Home Blog Page 52

ਕਰਨਾਟਕ `ਚ ਲਾਰੀ ਤੇ ਐੱਮ. ਯੂ. ਵੀ. ਦੀ ਟੱਕਰ `ਚ ਕਈਆਂ ਦੀ ਮੌਤ

0
Karnataka Accident

ਯੱਲਾਪੁਰ (ਕਰਨਾਟਕ), 10 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਜਿਲਾ ਉਤਰ ਕੰਨੜ ਵਿਖੇ ਬੀਤੀ ਰਾਤ ਇਕ ਲਾਰੀ ਤੇ ਐਮ. ਯੂ. ਪੀ. ਵੀ ਟੱਕਰ ਵਿਚ ਕਈਆਂ ਮੌਤਾਂ ਹੋਈਆਂ ਹਨ ।

ਕਿੰਨੇ ਵਿਅਕਤੀ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਉੱਤਰ ਕੰਨੜ ਜਿਲੇ ਵਿਚ ਬੁੱਧਵਾਰ ਦੇਰ ਰਾਤ ਇਕ ਐੱਮ. ਯੂ. ਵੀ. (ਬਹੁ-ਉਦੇਸ਼ੀ ਵਾਹਨ) ਅਤੇ ਲਾਰੀ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ 7 ਲੋਕਾਂ ਦੀ ਮੌਤ (Death) ਹੋ ਗਈ, ਜਦੋਂ ਕਿ 2 ਹੋਰ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ (Injured) ਹੋ ਗਏ । ਪੁਲਸ ਨੇ ਇਹ ਜਾਣਕਾਰੀ ਦਿੱਤੀ ।

ਜ਼ਖਮੀਆਂ ਦਾ ਚੱਲ ਰਿਹਾ ਹੈ ਹਸਪਤਾਲ ਵਿਚ ਇਲਾਜ

ਪੁਲਸ ਨੇ ਦੱਸਿਆ ਕਿ ਇਹ ਸੜਕ ਹਾਦਸਾ (Road accident) ਦੇਰ ਰਾਤ ਕਰੀਬ ਡੇਢ ਵਜੇ ਰਾਸ਼ਟਰੀ ਰਾਜਮਾਰਗ-52 ‘ਤੇ ਯੱਲਾਪੁਰ ਪੁਲਸ ਥਾਣੇ ਦੀ ਹੱਦ ਵਿਚ ਅਰਾਬੇਲ ਘਾਟ ਖੇਤਰ ਦੇ ਬਾਲਗਾਰਾ ਕਰਾਸ ਨੇੜੇ ਵਾਪਰਿਆ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ।

ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਪਹਿਲਾਂ ਨੇੜਲੇ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਹੁਬਲੀ ਦੇ ਕਰਨਾਟਕ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਕਿਮਜ਼) ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਭਾਰਤ ਦੇਸ਼ ਦੇ ਸੂਬੇ ਕਰਨਾਟਕ ਦੇ ਜਿਲਾ ਉਤਰ ਕੰਨੜ ਵਿਖੇ ਬੀਤੀ ਰਾਤ ਇਕ ਲਾਰੀ ਤੇ ਐਮ. ਯੂ. ਪੀ. ਵੀ ਟੱਕਰ ਵਿਚ ਕਈਆਂ ਮੌਤਾਂ ਹੋਈਆਂ ਹਨ ।।

ਥਾਈਲੈਂਡ ਤੋਂ ਅਹਿਮਦਾਬਾਦ ਹਵਾਈ ਅੱਡੇ `ਤੇ ਕਰੋੜਾਂ ਦੇ ਗਾਂਜੇ ਸਮੇਤ ਨਾਬਾਲਗ ਕਾਬੂ

0
Ganja

ਅਹਿਮਦਾਬਾਦ, 10 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਅਹਿਮਦਾਬਾਦ ਦੇ ਹਵਾਈ ਅੱਡੇ ਵਿਖੇ ਇਕ ਨਾਬਾਲਗ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੀ ਮਾਤਰਾ ਵਿਚ ਪਕੜਿਆ ਗਿਆ ਹੈ ਗਾਂਜਾ

ਮਿਲੀ ਜਾਣਕਾਰੀ ਅਨੁਸਾਰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਅਹਿਮਦਾਬਾਦ ਹਵਾਈ ਅੱਡੇ (Ahmedabad Airport) ਪਹੁੰਚੇ ਜਿਸ 19 ਸਾਲਾ ਇੱਕ ਨਾਬਾਲਗ ਯਾਤਰੀ (Underage passengers) ਤੋਂ ਕਥਿਤ ਤੌਰ ‘ਤੇ ਗਾਂਜਾ (Cannabis) ਬਰਾਮਦ ਕੀਤਾ ਗਿਆ ਹੈ ਉਹ 5.368 ਕਿਲੋਗ੍ਰਾਮ ‘ਹਾਈਡ੍ਰੋਪੋਨਿਕ ਹੈ । ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਅਨੁਮਾਨਿਤ ਕੀਮਤ 5.36 ਕਰੋੜ ਰੁਪਏ ਤੋਂ ਵੱਧ ਹੈ ।

ਕੌਣ ਹੈ ਇਹ ਪਕੜਿਆ ਗਿਆ ਯਾਤਰੀ

ਉਨ੍ਹਾਂ ਨੇ ਦੱਸਿਆ ਕਿ ਰਾਜਸਥਾਨ ਦੇ ਚੂਰੂ ਜਿ਼ਲ੍ਹੇ ਦੇ ਪ੍ਰੇਮ ਪ੍ਰਜਾਪਤੀ ਨੇ ਨਸ਼ੀਲੇ ਪਦਾਰਥ (Drugs) ਨੂੰ ਪੰਜ ਕਾਲੇ ‘ਪੌਲੀਥੀਨ ਪੈਕੇਟਾਂ` ਵਿੱਚ ਲਪੇਟ ਕੇ ਆਪਣੇ ‘ਟ੍ਰਾਲੀ ਬੈਗ`ਵਿੱਚ ਛੁਪਾ ਕੇ ਰੱਖਿਆ ਹੋਇਆ ਸੀ । ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਕਿ ਅਹਿਮਦਾਬਾਦ ਕਸਟਮ ਵਿਭਾਗ (Ahmedabad Customs Department) ਦੀ ਏਅਰ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀਆਂ ਨੇ ਅੱਠ ਜੁਲਾਈ ਨੂੰ ਥਾਈ ਏਅਰਵੇਜ਼ ਦੀ ਫਲਾਈਟ ਨੰਬਰ -343 ਰਾਹੀਂ ਬੈਂਕਾਕ ਤੋਂ ਇੱਥੇ ਪਹੁੰਚੇ ਇੱਕ ਯਾਤਰੀ ਨੂੰ ਰੋਕਿਆ ।

ਟਰਾਲੀ ਬੈਗ ਦੀ ਬਾਰੀਕੀ ਨਾਲ ਲਈ ਤਲਾਸੀ ਦੌਰਾਨ ਮਿਲਿਆ ਗਾਂਜਾ

ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਦੇ ‘ਟ੍ਰਾਲੀ ਬੈਗ`ਦੀ ਬਾਰੀਕੀ ਨਾਲ ਤਲਾਸ਼ੀ ਦੌਰਾਨ ਕਾਲੇ ਪੌਲੀਥੀਨ ਵਿੱਚ ਲਪੇਟੇ ਪੰਜ ਪੈਕੇਟ ਬਰਾਮਦ ਹੋਏ, ਜਿਨ੍ਹਾਂ ਵਿੱਚ ਹਾਈਡ੍ਰੋਪੋਨਿਕ ਗਾਂਜਾ ਸੀ । ਬਿਆਨ ਦੇ ਅਨੁਸਾਰ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਨੂੰ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਜ਼ਬਤ ਕਰ ਲਿਆ ਗਿਆ ਹੈ ।

ਮੋਗਾ ਵਿਖੇ ਪੁੱਤ ਨੇ ਸੱਬਲ ਮਾਰ ਕੇ ਕੀਤਾ ਆਪਣੇ ਹੀ ਪਿਤਾ ਦਾ ਕਤਲ

0
Moga Murder

ਮੋਗਾ, 10 ਜੁਲਾਈ 2026 : ਪੰਜਾਬ ਦੇ ਜਿਲਾ ਮੋਗਾ (Moga District) ਦੇ ਕਸਬਾ ਸਮਾਲਸਰ ਅਧੀਨ ਆਉਂਦੇ ਪਿੰਡ ਵਿਖੇ ਇਕ ਪੁੱਤਰ ਵਲੋਂ ਆਪਣੇ ਹੀ ਪਿਤਾ ਦਾ ਲੇਹੇ ਦਾ ਸੱਬਲ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਮੋਗਾ ਦੇ ਕਸਬਾ ਸਮਾਲਸਰ ਦੇ ਅਧੀਨ ਪੈਂਦੇ ਪਿੰਡ ਰੋਡੇ (Village Rode) ਵਿਖੇ ਜੋ ਬੀਤੀ ਰਾਤ ਕਲਯੁੱਗੀ ਪੁੱਤਰ ਨੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ ਵਿਚ ਮ੍ਰਿਤਕ ਦੀ ਪਛਾਣ ਮੇਹਰਜੀਤ ਸਿੰਘ (Meharjit Singh) ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਅਨੁਸਾਰ ਪਿਤਾ ਪੁੱਤਰ ਵਿਚਕਾਰ ਝਗੜਾ ਹੋਇਆ ਤੇ ਝਗੜੇ ਦੌਰਾਨ ਪੁੱਤ ਨੇ ਪਿਤਾ ਦੇ ਸਿਰ ਵਿਚ ਲੋਹੇ ਦੀ ਸੱਬਲ ਮਾਰ ਕੇ ਉਸ ਦਾ ਕਤਲ ਕਰ ਦਿਤਾ ਹੈ ।

ਕੀ ਜਾਣਕਾਰੀ ਦਿੱਤੀ ਡੀ. ਐਸ. ਪੀ. ਨੇ

ਘਟਨਾ ਦਾ ਪਤਾ ਚੱਲਦਿਆਂ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ (Corpse) ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਲਈ ਮੋਗਾ ਦੇ ਸਿਵਲ ਹਸਪਤਾਲ ਦੀ ਮੌਰਚਰੀ (Mortuary) ਵਿਚ ਰਖਵਾ ਦਿੱਤੀ ਹੈ । ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਘਾਪੁਰਾਣਾ ਦੇ ਡੀ. ਐਸ. ਪੀ. ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਜਦ ਇਸ ਘਟਨਾ ਸਬੰਧੀ ਪੁਲਸ ਨੂੰ ਪਤਾ ਲੱਗਿਆ ਤਾਂ ਉਹ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਤੇ ਪਤਾ ਲੱਗਾ ਕਿ ਮ੍ਰਿਤਕ ਮੇਹਰਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਤੇ ਉਸ ਦਾ ਅਪਣੇ ਪੁੱਤਰ ਲਵਪ੍ਰੀਤ ਸਿੰਘ ਨਾਲ ਝਗੜਾ ਹੋਇਆ ਸੀ । ਉਨ੍ਹਾਂ ਦਸਿਆ ਕਿ ਮ੍ਰਿਤਕ ਦੇ ਪਰਵਾਰਕ ਮੈਬਰਾਂ ਦੇ ਬਿਆਨ ਲਏ ਜਾ ਰਹੇ ਹਨ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।

ਮੋਗਾ `ਚ ਕਰੰਟ ਲੱਗਣ ਕਾਰਨ 2 ਨੌਜਵਾਨਾਂ ਦੀ ਮੌਤ

0
Death

ਮੋਗਾ, 10 ਜੁਲਾਈ 2026 : ਪੰਜਾਬ ਦੇ ਮੋਗਾ (Moga) ਜਿਲੇ ਦੇ ਪਿੰਡ ਰਾਊਕੇ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਬਿਜਲੀ ਦਾ ਕਰੰਟ ਲੱਗਣ (electrocuted) ਕਾਰਨ ਮੌਤ ਹੋਣ ਜਾਣ ਦੀ ਖ਼ਬਰ ਸਾਹਮਣੇ ਆਈ ਹੈ ।

ਕੌਣ ਹਨ ਦੋਵੇਂ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਕਰੰਟ ਲੱਗਣ ਕਾਰਨ ਜਿਹੜੇ ਦੋ ਨੌਜਵਾਨ ਮੌਤ ਦੇ ਘਾਟ ਉਤਰ ਗਏ ਹਨ ਦੀ ਪਛਾਣ ਅੰਮ੍ਰਿਤਪਾਲ ਸਿੰਘ (27) ਅਤੇ ਸੁਖਪ੍ਰੀਤ ਸਿੰਘ (32) ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਮੁਤਾਬਕ ਦੋਵੇੇਂ ਨੌਜਵਾਨ ਪਿੰਡ ਮਾਣਕੇ ਵਾਲੀ ਨਹਿਰ ਨੇੜੇ ਇਕ ਦਰੱਖਤ ਹੇਠਾਂ ਖੜ੍ਹੇ ਸਨ ਕਿ ਇਸ ਦੌਰਾਨ ਦਰੱਖਤ ਦੇ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ਼ ਤਾਰਾਂ ਦਰੱਖਤ ਦੇ ਸੰਪਰਕ ਵਿਚ ਆ ਇਕ ਨੌਜਵਾਨ ਦੀ ਲਾਸ਼/ (ਬੱਬਰ) ਗਈਆਂ, ਜਿਸ ਕਾਰਨ ਦਰੱਖਤ ਵਿਚ ਕਰੰਟ ਆ ਗਿਆ ਅਤੇ ਦੋਵੇਂ ਨੌਜਵਾਨਾਂ ਦੀ ਕਰੰਟ ਲੱਗਣ ਕਾਰਨ ਮੌਤ (Death) ਹੋ ਗਈ । ਸੂਚਨਾ ਮਿਲਣ ‘ਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਮੌਕੇ ‘ਤੇ ਪਹੁੰਚੇ ।

ਦੋਵੇਂ ਨੌਜਵਾਨ ਨਹਿਰ ਨੇੜੇ ਲੱਗੇ ਫੀਡਰ ਨੂੰ ਚਲਾਉਣ ਲਈ ਗਏ ਸਨ

ਪਿੰਡ ਦੇ ਪ੍ਰਧਾਨ ਬੂਟਾ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਨਹਿਰ ਨੇੜੇ ਲੱਗੇ ਫੀਡਰ ਨੂੰ ਚਲਾਉਣ ਲਈ ਗਏ ਸਨ । ਕੰਮ ਦੌਰਾਨ ਗਰਮੀ ਜਿ਼ਆਦਾ ਹੋਣ ਕਾਰਨ ਉਹ ਨਹਿਰ ਦੇ ਪੁਲ ਕੋਲ ਦਰੱਖਤ ਹੇਠਾਂ ਬੈਠ ਗਏ, ਜਿੱਥੇ ਦਰੱਖਤ ਨਾਲ ਹਾਈ ਵੋਲਟੇਜ਼ ਤਾਰਾਂ (High voltage wires) ਛੂਹ ਗਈਆਂ ਅਤੇ ਕਰੰਟ ਲੱਗਣ ਕਾਰਨ ਦੋਵਾਂ ਦੀ ਮੌਤ ਹੋ ਗਈ ।

ਪੰਜਾਬੀ ਫਿ਼ਲਮ ਸਤਲੁਜ ਰੁਕਵਾਉਣ ਪਿੱਛੇ ਕਾਂਗਰਸ ਤੇ ਭਾਜਪਾ ਦਾ ਹੱਥ : ਪਨੂੰ

0
Baltej Pannu

ਚੰਡੀਗੜ੍ਹ, 9 ਜੁਲਾਈ 2026 : ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪਨੂੰ (Baltej Pannu) ਨੇ ਕਿਹਾ ਹੈ ਕਿ ਪੰਜਾਬੀ ਫਿ਼ਲਮ ਸਤਲੁਜ ਰੁਕਵਾਉਣ ਪਿੱਛੇ ਕਾਂਗਰਸ ਤੇ ਭਾਜਪਾ ਦਾ ਹੱਥ ਹੈ ।

ਹੋਰ ਕੀ ਕੀ ਆਖਿਆ ਬਲਤੇਜ ਪਨੂੰ ਨੇ

ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ (General Secretary and Media Incharge) ਬਲਤੇਜ ਪੰਨੂ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਪੱਤਰਕਾਰਾਂ ਨਾਲ ਫ਼ਿਲਮ ਸਤਲੁਜ (Movie Sutlej) ‘ਤੇ ਗੱਲ ਕਰਦਿਆਂ ਅਤੇ ਰਾਜਨੀਤਿਕ ਪਾਰਟੀਆਂ ‘ਤੇ ਦੋਸ਼ ਲਾਉਂਦੇ ਹੋਏ ਆਖਿਆ ਹੈ ਕਿ ਕਾਂਗਰਸ ਰਾਜ ਵੇਲੇ ਇਹ ਸਭ ਕੁਝ ਹੋਇਆ । ਉਨ੍ਹਾਂ ਕਿਹਾ ਕਿ ਕਾਂਗਰਸ ਦਾ ਚਿਹਰਾ ਨੰਗਾ ਹੋਣ ਲੱਗਿਆ ਤਾਂ ਭਾਜਪਾ ਦੀ ਕੇਂਦਰ ਸਰਕਾਰ ਨੇ ਸਤਲੁਜ ਫ਼ਿਲਮ ਕੁਝ ਘੰਟਿਆਂ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਨੂੰ ਫ਼ਿਲਮ ਨੂੰ ਹਟਾ ਦਿੱਤਾ । ਇਸ ਫਿਲਮ ਓ.ਟੀ.ਟੀ. ਪਲੇਟਫਾਰਮ ਤੋਂ ਹਟਾਉਣ ਪਿੱਛੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਹੱਥ ਹੈ ।

ਖਾਲੜਾ ਸਾਹਿਬ ਅਕਾਲੀ ਦਲ ਦਾ ਹਿੱਸਾ ਸੀ, ਫਿਰ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ

ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਜੀ ਦਾ ਬਿਆਨ ਆਇਆ ਹੈ ਤੇ ਉਹ ਵੀ ਤੇਜ਼ੀ ਨਾਲ ਫੈਲਿਆ ਹੈ । 1996 ’ਚ ਉਹ ਅਕਾਲੀ ਦਲ ਦੀ ਮਦਦ ਕਰਦੇ ਰਹੇ ਇਹ ਸੋਚ ਕੇ ਕਿ ਬਾਦਲ ਸਰਕਾਰ ਆਈ ਤਾਂ ਖਾਲੜਾ ਜੀ ਨੂੰ ਲੱਭਣ ਦੀ ਕੋਸਿ਼ਸ਼ ਕਰਨਗੇ ਪਰ ਬਾਅਦ ਵਿਚ ਕੁਝ ਨਹੀਂ ਹੋਇਆ । ਬਲਤੇਜ ਪੰਨੂ ਨੇ ਇਹ ਵੀ ਕਿਹਾ ਕਿ ਖਾਲੜਾ ਸਾਹਿਬ ਅਕਾਲੀ ਦਲ ਦਾ ਹਿੱਸਾ ਸੀ, ਫਿਰ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ ਗਈ । ਉਨ੍ਹਾਂ ਇਹ ਵੀ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਜੇਕਰ ਲੱਗਦਾ ਵੀ ਹੈ ਕਿ ਪੰਜਾਬ ਸਰਕਾਰ (Punjab Government) ਨੇ ਚਿੱਠੀ ਲਿਖ ਕੇ ਕੇਂਦਰ ਨੂੰ ਫ਼ਿਲਮ ਹਟਾਉਣ ਲਈ ਕਿਹਾ ਹੈ ਤਾਂ ਉਹ ਚਿੱਠੀ ਨੂੰ ਜਨਤਕ ਕਰ ਦੇਣ । ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਵੀ ਮੈਂ ਕਹਾਂਗਾ ਕਿ ਇਤਿਹਾਸ ਬਦਲਿਆ ਨਹੀਂ ਜਾ ਸਕਦਾ ।

ਸੂਬੇ ਭਰ ਵਿਚ ਆਧੁਨਿਕ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਮੁਕੰਮਲ : ਮੰਤਰੀ

0
Cabinet Minister

ਚੰਡੀਗੜ੍ਹ, 9 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਭਰ ਵਿਚ ਆਧੁਨਿਕ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਮੁਕੰਮਲ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਕੀਤਾ ਗਿਆ ਹੈ ਪੂਰਾ

ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਸ਼ੁਰੂਆਤੀ ਦੇਖਭਾਲ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ (Punjab Government) ਨੇ ਸੂਬੇ ਭਰ ਵਿੱਚ 892 ਆਧੁਨਿਕ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਮੁਕੰਮਲ ਕਰ ਲਿਆ ਹੈ ।

ਕੀ ਦੱਸਿਆ ਬਾਲ ਵਿਕਾਸ ਮੰਤਰੀ ਨੇ

ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਰਾਜ ਵਿੱਚ ਬਾਲ-ਅਨੁਕੂਲ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਸਥਾਰ ਕੀਤਾ ਜਾ ਰਿਹਾ ਹੈ, ਇਸੇ ਲੜੀ ਤਹਿਤ 132 ਹੋਰ ਆਂਗਣਵਾੜੀ ਕੇਂਦਰ ਉਸਾਰੀ ਦੇ ਅੰਤਿਮ ਪੜਾਅ ਵਿੱਚ ਹਨ । ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪੰਜਾਬ ਭਰ ਦੇ ਬੱਚਿਆਂ ਨੂੰ ਸੁਰੱਖਿਅਤ, ਆਧੁਨਿਕ ਅਤੇ ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਵਧੀਆ ਸ਼ੁਰੂਆਤੀ ਸਿੱਖਿਆ ਮਾਹੌਲ ਅਤੇ ਖੇਡ-ਖੇਡ ਵਿੱਚ ਸਿੱਖਿਣ ਦੇ ਮੌਕੇ ਮਿਲਣ।

ਸੂਬੇ ਭਰ ਵਿਚ ਰੱਖਿਆ ਸੀ 1024 ਨਵੇੇਂ ਆਂਗਣਵਾੜੀ ਕੇਂਦਰ ਬਣਾਉਣ ਦਾ ਟੀਚਾ

ਮਹਿਲਾ ਅਤੇ ਬਾਲ ਵਿਕਾਸ ਮੰਤਰੀ (Women and Child Development Minister) ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 1024 ਨਵੇਂ ਆਂਗਣਵਾੜੀ ਕੇਂਦਰ ਬਣਾਉਣ ਦਾ ਟੀਚਾ ਰੱਖਿਆ ਸੀ। 892 ਕੇਂਦਰਾਂ ਦੀ ਉਸਾਰੀ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਜਦੋਂ ਕਿ ਬਾਕੀ ਰਹਿੰਦੇ 132 ਕੇਂਦਰ ਉਸਾਰੀ ਦੇ ਅੰਤਿਮ ਪੜਾਅ ਵਿੱਚ ਹਨ ਅਤੇ ਜਲਦ ਹੀ ਪੂਰੇ ਕਰਕੇ ਸੂਬੇ ਦੇ ਬੱਚਿਆਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ ।

ਫੰਡਾਂ ਦੀ ਕੋਈ ਕਮੀ ਅੜਿੱੱਕਾ ਨਹੀਂ ਬਣਨ ਦਿੱਤੀ ਜਾਵੇਗੀ

ਪੰਜਾਬ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਹਰੇਕ ਬੱਚੇ ਲਈ ਭਾਵੇਂ ਉਸਦਾ ਕੋਈ ਵੀ ਆਰਥਿਕ ਪਿਛੋਕੜ ਹੋਵੇ, ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਮਿਆਰੀ ਸ਼ੁਰੂਆਤੀ ਸਿੱਖਿਆ ਮਾਹੌਲ ਅਤੇ ਖੇਡ-ਅਧਾਰਤ ਸਿੱਖਿਆ ਦੇ ਮੌਕੇ ਮਿਲਣ । ਪੰਜਾਬ ਦੇ ਬੱਚਿਆਂ ਲਈ ਇੱਕ ਉੱਜਵਲ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਕੀਤੀਆਂ ਜਾ ਰਹੀਆਂ ਪਹਿਲ ਕਦਮੀਆਂ ਦੇ ਰਾਹ ਵਿੱਚ ਫੰਡਾਂ ਦੀ ਕੋਈ ਕਮੀ ਅੜਿੱਕਾ ਨਹੀਂ ਬਣਨ ਦਿੱਤੀ ਜਾਵੇਗੀ ।

ਬੱਚੇ ਦੇਸ਼ ਦੀ ਵਡਮੁੱਲੀ ਧਰੋਹਰ ਹਨ : ਡਾ. ਬਲਜੀਤ ਕੌਰ

ਮੰਤਰੀ ਨੇ ਕਿਹ ਕਿ ਬੱਚੇ ਦੇਸ਼ ਦੀ ਵਡਮੁੱਲੀ ਧਰੋਹਰ ਹਨ । ਉਨ੍ਹਾਂ ਕਿਹਾ ਕਿ ਹਰੇਕ ਬੱਚਾ ਸੁਰੱਖਿਅਤ, ਅਨੰਦਮਈ ਅਤੇ ਰਚਨਾਤਮਕ ਵਾਤਾਵਰਣ ਦਾ ਹੱਕਦਾਰ ਹੈ, ਜਿੱਥੇ ਉਹ ਸਿੱਖ ਸਕਦਾ ਹੈ, ਖੇਡ ਸਕਦਾ ਹੈ ਅਤੇ ਆਪਣੀ ਪੂਰੀ ਸਮਰੱਥਾ ਨੂੰ ਸਾਕਾਰ ਕਰ ਸਕਦਾ ਹੈ । ਸਾਡੀ ਸਰਕਾਰ ਹਰ ਬੱਚੇ ਲਈ ਬਰਾਬਰ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ, ਭਾਵੇਂ ਉਸਦਾ ਸਮਾਜਿਕ-ਆਰਥਿਕ ਪਿਛੋਕੜ ਕੁਝ ਵੀ ਹੋਵੇ ।

ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਨਵੇਂ ਆਂਗਣਵਾੜੀ ਕੇਂਦਰ ਇੱਟਾਂ-ਬੱਜਰੀ ਦੀਆਂ ਇਮਾਰਤਾਂ ਤੋਂ ਕਿਤੇ ਵਧ ਹਨ । ਇਹ ਉਹ ਸਥਾਨ ਹਨ, ਜਿੱਥੇ ਪੇਂਡੂ ਅਤੇ ਪਛੜੇ ਪਰਿਵਾਰਾਂ ਦੇ ਬੱਚਿਆਂ ਦੇ ਸੁਪਨੇ ਵੀ ਵਧਣ-ਫੁੱਲਣਗੇ ।  ਉਨ੍ਹਾਂ ਕਿਹਾ ਕਿ ਸਾਫ਼, ਸੁਰੱਖਿਅਤ ਅਤੇ ਸੁਹਿਰਦ ਨਜ਼ਰਸਾਨੀ ਵਾਲੇ ਮਾਹੌਲ ਵਿੱਚ ਸਿੱਖਣ ਅਤੇ ਖੇਡਣ ਦੌਰਾਨ ਬੱਚੇ ਦੇ ਚਿਹਰੇ ’ਤੇ ਮੁਸਕਰਾਹਟ ਆਉਣਾ ਕਿਸੇ ਵੀ ਸਰਕਾਰ ਲਈ ਸਭ ਤੋਂ ਵੱਡਾ ਇਨਾਮ ਹੈ ।

ਨਵੇਂ ਆਂਗਣਵਾੜੀ ਕੇਂਦਰ ਕੀਤੇ ਜਾਰਹੇ ਹਨ ਨਿਰਧਾਰਤ ਗੁਣਵੱਤਾ ਮਾਪਦੰਡਾਂ ਅਨੁਸਾਰ ਵਿਕਸਤ

ਉਨ੍ਹਾਂ ਅੱਗੇ ਕਿਹਾ ਕਿ ਇਹ ਕੇਂਦਰ ਕੁਪੋਸ਼ਣ ਨਾਲ ਨਜਿੱਠਣ, ਬੱਚਿਆਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਸਰੀਰਕ ਅਤੇ ਬੋਧਿਕ ਵਿਕਾਸ ਨੂੰ ਹੁਲਾਰ ਦੇਣ ਲਈ ਵੀ ਅਹਿਮ ਭੂਮਿਕਾ ਨਿਭਾਉਣਗੇ । ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਾਰੇ ਨਵੇਂ ਆਂਗਣਵਾੜੀ ਕੇਂਦਰ ਨਿਰਧਾਰਤ ਗੁਣਵੱਤਾ ਮਾਪਦੰਡਾਂ ਅਨੁਸਾਰ ਵਿਕਸਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਸੁਰੱਖਿਅਤ, ਬਾਲ-ਅਨੁਕੂਲ ਅਤੇ ਸਮਾਵੇਸ਼ੀ ਬੁਨਿਆਦੀ ਢਾਂਚਾ ਬਣਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਮਿਸ਼ਨ ਸਕਸ਼ਮ ਦੇ ਤਹਿਤ ਹਰੇਕ ਆਂਗਣਵਾੜੀ ਕੇਂਦਰ ਲਈ 10 ਲੱਖ ਰੁਪਏ ਜਾਰੀ ਕੀਤੇ ਗਏ ਹਨ ਤਾਂ ਜੋ ਬੈਠਣ ਦੇ ਢੁਕਵੇਂ ਪ੍ਰਬੰਧ, ਪੀਣ ਵਾਲਾ ਸਾਫ਼-ਸੁਰੱਖਿਅਤ ਪਾਣੀ, ਆਧੁਨਿਕ ਸੈਨੀਟੇਸ਼ਨ ਸਹੂਲਤਾਂ ਅਤੇ ਅਜਿਹੀਆਂ ਸਿੱਖਣ ਥਾਵਾਂ ਵਿਕਸਿਤ ਕੀਤੀਆਂ ਜਾ ਸਕਣ ਜਿੱਥੇ ਬੱਚਿਆਂ ਦਾ ਸੰਪੂਰਨ ਵਿਕਾਸ ਹੋ ਸਕੇ ।

ਕੇਂਦਰੀ ਗ੍ਰਹਿ ਮੰਤਰਾਲਾ ਨੇ ਕੀਤੇ ਆਈ. ਏ. ਐਸ. ਪੀ. ਸੀ. ਐਸ. ਦੇ ਤਬਾਦਲੇ

0
transfers-1

ਨਵੀਂ ਦਿੱਲੀ, 9 ਜੁਲਾਈ 2026 : ਕੇਂਦਰੀ ਗ੍ਰਹਿ ਮੰਤਰਾਲੇ (Union Home Ministry) ਵੱਲੋਂ ਅੱਜ ਦੇਸ਼ ਵਿੱਚ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਏ. ਜੀ. ਐਮ. ਯੂ. ਟੀ. ਕੈਡਰ ਦੇ 61 ਆਈ. ਏ. ਐੱਸ. (I. A. S.) ਅਤੇ ਆਈ. ਪੀ. ਐੱਸ. (I. P. S.) ਅਫ਼ਸਰਾਂ ਦੇ ਤਬਾਦਲਾ (Transfer) ਹੁਕਮ ਜਾਰੀ ਕੀਤੇ ਗਏ ਹਨ ।

transfers-2

 

ਲੜਕੀ ਨਾਲ ਛੇੜਛਾੜ ਅਤੇ ਕਾਰ ਚੜ੍ਹਾਉਣ ਤੇ ਦੋ ਪੰਜਾਬ ਪੁਲਸ ਦੇ ਕਾਂਸਟੇਬਲ ਗ੍ਰਿਫ਼ਤਾਰ

0
constables arreste

ਮੋਹਾਲੀ, 9 ਜੁਲਾਈ 2026 : ਜਿਲਾ ਮੋਹਾਲੀ (Mohali) ਦੇ ਸੈਕਟਰ-68 ਵਿਖੇ ਇਕ ਲੜਕੀ ਨਾਲ ਛੇੜਛਾੜ ਕਰਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਕਾਰ ਚੜ੍ਹਾਉਣ ‘ਤੇ ਦੋ ਕਾਂਸਟੇਬਲ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੇ ਸੈਕਟਰ-68 ਵਿਖੇ ਬਣੀ ਸ੍ਰੀ ਗੁਰੂ ਹਰਸਹਾਏ ਸੁਸਾਇਟੀ ਦੇ ਬਾਹਰ ਇਕ ਲੜਕੀ ਨਾਲ ਛੇੜਛਾੜ (Molestation with a girl) ਕਰਨ ਅਤੇ ਉਸਦੇ ਪਰਿਵਾਰਕ ਮੈਂਬਰਾਂ ‘ਤੇ ਕਾਰ ਚੜ੍ਹਾਉਣ ਦੀ ਕੋਸਿ਼ਸ਼ ਦੇ ਮਾਮਲੇ ਵਿਚ ਜਿਨ੍ਹਾਂ ਦੋ ਪੰਜਾਬ ਪੁਲਸ ਦੇ ਕਾਂਸਟੇਬਲਾਂ (Constables) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਗੁਰਪਿੰਦਰ ਸਿੰਘ ਅਤੇ ਗੁਰਮੀਤ ਸਿੰਘ ਸ਼ਾਮਲ ਹਨ । ਦੱਸਣਯੋਗ ਹੈ ਕਿ ਦੋਵੇਂ ਪੁਲਸ ਲਾਈਨ ਵਿਚ ਤਾਇਨਾਤ ਹਨ ਅਤੇ ਘਟਨਾ ਵੇਲੇ ਸਿਵਲ ਡ੍ਰੈਸ ਵਿਚ ਸਨ । ਪੁਲਸ ਅਨੁਸਾਰ ਵਾਰਦਾਤ ਵੇਲੇ ਉਨ੍ਹਾਂ ਕੋਲ ਕੋਈ ਸਰਕਾਰੀ ਹਥਿਆਰ ਨਹੀਂ ਸੀ ਕਾਰ ਵੀ ਉਨ੍ਹਾਂ ਦੀ ਆਪਣੀ ਹੀਕਾਰ ਹੈ, ਜਿਸਨੂੰ ਵੀ ਪੁਲਸ ਵਲੋਂ ਕਬਜੇ ਵਿਚ ਲੈ ਲਿਆ ਗਿਆ ਹੈ ।

ਘਟਨਾ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਜਾਂਚ ‘ਚ ਸਾਹਮਣੇ ਆਇਆ ਹੈ ਕਿ ਸਕਾਰਪੀਓ ‘ਚ 3 ਤੋਂ 4 ਲੋਕ ਸਵਾਰ ਸਨ ਅਤੇ ਗੱਡੀ ‘ਚ ਪੁਲਸ ਦੀ ਵਰਦੀ ਵੀ ਰੱਖੀ ਹੋਈ ਸੀ । ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ (Punjab State Women’s Commission) ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਖ਼ੁਦ ਨੋਟਿਸ ਲਿਆ ਹੈ ਅਤੇ ਐਸ. ਐਸ. ਪੀ. ਮੋਹਾਲੀ ਤੋਂ ਕਿਸੇ ਸੀਨੀਅਰ ਅਧਿਕਾਰੀ ਰਾਹੀਂ ਨਿਰਪੱਖ ਜਾਂਚ ਕਰਵਾ ਕੇ ਰਿਪੋਰਟ ਮੰਗੀ ਗਈ ਹੈ । ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮਿਲੇ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਜਾਣਕਾਰੀ ਮੁਤਾਬਕ ਪੁਲਸ ਅੱਜ ਆਪਣੀ ਰਿਪੋਰਟ ਮਹਿਲਾ ਕਮਿਸ਼ਨ ਨੂੰ ਸੌਂਪ ਸਕਦੀ ਹੈ ।

ਕੀ ਸੀ ਪੂਰਾ ਮਾਮਲਾ

ਸ਼੍ਰੀ ਗੁਰੂ ਹਰਸਹਾਏ ਸੁਸਾਇਟੀ ਦੇ ਰਹਿਣ ਵਾਲੇ ਇੱਕ ਨੌਜਵਾਨ ਅਨੁਸਾਰ ਉਹ ਆਪਣੀ ਭੈਣ ਨਾਲ ਬਾਜ਼ਾਰ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ‘ਚ ਚਿੱਟੇ ਰੰਗ ਦੀ ਸਕਾਰਪੀਓ ਸਵਾਰ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਸ ਦੀ ਭੈਣ ਨਾਲ ਛੇੜਛਾੜ ਕਰਨ ਦੀ ਕੋਸਿ਼ਸ਼ ਕੀਤੀ । ਜਿਨ੍ਹਾਂ ਤੋਂ ਬਚਣ ਲਈ ਦੋਵੇਂ ਆਪਣੀ ਕਾਰ ਰਾਹੀਂ ਸੁਸਾਇਟੀ ਪਹੁੰਚ ਗਏ ਪਰ ਸਕਾਰਪੀਓ ਸਵਾਰ ਉੱਥੋਂ ਤੱਕ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਪਹੁੰਚ ਗਏ ।

ਪੀੜ੍ਹਤਾ ਨੇ ਕੀ ਦੋਸ਼ ਲਗਾਇਆ

ਪੀੜਤ ਨੇ ਦੋਸ਼ ਲਗਾਇਆ ਕਿ ਰਸਤੇ ‘ਚ ਸਕਾਰਪੀਓ ਚਾਲਕ ਲਗਾਤਾਰ ਹਾਰਨ ਅਤੇ ਲਾਈਟਾਂ ਮਾਰ ਕੇ ਉਨ੍ਹਾਂ ਦੀ ਕਾਰ ਰੁਕਵਾਉਣ ਦੀ ਕੋਸਿ਼ਸ਼ ਕਰਦਾ ਰਿਹਾ । ਸੁਸਾਇਟੀ ਪਹੁੰਚਣ ‘ਤੇ ਮਨਪ੍ਰੀਤ ਦੇ ਦੋ ਰਿਸ਼ਤੇਦਾਰਾਂ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਪਰ ਸਕਾਰਪੀਓ ਚਾਲਕ ਨੇ ਤੇਜ਼ ਰਫ਼ਤਾਰ ਨਾਲ ਕਾਰ ਘੁੰਮਾ ਕੇ ਉਨ੍ਹਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ । ਰੌਲਾ ਪੈਣ ‘ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ।

ਫਰਜੀ ਬਿਲਿੰਗ ਘੁਟਾਲੇ ਵਿਚ ਕਰ ਵਿਭਾਗ ਨੇ ਕੀਤਾ ਇਕ ਨੂੰ ਗ੍ਰਿਫ਼ਤਾਰ : ਚੀਮਾ

0
Harpal Cheema

ਚੰਡੀਗੜ੍ਹ, 9 ਜੁਲਾਈ 2026 : ਪੰਜਾਬ ਰਾਜ ਕਰ ਵਿਭਾਗ (Punjab State Tax Department) ਵਲੋਂ ਫਰਜ਼ੀ ਬਿਲਿੰਗ ਘੁਟਾਲੇ ਨੂੰ ਅੰਜਾਮ ਦੇਣ ਦੇ ਦੋਸ਼ ਤਹਿਤ ਜਲੰਧਰ ਸਥਿਤ ਇਕ ਫਰਮ ਦੇ ਮਾਲਕ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿੰਨੇ ਦਾ ਫਰਜ਼ੀ ਬਿਲਿੰਗ ਘੁਟਾਲਾ

ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਨੇ ਅੱਜ ਇਥੇ ਐਲਾਨ ਕੀਤਾ ਕਿ ਪੰਜਾਬ ਰਾਜ ਕਰ ਵਿਭਾਗ ਨੇ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ । ਉਨ੍ਹਾਂ ਕਿਹਾ ਕਿ ਇਸ ਅਹਿਮ ਕਾਰਵਾਈ ਨੇ ਲਗਭਗ 8.35 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ ਦੇ ਫਰਜ਼ੀ ਲੈਣ-ਦੇਣ ਨੂੰ ਸਫਲਤਾਪੂਰਵਕ ਰੋਕਿਆ ਹੈ, ਜੋ ਕਿ ਗਲਤ ਇੰਟੀਗ੍ਰੇਟਿਡ ਜੀ. ਐਸ. ਟੀ. ਰਿਫੰਡ ਦਾਅਵਿਆਂ ਰਾਹੀਂ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਸੀ ।

ਕੌਣ ਹੈ ਇਹ ਵਿਅਕਤੀ ਤੇ ਕਿਸ ਫਰਮ ਦਾ ਹੈ ਮਾਲਕ

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਖੁਫੀਆ ਜਾਣਕਾਰੀ ‘ਤੇ ਆਧਾਰਤ ਇਸ ਕਾਰਵਾਈ ਦਾ ਵੇਰਵਾ ਦਿੰਦਿਆਂ ਆਬਕਾਰੀ ਅਤੇ ਕਰ ਮੰਤਰੀ (Minister of Excise and Taxation) ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਜੀ. ਐਸ. ਟੀ. ਵਿਭਾਗ ਨੇ ਪੰਜਾਬ ਜੀ. ਐਸ. ਟੀ. ਐਕਟ-2017 ਦੀ ਧਾਰਾ 69 ਦੇ ਤਹਿਤ ਜਲੰਧਰ ਦੀ ਮੈਸਰਜ਼ ਰੈਮਸਨਜ਼ ਕਾਰਪੋਰੇਸ਼ਨ (ਜੀ. ਐਸ. ਟੀ. ਐਨ. 0335741) ਦੇ ਮਾਲਕ ਭੁਪਿੰਦਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ । ਸਾਡੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਫਰਮ ਮਾਲ ਦੀ ਅਸਲ ਸਪਲਾਈ ਕੀਤੇ ਬਿਨਾਂ ਜੀ. ਐਸ. ਟੀ. ਇਨਵੌਇਸ ਜਾਰੀ ਕਰਕੇ ਵੱਡੇ ਪੱਧਰ `ਤੇ ਫਰਜ਼ੀ ਬਿਲਿੰਗ ਅਤੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਘੁਟਾਲੇ ਵਿੱਚ ਸ਼ਾਮਲ ਸੀ ।

ਫਰਮ ਨੇ ਕੀਤੀ ਹੈ ਲਗਭਗ 55.35 ਕਰੋੜ ਰੁਪਏ ਦੀ ਜਾਅਲੀ ਬਿਲਿੰਗ

ਘੁਟਾਲੇ ਦੇ ਵਿੱਤੀ ਪੈਮਾਨੇ ‘ਤੇ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਸ ਫਰਮ ਨੇ ਲਗਭਗ 55.35 ਕਰੋੜ ਰੁਪਏ ਦੀ ਜਾਅਲੀ ਬਿਲਿੰਗ (Fake billing) ਕੀਤੀ, ਜਿਸ ਦੇ ਸਿੱਟੇ ਵਜੋਂ ਲਗਭਗ 8.35 ਕਰੋੜ ਰੁਪਏ ਦਾ ਫਰਜ਼ੀ ਆਈ. ਟੀ. ਸੀ. ਗਲਤ ਤਰੀਕੇ ਨਾਲ ਪ੍ਰਾਪਤ ਕੀਤਾ ਗਿਆ ਅਤੇ ਅੱਗੇ ਪਾਸ ਕੀਤਾ ਗਿਆ । ਇਸ ਫਰਜ਼ੀ ਆਈ. ਟੀ. ਸੀ. ਦੀ ਵਰਤੋਂ ਕੁਝ ਨਿਰਮਾਣ ਫਰਮਾਂ ਦੁਆਰਾ ਨਿਰਯਾਤ `ਤੇ ਭੁਗਤਾਨ ਕੀਤੇ ਗਏ ਆਈ. ਜੀ. ਐਸ. ਟੀ. ਦੇ ਰਿਫੰਡ ਦਾਅਵੇ ਕਰਨ ਲਈ ਕੀਤੀ ਗਈ ਸੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਸਿੱਧਾ ਅਤੇ ਭਾਰੀ ਨੁਕਸਾਨ ਹੋਇਆ ਹੈ ।

ਘੁਟਾਲੇ ਵਿਚ ਸ਼ਾਮਲ ਧਾਰਾਵਾਂ ਗੈਰ-ਜ਼ਮਾਨਤੀ ਹਨ

ਕਾਰਵਾਈ ਦਾ ਵੇਰਵਾ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਜਾਂਚ ਦੌਰਾਨ ਇਕੱਠੇ ਕੀਤੇ ਗਏ ਠੋਸ ਸਬੂਤਾਂ ਦੇ ਆਧਾਰ `ਤੇ ਜਲੰਧਰ ਵਿੱਚ ਰਾਜ ਕਰ ਵਿਭਾਗ ਦੀ ਇੱਕ ਵਿਸ਼ੇਸ਼ ਟੀਮ ਨੇ 9 ਜੁਲਾਈ-2026 ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ । ਇਸ ਘੁਟਾਲੇ ਵਿੱਚ ਸ਼ਾਮਲ ਅਪਰਾਧ ਪੰਜਾਬ ਜੀ. ਐਸ. ਟੀ. ਐਕਟ-2017 ਦੀਆਂ ਸਖ਼ਤ ਧਾਰਾਵਾਂ ਤਹਿਤ ਗੈਰ-ਜ਼ਮਾਨਤੀ ਹਨ ।

ਜਾਂਚ ਦੇ ਅਗਲੇ ਪੜਾਅ ਬਾਰੇ ਦੱਸਦਿਆਂ ਚੀਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੇ ਪੂਰੇ ਨੈੱਟਵਰਕ ਦੀ ਪਛਾਣ ਕਰਨ, ਇਸ ਫਰਜ਼ੀ ਆਈ. ਟੀ. ਸੀ. ਦੇ ਸਹੀ ਪ੍ਰਵਾਹ ਦਾ ਪਤਾ ਲਗਾਉਣ ਅਤੇ ਟੈਕਸ ਚੋਰੀ ਦੀ ਕੁੱਲ ਰਕਮ ਦਾ ਪਤਾ ਲਗਾਉਣ ਲਈ ਜਾਂਚ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ । ਇਸ ਘੁਟਾਲੇ ਵਿੱਚ ਸ਼ਾਮਲ ਪਾਏ ਗਏ ਸਾਰੇ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਧੋਖਾਧੜੀ ਵਿਚ ਸ਼ਾਮਲ ਹਰ ਵਿਅਕਤੀ ਤੇ ਇਕਾਈ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ

ਟੈਕਸ ਧੋਖਾਧੜੀ ਪ੍ਰਤੀ ਪੰਜਾਬ ਸਰਕਾਰ ਦੇ ਸਖ਼ਤ ਰੁਖ਼ ਨੂੰ ਦੁਹਰਾਉਂਦਿਆਂ ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਸਰਕਾਰ ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਸਰਕਾਰੀ ਮਾਲੀਏ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਫਰਜ਼ੀ ਇਨਵੌਇਸਿੰਗ, ਬੋਗਸ ਇਨਪੁਟ ਟੈਕਸ ਕ੍ਰੈਡਿਟ ਅਤੇ ਟੈਕਸ ਧੋਖਾਧੜੀ ਵਿੱਚ ਸ਼ਾਮਲ ਹਰ ਵਿਅਕਤੀ ਜਾਂ ਇਕਾਈ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ । ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨਾ ਸਿਰਫ਼ ਮਾਲੀਏ ਦਾ ਨੁਕਸਾਨ ਕਰਦੀਆਂ ਹਨ, ਸਗੋਂ ਇਮਾਨਦਾਰ ਟੈਕਸਦਾਤਾਵਾਂ ਲਈ ਇੱਕ ਗੈਰ-ਸਿਹਤਮੰਦ ਕਾਰੋਬਾਰੀ ਮਾਹੌਲ ਵੀ ਪੈਦਾ ਕਰਦੀਆਂ ਹਨ ।

ਕਰ ਵਿਭਾਗ ਨੂੰ ਦਿੱਤੇ ਚੌਕਸੀ ਵਧਾਉਣ ਦੇ ਨਿਰਦੇਸ਼

ਵਿੱਤ ਮੰਤਰੀ ਨੇ ਵਿਭਾਗ ਦੀ ਆਧੁਨਿਕ ਪਹੁੰਚ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਰ ਵਿਭਾਗ ਨੂੰ ਸਖ਼ਤੀ ਨਾਲ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀ ਚੌਕਸੀ ਵਧਾਉਣ ਅਤੇ ਟੈਕਸ ਚੋਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ । ਉਨ੍ਹਾਂ ਕਿਹਾ ਕਿ ਉਨ੍ਹਾਂ ਖੂਫੀਆ ਜਾਣਕਾਰੀ-ਆਧਾਰਤ ਇਨਫੋਰਸਮੈਂਟ, ਉੱਨਤ ਡਾਟਾ ਵਿਸ਼ਲੇਸ਼ਣ ਅਤੇ ਟੈਕਸ ਚੋਰੀ ਦੇ ਸਾਰੇ ਨੈੱਟਵਰਕਾਂ ਵਿਰੁੱਧ ਤਾਲਮੇਲ ਬਣਾਉਂਦਿਆ ਜਾਂਚ ਰਾਹੀਂ ਸਰਕਾਰੀ ਮਾਲੀਏ ਦੀ ਰਾਖੀ ਲਈ ਵਚਨਬੱਧ ਹਾਂ ।

ਪਸ਼ੂਆਂ ਨੂੰ ਐਂਥ੍ਰੈਕਸ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੇ ਕੀਤੀ ਮੁਹਿੰਮ ਸ਼ੁਰੂ

0
Gurmeet Khudiyan

ਚੰਡੀਗੜ੍ਹ, 9 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਮੌਨਸੂਨ ਦੇ ਸੀਜ਼ਨ ਦੌਰਾਨ ਪਸ਼ੂਆਂ ਨੂੰ ਐਂਥ੍ਰੈਕਸ ਤੋਂ ਬਚਾਉਣ ਲਈ ਰਾਜ ਵਿਆਪੀ ਟੀਕਾਕਰਨ ਮੁਹਿੰਮ (Vaccination campaign) ਸ਼ੁਰੂ ਕੀਤੀ ਗਈ ਹੈ ।

30 ਜੁਲਾਈ ਤੱਕ ਰੱਖਿਆ ਗਿਆ ਹੈ 5. 77 ਮਿਲੀਅਨ ਪਸ਼ੁਆਂ ਦਾ ਟੀਕਾਕਰਨ ਦਾ ਟੀਚਾ : ਖੁੱਡੀਆਂ

ਇਸ ਮੁਹਿੰਮ ਬਾਰੇ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudiyan) ਨੇ ਦੱਸਿਆ ਕਿ ਵਿਭਾਗ ਨੇ 30 ਜੁਲਾਈ, 2026 ਤੱਕ 5.77 ਮਿਲੀਅਨ ਪਸ਼ੂਆਂ ਦਾ ਟੀਕਾਕਰਨ ਕਰਨ ਦਾ ਟੀਚਾ ਰੱਖਿਆ ਹੈ । ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ 1,649,598 ਪਸ਼ੂਆਂ ਦਾ ਪਹਿਲਾਂ ਹੀ ਟੀਕਾਕਰਨ ਕੀਤਾ ਜਾ ਚੁੱਕਾ ਹੈ, ਜੋ ਕਿ ਮੌਨਸੂਨ ਸੀਜ਼ਨ ਦੌਰਾਨ ਇਸ ਬਿਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ (Punjab Government) ਦੀ ਵਚਨਬੱਧਤਾ ਦਾ ਸਪੱਸ਼ਟ ਸਬੂਤ ਹੈ । ਖੁੱਡੀਆਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਤੇਜ਼ੀ ਨਾਲ ਫੈਲਣ ਵਾਲੇ ਇਸ ਘਾਤਕ ਸੰਕਰਮਣ ਦਾ ਮੁਕਾਬਲਾ ਕਰਨ ਲਈ ਸਮੇਂ ਸਿਰ ਟੀਕਾਕਰਨ ਸਭ ਤੋਂ ਪ੍ਰਭਾਵਸ਼ਾਲੀ ਹੱਲ ਹੈ । ਪੰਜਾਬ ਸਰਕਾਰ ਪਸ਼ੂ ਪਾਲਕਾਂ ਦੀ ਰੋਜ਼ੀ-ਰੋਟੀ ਅਤੇ ਪੰਜਾਬ ਦੀ ਪੇਂਡੂ ਆਰਥਿਕਤਾ ਦੇ ਮੂਲ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।

ਪਸ਼ੂ ਮਾਲਕ ਤੁਰੰਤ ਨੇੜਲੇ ਸਰਕਾਰੀ ਵੈਟਰਨਰੀ ਸੰਸਥਾਵਾਂ ਨਾਲ ਕਰਨ ਸੰਪਰਕ : ਕੈਬਨਿਟ ਮੰਤਰੀ

ਉਨ੍ਹਾਂ ਪਸ਼ੂ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਆਪਣੇ ਨੇੜਲੇ ਸਰਕਾਰੀ ਵੈਟਰਨਰੀ ਸੰਸਥਾਵਾਂ ਨਾਲ ਸੰਪਰਕ ਕਰਨ ਅਤੇ ਬਿਨਾਂ ਕਿਸੇ ਦੇਰੀ ਦੇ ਆਪਣੇ ਪਸ਼ੂਆਂ ਦਾ ਟੀਕਾਕਰਨ ਕਰਵਾਉਣ । ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸੂਬੇ ਦੇ ਸਿਵਲ ਵੈਟਰਨਰੀ ਹਸਪਤਾਲਾਂ ਅਤੇ ਵੈਟਰਨਰੀ ਡਿਸਪੈਂਸਰੀਆਂ (Veterinary dispensaries) ਦੇ ਵਿਆਪਕ ਨੈੱਟਵਰਕ ਰਾਹੀਂ ਚਲਾਈ ਜਾ ਰਹੀ ਹੈ, ਜਿੱਥੇ ਟੀਕਾ ਆਸਾਨੀ ਨਾਲ ਉਪਲਬਧ ਹੈ । ਵਿਭਾਗ ਨੇ ਕੋਲਡ-ਚੇਨ ਲੌਜਿਸਟਿਕਸ ਨੂੰ ਮਜ਼ਬੂਤ ਕੀਤਾ ਹੈ ਅਤੇ ਵਿਸ਼ੇਸ਼ ਰੈਪਿਡ-ਰਿਸਪਾਂਸ ਟੀਮਾਂ ਤਾਇਨਾਤ ਕੀਤੀਆਂ ਹਨ ਤਾਂ ਜੋ ਆਮ ਖੇਤਰਾਂ ਦੇ ਨਾਲ-ਨਾਲ ਉੱਚ-ਜੋਖਮ ਵਾਲੇ ਅਤੇ ਹੜ੍ਹ-ਪ੍ਰਭਾਵਿਤ ਖੇਤਰਾਂ ਵਿੱਚ ਵੱਧ ਤੋਂ ਵੱਧ ਕਵਰੇਜ ਯਕੀਨੀ ਬਣਾਈ ਜਾ ਸਕੇ ।

ਅਧਿਕਾਰੀਆਂ ਨੂੰ ਦਿੱਤੇ ਟੀਕਾਕਰਨ ਮੁਹਿੰਮ ਨੂੰ ਤੇਜ ਕਰਨ ਦੇ ਨਿਰਦੇਸ਼

ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਅਤੇ 30 ਜੁਲਾਈ, 2026 ਤੋਂ ਪਹਿਲਾਂ ਬਾਕੀ ਰਹਿੰਦੇ ਪਸ਼ੂਆਂ ਦਾ ਟੀਕਾਕਰਨ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਫੀਲਡ ਸਟਾਫ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਹਰ ਪਿੰਡ ਮੁਹਿੰਮ ਅਧੀਨ ਕਵਰ ਕੀਤਾ ਜਾਵੇ, ਕਿਉਂਕਿ ਟੀਕਾਕਰਨ ਪਸ਼ੂਆਂ ਦੀ ਸਿਹਤ ਅਤੇ ਰਾਜ ਦੀ ਡੇਅਰੀ-ਅਧਾਰਤ ਪੇਂਡੂ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ। ਸ਼੍ਰੀ ਭੰਡਾਰੀ ਨੇ ਕਿਹਾ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਟੀਕੇ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ ।