Home Blog Page 53

ਲੜਕੀ ਨਾਲ ਛੇੜਛਾੜ ਅਤੇ ਕਾਰ ਚੜ੍ਹਾਉਣ ਤੇ ਦੋ ਪੰਜਾਬ ਪੁਲਸ ਦੇ ਕਾਂਸਟੇਬਲ ਗ੍ਰਿਫ਼ਤਾਰ

0
constables arreste

ਮੋਹਾਲੀ, 9 ਜੁਲਾਈ 2026 : ਜਿਲਾ ਮੋਹਾਲੀ (Mohali) ਦੇ ਸੈਕਟਰ-68 ਵਿਖੇ ਇਕ ਲੜਕੀ ਨਾਲ ਛੇੜਛਾੜ ਕਰਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਕਾਰ ਚੜ੍ਹਾਉਣ ‘ਤੇ ਦੋ ਕਾਂਸਟੇਬਲ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੇ ਸੈਕਟਰ-68 ਵਿਖੇ ਬਣੀ ਸ੍ਰੀ ਗੁਰੂ ਹਰਸਹਾਏ ਸੁਸਾਇਟੀ ਦੇ ਬਾਹਰ ਇਕ ਲੜਕੀ ਨਾਲ ਛੇੜਛਾੜ (Molestation with a girl) ਕਰਨ ਅਤੇ ਉਸਦੇ ਪਰਿਵਾਰਕ ਮੈਂਬਰਾਂ ‘ਤੇ ਕਾਰ ਚੜ੍ਹਾਉਣ ਦੀ ਕੋਸਿ਼ਸ਼ ਦੇ ਮਾਮਲੇ ਵਿਚ ਜਿਨ੍ਹਾਂ ਦੋ ਪੰਜਾਬ ਪੁਲਸ ਦੇ ਕਾਂਸਟੇਬਲਾਂ (Constables) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਗੁਰਪਿੰਦਰ ਸਿੰਘ ਅਤੇ ਗੁਰਮੀਤ ਸਿੰਘ ਸ਼ਾਮਲ ਹਨ । ਦੱਸਣਯੋਗ ਹੈ ਕਿ ਦੋਵੇਂ ਪੁਲਸ ਲਾਈਨ ਵਿਚ ਤਾਇਨਾਤ ਹਨ ਅਤੇ ਘਟਨਾ ਵੇਲੇ ਸਿਵਲ ਡ੍ਰੈਸ ਵਿਚ ਸਨ । ਪੁਲਸ ਅਨੁਸਾਰ ਵਾਰਦਾਤ ਵੇਲੇ ਉਨ੍ਹਾਂ ਕੋਲ ਕੋਈ ਸਰਕਾਰੀ ਹਥਿਆਰ ਨਹੀਂ ਸੀ ਕਾਰ ਵੀ ਉਨ੍ਹਾਂ ਦੀ ਆਪਣੀ ਹੀਕਾਰ ਹੈ, ਜਿਸਨੂੰ ਵੀ ਪੁਲਸ ਵਲੋਂ ਕਬਜੇ ਵਿਚ ਲੈ ਲਿਆ ਗਿਆ ਹੈ ।

ਘਟਨਾ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਜਾਂਚ ‘ਚ ਸਾਹਮਣੇ ਆਇਆ ਹੈ ਕਿ ਸਕਾਰਪੀਓ ‘ਚ 3 ਤੋਂ 4 ਲੋਕ ਸਵਾਰ ਸਨ ਅਤੇ ਗੱਡੀ ‘ਚ ਪੁਲਸ ਦੀ ਵਰਦੀ ਵੀ ਰੱਖੀ ਹੋਈ ਸੀ । ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ (Punjab State Women’s Commission) ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਖ਼ੁਦ ਨੋਟਿਸ ਲਿਆ ਹੈ ਅਤੇ ਐਸ. ਐਸ. ਪੀ. ਮੋਹਾਲੀ ਤੋਂ ਕਿਸੇ ਸੀਨੀਅਰ ਅਧਿਕਾਰੀ ਰਾਹੀਂ ਨਿਰਪੱਖ ਜਾਂਚ ਕਰਵਾ ਕੇ ਰਿਪੋਰਟ ਮੰਗੀ ਗਈ ਹੈ । ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮਿਲੇ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਜਾਣਕਾਰੀ ਮੁਤਾਬਕ ਪੁਲਸ ਅੱਜ ਆਪਣੀ ਰਿਪੋਰਟ ਮਹਿਲਾ ਕਮਿਸ਼ਨ ਨੂੰ ਸੌਂਪ ਸਕਦੀ ਹੈ ।

ਕੀ ਸੀ ਪੂਰਾ ਮਾਮਲਾ

ਸ਼੍ਰੀ ਗੁਰੂ ਹਰਸਹਾਏ ਸੁਸਾਇਟੀ ਦੇ ਰਹਿਣ ਵਾਲੇ ਇੱਕ ਨੌਜਵਾਨ ਅਨੁਸਾਰ ਉਹ ਆਪਣੀ ਭੈਣ ਨਾਲ ਬਾਜ਼ਾਰ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ‘ਚ ਚਿੱਟੇ ਰੰਗ ਦੀ ਸਕਾਰਪੀਓ ਸਵਾਰ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਸ ਦੀ ਭੈਣ ਨਾਲ ਛੇੜਛਾੜ ਕਰਨ ਦੀ ਕੋਸਿ਼ਸ਼ ਕੀਤੀ । ਜਿਨ੍ਹਾਂ ਤੋਂ ਬਚਣ ਲਈ ਦੋਵੇਂ ਆਪਣੀ ਕਾਰ ਰਾਹੀਂ ਸੁਸਾਇਟੀ ਪਹੁੰਚ ਗਏ ਪਰ ਸਕਾਰਪੀਓ ਸਵਾਰ ਉੱਥੋਂ ਤੱਕ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਪਹੁੰਚ ਗਏ ।

ਪੀੜ੍ਹਤਾ ਨੇ ਕੀ ਦੋਸ਼ ਲਗਾਇਆ

ਪੀੜਤ ਨੇ ਦੋਸ਼ ਲਗਾਇਆ ਕਿ ਰਸਤੇ ‘ਚ ਸਕਾਰਪੀਓ ਚਾਲਕ ਲਗਾਤਾਰ ਹਾਰਨ ਅਤੇ ਲਾਈਟਾਂ ਮਾਰ ਕੇ ਉਨ੍ਹਾਂ ਦੀ ਕਾਰ ਰੁਕਵਾਉਣ ਦੀ ਕੋਸਿ਼ਸ਼ ਕਰਦਾ ਰਿਹਾ । ਸੁਸਾਇਟੀ ਪਹੁੰਚਣ ‘ਤੇ ਮਨਪ੍ਰੀਤ ਦੇ ਦੋ ਰਿਸ਼ਤੇਦਾਰਾਂ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਪਰ ਸਕਾਰਪੀਓ ਚਾਲਕ ਨੇ ਤੇਜ਼ ਰਫ਼ਤਾਰ ਨਾਲ ਕਾਰ ਘੁੰਮਾ ਕੇ ਉਨ੍ਹਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ । ਰੌਲਾ ਪੈਣ ‘ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ।

ਫਰਜੀ ਬਿਲਿੰਗ ਘੁਟਾਲੇ ਵਿਚ ਕਰ ਵਿਭਾਗ ਨੇ ਕੀਤਾ ਇਕ ਨੂੰ ਗ੍ਰਿਫ਼ਤਾਰ : ਚੀਮਾ

0
Harpal Cheema

ਚੰਡੀਗੜ੍ਹ, 9 ਜੁਲਾਈ 2026 : ਪੰਜਾਬ ਰਾਜ ਕਰ ਵਿਭਾਗ (Punjab State Tax Department) ਵਲੋਂ ਫਰਜ਼ੀ ਬਿਲਿੰਗ ਘੁਟਾਲੇ ਨੂੰ ਅੰਜਾਮ ਦੇਣ ਦੇ ਦੋਸ਼ ਤਹਿਤ ਜਲੰਧਰ ਸਥਿਤ ਇਕ ਫਰਮ ਦੇ ਮਾਲਕ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿੰਨੇ ਦਾ ਫਰਜ਼ੀ ਬਿਲਿੰਗ ਘੁਟਾਲਾ

ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਨੇ ਅੱਜ ਇਥੇ ਐਲਾਨ ਕੀਤਾ ਕਿ ਪੰਜਾਬ ਰਾਜ ਕਰ ਵਿਭਾਗ ਨੇ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ । ਉਨ੍ਹਾਂ ਕਿਹਾ ਕਿ ਇਸ ਅਹਿਮ ਕਾਰਵਾਈ ਨੇ ਲਗਭਗ 8.35 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ ਦੇ ਫਰਜ਼ੀ ਲੈਣ-ਦੇਣ ਨੂੰ ਸਫਲਤਾਪੂਰਵਕ ਰੋਕਿਆ ਹੈ, ਜੋ ਕਿ ਗਲਤ ਇੰਟੀਗ੍ਰੇਟਿਡ ਜੀ. ਐਸ. ਟੀ. ਰਿਫੰਡ ਦਾਅਵਿਆਂ ਰਾਹੀਂ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਸੀ ।

ਕੌਣ ਹੈ ਇਹ ਵਿਅਕਤੀ ਤੇ ਕਿਸ ਫਰਮ ਦਾ ਹੈ ਮਾਲਕ

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਖੁਫੀਆ ਜਾਣਕਾਰੀ ‘ਤੇ ਆਧਾਰਤ ਇਸ ਕਾਰਵਾਈ ਦਾ ਵੇਰਵਾ ਦਿੰਦਿਆਂ ਆਬਕਾਰੀ ਅਤੇ ਕਰ ਮੰਤਰੀ (Minister of Excise and Taxation) ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਜੀ. ਐਸ. ਟੀ. ਵਿਭਾਗ ਨੇ ਪੰਜਾਬ ਜੀ. ਐਸ. ਟੀ. ਐਕਟ-2017 ਦੀ ਧਾਰਾ 69 ਦੇ ਤਹਿਤ ਜਲੰਧਰ ਦੀ ਮੈਸਰਜ਼ ਰੈਮਸਨਜ਼ ਕਾਰਪੋਰੇਸ਼ਨ (ਜੀ. ਐਸ. ਟੀ. ਐਨ. 0335741) ਦੇ ਮਾਲਕ ਭੁਪਿੰਦਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ । ਸਾਡੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਫਰਮ ਮਾਲ ਦੀ ਅਸਲ ਸਪਲਾਈ ਕੀਤੇ ਬਿਨਾਂ ਜੀ. ਐਸ. ਟੀ. ਇਨਵੌਇਸ ਜਾਰੀ ਕਰਕੇ ਵੱਡੇ ਪੱਧਰ `ਤੇ ਫਰਜ਼ੀ ਬਿਲਿੰਗ ਅਤੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਘੁਟਾਲੇ ਵਿੱਚ ਸ਼ਾਮਲ ਸੀ ।

ਫਰਮ ਨੇ ਕੀਤੀ ਹੈ ਲਗਭਗ 55.35 ਕਰੋੜ ਰੁਪਏ ਦੀ ਜਾਅਲੀ ਬਿਲਿੰਗ

ਘੁਟਾਲੇ ਦੇ ਵਿੱਤੀ ਪੈਮਾਨੇ ‘ਤੇ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਸ ਫਰਮ ਨੇ ਲਗਭਗ 55.35 ਕਰੋੜ ਰੁਪਏ ਦੀ ਜਾਅਲੀ ਬਿਲਿੰਗ (Fake billing) ਕੀਤੀ, ਜਿਸ ਦੇ ਸਿੱਟੇ ਵਜੋਂ ਲਗਭਗ 8.35 ਕਰੋੜ ਰੁਪਏ ਦਾ ਫਰਜ਼ੀ ਆਈ. ਟੀ. ਸੀ. ਗਲਤ ਤਰੀਕੇ ਨਾਲ ਪ੍ਰਾਪਤ ਕੀਤਾ ਗਿਆ ਅਤੇ ਅੱਗੇ ਪਾਸ ਕੀਤਾ ਗਿਆ । ਇਸ ਫਰਜ਼ੀ ਆਈ. ਟੀ. ਸੀ. ਦੀ ਵਰਤੋਂ ਕੁਝ ਨਿਰਮਾਣ ਫਰਮਾਂ ਦੁਆਰਾ ਨਿਰਯਾਤ `ਤੇ ਭੁਗਤਾਨ ਕੀਤੇ ਗਏ ਆਈ. ਜੀ. ਐਸ. ਟੀ. ਦੇ ਰਿਫੰਡ ਦਾਅਵੇ ਕਰਨ ਲਈ ਕੀਤੀ ਗਈ ਸੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਸਿੱਧਾ ਅਤੇ ਭਾਰੀ ਨੁਕਸਾਨ ਹੋਇਆ ਹੈ ।

ਘੁਟਾਲੇ ਵਿਚ ਸ਼ਾਮਲ ਧਾਰਾਵਾਂ ਗੈਰ-ਜ਼ਮਾਨਤੀ ਹਨ

ਕਾਰਵਾਈ ਦਾ ਵੇਰਵਾ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਜਾਂਚ ਦੌਰਾਨ ਇਕੱਠੇ ਕੀਤੇ ਗਏ ਠੋਸ ਸਬੂਤਾਂ ਦੇ ਆਧਾਰ `ਤੇ ਜਲੰਧਰ ਵਿੱਚ ਰਾਜ ਕਰ ਵਿਭਾਗ ਦੀ ਇੱਕ ਵਿਸ਼ੇਸ਼ ਟੀਮ ਨੇ 9 ਜੁਲਾਈ-2026 ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ । ਇਸ ਘੁਟਾਲੇ ਵਿੱਚ ਸ਼ਾਮਲ ਅਪਰਾਧ ਪੰਜਾਬ ਜੀ. ਐਸ. ਟੀ. ਐਕਟ-2017 ਦੀਆਂ ਸਖ਼ਤ ਧਾਰਾਵਾਂ ਤਹਿਤ ਗੈਰ-ਜ਼ਮਾਨਤੀ ਹਨ ।

ਜਾਂਚ ਦੇ ਅਗਲੇ ਪੜਾਅ ਬਾਰੇ ਦੱਸਦਿਆਂ ਚੀਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੇ ਪੂਰੇ ਨੈੱਟਵਰਕ ਦੀ ਪਛਾਣ ਕਰਨ, ਇਸ ਫਰਜ਼ੀ ਆਈ. ਟੀ. ਸੀ. ਦੇ ਸਹੀ ਪ੍ਰਵਾਹ ਦਾ ਪਤਾ ਲਗਾਉਣ ਅਤੇ ਟੈਕਸ ਚੋਰੀ ਦੀ ਕੁੱਲ ਰਕਮ ਦਾ ਪਤਾ ਲਗਾਉਣ ਲਈ ਜਾਂਚ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ । ਇਸ ਘੁਟਾਲੇ ਵਿੱਚ ਸ਼ਾਮਲ ਪਾਏ ਗਏ ਸਾਰੇ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਧੋਖਾਧੜੀ ਵਿਚ ਸ਼ਾਮਲ ਹਰ ਵਿਅਕਤੀ ਤੇ ਇਕਾਈ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ

ਟੈਕਸ ਧੋਖਾਧੜੀ ਪ੍ਰਤੀ ਪੰਜਾਬ ਸਰਕਾਰ ਦੇ ਸਖ਼ਤ ਰੁਖ਼ ਨੂੰ ਦੁਹਰਾਉਂਦਿਆਂ ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਸਰਕਾਰ ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਸਰਕਾਰੀ ਮਾਲੀਏ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਫਰਜ਼ੀ ਇਨਵੌਇਸਿੰਗ, ਬੋਗਸ ਇਨਪੁਟ ਟੈਕਸ ਕ੍ਰੈਡਿਟ ਅਤੇ ਟੈਕਸ ਧੋਖਾਧੜੀ ਵਿੱਚ ਸ਼ਾਮਲ ਹਰ ਵਿਅਕਤੀ ਜਾਂ ਇਕਾਈ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ । ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨਾ ਸਿਰਫ਼ ਮਾਲੀਏ ਦਾ ਨੁਕਸਾਨ ਕਰਦੀਆਂ ਹਨ, ਸਗੋਂ ਇਮਾਨਦਾਰ ਟੈਕਸਦਾਤਾਵਾਂ ਲਈ ਇੱਕ ਗੈਰ-ਸਿਹਤਮੰਦ ਕਾਰੋਬਾਰੀ ਮਾਹੌਲ ਵੀ ਪੈਦਾ ਕਰਦੀਆਂ ਹਨ ।

ਕਰ ਵਿਭਾਗ ਨੂੰ ਦਿੱਤੇ ਚੌਕਸੀ ਵਧਾਉਣ ਦੇ ਨਿਰਦੇਸ਼

ਵਿੱਤ ਮੰਤਰੀ ਨੇ ਵਿਭਾਗ ਦੀ ਆਧੁਨਿਕ ਪਹੁੰਚ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਰ ਵਿਭਾਗ ਨੂੰ ਸਖ਼ਤੀ ਨਾਲ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀ ਚੌਕਸੀ ਵਧਾਉਣ ਅਤੇ ਟੈਕਸ ਚੋਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ । ਉਨ੍ਹਾਂ ਕਿਹਾ ਕਿ ਉਨ੍ਹਾਂ ਖੂਫੀਆ ਜਾਣਕਾਰੀ-ਆਧਾਰਤ ਇਨਫੋਰਸਮੈਂਟ, ਉੱਨਤ ਡਾਟਾ ਵਿਸ਼ਲੇਸ਼ਣ ਅਤੇ ਟੈਕਸ ਚੋਰੀ ਦੇ ਸਾਰੇ ਨੈੱਟਵਰਕਾਂ ਵਿਰੁੱਧ ਤਾਲਮੇਲ ਬਣਾਉਂਦਿਆ ਜਾਂਚ ਰਾਹੀਂ ਸਰਕਾਰੀ ਮਾਲੀਏ ਦੀ ਰਾਖੀ ਲਈ ਵਚਨਬੱਧ ਹਾਂ ।

ਪਸ਼ੂਆਂ ਨੂੰ ਐਂਥ੍ਰੈਕਸ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੇ ਕੀਤੀ ਮੁਹਿੰਮ ਸ਼ੁਰੂ

0
Gurmeet Khudiyan

ਚੰਡੀਗੜ੍ਹ, 9 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਮੌਨਸੂਨ ਦੇ ਸੀਜ਼ਨ ਦੌਰਾਨ ਪਸ਼ੂਆਂ ਨੂੰ ਐਂਥ੍ਰੈਕਸ ਤੋਂ ਬਚਾਉਣ ਲਈ ਰਾਜ ਵਿਆਪੀ ਟੀਕਾਕਰਨ ਮੁਹਿੰਮ (Vaccination campaign) ਸ਼ੁਰੂ ਕੀਤੀ ਗਈ ਹੈ ।

30 ਜੁਲਾਈ ਤੱਕ ਰੱਖਿਆ ਗਿਆ ਹੈ 5. 77 ਮਿਲੀਅਨ ਪਸ਼ੁਆਂ ਦਾ ਟੀਕਾਕਰਨ ਦਾ ਟੀਚਾ : ਖੁੱਡੀਆਂ

ਇਸ ਮੁਹਿੰਮ ਬਾਰੇ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudiyan) ਨੇ ਦੱਸਿਆ ਕਿ ਵਿਭਾਗ ਨੇ 30 ਜੁਲਾਈ, 2026 ਤੱਕ 5.77 ਮਿਲੀਅਨ ਪਸ਼ੂਆਂ ਦਾ ਟੀਕਾਕਰਨ ਕਰਨ ਦਾ ਟੀਚਾ ਰੱਖਿਆ ਹੈ । ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ 1,649,598 ਪਸ਼ੂਆਂ ਦਾ ਪਹਿਲਾਂ ਹੀ ਟੀਕਾਕਰਨ ਕੀਤਾ ਜਾ ਚੁੱਕਾ ਹੈ, ਜੋ ਕਿ ਮੌਨਸੂਨ ਸੀਜ਼ਨ ਦੌਰਾਨ ਇਸ ਬਿਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ (Punjab Government) ਦੀ ਵਚਨਬੱਧਤਾ ਦਾ ਸਪੱਸ਼ਟ ਸਬੂਤ ਹੈ । ਖੁੱਡੀਆਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਤੇਜ਼ੀ ਨਾਲ ਫੈਲਣ ਵਾਲੇ ਇਸ ਘਾਤਕ ਸੰਕਰਮਣ ਦਾ ਮੁਕਾਬਲਾ ਕਰਨ ਲਈ ਸਮੇਂ ਸਿਰ ਟੀਕਾਕਰਨ ਸਭ ਤੋਂ ਪ੍ਰਭਾਵਸ਼ਾਲੀ ਹੱਲ ਹੈ । ਪੰਜਾਬ ਸਰਕਾਰ ਪਸ਼ੂ ਪਾਲਕਾਂ ਦੀ ਰੋਜ਼ੀ-ਰੋਟੀ ਅਤੇ ਪੰਜਾਬ ਦੀ ਪੇਂਡੂ ਆਰਥਿਕਤਾ ਦੇ ਮੂਲ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।

ਪਸ਼ੂ ਮਾਲਕ ਤੁਰੰਤ ਨੇੜਲੇ ਸਰਕਾਰੀ ਵੈਟਰਨਰੀ ਸੰਸਥਾਵਾਂ ਨਾਲ ਕਰਨ ਸੰਪਰਕ : ਕੈਬਨਿਟ ਮੰਤਰੀ

ਉਨ੍ਹਾਂ ਪਸ਼ੂ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਆਪਣੇ ਨੇੜਲੇ ਸਰਕਾਰੀ ਵੈਟਰਨਰੀ ਸੰਸਥਾਵਾਂ ਨਾਲ ਸੰਪਰਕ ਕਰਨ ਅਤੇ ਬਿਨਾਂ ਕਿਸੇ ਦੇਰੀ ਦੇ ਆਪਣੇ ਪਸ਼ੂਆਂ ਦਾ ਟੀਕਾਕਰਨ ਕਰਵਾਉਣ । ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸੂਬੇ ਦੇ ਸਿਵਲ ਵੈਟਰਨਰੀ ਹਸਪਤਾਲਾਂ ਅਤੇ ਵੈਟਰਨਰੀ ਡਿਸਪੈਂਸਰੀਆਂ (Veterinary dispensaries) ਦੇ ਵਿਆਪਕ ਨੈੱਟਵਰਕ ਰਾਹੀਂ ਚਲਾਈ ਜਾ ਰਹੀ ਹੈ, ਜਿੱਥੇ ਟੀਕਾ ਆਸਾਨੀ ਨਾਲ ਉਪਲਬਧ ਹੈ । ਵਿਭਾਗ ਨੇ ਕੋਲਡ-ਚੇਨ ਲੌਜਿਸਟਿਕਸ ਨੂੰ ਮਜ਼ਬੂਤ ਕੀਤਾ ਹੈ ਅਤੇ ਵਿਸ਼ੇਸ਼ ਰੈਪਿਡ-ਰਿਸਪਾਂਸ ਟੀਮਾਂ ਤਾਇਨਾਤ ਕੀਤੀਆਂ ਹਨ ਤਾਂ ਜੋ ਆਮ ਖੇਤਰਾਂ ਦੇ ਨਾਲ-ਨਾਲ ਉੱਚ-ਜੋਖਮ ਵਾਲੇ ਅਤੇ ਹੜ੍ਹ-ਪ੍ਰਭਾਵਿਤ ਖੇਤਰਾਂ ਵਿੱਚ ਵੱਧ ਤੋਂ ਵੱਧ ਕਵਰੇਜ ਯਕੀਨੀ ਬਣਾਈ ਜਾ ਸਕੇ ।

ਅਧਿਕਾਰੀਆਂ ਨੂੰ ਦਿੱਤੇ ਟੀਕਾਕਰਨ ਮੁਹਿੰਮ ਨੂੰ ਤੇਜ ਕਰਨ ਦੇ ਨਿਰਦੇਸ਼

ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਅਤੇ 30 ਜੁਲਾਈ, 2026 ਤੋਂ ਪਹਿਲਾਂ ਬਾਕੀ ਰਹਿੰਦੇ ਪਸ਼ੂਆਂ ਦਾ ਟੀਕਾਕਰਨ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਫੀਲਡ ਸਟਾਫ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਹਰ ਪਿੰਡ ਮੁਹਿੰਮ ਅਧੀਨ ਕਵਰ ਕੀਤਾ ਜਾਵੇ, ਕਿਉਂਕਿ ਟੀਕਾਕਰਨ ਪਸ਼ੂਆਂ ਦੀ ਸਿਹਤ ਅਤੇ ਰਾਜ ਦੀ ਡੇਅਰੀ-ਅਧਾਰਤ ਪੇਂਡੂ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ। ਸ਼੍ਰੀ ਭੰਡਾਰੀ ਨੇ ਕਿਹਾ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਟੀਕੇ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ ।

ਮਹਾਰਾਸ਼ਟਰ ਵਿਚ ਅੱਧੀ ਰਾਤ ਨੂੰ ਆਏ ਭੂਚਾਲ ਦੇ ਝਟਕੇ

0
Earthquake

ਮਹਾਰਾਸ਼ਟਰ, 9 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਵਿਖੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿੰਨੀ ਤੀਬਰਤਾ ਸੀ ਭੂਚਾਲ ਦੀ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਵਿੱਚ ਲਗਾਤਾਰ ਭਾਰੀ ਬਾਰਸ਼ ਦੇ ਵਿਚਕਾਰ ਜੋ ਵੀਰਵਾਰ ਨੂੰ ਤੇਜ਼ ਭੂਚਾਲ ਆਇਆ ਦੇ ਝਟਕੇ ਮਰਾਠਵਾੜਾ ਖੇਤਰ ਦੇ ਨੰਦੇੜ, ਹਿੰਗੋਲੀ ਅਤੇ ਪਰਭਣੀ ਜਿ਼ਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ । ਜਾਣਕਾਰੀ ਮੁਤਾਬਕ ਭੂਚਾਲ ਦੇ ਝਟਕੇ ਸਵੇਰੇ 1.37 ਵਜੇ ਤੋਂ 3.23 ਵਜੇ ਦੇ ਵਿਚਕਾਰ ਮਹਿਸੂਸ ਕੀਤੇ ਗਏ ਅਤੇ ਰਿਕਟਰ ਪੈਮਾਨੇ ‘ਤੇ ਉਨ੍ਹਾਂ ਦੀ ਤੀਬਰਤਾ (Intensity) 3.6 ਅਤੇ 4.6 ਦੇ ਵਿਚਕਾਰ ਮਾਪੀ ਗਈ ।

ਭੂਚਾਲ ਦੇ ਝਟਕਿਆਂ ਦੌਰਾਨ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ

ਭੂਚਾਲ ਦਾ ਕੇਂਦਰ ਹਿੰਗੋਲੀ ਜਿਲ੍ਹੇ ਦੇ ਵਸਮਤ ਤਾਲੁਕਾ ਦੇ ਸਿ਼ਰਲੀ ਪਿੰਡ ਵਿੱਚ ਸੀ । ਖੁਸ਼ਕਿਸਮਤੀ ਨਾਲ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ । ਜਦੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਜਿਆਦਾਤਰ ਲੋਕ ਘਰ ਵਿੱਚ ਸੁੱਤੇ ਹੋਏ ਸਨ । ਪਿਛਲੇ ਛੇ ਸਾਲਾਂ ਵਿੱਚ ਹਿੰਗੋਲੀ ਜਿਲ੍ਹੇ ਦੇ ਔਂਧਾ ਨਾਗਨਾਥ, ਕਲਾਮਨੂਰੀ ਅਤੇ ਵਸਮਤ ਤਾਲੁਕਾਵਾਂ ਵਿੱਚ 37 ਤੋਂ ਵੱਧ ਹਲਕੇ ਭੂਚਾਲ ਦੇ ਝਟਕੇ ਦਰਜ ਕੀਤੇ ਗਏ ਹਨ । ਹਾਲਾਂਕਿ ਇਹ ਇੱਕ ਰਾਤ ਵਿੱਚ ਚਾਰ ਭੂਚਾਲਾਂ ਦਾ ਪਹਿਲਾ ਮਾਮਲਾ ਹੈ ।

ਜਹਿਰੀਲੀਜ ਚੀਜ਼ ਨਿਗਲਣ ਨਾਲ ਪਿਤਾ-ਧੀ ਦੀ ਮੌਤ ਤੇ ਮਾਂ-ਪੁੱਤਰ ਦੀ ਹਾਲਤ ਗੰਭੀਰ

0
Poision

ਪਟਿਆਲਾ, 9 ਜੁਲਾਈ 2026 : ਸ਼ਾਹੀ ਸ਼ਹਿਰ ਪਟਿਆਲਾ (Patiala) ਵਿਖੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਵਿਚੋਂ ਦੋ ਦੀ ਮੌਤ ਤੇ ਦੋ ਦੀ ਹਾਲ ਜਹਿਰੀਲੀ ਚੀਜ਼ (Poisonous thing) ਖਾਣ ਨਾਲ ਗੰਭੀਰ ਬਣੀ ਹੋਈ ਹੈ ।

ਕੌਣ ਹਨ ਚਾਰੋਂ ਜਣੇ

ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਵਿਖੇ ਜੋ ਬੀਤੀ ਰਾਤ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਵਲੋਂ ਕੋਈ ਜਹਿਰੀਲੀ ਚੀਜ਼ ਨਿਗਲ ਲਈ ਗਈ ਹੈ ਦੇ ਚਲਦਿਆਂ ਜਿਹੜੇ ਦੋ ਮੈਂਬਰਾਂ ਪਿਤਾ ਦੇ ਧੀ ਦੀ ਮੌਤ ਹੋਈ ਹੈ ਦੀ ਪਛਾਣ ਵਿਕਾਸ ਬਾਤਿਸ਼ ਅਤੇ ਖੁਸ਼ੀ ਬਾਤਿਸ਼ ਦੇ ਤੌਰ ‘ਤੇ ਹੋਈ ਹੈ । ਇਸੇ ਤਰ੍ਹਾਂ ਜੋ ਮਾਂ-ਪੁੱਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੀ ਪਛਾਣ ਤਮੰਨਾ ਬਾਤਿਸ਼ ਤੇ ਕਨਵ ਬਾਤਿਸ਼ ਦੇ ਤੌਰ ‘ਤੇ ਹੋਈ ਹੈ । ਘਟਨਾ ਤੋਂ ਬਾਅਦ ਚਾਰਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ (Hospitalized) ਕਰਵਾਇਆ ਗਿਆ ।

ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ

ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਵਲੋਂ ਜਹਿਰੀਲੀ ਚੀਜ਼ ਖਾ ਲੈਣ ਦੇ ਸਾਹਮਣੇ ਆਏ ਮਾਮਲੇ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਰਿਵਾਰ ਵਿੱਚ ਘਰੇਲੂ ਲੈਣ-ਦੇਣ ਨੂੰ ਲੈ ਕੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਪਰ ਫਿਰ ਵੀ ਪੁਲਸ ਵਲੋਂ ਹਰ ਤਰ੍ਹਾਂ ਤੋਂ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਹਿਰੀਲੀ ਚੀਜ਼ ਨਿਗਲਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ।

ਦੋਵੇਂ ਲਾਸ਼ਾਂ ਨੂੰ ਭੇਜ ਦਿੱਤਾ ਗਿਆ ਹੈ ਪੋਸਟਮਾਰਟਮ ਲਈ

ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਪੋਸਟਮਾਰਟਮ ਦੀ ਰਿਪੋਰਟ ਅਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ । ਫਿਲਹਾਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

ਪੰਜਾਬੀ ਫਿ਼ਲਮ ਸਤਲੁਜ ਨੂੰ ਲੈ ਕੇ ਹਾਈਕੋਰਟ ਵਿਚ ਜਨ ਹਿਤ ਪਟੀਸ਼ਨ ਦਾਇਰ

0
High Court

ਚੰਡੀਗੜ੍ਹ, 9 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਪੰਜਾਬੀ ਫਿ਼ਲਮ ਸਤਲੁਜ ਦੀ ਮੰਗ ਨੂੰ ਲੈ ਕੇ ਜਨ ਹਿਤ ਪਟੀਸ਼ਨ (Public Interest Litigation) ਦਾਇਰ ਕੀਤੀ ਹੈ ।

ਕੀ ਮੰਗ ਕੀਤੀ ਗਈ ਹੈ ਜਨ ਹਿਤ ਪਟੀਸ਼ਨ ਦਾਇਰ ਕਰਕੇ

ਮਿਲੀ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਤ ਫਿਲਮ ‘ਸਤਲੁਜ`(film Sutlej) ਨੂੰ ਓ. ਟੀ. ਟੀ. ਪਲੇਟਫਾਰਮ ਜੀ-5 ਤੋਂ ਹਟਾਉਣ ਤੇ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ ਵਿਚ ਫਿਲਮ ਨੂੰ ਦੁਬਾਰਾ ਉਪਲਬਧ ਕਰਵਾਉਣ ਦੀ ਮੰਗ ਕੀਤੀ ਗਈ ਹੈ । ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਫਿਲਮ ਨੂੰ ਬਿਨਾਂ ਕਿਸੇ ਜਨਤਕ ਵਿਧਾਨਿਕ ਜਾਂ ਨਿਆਂਇਕ ਆਦੇਸ਼ ਦੇ ਹਟਾ ਦਿੱਤਾ ਗਿਆ ਸੀ, ਜੋ ਕਿ ਸੰਵਿਧਾਨ ਦੁਆਰਾ ਗਾਰੰਟੀਸ਼ੁਦਾ ਨਾਗਰਿਕਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਸੂਚਨਾ ਦੇ ਅਧਿਕਾਰ ਦੀ ਉਲੰਘਣਾ ਹੈ ।

ਕੌਣ ਹੈ ਜਨ ਹਿਤ ਪਟੀਸ਼ਨ ਦਾਇਰ ਕਰਨ ਵਾਲਾ ਪਟੀਸ਼ਨਰ

ਪਟੀਸ਼ਨਕਰਤਾ ਸ਼ਰਵਨ ਸਿੰਘ (Petitioner Sharwan Singh) ਨੇ ਸੰਵਿਧਾਨ ਦੀ ਧਾਰਾ 226 ਤਹਿਤ ਦਾਇਰ ਪਟੀਸ਼ਨ ਵਿੱਚ ਕੇਂਦਰ ਸਰਕਾਰ, ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ), ਪੰਜਾਬ ਸਰਕਾਰ, ਜ਼ੀ-ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਲਿਮਟਿਡ ਅਤੇ ਜ਼ੀ5 ਨੂੰ ਜਵਾਬਦੇਹ ਬਣਾਇਆ ਹੈ । ਪਟੀਸ਼ਨ ‘ਚ ਹਾਈ ਕੋਰਟ ਨੂੰ ਦੇਸ਼ ਭਰ ‘ਚ ਜੀ-5 ‘ਤੇ ਫਿਲਮ ‘ਸਤਲੁਜ`ਨੂੰ ਤੁਰੰਤ ਬਹਾਲ ਕਰਨ ਲਈ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਹੈ । ਨਾਲ ਹੀ ਫਿਲਮ ਨੂੰ ਹਟਾਉਣ ਪਿੱਛੇ ਜੇਕਰ ਕੋਈ ਸਰਕਾਰੀ, ਵਿਧਾਨਿਕ ਜਾਂ ਅਦਾਲਤੀ ਹੁਕਮ ਹੈ ਤਾਂ ਉਸ ਨੂੰ ਜਨਤਕ ਕਰਨ ਲਈ ਹਦਾਇਤਾਂ ਦੇਣ ਦੀ ਮੰਗ ਕੀਤੀ ਗਈ ਹੈ ।

ਕੀ ਆਖਿਆ ਗਿਆ ਹੈ ਪਟੀਸ਼ਨ ਵਿਚ

ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ ਅਤੇ ਪੰਜਾਬ ‘ਚ ਕਥਿਤ ਗੈਰ-ਕਾਨੂੰਨੀ ਸਸਕਾਰ ਦੇ ਮਾਮਲਿਆਂ ‘ਤੇ ਆਧਾਰਤ ਹੈ । ਇਨ੍ਹਾਂ ਘਟਨਾਵਾਂ ਨਾਲ ਸਬੰਧਤ ਤੱਥ ਪਹਿਲਾਂ ਹੀ ਸੁਪਰੀਮ ਕੋਰਟ, ਵੱਖ-ਵੱਖ ਅਦਾਲਤਾਂ, ਸੀ. ਬੀ. ਆਈ. ਜਾਂਚ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਹੋਰ ਜਨਤਕ ਰਿਕਾਰਡਾਂ ਦਾ ਹਿੱਸਾ ਬਣ ਚੁੱਕੇ ਹਨ । ਇਸ ਮਾਮਲੇ ਵਿੱਚ ਫਿਲਮ ਕਿਸੇ ਗੁਪਤ ਜਾਂ ਪ੍ਰਤਿਬੰਧਤ ਸਮੱਗਰੀ ਨੂੰ ਪ੍ਰਸਾਰਿਤ ਨਹੀਂ ਕਰਦੀ ਹੈ, ਪਰ ਇਹ ਪਹਿਲਾਂ ਤੋਂ ਹੀ ਜਨਤਕ ਅਤੇ ਨਿਆਂਇਕ ਤੌਰ ‘ਤੇ ਸਥਾਪਿਤ ਤੱਥਾਂ ਦੀ ਸਿਨੇਮੈਟਿਕ ਪੇਸ਼ਕਾਰੀ ਹੈ ।

ਨਸ਼ਾ ਪੀੜ੍ਹਤਾਂ ਨੂੰ ਸਰਕਾਰ ਕਰਵਾ ਰਹੀ ਹੈ ਰਿਕਵਰੀ ਦੀਆਂ ਸਹੂਲਤਾਂ ਮੁਹੱਈਆ

0
Bhagwant mann

ਚੰਡੀਗੜ੍ਹ, 9 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਪੀੜ੍ਹਤਾਂ ਨੂੰ ਨਸ਼ਾ ਮੁਕਤੀ, ਇਲਾਜ ਅਤੇ ਰਿਕਵਰੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ।

ਕਿੰਨੇ ਨਸ਼ਾ ਪੀੜ੍ਹਤਾਂ ਨੂੰ ਕਰਵਾਈਆਂ ਗਈਆਂ ਹਨ ਸਹੂਲਤਾਂ ਮੁਹੱਈਆ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੀ ‘ਯੁੱਧ ਨਸਿ਼ਆਂ ਵਿਰੁੱਧ’ (War on drugs) ਮੁਹਿੰਮ ਤਹਿਤ ਸੂਬੇ ਭਰ ਵਿੱਚ ਜੋ ਨਸ਼ਾ ਪੀੜ੍ਹਤਾਂ ਨੂੰ ਨਸ਼ਾ ਮੁਕਤੀ, ਇਲਾਜ ਅਤੇ ਰਿਕਵਰੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਉਹ 90 ਹਜ਼ਾਰ ਤੋਂ ਵਧ ਨਸ਼ਾ ਪੀੜ੍ਹਤਾਂ ਨੂੰ ਕਰਵਾਈਆਂ ਗਈਆਂ ਹਨ । ਦੱਸਣਯੋਗ ਹੈ ਕਿ ਸਰਕਾਰ ਵੱਲੋਂ ਨਸ਼ਾ ਤਸਕਰਾਂ (Drug traffickers) ਖਿਲਾਫ਼ ਸਖ਼ਤ ਕਾਰਵਾਈ ਦੇ ਨਾਲ-ਨਾਲ ਇਲਾਜ, ਮੁੜ ਵਸੇਬੇ ਅਤੇ ਜਾਗਰੂਕਤਾ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ।

ਹਜ਼ਾਰਾਂ ਲੋਕਾਂ ਨੂੰ ਇਲਾਜ ਮੁਹੱਈਆ ਕਰਵਾ ਕੇ ਲਿਆਂਦਾ ਗਿਆ ਹੈ ਆਮ ਜੀਵਨ ਵੱਲ ਵਾਪਸ

ਸਰਕਾਰ ਵਲੋਂ 1 ਮਾਰਚ 2025 ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਨਸ਼ਾ ਮੁਕਤੀ ਕੇਂਦਰਾਂ ਅਤੇ ਓ. ਓ. ਏ. ਟੀ. ਕੇਂਦਰਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਇਲਾਜ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਮ ਜੀਵਨ ਵੱਲ ਵਾਪਸ ਲਿਆਂਦਾ ਗਿਆ ਹੈ । ਸਰਕਾਰ ਦਾ ਮੰਨਣਾ ਹੈ ਕਿ ਨਸਿ਼ਆਂ ਖਿ਼ਲਾਫ਼ ਜੰਗ (War on drugs) ਵਿੱਚ ਅਧਿਆਪਕਾਂ, ਮਾਪਿਆਂ ਅਤੇ ਸਮਾਜ ਦੀ ਭੂਮਿਕਾ ਬੇਹੱਦ ਅਹਿਮ ਹੈ ।

ਨਸ਼ੇ ਦੀ ਲਤ ਦੇ ਸ਼ੁਰੂਆਤੀ ਸੰਕੇਤਾਂ ਦੀ ਸਮੇਂ ਸਿਰ ਪਛਾਣ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਕਾਊਂਸਲਿੰਗ ਤੇ ਇਲਾਜ ਨਾਲ ਜੋੜਨਾ ਇਸ ਮੁਹਿੰਮ ਦੀ ਸਫ਼ਲਤਾ ਲਈ ਜ਼ਰੂਰੀ ਹੈ । ਮਾਨ ਸਰਕਾਰ ਦੀ ਇਹ ਪਹਿਲ ਨਸ਼ਾ ਮੁਕਤੀ, ਮੁੜ ਵਸੇਬੇ ਅਤੇ ਜਾਗਰੂਕਤਾ ਦੇ ਤਿੰਨ ਥੰਮ੍ਹਾਂ ’ਤੇ ਅਧਾਰਿਤ ਹੈ, ਜਿਸ ਦਾ ਉਦੇਸ਼ ਪੰਜਾਬ ਨੂੰ ਨਸ਼ਿਆਂ ਦੀ ਲਾਹਣਤ ਤੋਂ ਮੁਕਤ ਕਰਕੇ ਨੌਜਵਾਨਾਂ ਲਈ ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਯਕੀਨੀ ਬਣਾਉਣਾ ਹੈ ।

ਪੰਜਾਬ ਪੁਲਸ ਦਾ ਐਸ. ਆਈ. ਹੈਰੋਇਨ ਸਮੇਤ ਸੀ. ਆਈ. ਏ. ਵਲੋਂ ਗ੍ਰਿਫ਼ਤਾਰ

0
Arrest

ਤਰਨਤਾਰਨ, 9 ਜੁਲਾਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਵਿਖੇ ਪੰਜਾਬ ਪੁਲਸ ਦੇ ਇਕ ਸਬ-ਇੰਸਪੈਕਟਰ ਨੂੰ ਸੀ. ਆਈ. ਏ. ਸਟਾਫ ਦੀ ਟੀਮ ਵਲੋਂ ਹੈਰੋਇਨ ਸਮੇਤ ਗ੍ਰਿ਼ਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਐਸ. ਆਈ.

ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਜਿ਼ਲ੍ਹੇ ਦੇ ਸਰਹੱਦੀ ਥਾਣਾ ਖਾਲੜਾ ’ਚ ਤਾਇਨਾਤ ਜਿਸ ਸਬ-ਇੰਸਪੈਕਟਰ (Sub-Inspector) ਨੂੰ ਸੀ. ਆਈ. ਏ. ਸਟਾਫ ਦੀ ਪੁਲਸ ਟੀਮ ਵਲੋਂ ਹੈਰੋਇਨ (Heroin) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਸਾਹਿਬ ਸਿੰਘ ਦੇ ਤੌਰ ‘ਤੇ ਹੋਈ ਹੈ ।

ਜਾਣਕਾਰੀ ਮੁਤਾਬਕ ਬਤੌਰ ਐਡੀਸ਼ਨਲ ਐੱਸ. ਐੱਚ. ਓ. ਤਾਇਨਾਤ ਉਕਤ ਥਾਣੇਦਾਰ ਦੇ ਸਬੰਧ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਗਿਰੋਹ ਨਾਲ ਜੁੜੇ ਹੋਣ ਦੀ ਜਾਂਚ ਵੀ ਸ਼ੁਰੂ ਹੋ ਗਈ ਹੈ । ਦੱਸਣਯਯੋਗ ਹੈ ਕਿ ਉਕਤ ਪੁਲਸ ਅਧਿਕਾਰੀ ਤਰਨਤਾਰਨ ਜਿ਼ਲ੍ਹੇ ਦੇ ਪਿੰਡ ਮੱਝੂਪੁਰ ਦਾ ਰਹਿਣ ਵਾਲਾ ਸਾਹਿਬ ਸਿੰਘ ਇਸ ਵੇਲੇ ਝਬਾਲ ’ਚ ਘਰ ਬਣਾ ਕੇ ਰਹਿ ਰਿਹਾ ਹੈ ।

ਭਾਰਤੀ ਪਤੀ ਆਪਣੀ ਕਤਲ ਦੇ ਦੋਸ਼ ਹੇਠ ਅਮਰੀਕਾ ਵਿਚ ਹੋਇਆ ਗ੍ਰਿਫ਼ਤਾਰ

0
Murdrer Arrest

ਅਮਰੀਕਾ, 9 ਜੁਲਾਈ 2026 : ਭਾਰਤ ਦੇਸ਼ ਦੇ ਰਹਿਣ ਵਾਲੇ ਇਕ ਤਕਨੀਕੀ ਪੇਸ਼ੇਵਰ ਨੂੰ ਆਪਣੀ ਪਤਨੀ ਦੇ ਕਤਲ (Murder) ਦੇ ਦੋਸ਼ ਹੇਠ ਅਮਰੀਕਾ ਵਿਖੇ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੌਣ ਹੈ ਇਹ ਭਾਰਤੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਚ ਜਿਸ ਭਾਰਤੀ ਤਕਨੀਕੀ ਪੇੇਸ਼ੇਵਰ ਨੂੰ ਆਪਣੀ ਹੀ ਪਤਨੀ ਦੇ ਕਤਲ ਦੇ ਦੋਸ਼ ਹੇਠ ਅਮਰੀਕਾ ਵਿਖੇ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਦੀ ਪਛਾਣ ਅਵਿਨਾਸ਼ ਨਾਰਨੇ ਦੇ ਤੌਰ ‘ਤੇ ਹੋਈ ਹੈ । ਬੇਲੇਵਿਊ ਪੁਲਸ (Bellevue Police) ਅਨੁਸਾਰ ਅਵਿਨਾਸ਼ ਨਾਰਨੇ ਨਾਮ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ, ਰਜੀਤਾ ਸਬੀਨੇਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ । ਮਹਿਲਾ ਅਪਾਰਟਮੈਂਟ ਵਿੱਚ ਮ੍ਰਿਤਕ ਪਾਈ ਮਿਲੀ ਸੀ । ਕਤਲ ਤੋਂ ਕੁਝ ਸਮੇਂ ਬਾਅਦ, ਜਾਂਚ ਦੌਰਾਨ, ਨਾਰਨੇ ਨੇ ਅਪਰਾਧ ਦੇ ਦ੍ਰਿਸ਼ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਕੋਈ ਹਾਦਸਾ ਵਾਪਰਿਆ ਹੋਵੇ ।

ਕਦੋਂ ਦੀ ਹੈੈ ਇਹ ਘਟਨਾ

ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਕਤ ਘਟਨਾਕ੍ਰਮ ਪਿਛਲੇ ਸਾਲ ਦਾ ਹੈ ਤੇ 27 ਅਕਤੂਬਰ-2025 ਨੂੰ ਸਾਫਟਵੇਅਰ ਡਿਵੈਲਪਮੈਂਟ ਇੰਜੀਨੀਅਰ ਅਵਿਨਾਸ਼ ਨਾਰਨੇ (Avinash Narne) ਨੇ ਖੁਦ ਪੁਲਸ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਉਸ ਦੀ ਪਤਨੀ ਬਾਥਰੂਮ ਦੇ ਅੰਦਰ ਬੰਦ ਹੈ ਅਤੇ ਬਾਹਰ ਨਹੀਂ ਆ ਰਹੀ । ਜਿਸ ‘ਤੇ ਜਦੋਂ ਪੁਲਸ ਨੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਤਾਂ ਉਨ੍ਹਾਂ ਨੇ ਅਵਿਨਾਸ਼ ਨਾਰਨੇ ਦੀ ਪਤਨੀ ਸਬੀਨੇਨੀ (Wife Sabineni) ਨੂੰ ਫਰਸ਼ ‘ਤੇ ਪਈ ਵੇਖਿਆ ਗਿਆ । ਅਧਿਕਾਰੀਆਂ ਨੇ ਉਸ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ।

ਨਾਰਨੇ ਨੇ ਪੁਲਸ ਨੂੰ ਕੀ ਦਸਿਆ

ਪੁੱਛਗਿੱਛ ਦੌਰਾਨ 30 ਸਾਲਾ ਨਾਰਨੇ ਨੇ ਸ਼ੁਰੂ ਵਿੱਚ ਪੁਲਸ ਨੂੰ ਦੱਸਿਆ ਕਿ ਉਹ ਘਟਨਾ ਵਾਲੇ ਦਿਨ ਕਿਸੇ ਕੰਮ ਲਈ ਅਪਾਰਟਮੈਂਟ ਤੋਂ ਬਾਹਰ ਨਿਕਲਿਆ ਸੀ ਪਰ ਜਦੋਂ ਉਹ ਲਗਭਗ 40 ਮਿੰਟ ਬਾਅਦ ਘਰ ਵਾਪਸ ਆਇਆ ਤਾਂ ਉਸ ਨੇ ਸਬੀਨੇਨੀ ਨੂੰ ਬਾਥਰੂਮ ਵਿੱਚ ਬੰਦ ਪਾਇਆ । ਧਿਆਨ ਦੇਣਯੋਗ ਹੈ ਕਿ ਅਧਿਕਾਰੀਆਂ ਨੂੰ ਨਾਰਨੇ ਦੇ ਘਰੋਂ ਬਾਹਰ ਜਾਣ ਦੌਰਾਨ ਕਿਸੇ ਹੋਰ ਦੇ ਘਰ ਵਿੱਚ ਦਾਖਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ । ਹਾਲਾਂਕਿ ਅਗਲੇ ਦਿਨ ਕਿੰਗ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਨੇ ਸਬੀਨੇਨੀ ਦੀ ਮੌਤ ਨੂੰ ਕਤਲ ਕਰਾਰ ਦਿੱਤਾ ਗਿਆ । ਰਿਪੋਰਟ ਵਿੱਚ ਕਿਹਾ ਕਿ ਉਸ ਦੀ ਮੌਤ ਗਲਾ ਘੁੱਟਣ ਕਾਰਨ ਦਮ ਘੁੱਟਣ (Choking) ਨਾਲ ਹੋਈ ।

ਪੁਲਸ ਦੀ ਜਾਂਚ ਵਿਚ ਨਾਰਨੇ ਦਾ ਭਾਰਤ ਵਿਚ ਔਰਤ ਨਾਲ ਗੁਪਤ ਸਬੰਧ ਆਇਆ ਸਾਹਮਣੇ

ਪੁਲਸ ਵਲੋਂ ਜਦੋੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਇਹ ਖੁਲਾਸਾ ਹੋਇਆ ਕਿ ਨਾਰਨੇ ਕਈ ਸਾਲਾਂ ਤੋਂ ਭਾਰਤ ਵਿੱਚ ਇੱਕ ਔਰਤ ਨਾਲ ਗੁਪਤ ਸਬੰਧ ਵਿੱਚ ਸੀ ਤੇ ਇਸੇ ਸਮੇਂ ਦੌਰਾਨ ਨਾਰਨੇ ਨੇ 5 ਜੂਨ-2025 ਨੂੰ ਸਬੀਨੇਨੀ ਨਾਲ ਵਿਆਹ ਕਰਵਾਇਆ । ਅਧਿਕਾਰੀਆਂ ਨੇ ਦੱਸਿਆ ਕਿ ਨਾਰਨੇ ਦੀ ਪ੍ਰੇਮਿਕਾ ਵੀ ਵਿਆਹ ਵਿੱਚ ਸ਼ਾਮਲ ਹੋਈ ਸੀ । ਹਾਲਾਂਕਿ ਸਬੀਨੇਨੀ ਨਾਲ ਵਿਆਹ ਤੋਂ ਬਾਅਦ ਵੀ ਦੋਵਾਂ ਨੇ ਆਪਣਾ ਰਿਸ਼ਤਾ ਜਾਰੀ ਰੱਖਿਆ ।

ਘਟਨਾ ਵਾਲੇ ਦਿਨ ਨਾਰਨੇ ਨੇ ਕੀਤਾ ਸੀ ਭਾਰਤੀ ਪ੍ਰੇਮਿਕਾ ਨੂੰ ਕਈ ਵਾਰ ਫੋਨ

ਪੁਲਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ, ਨਾਰਨੇ ਨੇ ਆਪਣੀ ਪ੍ਰੇਮਿਕਾ ਨੂੰ ਘੱਟੋ-ਘੱਟ ਚਾਰ ਵਾਰ ਫ਼ੋਨ ਕੀਤਾ, ਜਿਸ ਵਿੱਚ ਉਹ ਪਲ ਵੀ ਸ਼ਾਮਲ ਹੈ ਜਦੋਂ ਉਸਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਬੰਦ ਬਾਥਰੂਮ ਵਿੱਚ ਦਾਖਲ ਹੋਣ ਦੀ ਕੋਸਿ਼ਸ਼ ਕਰ ਰਿਹਾ ਸੀ । ਅਧਿਕਾਰੀਆਂ ਨੇ ਕਿਹਾ ਕਿ ਨਾਰਨੇ ਨੇ ਆਪਣੀ ਪ੍ਰੇਮਿਕਾ ਨੂੰ ਆਪਣੀ ਪਤਨੀ ਦੀ ਲਾਸ਼ ਦੀ ਫੋਟੋ ਵੀ ਭੇਜੀ ਸੀ । ਪੁਲਸ ਜਾਂਚ ਜਾਰੀ ਹੈ ਅਤੇ ਇਸ ਸਾਲ 5 ਜੁਲਾਈ ਨੂੰ ਨਾਰਨੇ ‘ਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ । ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ । ਉਹ ਇਸ ਸਮੇਂ 5 ਮਿਲੀਅਨ ਡਾਲਰ ਦੇ ਬਾਂਡ ‘ਤੇ ਹਿਰਾਸਤ ਵਿੱਚ ਹੈ ।

ਆਨਲਾਈਨ ਮਿਲਨੀ ਦੌੌਰਾਨ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨਾਲ ਕੀਤੀ ਗੱਲਬਾਤ

0
NRI Milni

ਚੰਡੀਗੜ੍ਹ 9 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦੀ ਮਾਸਿਕ ਆਨ ਲਾਈਨ ਮਿਲਨੀ (Online Milni) ਦੌਰਾਨ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨਾਲ ਸਿੱਧੀ ਗੱਲਬਾਤ ਕੀਤੀ ।

ਐਨ. ਆਰ. ਆਈ. ਮਾਮਲਿਆਂ ਦੇ ਮੰਤਰੀ ਨੇ ਸੁਣੀਆਂ ਮੁਸ਼ਕਲਾਂ ਤੇ ਸਿ਼ਕਾਇਤਾਂ

ਮਿਲੀ ਜਾਣਕਾਰੀ ਅਨੁਸਾਰ ਐਨ. ਆਰ. ਆਈ. ਭਾਈਚਾਰੇ ਦੀ ਭਲਾਈ ਲਈ ਪੰਜਾਬ ਸਰਕਾਰ (Punjab Government) ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਜੋ ਪੰਜਾਬ ਦੇ ਐਨ. ਆਰ. ਆਈ. ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਵਲੋਂ ਸਰਕਾਰ ਦੇ ਮਾਸਿਕ “ਆਨ ਲਾਈਨ ਮਿਲਨੀ” ਪ੍ਰੋਗਰਾਮ ਆਯੋਜਿਤ ਕੀਤਾ ਗਿਆ ਦੇ ਦੌਰਾਨ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਿ਼ਕਾਇਤਾਂ ਅਤੇ ਮੁਸ਼ਕਿਲਾਂ ਸੁਣੀਆਂ ਗਈਆਂ ।

ਪੰਜਾਬ ਸਰਕਾਰ ਵਿਦੇਸ਼ੀ ਪੰਜਾਬੀਆਂ ਦੀ ਮਦਦ ਲਈ ਹੈ ਵਚਨਬੱਧ : ਰਵਜੋਤ ਸਿੰਘ

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਦੇਸ਼ੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਪਾਰਦਰਸ਼ੀ, ਨਿਰਪੱਖ ਅਤੇ ਸਮੇਂ ਸਿਰ ਹੱਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੇ ਇਸ ਔਨਲਾਈਨ ਮਿਲਨੀ ਵਿੱਚ ਹਿੱਸਾ ਲਿਆ ਅਤੇ ਆਪਣੀਆਂ ਸ਼ਿਕਾਇਤਾਂ ਸਾਂਝੀਆਂ ਕੀਤੀਆਂ । ਮੀਟਿੰਗ ਦੌਰਾਨ ਜਾਇਦਾਦ ਅਤੇ ਜ਼ਮੀਨੀ ਝਗੜਿਆਂ, ਵਿਆਹ ਸੰਬੰਧੀ ਮਾਮਲਿਆਂ, ਧੋਖਾਧੜੀ ਅਤੇ ਹੋਰ ਨਿੱਜੀ ਮਾਮਲਿਆਂ ਨਾਲ ਸਬੰਧਤ ਸ਼ਿਕਾਇਤਾਂ ਸੁਣੀਆਂ ਗਈਆਂ ।

ਸਰਕਾਰ ਦਾ ਉਦੇਸ਼ ਸਿ਼ਕਾਇਤਾਂ ਦਾ ਪ੍ਰਭਾਵਸ਼ਾਲੀ ਹੱਲ ਯਕੀਨੀ ਬਣਾਉਣਾ ਹੈ

ਉਨ੍ਹਾਂ ਅੱਗੇ ਦੱਸਿਆ ਕਿ ਐਨ. ਆਰ. ਆਈ ਪੰਜਾਬੀਆਂ ਜੋ ਕਿ ਪੰਜਾਬ ਸਰਕਾਰ ਦੇ ਸੇਵਾਮੁਕਤ ਕਰਮਚਾਰੀ ਸਨ, ਨੇ ਵੀ ਆਪਣੇ ਪੈਨਸ਼ਨ ਨਾਲ ਸਬੰਧਤ ਮੁੱਦੇ ਉਠਾਏ । ਇਨ੍ਹਾਂ ਵਿੱਚ ਵਿਦੇਸ਼ਾਂ ਵਿੱਚ ਹੋਣ ਕਾਰਨ ਵਨ-ਟਾਈਮ ਪਾਸਵਰਡ ਨਾ ਮਿਲਣ ਦੀਆਂ ਸਮੱਸਿਆਵਾਂ ਅਤੇ ਪੈਨਸ਼ਨ ਤਸਦੀਕ ਪ੍ਰਕਿਰਿਆ ਨਾਲ ਸਬੰਧਤ ਹੋਰ ਤਕਨੀਕੀ ਮੁਸ਼ਕਲਾਂ ਸ਼ਾਮਲ ਸਨ । ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਦਾ ਉਦੇਸ਼ ਸਿਰਫ਼ ਸਿ਼ਕਾਇਤਾਂ ਸੁਣਨਾ ਹੀ ਨਹੀਂ ਹੈ, ਸਗੋਂ ਉਨ੍ਹਾਂ ਦੇ ਪ੍ਰਭਾਵਸ਼ਾਲੀ ਹੱਲ ਨੂੰ ਯਕੀਨੀ ਬਣਾਉਣਾ ਵੀ ਹੈ ।

ਕੈਬਨਿਟ ਮੰਤਰੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੀਤੀਆਂ ਹਦਾਇਤਾਂ

ਡਾ. ਰਵਜੋਤ ਸਿੰਘ (Dr. Ravjot Singh) ਨੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਸ਼ਿਕਾਇਤ ਦੀ ਪਹਿਲ ਦੇ ਆਧਾਰ ‘ਤੇ ਗੰਭੀਰਤਾ ਨਾਲ ਜਾਂਚ ਕਰਨ ਅਤੇ ਨਿਯਮਾਂ ਅਨੁਸਾਰ ਤੁਰੰਤ ਕਾਰਵਾਈ ਕਰਨ । ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ, ਜੇਕਰ ਲੋੜ ਹੋਵੇ, ਤਾਂ ਸਿ਼ਕਾਇਤਕਰਤਾਵਾਂ ਨਾਲ ਸਿੱਧਾ ਸੰਪਰਕ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਇਆ ਜਾ ਸਕੇ ।

ਮਹੀਨਾਵਾਰ ਆਨ-ਲਾਈਨ ਮੀਟਿੰਗ ਸਰਕਾਰ ਦੀ ਪਹਿਲ ਕਦਮੀ ਹੈ

ਕੈਬਨਿਟ ਮੰਤਰੀ ਨੇ ਕਿਹਾ ਕਿ ਮਹੀਨਾਵਾਰ “ਆਨ-ਲਾਈਨ ਮੀਟਿੰਗ ਪਹਿਲਕਦਮੀ ਪੰਜਾਬ ਸਰਕਾਰ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵਿਚਕਾਰ ਸਬੰਧ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਭਰੋਸੇਯੋਗ ਅਤੇ ਪ੍ਰਭਾਵਸ਼ਾਲੀ ਪਲੇਟਫਾਰਮ ਵਜੋਂ ਉਭਰੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਭਾਈਚਾਰੇ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਕਰਨ, ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨ ਅਤੇ ਪੰਜਾਬ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ ।