ (Car on fire) ਲੱਗ ਗਈ, ਜਿਸ ਕਾਰਨ ਜਿੱਥੇ ਕਾਰ ਸੜ ਕੇ ਸਵਾਹ ਹੋ ਗਈ, ਉਥੇ ਹੀ ਕਾਰ ਵਿਚ ਸਵਾਰ ਹੈਰੀ ਵੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ (Death) ਹੋ ਗਈ ।

Read More : ਪੰਜਾਬੀ ਕੁੜੀ ਦੀ ਹੋਈ ਕੈਨੇਡਾ ਵਿਚ ਸੜਕ ਹਾਦਸੇ ਵਿਚ ਮੌਤ

 

ਵਿਦੇਸ਼ੀ ਜੇਲਾਂ ਵਿਚ ਬੰਦ 10574 ਭਾਰਤੀਆਂ ਵਿਚੋਂ 43 ਨੂੰ ਮੌਤ ਦੀ ਸਜ਼ਾ : ਵਿਦੇਸ਼ ਮੰਤਰੀ

0
External Affairs Minister

ਨਵੀਂ ਦਿੱਲੀ, 14 ਅਗਸਤ 2025 : ਭਾਰਤ ਦੇਸ਼ ਦੇ ਕੇਂਦਰੀ ਵਿਦੇਸ਼ ਰਾਜ ਮੰਤਰੀ (Union Minister of State for External Affairs) ਕੀਰਤੀ ਵਰਧਨ ਸਿੰਘ ਨੇ ਲੋਕ ਸਭਾ ਵਿਚ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਵੱਖ-ਵੱਖ ਦੇਸ਼ਾਂ ਦੀਆਂ ਜੇਲਾਂ ਵਿਚ ਭਾਰਤ ਦੇ 10 ਹਜ਼ਾਰ 574 (10 thousand 574) ਭਾਰਤੀ ਵੱਖ-ਵੱਖ ਦੋਸ਼ਾਂ ਅਧੀਨ ਕੈਦ ਹਨ । ਇਥੇ ਹੀ ਬਸ ਨਹੀਂ ਇਸਦੇ ਚਲਦਿਆਂ 43 ਭਾਰਤੀਆਂ (43 Indians) ਨੂੰ ਤਾਂ ਵਿਦੇਸ਼ਾਂ ਵਿਚ ਮੌਤ ਦੀ ਸਜ਼ਾ ਤੱਕ ਸੁਣਾਈ ਜਾ ਚੁੱਕੀ ਹੈ ।

ਸਭ ਤੋਂ ਵਧ ਕਿਸ ਮੁਲਕ ਵਿਚ ਹਨ ਭਾਰਤੀ ਨਾਗਰਿਕ ਜੇਲਾਂ ਵਿਚ

ਭਾਰਤ ਦੇ ਵਿਦੇਸ਼ ਮੰਤਰੀ ਕੀਰਤੀ ਵਰਧਨ ਸਿੰਘ (Kirti Vardhan Singh) ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਜਿਸਨੂੰ ਯੂ. ਏ. ਈ. ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਦੇ ਵਿੱਚ ਸਭ ਤੋਂ ਵੱਧ 2 ਹਜ਼ਾਰ 773 ਭਾਰਤੀ ਨਾਗਰਿਕ ਜੇਲਾਂ ਵਿੱਚ ਬੰਦ ਹਨ । ਇਸ ਤੋਂ ਬਾਅਦ ਸਾਊਦੀ ਅਰਬ ਵਿੱਚ 2 ਹਜ਼ਾਰ 379 ਭਾਰਤੀ ਅਤੇ ਨੇਪਾਲ ਦੀਆਂ ਜੇਲ੍ਹਾਂ ਵਿੱਚ 1,357 ਭਾਰਤੀ ਕੈਦੀ ਹਨ ।

ਕਿਹੜੇ ਕਿਹੜੇ ਮੁਲਕ ਵਿਚ ਕਿੰਨੇ ਭਾਰਤੀ ਕੈਦ ਹਨ :

ਯੂ. ਏ. ਈ. (U. A. E.) ਵਿਚ 2773 ਭਾਰਤੀ ਕੈਦੀ, ਸਾਊਦੀ ਅਰਬ ਵਿਚ 2 ਹਜ਼ਾਰ 379, ਨੇਪਾਲ ਵਿਚ 1 ਹਜ਼ਾਰ 357, ਕਤਰ ਵਿਚ 795, ਮਲੇਸ਼ੀਆ ਵਿਚ 380, ਕੁਵੈਤ ਵਿਚ 342, ਯੂ. ਕੇ. ਵਿਚ 323, ਬਹਿਰੀਨ ਵਿਚ 261, ਪਾਕਿਸਤਾਨ ਵਿਚ 246, ਚੀਨ ਵਿਚ 183, ਅਮਰੀਕਾ ਵਿਚ 175, ਇਟਲੀ ਵਿਚ 162, ਸਿੰਗਾਪੁਰ ਵਿਚ 138, ਓਮਾਨ ਵਿਚ 121 ਸ਼ਾਮਲ ਹਨ।

ਕਿਹੜੇ ਕਿਹੜੇ ਦੇਸ਼ਾਂ ਵਿਚ ਕੈਦ ਹੈ ਸਿਰਫ਼ ਇਕ ਭਾਰਤੀ ਨਾਗਰਿਕ

ਜਿਨ੍ਹਾਂ ਵਿਦੇਸ਼ੀ ਮੁਲਕਾਂ ਵਿਚ ਸਿਰਫ਼ ਇਕ-ਇਕ ਭਾਰਤੀ ਨਾਗਰਿਕ ਕੈਦੀ ਹੈ ਵਿਚ ਕੈਨੇਡਾ, ਬੈਲਜੀਅਮ, ਦੱਖਣੀ ਅਫਰੀਕਾ, ਇਰਾਕ, ਸੇਸ਼ੇਲਸ, ਮਾਰੀਸ਼ਸ, ਯਮਨ ਅਤੇ ਹੋਰ ਸ਼ਾਮਲ ਹਨ।

ਕਿਹੜੇ ਦੇਸ਼ ਵਿੱਚ ਕਿੰਨੇ ਭਾਰਤੀ ਮੌਤ ਦੀ ਸਜ਼ਾ ਦਾ ਕਰ ਰਹੇ ਹਨ ਸਾਹਮਣਾ

ਯੂ. ਏ. ਈ. ਵਿੱਚ 21, ਸਾਊਦੀ ਅਰਬ ਵਿੱਚ 7, ਚੀਨ ਵਿੱਚ 4, ਇੰਡੋਨੇਸ਼ੀਆ ਵਿੱਚ 3, ਕੁਵੈਤ ਵਿੱਚ 2,
ਅਮਰੀਕਾ, ਪਾਕਿਸਤਾਨ, ਮਲੇਸ਼ੀਆ, ਓਮਾਨ, ਕਤਰ ਅਤੇ ਯਮਨ ਸ਼ਾਮਲ ਹਨ ।

Read More : ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ, ਪੜੋ ਕੀ ਹੈ ਮਾਮਲਾ

ਫ਼ਰੀਦਕੋਟ ਵਿੱਚ ਬਾਲ ਵਿਆਹ ਰੋਕ ਬਚਾਈ 16 ਸਾਲਾ ਬੱਚੀ : ਡਾ ਬਲਜੀਤ ਕੌਰ

0
child marriage

ਚੰਡੀਗੜ੍ਹ, 14 ਅਗਸਤ 2025 : ਚਾਈਲਡ ਹੈਲਪਲਾਈਨ (Child Helpline) ਰਾਹੀਂ ਪ੍ਰਾਪਤ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (ਡੀ. ਸੀ. ਪੀ. ਯੂ.) ਅਤੇ ਹੋਰ ਹਿੱਸੇਦਾਰਾਂ ਨੇ ਪਿੰਡ ਸੰਗਰਾਹੂਰ (ਸਾਦਿਕ), ਜ਼ਿਲ੍ਹਾ ਫ਼ਰੀਦਕੋਟ ਵਿੱਚ 16 ਸਾਲਾ ਲੜਕੀ ਦਾ ਪ੍ਰਸਤਾਵਿਤ ਬਾਲ ਵਿਆਹ (Child marriage) ਸਫਲਤਾਪੂਰਵਕ ਰੋਕ ਦਿੱਤਾ ।

ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਭਲਾਈ ਕਮੇਟੀ ਦੀ ਤੇਜ਼ ਕਾਰਵਾਈ ਨਾਲ ਨਾਬਾਲਗ ਦੀ ਸੁਰੱਖਿਆ, ਸਿੱਖਿਆ ਅਤੇ ਭਵਿੱਖ ਯਕੀਨੀ

ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅਧਿਕਾਰੀਆਂ ਅਤੇ ਹਿੱਸੇਦਾਰਾਂ ਵੱਲੋਂ ਕੀਤੀ ਗਈ ਤੇਜ਼ ਕਾਰਵਾਈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨਾਬਾਲਗਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਬਾਲ ਸੁਰੱਖਿਆ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਅਤਿ ਜ਼ਰੂਰੀ ਹੈ।

ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਇਹ ਕਾਰਵਾਈ ਕਿਸ਼ੋਰ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ, 2015 ਦੇ ਅਧੀਨ ਕੀਤੀ ਗਈ। ਬੱਚੀ ਨੂੰ ਬਚਾ ਕੇ ਬਾਲ ਭਲਾਈ ਕਮੇਟੀ (ਸੀਡਬਲਯੂਸੀ) ਅੱਗੇ ਪੇਸ਼ ਕੀਤਾ ਗਿਆ, ਜਿੱਥੇ ਉਸਨੂੰ ਕੌਂਸਲਿੰਗ ਦੇਣ ਤੋਂ ਬਾਅਦ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।

ਬੱਚੀ ਨੂੰ ਮਾਪਿਆਂ ਦੇ ਹਵਾਲੇ ਉਹਨਾਂ ਦੇ ਵਾਅਦੇ ‘ਤੇ ਕੀਤਾ ਗਿਆ ਕਿ ਉਹ ਉਸਦੀ ਸੁਰੱਖਿਆ, ਸਿੱਖਿਆ ਅਤੇ ਸਮੁੱਚੀ ਤੰਦਰੁਸਤੀ ਨੂੰ ਯਕੀਨੀ ਬਣਾਉਣਗੇ। ਬੱਚੀ ਦੇ ਹਿੱਤਾਂ ਦੀ ਰਾਖੀ ਲਈ ਨਿਯਮਿਤ ਨਿਗਰਾਨੀ ਅਤੇ ਫਾਲੋ-ਅੱਪ ਜਾਰੀ ਰਹੇਗਾ।

ਡਾ. ਬਲਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪੰਜਾਬ ਨੂੰ ਬਾਲ ਵਿਆਹ ਮੁਕਤ ਸੂਬਾ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਮਿਸ਼ਨ ਨੂੰ ਸਫਲ ਬਣਾਉਣ ਲਈ ਰਾਜ ਭਰ ਵਿੱਚ ਜਾਗਰੂਕਤਾ ਫੈਲਾਉਣ, ਰੋਕਥਾਮ ਨੂੰ ਯਕੀਨੀ ਬਣਾਉਣ ਅਤੇ ਕਾਨੂੰਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਪ੍ਰਣਾਲੀ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਹਰ ਬੱਚੇ ਦਾ ਬਚਪਨ ਸੁਰੱਖਿਅਤ ਅਤੇ ਸੁਨਹਿਰਾ ਬਣ ਸਕੇ।

ਮੰਤਰੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸੂਬੇ ਨੂੰ ਬਾਲ ਵਿਆਹ ਮੁਕਤ ਬਣਾਉਣ ਲਈ ਸਰਕਾਰ ਦਾ ਪੂਰਾ ਸਹਿਯੋਗ ਕੀਤਾ ਜਾਵੇ ਅਤੇ ਜੇਕਰ ਕਿਸੇ ਨੂੰ ਆਪਣੇ ਆਸ-ਪਾਸ ਬਾਲ ਵਿਆਹ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਮੇਂ ਸਿਰ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਸੂਚਿਤ ਕੀਤਾ ਜਾਵੇ । ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਾਣਕਾਰੀ ਸਾਂਝੀ ਕਰਨ ਵਾਲੇ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ।

Read More : ਡਾ. ਬਲਜੀਤ ਕੌਰ ਨੇ ਸੌਂਪੇ ਵਿਭਾਗ ਵਿੱਚ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ

ਟੈ੍ਰਫਿਕ ਨਿਯਮ ਤੋੋੜਨ ਤੇ ਪੁਲਸ ਨੂੰ ਵੀ ਹੋਵੇਗਾ ਜੁਰਮਾਨਾ ਤੇ ਉਹ ਵੀ ਦੁੱਗਣਾ

0
CHD Traffic Police

ਚੰਡੀਗੜ੍ਹ, 14 ਅਗਸਤ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਚ ਜਿਥੇ ਆਮ ਆਦਮੀ ਨੂੰ ਤਾਂ ਟੈ੍ਰਫਿਕ ਨਿਯਮਾਂ ਦੀ ਉਲੰਘਣਾਂ ਕਰਨ ਤੇ ਜੁਰਮਾਨਾ ਹੋ ਜਾਂਦਾ ਸੀ ਪਰ ਹੁਣ ਚੰਡੀਗੜ੍ਹ ਵਿਚ ਜੇਕਰ ਕੋਈ ਪੁਲਸ ਮੁਲਾਜਮ ਵੀ ਕਾਨੂੰਨ ਦੀ ਉਲੰਘਣਾਂ ਕਰੇਗਾ ਤਾਂ ਉਸਨੂੰ ਵੀ ਜੁਰਮਾਨਾ ਕੀਤਾ ਜਾਵੇਗਾ ਤੇ ਉਹ ਵੀ ਦੁੱਗਣਾ ।

ਕੀ ਕੀ ਹੋਵੇਗਾ ਨਿਯਮ ਤੋੜਨ ਤੇ ਪੁਲਸ ਖਿਲਾਫ਼

ਚੰਡੀਗੜ੍ਹ ਵਿਚ ਪੁਲਸ ਵਲੋਂ ਟੈ੍ਰਫਿਕ ਨਿਯਮ ਤੋੜਨ (Breaking traffic rules) ਤੇ ਸਿਰਫ਼ ਉਸਨੂੰ ਦੁੱਗਣਾ ਜੁਰਮਾਨਾ ਹੀ ਨਹੀਂ ਭਰਨਾ ਪਵੇਗਾ ਬਲਕਿ ਉਸਦੇ ਖਿਲਾਫ ਵਿਭਾਗੀ ਜਾਂਚ ਵੀ ਸ਼ੁਰੂ ਕੀਤੀ ਜਾਵੇਗੀ। ਜੇ ਚੰਡੀਗੜ੍ਹ ਪੁਲਸ ਕਰਮਚਾਰੀ ਡਿਊਟੀ ਦੌਰਾਨ ਜਾਂ ਨਿਜੀ ਸਮੇਂ ਵਿਚ ਟ੍ਰੈਫ਼ਿਕ ਨਿਯਮਾਂ ਨੂੰ ਤੋੜਦੇ ਹਨ ਤਾਂ ਹੁਣ ਉਨ੍ਹਾਂ ਨੂੰ ਦੋਹਰੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।

ਕੀ ਆਖਿਆ ਡੀ. ਐੈਸ. ਪੀ. (ਟੈ੍ਰਫਿਕ ਐਡਮਿਨ ਅਤੇ ਸਾਊਥ ਵੈਸਟ) ਨੇ

ਚੰਡੀਗੜ੍ਹ ਦੇ ਡੀ. ਐਸ. ਪੀ. (ਟ੍ਰੈਫ਼ਿਕ ਐਡਮਿਨ ਅਤੇ ਸਾਊਥ ਵੈਸਟ) (D. S. P. (Traffic Admin and South West) ਨੇ ਹੁਕਮਾਂ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਪੁਲਸ ਕਰਮਚਾਰੀ ਭਾਵੇਂ ਵਰਦੀ ਵਿੱਚ ਹੋਣ ਜਾਂ ਸਿਵਲ ਡਰੈੱਸ ਵਿਚ, ਸਰਕਾਰੀ ਵਾਹਨ ਚਲਾ ਰਹੇ ਹੋਣ ਜਾਂ ਫਿਰ ਨਿਜੀ ਵਾਹਨ ਕਿਸੇ ਵੀ ਹਾਲਤ ਵਿਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ (Violation of traffic rules) ਨਹੀਂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕੁਝ ਮਾਮਲਿਆਂ ਵਿੱਚ ਪੁਲਸ ਕਰਮਚਾਰੀ ਵਰਦੀ ਵਿੱਚ ਗੱਡੀ ਚਲਾਉਂਦੇ ਸਮੇਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾਂ ਕਰਦੇ ਫੜੇ ਗਏ ਸਨ, ਜਿਨ੍ਹਾਂ ਦੀਆਂ ਤਸਵੀਰਾਂ ਪ੍ਰਕਾਸ਼ਤ ਹੋਈਆਂ ਸਨ। ਮੋਟਰ ਵਹੀਕਲ ਐਕਟ ਦੀ ਧਾਰਾ 210 (ਬੀ) ਤਹਿਤ ਜੇ ਕੋਈ ਇਨਫੋਰਸਮੈਂਟ ਅਥਾਰਟੀ ਨਿਯਮਾਂ ਨੂੰ ਤੋੜਦਾ ਹੈ ਤਾਂ ਉਸ ਨੂੰ ਇਕ ਆਮ ਆਦਮੀ ਨਾਲੋਂ ਦੁੱਗਣਾ ਜੁਰਮਾਨਾ ਲਗਾਇਆ ਜਾਵੇਗਾ ।

Read More : ਸ੍ਰੀ ਦਰਬਾਰ ਸਾਹਿਬ ਦੇ ਰਸਤਿਆਂ ਤੋਂ ਸਰਕਾਰ ਨਜਾਇਜ਼ ਕਬਜ਼ੇ ਹਟਾਵੇ- ਗੁਰਚਰਨ ਸਿੰਘ ਗਰੇਵਾਲ