Home Blog Page 552

ਬਾਬਰੀ ਮਸਜਿਦ ਬਣਾਉਣ ਦਾ ਐਲਾਨ ਕਰਨ ਵਾਲਾ ਟੀ. ਐੱਮ. ਸੀ. ਵਿਧਾਇਕ ਸਸਪੈਂਡ

0
TMC MLA

ਕੋਲਕਾਤਾ/ਬਹਿਰਾਮਪੁਰ, 7 ਦਸੰਬਰ 2025 : ਪੱਛਮੀ ਬੰਗਾਲ `ਚ ਸੱਤਾ ਧਿਰ ਤ੍ਰਿਣਮੂਲ ਕਾਂਗਰਸ (Trinamool Congress) (ਟੀ. ਐੱਮ. ਸੀ.) ਨੇ ਮੁਰਸਿ਼ਦਾਬਾਦ ਜਿਲੇ `ਚ ਬਾਬਰੀ ਮਸਜਿਦ (Babri Masjid) ਦੇ ਨਿਰਮਾਣ ਦਾ ਐਲਾਨ ਕਰ ਕੇ ਵਿਵਾਦ ਖੜ੍ਹਾ ਕਰਨ ਵਾਲੇ ਭਰਤਪੁਰ ਦੇ ਵਿਧਾਇਕ ਹੁਮਾਯੂੰ ਕਬੀਰ (MLA Humayun Kabir) ਨੂੰ ਪਾਰਟੀ ਤੋਂ ਸਸਪੈਂਡ (Suspend) ਕਰ ਦਿੱਤਾ ।

ਕਬੀਰ ਦਾ ਵਿਵਹਾਰ ਘੋਰ ਅਨੁਸ਼ਾਸਨ ਹੀਣਤਾ ਹੈ : ਫਿਰਹਾਦ ਹਾਕਿਮ

ਪਿਛਲੇ ਕੁਝ ਸਾਲਾਂ `ਚ ਪਾਰਟੀ ਦੇ ਅੰਦਰੂਨੀ ਮਾਮਲਿਆਂ ਸਮੇਤ ਵੱਖ-ਵੱਖ ਮੁੱਦਿਆਂ `ਤੇ ਵਿਵਾਦਿਤ ਬਿਆਨ ਦੇ ਕੇ ਚਰਚਾ `ਚ ਰਹੇ ਕਬੀਰ ਨੇ ਕਿਹਾ ਸੀ ਕਿ 6 ਦਸੰਬਰ ਨੂੰ ਬੇਲਡਾਂਗਾ `ਚ ਮਸਜਿਦ ਦਾ ਨੀਂਹ-ਪੱਥਰ ਰੱਖਿਆ (The foundation stone of the mosque) ਜਾਵੇਗਾ । 6 ਦਸੰਬਰ-1992 ਨੂੰ ਅਯੁੱਧਿਆ `ਚ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ । ਤ੍ਰਿਣਮੂਲ ਦੇ ਸੀਨੀਅਰ ਨੇਤਾ ਫਿਰਹਾਦ ਹਾਕਿਮ ਨੇ ਸਸਪੈਂਸ਼ਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਕਬੀਰ ਦਾ ਵਿਵਹਾਰ ਅਜਿਹੇ ਸਮੇਂ `ਚ ਘੋਰ ਅਨੁਸ਼ਾਸਨ ਹੀਣਤਾ ਹੈ, ਜਦੋਂ ਪਾਰਟੀ ਸੂਬੇ `ਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਕੰਮ ਕਰ ਰਹੀ ਹੈ ।

Read More : ਪੰਜਾਬ ਸਰਕਾਰ ਨੇ ਪਨਬਸ ਜਲੰਧਰ ਡਿਪ ਪ੍ਰਧਾਨ ਨੂੰ ਕੀਤਾ ਸਸਪੈਂਡ

ਫਲਾਈਟ `ਚ ਸਿਤਾਰ ਟੁੱਟਣ `ਤੇ ਏਅਰ ਇੰਡੀਆ `ਤੇ ਭੜਕੀ ਅਨੁਸ਼ਕਾ ਸ਼ੰਕਰ

0
Anushka Shankar

ਨਵੀਂ ਦਿੱਲੀ, 7 ਦਸੰਬਰ 2025 : ਭਾਰਤੀ ਸਿਤਾਰਵਾਦਕ (Indian sitar player) ਅਤੇ ਸੰਗੀਤਕਾਰ ਅਨੁਸ਼ਕਾ ਸ਼ੰਕਰ (Anushka Shankar) ਨੇ ਕਿਹਾ ਕਿ ਉਹ ਏਅਰ ਇੰਡੀਆ ਦੀ ਇਕ ਫਲਾਈਟ ਦੌਰਾਨ ਉਨ੍ਹਾਂ ਦੀ ਸਿਤਾਰ ਨੁਕਸਾਨੀ ਜਾਣ (The star is damaged) ਤੋਂ ਬਹੁਤ ਦੁਖੀ` ਹਨ ।

ਹੈਂਡਲਿੰਗ ਨੁਕਸਾਨੀ ਜਾਣ ਤੋਂ `ਬਹੁਤ ਫੀਸ ਲੈਂਦੇ ਹਨ ਫਿਰ ਵੀ ਅਜਿਹਾ ਕੀਤਾ

ਸੋਸ਼ਲ ਮੀਡੀਆ `ਤੇ ਇਕ ਪੋਸਟ `ਚ ਏਅਰਲਾਈਨ (Airline) ਨੂੰ ਟੈਗ ਕਰਦੇ ਹੋਏ ਅਨੁਸ਼ਕਾ ਸ਼ੰਕਰ ਨੇ ਕਿਹਾ, “ਭਾਰਤ ਦੀ ਏਅਰਲਾਈਨ `ਚ ਭਾਰਤੀ ਸੰਗੀਤ ਯੰਤਰ ਵੀ ਸੁਰੱਖਿਅਤ ਨਹੀਂ (Even musical instruments are not safe) ਹਨ ਅਤੇ ਪਿਛਲੇ 15-17 ਸਾਲਾਂ `ਚ ਪਹਿਲੀ ਵਾਰ ਅਜਿਹਾ ਹੋਇਆ ਹੈ । ਤੁਸੀਂ ਲੋਕ ਹੈਂਡਲਿੰਗ ਫੀਸ ਲੈਂਦੇ ਹੋ ਅਤੇ ਫਿਰ ਵੀ ਤੁਸੀਂ ਅਜਿਹਾ ਕੀਤਾ । ਮਸ਼ਹੂਰ ਸੰਗੀਤਕਾਰ ਨੇ ਇੰਸਟਾਗ੍ਰਾਮ `ਤੇ ਇਕ ਵੀਡੀਓ ਪੋਸਟ ਕੀਤੀ, ਜਿਸ `ਚ ਉਨ੍ਹਾਂ ਦੀ ਸਿਤਾਰ ਦੇ ਹੇਠਲੇ ਗੋਲ ਹਿੱਸੇ `ਚ ਇਕ ਵੱਡੀ ਤਰੇੜ ਵਿਖਾਈ ਦੇ ਰਹੀ ਹੈ । ਉਨ੍ਹਾਂ ਨੇ ਇਹ ਵੀ ਹੈਰਾਨੀ ਪ੍ਰਗਟਾਈ ਕਿ ਇਕ ਭਾਰਤੀ ਸੰਗੀਤ ਯੰਤਰ ਨੂੰ ਭਾਰਤੀ ਏਅਰਲਾਈਨ ਵੱਲੋਂ ਕਿੰਨੀ ਬੁਰੀ ਤਰ੍ਹਾਂ ਸੰਭਾਲਿਆ ਗਿਆ ।

Read More : ਏਅਰ ਇੰਡੀਆ ਦਾ ਜਹਾਜ਼ ਲੈਂਡਿੰਗ ਦੌਰਾਨ ਆਇਆ ਅੱਗ ਦੀ ਲਪੇਟ ਵਿਚ

ਲੋਕ ਸਭਾ ਵਿਚ ਉੱਠਿਆ ਨਕਲੀ ਕਫ ਸਿਰਪ ਦੀ ਵਿਕਰੀ ਦਾ ਮੁੱਦਾ

0
cough syrup

ਨਵੀਂ ਦਿੱਲੀ, 7 ਦਸੰਬਰ 2025 : ਸਮਾਜਵਾਦੀ ਪਾਰਟੀ (ਸਪਾ) ਦੀ ਇਕ ਸੰਸਦ ਮੈਂਬਰ ਨੇ ਉੱਤਰ ਪ੍ਰਦੇਸ਼ `ਚ ਨਕਲੀ ਕਫ ਸਿਰਪ (Fake cough syrup) ਦੀ ਵਿਕਰੀ ਦਾ ਮੁੱਦਾ ਨੂੰ ਲੋਕ ਸਭਾ `ਚ ਉੱਠਿਆ ਅਤੇ ਪੂਰੇ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਾਉਣ ਦੀ ਸਰਕਾਰ ਤੋਂ ਮੰਗ ਕੀਤੀ । ਸਿਫਰ ਕਾਲ ਦੌਰਾਨ ਸਪਾ ਸੰਸਦ ਮੈਂਬਰ ਪ੍ਰੀਆ ਸਰੋਜ (MP Priya Saroj) ਨੇ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਪਿਛਲੇ ਮਹੀਨੇ ਅਕਤੂਬਰ `ਚ ਇਕ ਖਤਰਨਾਕ ਗ਼ੈਰ-ਕਾਨੂੰਨੀ ਦਵਾਈ (Illegal drug) ਦੇ ਸੇਵਨ ਨਾਲ ਕਈ ਮਾਸੂਮ ਬੱਚਿਆਂ ਦੀ ਮੌਤ (Death of innocent children) ਹੋ ਗਈ ।

ਕਫ ਸਿਰਪ ਮਾਮਲੇ ਵਿਚ ਦਰਜ ਹੋਈਆਂ ਹਨ 98 ਤੋਂ ਵਧ ਐਫ. ਆਈ. ਆਰਜ. ਦਰਜ

ਉਨ੍ਹਾਂ ਦਾਅਵਾ ਕੀਤਾ ਕਿ ਇਸ ਪੂਰੇ ਮਾਮਲੇ `ਚ ਹੁਣ ਤੱਕ 98 ਤੋਂ ਵੱਧ ਐੱਫ. ਆਈ. ਆਰਜ਼ (More than 98 F.I.Rs) ਦਰਜ ਹੋਈਆਂ ਹਨ । ਉਨ੍ਹਾਂ ਨੇ ਇਸ `ਚ ਪ੍ਰਭਾਵਸ਼ਾਲੀ ਲੋਕਾਂ ਦੀ ਸ਼ਮੂਲੀਅਤ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਜੌਨਪੁਰ ਅਤੇ ਵਾਰਾਣਸੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ `ਚ ਵੀ ਇਸ ਸਿੰਡੀਕੇਟ ਦੀਆਂ ਡੂੰਘੀਆਂ ਜੜ੍ਹਾਂ ਹੋਣ ਦੀ ਗੱਲ ਸਾਹਮਣੇ ਆਈ ਹੈ । ਸਪਾ ਸੰਸਦ ਮੈਂਬਰ ਨੇ ਕਿਹਾ ਕਿ ਮੀਡੀਆ ਰਿਪੋਰਟ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਪੂਰੇ ਨੈੱਟਵਰਕ `ਚ ਸਰਕਾਰੀ ਤੰਤਰ ਨਾਲ ਜੁੜੇ ਕੁਝ ਲੋਕ ਸ਼ਾਮਲ ਹਨ ।

Read More  : ਕਫ ਸਿਰਪ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਪ੍ਰਮੋਟਰ ਦੀ ਜਾਇਦਾਦ ਕੁਰਕ

ਕੈਲੀਫੋਰਨੀਆ ਦੇ ਰੇਗਿਸਤਾਨ `ਚ ਐੱਫ-16 ਲੜਾਕੂ ਜਹਾਜ਼ ਹਾਦਸਾਗ੍ਰਸਤ

0
California desert

ਟਰੋਨਾ (ਅਮਰੀਕਾ), 7 ਦਸੰਬਰ 2025 : ਅਮਰੀਕੀ ਹਵਾਈ ਫੌਜ (US Air Force) ਦੇ ਵਿਸ਼ੇਸ਼ `ਥੰਡਰਬਰਡਸ` ਦਸਤੇ ਦਾ ਇਕ ਲੜਾਕੂ ਜਹਾਜ਼ (Fighter plane) ਦੱਖਣੀ ਕੈਲੀਫੋਰਨੀਆ ਰੇਗਿਸਤਾਨ `ਚ ਹਾਦਸਾਗ੍ਰਸਤ (Accident) ਹੋ ਗਿਆ।

ਪਾਇਲਟ ਰਿਹਾ ਸਮਾਂ ਰਹਿੰਦੇ ਸੁਰੱਖਿਅਤ ਬਾਹਰ ਨਿਕਲਣ `ਚ ਸਫਲ

ਖੁਸ਼ਕਿਸਮਤੀ ਇਹ ਰਹੀ ਕਿ ਪਾਇਲਟ ਸਮਾਂ ਰਹਿੰਦੇ ਸੁਰੱਖਿਅਤ ਤਰੀਕੇ ਨਾਲ ਬਾਹਰ ਨਿਕਲਣ `ਚ ਸਫਲ ਰਿਹਾ । ਸੈਨ ਬਰਨਾਰਡੀਨੋ ਕਾਊਂਟੀ ਦੇ ਫਾਇਰ ਬ੍ਰਿਗੇਡ ਵਿਭਾਗ`ਅਨੁਸਾਰ ਪਾਇਲਟ (Pilot) ਦਾ ਹਸਪਤਾਲ `ਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਜਾਨਲੇਵਾ ਸੱਟ ਨਹੀਂ ਲੱਗੀ ਹੈ।

2022 ਵਿਚ ਪਹਿਲਾਂ ਵੀ ਹੋਇਆ ਸੀ ਐਫ-ਏ 18 ਈ ਸੁਪਰ ਹਾਰਨੇਟ ਜਹਾਜ਼ ਹਾਦਸਾਗ੍ਰਸਤ

ਨੇਵਾਦਾ `ਚ ਸਥਿਤ `ਨੈਲਿਸ ਏਅਰ ਫੋਰਸ ਬੇਸ` ਵੱਲੋਂ ਜਾਰੀ ਬਿਆਨ ਅਨੁਸਾਰ ਐੱਫ-16ਸੀ ਫਾਈਟਿੰਗ ਫਾਲਕਨ ਬੁੱਧਵਾਰ ਸਵੇਰੇ ਲੱਗਭਗ 10:45 ਵਜੇ ਕੈਲੀਫੋਰਨੀਆ `ਚ ਕੰਟਰੋਲਡ ਏਅਰ ਸਪੇਸ ਟ੍ਰੇਨਿੰਗ ਮਿਸ਼ਨ (Air Space Training Mission) ਦੌਰਾਨ ਹਾਦਸਾਗ੍ਰਸਤ ਹੋਇਆ । ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਜਹਾਜ਼ ਲਾਸ ਏਂਜਲਸ ਤੋਂ 290 ਕਿਲੋਮੀਟਰ ਉੱਤਰ `ਚ ਸਥਿਤ ਮੋਜਾਵੇ ਰੇਗਿਸਤਾਨ ਦੇ ਟਰੋਨਾ ਕੋਲ ਹਾਦਸਾਗ੍ਰਸਤ ਹੋਇਆ। ਇਸ ਤੋਂ ਪਹਿਲਾਂ 2022 `ਚ ਵੀ ਟਰੋਨਾ ਨੇੜੇ ਹਵਾਈ ਫੌਜ ਦਾ ਇਕ ਐੱਫ/ਏ-18ਈ ਸੁਪਰ ਹਾਰਨੇਟ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਜਿਸ `ਚ ਪਾਇਲਟ ਦੀ ਮੌਤ ਹੋ ਗਈ ਸੀ ।

Read More : ਫਿਸਲਣ ਕਾਰਨ ਮੁੰਬਈ ਹਵਾਈ ਅੱਡੇ ਉਤੇ ਜਹਾਜ ਹੋਇਆ ਹਾਦਸਾਗ੍ਰਸਤ

ਐੱਨ. ਆਰ. ਸੀ. ਦੀ ਇਜਾਜ਼ਤ ਨਹੀਂ ਦੇਵਾਂਗੀ ਭਾਵੇਂ ਮੇਰੀ ਧੌਣ ਵੱਢ ਦਿਓ : ਮਮਤਾ

0
Mamta Banerji

ਕੋਲਕਾਤਾ, 7 ਦਸੰਬਰ 2025 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Chief Minister Mamata Banerjee) ਨੇ ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ.) ਨੂੰ ਲੈ ਕੇ ਭਾਜਪਾ `ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਹੈ ਕਿ ਦੇਸ਼ ਭਰ ਵਿਚ ਇਸ ਅਭਿਆਸ ਨਾਲ ਸਬੰਧਤ ਘਟਨਾਵਾਂ ਵਿਚ ਮਰਨ ਵਾਲਿਆਂ ਵਿਚ ਅੱਧੇ ਤੋਂ ਵੱਧ ਲੋਕ ਹਿੰਦੂ ਸਨ। ਮੁੱਖ ਮੰਤਰੀ ਨੇ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਉਹ `ਉਸੇ ਟਾਹਣੀ ਨੂੰ ਕੱਟ ਰਹੀ ਹੈ ਜਿਸ `ਤੇ ਉਹ ਬੈਠੀ ਹੈ ।

`ਐੱਸ. ਆਈ. ਆਰ. ਨਾਲ ਜੁੜੀਆਂ ਘਟਨਾਵਾਂ ਵਿਚ ਮਰਨ ਵਾਲਿਆਂ `ਚ ਅੱਧੇ ਤੋਂ ਵੱਧ ਹਿੰਦੂ : ਮਮਤਾ

ਮਮਤਾ ਨੇ ਘੱਟ ਗਿਣਤੀ ਮੁਰਸਿਦਾਬਾਦ ਜਿ਼ਲੇ ਵਿਚ ਐੱਸ. ਆਈ. ਆਰ. (S. I. R.) ਵਿਰੋਧੀ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ `ਤੇ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਧਾਰਮਿਕ ਰਾਜਨੀਤੀ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ । ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਇਹ ਵੀ ਦੁਹਰਾਇਆ ਕਿ ਉਹ ਪੱਛਮੀ ਬੰਗਾਲ ਵਿਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਜਾਂ ਨਜ਼ਰਬੰਦੀ ਕੇਂਦਰਾਂ ਦੀ ਇਜਾਜ਼ਤ ਕਦੇ ਨਹੀਂ ਦੇਵੇਗੀ, ਭਾਵੇਂ ‘ਉਨ੍ਹਾਂ ਦੀ ਧੌਣ ਹੀ ਕਿਉਂ ਨਾ ਵੱਢ ਦਿੱਤੀ ਜਾਵੇ।

ਵਕਫ਼ ਜਾਇਦਾਦਾਂ `ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ

ਮਮਤਾ ਨੇ ਕਿਹਾ ਕਿ ਵਕਫ਼ ਜਾਇਦਾਦਾਂ `ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ । ਘੱਟ ਗਿਣਤੀਆਂ ਦੀ ਸੁਰੱਖਿਆ (Protection of minorities) ਮੇਰੀ ਜਿ਼ੰਮੇਵਾਰੀ ਹੈ। ਮਮਤਾ ਬੈਨਰਜੀ ਨੇ `ਗਲਤ ਸੂਚਨਾਵਾਂ ਫੈਲਾਉਣ ਦੀ ਸਾਜ਼ਿਸ਼` ਨੂੰ ਲੈ ਕੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਾਇਆ ਕਿ ਕੁਝ ਸਮੂਹ ਧਾਰਮਿਕ ਜਾਇਦਾਦਾਂ ਨੂੰ ਜ਼ਮੀਨੀ ਰਿਕਾਰਡਾਂ ਵਿਚ ਮਸਜਿਦਾਂ ਜਾਂ ਕਬਰਸਤਾਨਾਂ ਵਜੋਂ ਰਜਿਸਟਰ ਕੀਤੇ ਜਾਣ ਬਾਰੇ ਝੂਠ ਫੈਲਾਉਣ ਵਿਚ ਲੱਗੇ ਹੋਏ ਹਨ।

Read More : ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੀਤੀ ਦਖਲ ਦੇਣ ਦੀ ਮੰਗ

ਬੀ. ਐੱਲ. ਓਜ਼ `ਤੇ ਕੰਮ ਦਾ ਦਬਾਅ ਘਟਾਉਣ ਲਈ ਜਿ਼ਆਦਾ ਕਰਮਚਾਰੀ ਤਾਇਨਾਤ ਕਰੋ

0
Supreme Court

ਨਵੀਂ ਦਿੱਲੀ, 6 ਦਸੰਬਰ 2025 : ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court) ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਵੋਟਰ ਸੂਚੀਆਂ ਦੀ ਸਮਾਂਬੱਧ ਵਿਸ਼ੇਸ਼ ਡੂੰਘਾਈ ਨਾਲ ਸੋਧ (ਐੱਸ. ਆਈ. ਆਰ.) `ਚ ਲੱਗੇ ਬੂਥ ਪੱਧਰ ਅਧਿਕਾਰੀਆਂ (Booth level officials) (ਬੀ. ਐੱਲ. ਓ.) `ਤੇ ਕੰਮ ਦਾ ਦਬਾਅ ਘਟਾਉਣ (Reduce work pressure) ਲਈ ਉਹ ਹੋਰ ਜਿ਼ਆਦਾ ਕਰਮਚਾਰੀਆਂ ਨੂੰ ਤਾਇਨਾਤ ਕਰਨ ।

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਅਦਾਲਤ ਅਦਾਕਾਰ ਵਿਜੇ ਦੀ ਪਾਰਟੀ ਤਮਿਲਗਾ ਵੇਤਰੀ ਕਸ਼ਗਮ (ਟੀ. ਵੀ. ਕੇ.) ਦੀ ਪਟੀਸ਼ਨ `ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਸੀ ਕਿ ਸਮਾਂਬੱਧ ਤਰੀਕੇ ਨਾਲ ਡਿਊਟੀ ਨਾ ਨਿਭਾਉਣ ਲਈ ਬੀ. ਐੱਲ. ਓਜ਼. ਵਿਰੁੱਧ ਪ੍ਰਤੀਨਿਧਤਾ ਐਕਟ ਤਹਿਤ ਕੋਈ ਸਜ਼ਾਯੋਗ ਕਾਰਵਾਈ ਨਾ ਕੀਤੀ ਜਾਵੇ ।

ਹੁਣ ਤੱਕ 29 ਬੀ. ਐੱਲ. ਓਜ਼ ਦੀ ਮੌਤ

ਚੀਫ ਜਸਟਿਸ ਸੂਰਿਆ ਕਾਂਤ (Chief Justice Surya Kant) ਅਤੇ ਜਸਟਿਸ ਜੋਇਮਲਿਆ ਬਾਗਚੀ ਦੀ ਬੈਂਚ ਨੇ ਟੀ. ਵੀ. ਕੇ. ਵੱਲੋਂ ਪੇਸ਼ ਸੀਨੀਅਰ ਵਕੀਲ ਗੋਪਾਲ ਸ਼ੰਕਰਨਾਰਾਇਣਨ ਦੀਆਂ ਦਲੀਲਾਂ ਦਾ ਨੋਟਿਸ ਲਿਆ ਕਿ ਕੁਝ ਹੁਕਮ ਜਾਰੀ ਕਰਨ ਦੀ ਲੋੜ ਹੈ, ਕਿਉਂਕਿ ਚੋਣ ਕਮਿਸ਼ਨ (Election Commission) ਦੇ ਅਧਿਕਾਰੀਆਂ ਵੱਲੋਂ ਦਬਾਅ ਪਾਏ ਜਾਣ ਕਾਰਨ ਕਈ ਬੀ. ਐੱਲ. ਓਜ਼. ਦੀ ਮੌਤ ਹੋ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਐੱਸ. ਆਈ. ਆਰ. `ਚ ਲੱਗੇ 29 ਬੀ. ਐੱਲ. ਓਜ਼ ਦੀ ਮੌਤ ਹੋ ਚੁੱਕੀ ਹੈ ।

ਸੂਬਾ ਸਰਕਾਰ ਕੰਮ ਦੇ ਦਬਾਅ ਨੂੰ ਘੱਟ ਕਰਨ ਲਈ ਵਾਧੂ ਸਟਾਫ਼ ਤਾਇਨਾਤ ਕਰਨ `ਤੇ ਵਿਚਾਰ ਕਰ ਸਕਦੀ ਹੈ : ਜਸਟਿਸ ਸੂਰਿਆਕਾਂਤ

ਐਡਵੋਕੇਟ ਸ਼ੰਕਰਨਾਰਾਇਣਨ (Advocate Shankaranarayanan) ਨੇ ਕਿਹਾ ਕਿ ਇਸ ਤੋਂ ਇਲਾਵਾ ਚੋਣ ਕਮਿਸ਼ਨ ਦੇ ਅਧਿਕਾਰੀ ਸੌਂਪਿਆ ਗਿਆ ਕੰਮ ਪੂਰਾ ਕਰਨ ਵਿਚ ਅਸਫਲ ਰਹਿਣ `ਤੇ ਬੀ. ਐੱਲ. ਓਜ਼. ਵਿਰੁੱਧ ਐੱਫ. ਆਈ. ਆਰ. ਵੀ ਦਰਜ ਕਰਵਾ ਰਹੇ ਹਨ । ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਸੂਬਾ ਸਰਕਾਰ ਕੰਮ ਦੇ ਦਬਾਅ ਨੂੰ ਘੱਟ ਕਰਨ ਲਈ ਵਾਧੂ ਸਟਾਫ਼ ਤਾਇਨਾਤ ਕਰਨ `ਤੇ ਵਿਚਾਰ ਕਰ ਸਕਦੀ ਹੈ। ਬੈਂਚ ਨੇ ਕਿਹਾ ਕਿ ਜੇਕਰ ਉਹ ਆਮ ਜ਼ਿੰਮੇਵਾਰੀਆਂ ਦੇ ਨਾਲ-ਨਾਲ ਚੋਣ ਕਮਿਸ਼ਨ ਵੱਲੋਂ ਸੌਂਪੇ ਗਏ ਵਾਧੂ ਕੰਮ ਨੂੰ ਪੂਰਾ ਕਰਨ ਦੌਰਾਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਤਾਂ ਸੂਬਾ ਸਰਕਾਰ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰ ਸਕਦੀ ਹੈ ।

Read more : ਸੁਪਰੀਮ ਕੋਰਟ ਨੇ ਕੀਤੀ ਜੁਰਮਾਨੇ ਖਿਲਾਫ ਰਿਲਾਇੰਸ ਦੀ ਪਟੀਸ਼ਨ ਖਾਰਜ

ਪਾਕਿਸਤਾਨ ਵਿਚ 2025 ਵਿਚ ਅੱਤਵਾਦੀ ਘਟਨਾਵਾਂ `ਚ 25 ਫੀਸਦੀ ਵਾਧਾ

0
terrorist-incidents

ਕਰਾਚੀ, 6 ਦਸੰਬਰ 2025 : ਅੱਤਵਾਦ (Terrorism) ਨਾਲ ਜੂਝ ਰਹੇ ਪਾਕਿਸਤਾਨ (Pakistan) ਵਿਚ 2025 ਵਿਚ ਹਿੰਸਾ ਸਬੰਧੀ ਘਟਨਾਵਾਂ `ਚ ਪਿਛਲੇ ਸਾਲ ਦੇ ਮੁਕਾਬਲੇ 25 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਖੈਬਰ ਪਖਤੂਨਖਵਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਰਿਹਾ। ਇੱਥੇ ਇਕ ਥਿੰਕ ਟੈਂਕ ਦੀ ਰਿਪੋਰਟ (Think tank report) `ਚ ਇਹ ਜਾਣਕਾਰੀ ਦਿੱਤੀ ਗਈ ਹੈ ।

ਸੀ. ਆਰ. ਐਸ. ਐਸ. ਅਨੁਸਾਰ ਜਨਵਰੀ ਤੋਂ ਨਵੰਬਰ ਤੱਕ ਹਿੰਸਕ ਘਟਨਾਵਾਂ ਵਿਚ ਹੋਈਆਂ 3187 ਮੌਤਾਂ

ਇਸਲਾਮਾਬਾਦ ਸਥਿਤ `ਸੈਂਟਰ ਫਾਰ ਰਿਸਰਚ ਐਂਡ ਸਕਿਓਰਿਟੀ ਸਟੱਡੀਜ਼ (Center for Research and Security Studies) (ਸੀ. ਆਰ. ਐੱਸ. ਐੱਸ.) ਅਨੁਸਾਰ ਇਸ ਸਾਲ ਜਨਵਰੀ ਤੋਂ ਨਵੰਬਰ ਤੱਕ ਹਿੰਸਕ ਘਟਨਾਵਾਂ (Violent incidents) `ਚ 3187 ਮੌਤਾਂ ਹੋਈ, ਜਿਨ੍ਹਾਂ ਵਿਚ 96 ਫ਼ੀਸਦੀ ਤੋਂ ਵੱਧ ਮੌਤਾਂ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ `ਚ ਹੋਈਆਂ ਅਤੇ 92 ਫ਼ੀਸਦੀ ਅਜਿਹੀ ਘਟਨਾਵਾਂ ਵੀ ਇਨ੍ਹਾਂ ਦੋਵਾਂ ਸੂਬਿਆਂ ਦੀਆਂ ਹਨ ।

ਸਾਲ ਨਵੰਬਰ ਤੱਕ ਹਿੰਸਾ ਵਿਚ ਕੁਲ ਮਿਲਾ ਕੇ 25 ਫ਼ੀਸਦੀ ਦਾ ਵਾਧਾ ਦੇਖਿਆ ਗਿਆ

ਗੈਰ-ਲਾਭਕਾਰੀ, ਸੁਤੰਤਰ ਥਿੰਕ ਟੈਂਕ ਸੀ. ਆਰ. ਐੱਸ. ਐੱਸ. ਵੱਲੋਂ ਪ੍ਰਕਾਸਿ਼ਤ ਰਿਪੋਰਟ ਵਿਚ ਕਿਹਾ ਗਿਆ ਹੈ ਇਸ ਸਾਲ ਨਵੰਬਰ ਤੱਕ ਹਿੰਸਾ ਵਿਚ ਕੁਲ ਮਿਲਾ ਕੇ 25 ਫ਼ੀਸਦੀ ਦਾ ਵਾਧਾ ਦੇਖਿਆ ਗਿਆ, ਜਿਸਦੇ ਨਤੀਜੇ ਵਜੋਂ 3187 ਮੌਤਾਂ ਹੋਈ । 2024 `ਚ 2546 ਲੋਕਾਂ ਦੀ ਜਾਨ ਗਈ ਸੀ ਭਾਵ ਮੌਤਾਂ `ਚ ਲੱਗਭਗ 20 ਫ਼ੀਸਦੀ ਦਾ ਵਾਧਾ ਹੋਇਆ ।

Read More : ਪਾਕਿਸਤਾਨ ਦੇ ਸੁਰੱਖਿਆ ਕਰਮਚਾਰੀਆਂ ਨੇ ਮਾਰ ਮੁਕਾਏ 22 ਅੱਤਵਾਦੀ

ਪਾਨ ਮਸਾਲੇ `ਤੇ ਸੈੱਸ ਲਾਉਣ ਵਾਲਾ ਬਿੱਲ ਲੋਕ ਸਭਾ `ਚ ਪ੍ਰਵਾਨ

0
Nirmla Sitaraman

ਨਵੀਂ ਦਿੱਲੀ, 6 ਦਸੰਬਰ 2025 : ਲੋਕ ਸਭਾ (Lok Sabha) ਨੇ ਪਾਨ ਮਸਾਲੇ (Pan masala) `ਤੇ ਸੈੱਸ ਲਾਉਣ ਦੀ ਵਿਵਸਥਾ ਵਾਲੇ ਬਿੱਲ ਨੂੰ ਸ਼ੁੱਕਰਵਾਰ ਮਨਜ਼ੂਰੀ ਦੇ ਦਿੱਤੀ । ਵਿੱਤ ਮੰਤਰੀ ਨਿਰਮਲਾ ਸੀਤਾਰਾਮਨ (Finance Minister Nirmala Sitharaman) ਨੇ `ਸਿਹਤ ਸੁਰੱਖਿਆ ਤੇ ਰਾਸ਼ਟਰੀ ਸੁਰੱਖਿਆ ਸੈੱਸ ਬਿੱਲ-2025 `ਤੇ ਚਰਚਾ ਦਾ ਜਵਾਬ ਦਿੱਤਾ, ਜਿਸ ਤੋਂ ਬਾਅਦ ਹਾਊਸ ਨੇ ਕਈ ਸੋਧਾਂ ਨੂੰ ਰੱਦ ਕਰ ਦਿੱਤਾ ਤੇ ਬਿੱਲ ਨੂੰ ਜ਼ੁਬਾਨੀ ਵੋਟਾਂ ਨਾਲ ਪ੍ਰਵਾਨ ਕਰ ਲਿਆ ।

ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਖਰਚਿਆਂ ਲਈ ਹੋਵੇਗੀ ਵਰਤੋਂ

ਚਰਚਾ ਦਾ ਜਵਾਬ ਦਿੰਦੇ ਹੋਏ ਸੀਤਾਰਾਮਨ ਨੇ ਪੁੱਛਿਆ ਕਿ ਕੀ ਮੈਂ ਆਮ ਆਦਮੀ ਲਈ ਮੁੱਢਲੀਆਂ ਲੋੜਾਂ ਦੀ ਕਿਸੇ ਵੀ ਵਸਤੂ `ਤੇ ਟੈਕਸ ਲਾ ਰਹੀ ਹਾਂ ? ਬਿਲਕੁਲ ਨਹੀਂ। ਮੈਂ ਇਸ ਬਿੱਲ ਦੇ ਘੇਰੇ `ਚ ਆਟਾ ਨਹੀਂ ਲਿਆ ਰਹੀ । ਸਿਰਫ਼ ਨੁਕਸਾਨਦੇਹ ਵਸਤੂਆਂ `ਤੇ ਸੈੱਸ (Cess on harmful goods) ਲਾਇਆ ਜਾ ਰਿਹਾ ਹੈ । ਇਸ ਤੋਂ ਹੋਣ ਵਾਲੀ ਆਮਦਨੀ ਦੀ ਵਰਤੋਂ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਖਰਚਿਆਂ ਲਈ ਕੀਤੀ ਜਾਵੇਗੀ ।

ਰੱਖਿਆ ਤੇ ਸੜਕ ਨਿਰਮਾਣ ਲਈ ਪੈਸਿਆਂ ਦੀ ਲੋੜ ਹੈ

ਉਨ੍ਹਾਂ ਕਿਹਾ ਕਿ ਰੱਖਿਆ ਤੇ ਸੜਕ ਨਿਰਮਾਣ ਲਈ ਪੈਸਿਆਂ ਦੀ ਲੋੜ ਹੈ । ਬੋਫੋਰਸ ਘਪਲੇ ਤੋਂ ਬਾਅਦ ਪਿਛਲੇ 30 ਸਾਲਾਂ ਤੱਕ ਕੋਈ ਤੋਪ ਨਹੀਂ ਖਰੀਦੀ ਗਈ । ਹਾਲਾਤ ਅਜਿਹੇ ਬਣ ਗਏ ਕਿ ਇਸ ਸਮੇਂ ਦੌਰਾਨ ਬਹੁਤ ਸਾਰੇ ਰੱਖਿਆ ਮੰਤਰੀ ਫੈਸਲੇ ਲੈਣ ਦੇ ਯੋਗ ਨਹੀਂ ਸਨ । ਸੈੱਸ ਲਾਉਣ ਦਾ ਮੰਤਵ ਰਾਸ਼ਟਰੀ ਸੁਰੱਖਿਆ ਤੇ ਜਨਤਕ ਸਿਹਤ ਨਾਲ ਸਬੰਧਤ ਖਰਚਿਆਂ ਲਈ ਵਾਧੂ ਇਕੱਠੇ ਕਰਨਾ ਹੈ ।

Read More : ਕੇਂਦਰੀ ਵਿੱਤ ਮੰਤਰੀ ਅੱਜ ਚੰਡੀਗੜ੍ਹ ’ਚ ਕਰਨਗੇ ਪ੍ਰੈਸ ਕਾਨਫਰੰਸ

ਮਦਰਾਸ ਹਾਈ ਕੋਰਟ ਦੇ ਜੱਜ ਨੂੰ `ਆਰ. ਐੱਸ. ਐੱਸ. ਦਾ ਜੱਜ` ਕਹੇ ਜਾਣ ਤੇ ਹੰਗਾਮਾ

0
TR Ballu

ਨਵੀਂ ਦਿੱਲੀ, 6 ਦਸੰਬਰ 2025 : ਡੀ. ਐੱਮ. ਕੇ. ( D. M. K.) ਦੇ ਇਕ ਸੀਨੀਅਰ ਨੇਤਾ ਟੀ. ਆਰ. ਬਾਲੂ (T. R. Balu) ਨੇ ਤਾਮਿਲਨਾਡੂ ਦੀ ਇਕ ਦਰਗਾਹ ਨੇੜੇ ਇਕ ਮੰਦਰ `ਚ `ਕਾਰਤੀਗਾਈ ਦੀਪਮ` ਦਾ ਮੁੱਦਾ ਸ਼ੁੱਕਰਵਾਰ ਲੋਕ ਸਭਾ `ਚ ਉਠਾਉਂਦਿਆਂ ਮਦਰਾਸ ਹਾਈ ਕੋਰਟ ਦੇ ਇਕ ਜੱਜ ਨੂੰ ਆਰ. ਐੱਸ. ਐੱਸ. ਦਾ ਜੱਜ (R. S. S. Judge) ਕਹਿ ਦਿੱਤਾ, ਜਿਸ ਕਾਰਨ ਸੱਤਾਧਾਰੀ ਪਾਰਟੀ ਨੇ ਸਖ਼ਤ ਇਤਰਾਜ਼ ਜਤਾਇਆ ।

ਬਾਲੂ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਨਹੀਂ ਕਰ ਸਕਦੇ : ਕਿਰੇਨ ਰਿਜਿਜੂ

ਬਾਲੂ ਨੇ ਹਾਊਸ `ਚ ਸਿਫਰ ਕਾਲ ਦੌਰਾਨ ਇਹ ਇਹ ਮੁੱਦਾ ਉਠਾਇਆ ਤੇ ਭਾਜਪਾ ਦਾ ਨਾਂ ਲਏ ਬਿਨਾਂ ਦੋਸ਼ ਲਾਇਆ ਕਿ ਇਕ ਪਾਰਟੀ ਫਿਰਕੂ ਟਕਰਾਅ ਨੂੰ ਭੜਕਾਅ ਰਹੀ ਹੈ। ਉਨ੍ਹਾਂ ਮਾਮਲੇ `ਚ ਫੈਸਲਾ ਸੁਣਾਉਣ ਵਾਲੇ ਮਾਣਯੋਗ ਜੱਜ ਨੂੰ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਨਾਲ ਜੋੜ ਕੇ ਉਨ੍ਹਾਂ ਦਾ ਜਿ਼ਕਰ ਕੀਤਾ, ਜਿਸ ਨਾਲ ਹਾਊਸ `ਚ ਹੰਗਾਮਾ ਹੋ ਗਿਆ । ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ (Kiren Rijiju) ਨੇ ਕਿਹਾ ਕਿ ਬਾਲੂ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਨਹੀਂ ਕਰ ਸਕਦੇ ।

Read More : ਮਲਵਿੰਦਰ ਕੰਗ ਨੇ ਲੋਕ ਸਭਾ ਵਿੱਚ ਚੁੱਕਿਆ ਬੰਦੀ ਸਿੰਘਾਂ ਦਾ ਮੁੱਦਾ: ਮੋਦੀ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਦੀ ਕੀਤੀ ਅਪੀਲ

ਭਾਰਤ-ਨੇਪਾਲ ਸਰਹੱਦ `ਤੇ ਕੈਨੇਡਾ ਦਾ ਨਾਗਰਿਕ ਗ੍ਰਿਫ਼ਤਾਰ

0
Canadian citizen

ਮਹਾਰਾਜਗੰਜ, 6 ਦਸੰਬਰ 2025 : ਉੱਤਰ ਪ੍ਰਦੇਸ਼ `ਚ ਭਾਰਤ-ਨੇਪਾਲ ਸਰਹੱਦ (India-Nepal border) `ਤੇ ਸੋਨੌਲੀ ਇਮੀਗ੍ਰੇਸ਼ਨ ਚੌਕੀ `ਤੇ ਕੈਨੇਡਾ ਦੇ ਇਕ ਨਾਗਰਿਕ ਨੂੰ ਕਥਿਤ ਤੌਰ ਤੇ ਜਾਅਲੀ ਵੀਜ਼ੇ (Fake visas) ਦੀ ਵਰਤੋਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਮੁਲਜਮ ਕਰ ਰਿਹਾ ਸੀ ਵਿਮਲ ਡਾਂਸ ਦੇ ਨਾਮ ਦੇ ਪਾਸਪੋਰਟ ਦੀ ਵਰਤੋਂ

ਰਿਪੋਰਟਾਂ ਅਨੁਸਾਰ ਮੁਲਜ਼ਮ ਵਿਮਲ ਡਾਂਸ ਨਾਂ ਦੇ ਪਾਸਪੋਰਟ (Passport) ਦੀ ਵਰਤੋਂ ਕਰ ਰਿਹਾ ਸੀ । ਉਸ ਨੂੰ ਸਰਹੱਦ ਪਾਰ ਕਰਨ `ਤੇ ਸਸ਼ਤਰ ਸੀਮਾ ਫੋਰਸ ਦੇ ਜਵਾਨਾਂ ਨੇ ਰੋਕਿਆ ਤੇ ਤਸਦੀਕ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ । ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ ਅਸਲ `ਚ ਪੰਜਾਬ ਦੇ ਮੋਹਾਲੀ ਦਾ ਰਹਿਣ ਵਾਲਾ ਹੈ।

ਪਾਸਪੋਰਟ ਤੇ ਲੱਗੀ ਹੋਈ ਸੀ ਦਿੱਲੀ ਹਵਾਈ ਅੱਡਾ ਇਮੀਗ੍ਰੇਸ਼ਨ ਦਫ਼ਤਰ ਦੀ ਜਾਅਲੀ ਮੋਹਰ

ਇਮੀਗ੍ਰੇਸ਼ਨ ਤੇ ਪੁਲਸ ਅਧਿਕਾਰੀਆਂ (Immigration and police officers) ਨੇ ਦੱਸਿਆ ਕਿ ਉਸ ਦੇ ਪਾਸਪੋਰਟ `ਤੇ ਦਿੱਲੀ ਹਵਾਈ ਅੱਡਾ ਇਮੀਗ੍ਰੇਸ਼ਨ ਦਫਤਰ ਦੀ ਜਾਅਲੀ ਮੋਹਰ ਲੱਗੀ ਹੋਈ ਸੀ । ਸੋਨੌਲੀ ਪੁਲਸ ਸਟੇਸ਼ਨ ਦੇ ਇੰਚਾਰਜ ਅਜੀਤ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਜਾਅਲੀ ਇਮੀਗ੍ਰੇਸ਼ਨ ਮੋਹਰ ਦੀ ਵਰਤੋਂ ਕਰ ਕੇ ਨੇਪਾਲ ਰਾਹੀਂ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸ ਕੋਲ ਕੈਨੇਡਾ ਦਾ ਪਾਸਪੋਰਟ (Canadian passport) ਸੀ, ਪਰ ਜਾਇਜ਼ ਭਾਰਤੀ ਵੀਜ਼ਾ ਨਹੀਂ ਸੀ ।

Read More : ਆਸਟ੍ਰੇਲੀਆ ਜਾਣ ਲਈ ਕਰਾਇਆ ਸੀ ਫਰਜ਼ੀ ਵਿਆਹ , ਏਜੰਟ ਨੇ ਠੱਗੇ ਲਏ ਸਾਢੇ 16 ਲੱਖ ਰੁਪਏ