Home Blog Page 51

ਰਾਖਵੇਂ ਫੰਡਾਂ ਨੂੰ ਕੱਢਣ ਨਾਲ ਹੋ ਸਕਦੀ ਹੈ ਆਰਥਿਕ ਲਚਕਤਾ ਕਮਜ਼ੋਰ : ਚੀਮਾ

0
Finance Minister

ਚੰਡੀਗੜ੍ਹ, 23 ਮਈ 2026 : ਪੰਜਾਬ ਦੇ ਵਿੱਤ ਮੰਤਰੀ (Finance Minister) ਹਰਪਾਲ ਚੀਮਾ ਨੇ ਆਰ. ਬੀ. ਆਈ. ਦੇ ਫੰਡਾਂ ਨੂੰ ਬਹੁਤ ਜਿ਼ਆਦਾ ਕੱਢਣ ਤੇ ਦੇਸ਼ ਦੀ ਆਰਥਿਕ ਲਚਕਤਾ ਕਮਜ਼ੋਰ ਹੋਣ ਬਾਰੇ ਆਖਿਆ ਹੈ ।

ਕੀ ਚਿੰਤਾ ਪ੍ਰਗਟ ਕੀਤੀ ਹੈ ਵਿੱਤ ਮੰਤਰੀ ਪੰਜਾਬ ਨੇ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਸ਼ੁੱਕਰਵਾਰ ਨੂੰ ਭਾਰਤ ਸਰਕਾਰ ਦੁਆਰਾ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਤੋਂ ਕਰੀਬ 2.87 ਲੱਖ ਕਰੋੜ ਦਾ ਲਾਭਅੰਸ਼ (ਡਿਵੀਡੈਂਡ) ਲੈਣ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ । ਹਰਪਾਲ ਸਿੰਘ ਚੀਮਾ ਨੇ ਚੇਤਾਵਨੀ ਦਿੱਤੀ ਕਿ ਆਰ. ਬੀ. ਆਈ. ਦੇ ਰਾਖਵੇਂ ਫੰਡਾਂ ਨੂੰ ਬਹੁਤ ਜਿ਼ਆਦਾ ਕੱਢਣ ਨਾਲ ਦੇਸ਼ ਦੀ ਲੰਬੇ ਸਮੇਂ ਦੀ ਆਰਥਿਕ ਲਚਕਤਾ ਕਮਜ਼ੋਰ ਹੋ ਸਕਦੀ ਹੈ ਅਤੇ ਕੇਂਦਰੀ ਬੈਂਕ ਦੀ ਮਜ਼ਬੂਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ ।

ਵਿੱਤ ਮੰਤਰੀ ਨੇ ਦਿੱਤਾ ਰਿਪੋਰਟਾਂ ਦਾ ਹਵਾਲਾ

ਹਰਪਾਲ ਸਿੰਘ ਚੀਮਾ ਨੇ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਰ. ਬੀ. ਆਈ. (R. B. I.) ਨੇ ਕੇਂਦਰੀ ਬੈਂਕ ਦੀ ਲਗਭਗ 4 ਲੱਖ ਕਰੋੜ ਦੀ ਕੁੱਲ ਆਮਦਨ ‘ਚੋਂ ਲਗਭਗ 2.87 ਲੱਖ ਕਰੋੜ ਕੇਂਦਰ ਸਰਕਾਰ ਨੂੰ ਤਬਦੀਲ ਕੀਤੇ ਹਨ । ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਆਰ. ਬੀ. ਆਈ. ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸਰਕਾਰ ਨੂੰ ਕੀਤੇ ਗਏ ਸਭ ਤੋਂ ਵੱਧ ਲਾਭਅੰਸ਼ ਤਬਾਦਲਿਆਂ ‘ਚੋਂ ਇੱਕ ਹੈ ।

ਕੇਂਦਰ ਨੂੰ ਚਾਹੀਦਾ ਹੈ ਕਿ ਉਹ ਸੂਬਿਆਂ ਨਾਲ ਅਜਿਹੇ ਕਿਸਮ ਦੇ ਮੁਨਾਫਿਆਂ ਨੂੰ ਸਾਂਝਾ ਕਰੇ

ਪੰਜਾਬ ਵਿੱਤ ਮੰਤਰੀ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਆਮ ਨਾਗਰਿਕ ਪਹਿਲਾਂ ਹੀ ਤੇਲ ਦੀਆਂ ਉੱਚੀਆਂ ਕੀਮਤਾਂ, ਮਹਿੰਗਾਈ ਦੇ ਦਬਾਅ ਅਤੇ ਕਿਫਾਇਤੀ ਵਰਤਣ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਬੋਝ ਦਾ ਸਾਹਮਣਾ ਕਰ ਰਹੇ ਹਨ, ਇਹ ਅਸਧਾਰਨ ਤਬਾਦਲਾ ਤਿੰਨ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ ।

ਉਨ੍ਹਾਂ ਕਿਹਾ ਕਿ ਪਹਿਲਾਂ ਅਜਿਹੇ ਅਚਨਚੇਤ ਮੁਨਾਫਿ਼ਆਂ ਨੂੰ ਵਰਤਮਾਨ ‘ਚ ਸੂਬਿਆਂ ਨਾਲ ਸਾਂਝੇ ਕੀਤੇ ਜਾਣ ਵਾਲੇ ਟੈਕਸਾਂ ਦੇ ਵੰਡਣਯੋਗ ਪੂਲ ਤੋਂ ਬਾਹਰ ਰੱਖਿਆ ਹੈ । ਜੇਕਰ ਕੇਂਦਰ ਸਰਕਾਰ ਗਲੋਬਲ ਅਨਿਸ਼ਚਿਤਤਾਵਾਂ ਅਤੇ ਸਪਲਾਈ ਦੇ ਝਟਕਿਆਂ ਕਾਰਨ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੀ ਹੈ ਤਾਂ ਸੂਬਾ ਵੀ ਇਨ੍ਹਾਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ । ਇਸ ਕਿਸਮ ਦੇ ਅਸਧਾਰਨ ਮੁਨਾਫਿ਼ਆਂ ਨੂੰ ਸਹਿਕਾਰੀ ਸੰਘਵਾਦ ਅਤੇ ਵਿੱਤੀ ਨਿਰਪੱਖਤਾ ਦੀ ਭਾਵਨਾ ਨਾਲ ਸੂਬਿਆਂ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ ।

ਚੀਮਾ ਨੇ ਕੀਤੀ ਕੇਂਦਰੀ ਬੈਂਕ ਦੀ ਵਿੱਤੀ ਮਜ਼ਬੂਤੀ ‘ਤੇ ਪੈਣ ਵਾਲੇ ਪ੍ਰਭਾਵ ‘ਤੇ ਚਿੰਤਾ ਪ੍ਰਗਟ

ਕੇਂਦਰੀ ਬੈਂਕ ਦੀ ਵਿੱਤੀ ਮਜ਼ਬੂਤੀ ‘ਤੇ ਪੈਣ ਵਾਲੇ ਪ੍ਰਭਾਵ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿੱਥੇ ਵਿੱਤੀ ਘਾਟੇ ਨੂੰ ਘਟਾਉਣਾ ਮਹੱਤਵਪੂਰਨ ਹੈ, ਉੱਥੇ ਇਹ ਭਾਰਤੀ ਰਿਜ਼ਰਵ ਬੈਂਕ ਦੀ ਵਿੱਤੀ ਮਜ਼ਬੂਤੀ ਅਤੇ ਸੰਸਥਾਗਤ ਤਾਕਤ ਦੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ । ਆਰ. ਬੀ. ਆਈ. ਸੰਕਟ ਦੇ ਸਮੇਂ ਦੇਸ਼ ਦੇ ਆਰਥਿਕ ਸਦਮਾ ਸੋਖਕ (ਸ਼ੌਕ ਐਬਜ਼ੋਰਬਰ) ਅਤੇ ਮੁਦਰਾ ਸਥਿਰਤਾ ਵਜੋਂ ਕੰਮ ਕਰਦਾ ਹੈ । ਰਾਖਵੇਂ ਫੰਡਾਂ ਨੂੰ ਬਹੁਤ ਜਿ਼ਆਦਾ ਕੱਢਣ ਨਾਲ ਦੇਸ਼ ਦੀ ਲੰਬੇ ਸਮੇਂ ਦੀ ਲਚਕਤਾ ਅਤੇ ਆਰਥਿਕ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਸਕਦੀ ਹੈ ।

ਆਰ. ਬੀ. ਆਈ. ਨੂੰ ਰੱਖਣਾ ਚਾਹੀਦਾ ਹੈ ਮਜ਼ਬੂਤ ਵਿੱਤੀ ਬਫਰ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਕਰੰਸੀ ਅਤੇ ਗਲੋਬਲ ਵਿੱਤੀ ਮਾਹੌਲ ਦਬਾਅ ਹੇਠ ਹਨ ਤਾਂ ਆਰ. ਬੀ. ਆਈ. ਨੂੰ ਆਦਰਸ਼ਕ ਤੌਰ ‘ਤੇ ਆਪਣੇ ਕੋਲ ਇੱਕ ਮਜ਼ਬੂਤ ਵਿੱਤੀ ਬਫਰ ਰੱਖਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਵਿੱਤੀ ਸਥਿਰਤਾ ਦੀ ਰੱਖਿਆ ਲਈ ਕੇਂਦਰੀ ਬੈਂਕ ਨੂੰ ਲੋੜੀਂਦੇ ਰਾਖਵੇਂ ਫੰਡ ਅਤੇ ਨੀਤੀਗਤ ਲਚਕਤਾ ਬਣਾਈ ਰੱਖਣੀ ਚਾਹੀਦੀ ਹੈ ।

ਗਵਰਨਰ ਨੂੰ ਕੀਤੀ ਆਰ. ਬੀ. ਆਈ. ਦੀ ਭਰੋਸੇਯੋਗਤਾ ਸਰਵੳਚ ਰੱਖਣ ਦੀ ਅਪੀਲ

ਮੰਤਰੀ ਹਰਪਾਲ ਸਿੰਘ ਚੀਮਾ ਨੇ ਆਰ. ਬੀ. ਆਈ. ਦੀ ਲੀਡਰਸਿ਼ਪ ਨੂੰ ਸੰਸਥਾ ਦੀ ਖੁਦ ਮੁਖਤਿਆਰੀ ਅਤੇ ਭਰੋਸੇਯੋਗਤਾ ਦੀ ਰੱਖਿਆ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮੈਂ ਆਰ. ਬੀ. ਆਈ. ਦੇ ਗਵਰਨਰ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ ਕਿ ਭਾਰਤੀ ਰਿਜ਼ਰਵ ਬੈਂਕ (Reserve Bank of India) ਦੀ ਸੰਸਥਾਗਤ ਸੁਤੰਤਰਤਾ, ਮਜ਼ਬੂਤੀ ਅਤੇ ਲੰਬੇ ਸਮੇਂ ਦੀ ਭਰੋਸੇਯੋਗਤਾ ਸਰਵਉੱਚ ਰਹੇ । ਭਾਰਤ ਇੱਕ ਕਮਜ਼ੋਰ ਕੇਂਦਰੀ ਬੈਂਕ ਦੇ ਨਾਲ ਇੱਕ ਮਜ਼ਬੂਤ ਅਤੇ ਲਚਕਦਾਰ ਅਰਥਚਾਰੇ ਦੇ ਨਿਰਮਾਣ ਦੀ ਇੱਛਾ ਨਹੀਂ ਰੱਖ ਸਕਦਾ ।

ਜੰਗਲਾਤ ਵਿਭਾਗ ਦੇ ਕਰਮਚਾਰੀ ਨੇ ਕੀਤਾ ਦੂਸਰੇ ਕਰਮਚਾਰੀ ਦਾ ਕਤਲ

0
Murder

ਉੱਤਰਾਖੰਡ, 23 ਮਈ 2026 : ਭਾਰਤ ਦੇਸ ਦੇ ਸੂਬੇ ਉਤਰਾਖੰਡ (Uttarakhand) ਦੇ ਹਲਦਵਾਨੀ ਦੇ ਜੰਗਲਾਂ ਵਿਚ ਇਕ ਜੰਗਲਾਤ ਕਰਮਚਾਰੀ ਵਲੋਂ ਦੂਸਰੇ ਜੰਗਲਾਤ ਕਰਮਚਾਰੀ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਹਲਦਵਾਨੀ ਦੇ ਜੰਗਲ ਵਿੱਚ ਜੰਗਲਾਤ ਵਿਭਾਗ ਨਾਲ ਠੇਕੇ ‘ਤੇ ਕੰਮ ਕਰਨ ਵਾਲੇ ਇੱਕ ਪਲਾਂਟੇਸ਼ਨ ਵਾਚਰ ਦਾ ਉਸਦੇ ਹੀ ਸਾਥੀ ਨੇ ਕੁਹਾੜੀ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ । ਜਾਣਕਾਰੀ ਮੁਤਾਬਕ ਦੋਸ਼ੀ ਅਪਰਾਧ ਕਰਨ ਤੋਂ ਬਾਅਦ ਮੌਕੇ ਤੋਂ ਭੱਜ ਗਿਆ । ਦੱਸਣਯੋਗ ਹੈ ਕਿ ਕਤਲ ਕਰਨ ਵਾਲੇ ਵਲੋਂ ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਦੇਣ ਦਾ ਆਖਰ ਕੀ ਕਾਰਨ ਰਿਹਾ ਸਬੰਧੀ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਦੀ ਗ੍ਰਿਫ਼ਤਾਰੀ ਤੇ ਹੀ ਸੰਭਵ ਹੋ ਸਕੇਗਾ ਅਤੇ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ।

ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਕਰ ਦਿੱਤੀ ਹੈ ਸ਼ੁਰੂ

ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਟਾਂਡਾ ਦੇ ਜੰਗਲ ਵਿੱਚ ਵਾਪਰੀ । ਸੂਚਨਾ ਮਿਲਣ ‘ਤੇ ਹਲਦਵਾਨੀ ਕੋਤਵਾਲੀ ਪੁਲਸ (Haldwani Kotwali Police) ਅਤੇ ਟੀ. ਪੀ. ਨਗਰ ਚੌਕੀ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ । ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

ਰਾਜ ਚੋਣ ਕਮਿਸ਼ਨ ਨੇ ਹਰਪ੍ਰੀਤ ਜੱਗੀ ਨੂੰ ਕੀਤਾ ਪੁਲਸ ਆਬਜਰਵਰ ਫਾਜ਼ਿਲਕਾ ਨਿਯੁਕਤ

0
Harpreet

ਫਾਜਿਲਕਾ, 23 ਮਈ 2026 : ਰਾਜ ਚੋਣ ਕਮਿਸ਼ਨ ਪੰਜਾਬ (State Election Commission Punjab) ਵਲੋਂ ਆਈ. ਪੀ. ਐਸ. ਅਧਿਕਾਰੀ ਹਰਪ੍ਰੀਤ ਸਿੰਘ ਜੱਗੀ ਨੂੰ ਪੁਲਸ ਆਬਜਰਵਰ (Police Observer) ਨਿਯੁਕਤ ਕੀਤੇ ਜਾਣ ਦਾ ਸਮਾਚਾਰ ਹੈ ।

ਕਿਸ ਕਾਰਨ ਕੀਤਾ ਗਿਆ ਹੈ ਪੁਲਸ ਆਬਜਰਵਰ ਨਿਯੁਕਤ

ਮਿਲੀ ਜਾਣਕਾਰੀ ਅਨੁਸਾਰ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ-2026 ਨੂੰ ਮੁੱਖ ਰੱਖਦੇ ਹੋਏ ਹਰਪ੍ਰੀਤ ਸਿੰਘ ਜੱਗੀ (Harpreet Singh Jaggi) ਆਈ. ਪੀ. ਐਸ., ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ, ਆਰਥਕ ਅਪਰਾਧ ਸ਼ਾਖਾ, ਵਿਜੀਲੈਂਸ ਬਿਊਰੋ ਪੰਜਾਬ ਨੂੰ ਪੁਲਸ ਅਬਜਰਵਰ ਫਿਰੋਜ਼ਪੁਰ-ਫਾਜ਼ਿਲਕਾ ਰੇਂਜ ਨਿਯੁਕਤ ਕੀਤਾ ਗਿਆ ਹੈ ।

ਨਿਯੁਕਤੀ ਦੇ ਨਾਲ-ਨਾਲ ਕੰਟੈਕਟ ਨੰਬਰ ਤੇ ਈਮੇਲ ਵੀ ਕੀਤੀ ਜਾਰੀ

ਉਨ੍ਹਾਂ ਦਾ ਲੋਕਲ ਕੰਟੈਕਟ ਨੰਬਰ 98144-32144 ਹੈ ਅਤੇ ਈਮੇਲ ਆਈ. ਡੀ. Harpreet.singh144@punjabpolice.gov.in ਹੈ । ਹਰਪ੍ਰੀਤ ਸਿੰਘ ਜੱਗੀ ਵਲੋਂ ਜ਼ਿਲ੍ਹੇ ਦੇ ਸਮੁੱਚੇ ਵੋਟਰਾਂ ਨੂੰ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਗਈ ਹੈ ।

ਅਦਾਲਤ ਨੇ ਦਿੱਤਾ ਬਿਲਡਰ ਅਜੇ ਸਹਿਗਲ ਦਾ 27 ਤੱਕ ਦਾ ਰਿਮਾਂਡ

0
Arrest

ਮੋਹਾਲੀ, 23 ਮਈ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੂੰ ਅਦਾਲਤ ਵਲੋਂ ਬਿਲਡਰ ਅਜੇ ਸਹਿਗਲ ਦਾ 27 ਤੱਕ ਦਾ ਰਿਮਾਂਡ (Remand) ਦਿੱਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਈ. ਡੀ. ਜਿਸ ਵਲੋਂ ਬੀਤੇ ਦਿਨੀਂ ਗਮਾਡਾ ਦੇ ਪੰਜ ਮੈਂਬਰੀ ਸਟਾਫ਼ ਨੂੰ ਤਲਬ ਕੀਤਾ ਗਿਆ ਸੀ ਅਤੇ ਇੰਡੀਅਨ ਕੋਆਪ੍ਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ (ਸਨਟੈਕ ਸਿਟੀ ਦੇ ਪ੍ਰਮੋਟਰ) ਦੇ ਅਹੁਦੇਦਾਰ ਅਜੇ ਸਹਿਗਲ (Ajay Sehgal) ਨੂੰ ਵੀ ਤਲਬ ਕੀਤਾ ਸੀ ਇਸ ਦੌਰਾਨ ਈ. ਡੀ. ਨੇ ਗਮਾਡਾ ਟੀਮ ਨੂੰ ਤਾਂ ਵਾਪਸ ਭੇਜ ਦਿੱਤਾ ਸੀ ਪਰ ਬਿਲਡਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ । ਈ. ਡੀ. ਨੇ 8 ਮਈ ਨੂੰ ਮੁਹਾਲੀ ਦੇ ਤਿੰਨ ਵੱਡੇ ਬਿਲਡਰਾਂ ਦੇ ਟਿਕਾਣਿਆਂ ਸਮੇਤ ਦਰਜਨਾਂ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ । ਮਨੀ ਲਾਂਡਰਿੰਗ (Money laundering) ਦੇ ਮਾਮਲੇ ’ਚ ਮੁਹਾਲੀ ਦੇ ਅਹਿਮ ਪ੍ਰੋਜੈਕਟਾਂ ਸਨਟੈਕ ਸਿਟੀ ਤੇ ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨੂੰ ਜਾਰੀ ਕੀਤੇ ਸੀ. ਐੱਲ. ਯੂ. ’ਚ ਕਥਿਤ ਬੇਨਿਯਮੀਆਂ ਦੀ ਜਾਂਚ ਈ ਡੀ ਨੇ ਵਿੱਢੀ ਹੋਈ ਹੈ ।

ਈ. ਡੀ. ਕਰ ਰਹੀ ਹੈ ਸਮੁੱਚੇ ਕਾਗਜ਼ਾਤਾਂਦੀ ਜਾਂਚ

ਇਸ ਵਿੱਚ ਮੁੱਖ ਤੌਰ ’ਤੇ ਰੀਅਲ ਅਸਟੇਟ ਪ੍ਰੋਜੈਕਟਾਂ ਨੂੰ ਦਿੱਤੀਆਂ ਪ੍ਰਵਾਨਗੀਆਂ ’ਤੇ ਵੀ ਉਂਗਲ ਉੱਠ ਰਹੀ ਹੈ । ਇੰਡੀਅਨ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ (ਸਨਟੈਕ ਸਿਟੀ ਦੇ ਪ੍ਰਮੋਟਰ) ਦੇ ਅਹੁਦੇਦਾਰ ਅਜੇ ਸਹਿਗਲ ਤੇ ਸੁਰੇਸ਼ ਕੁਮਾਰ ਬਜਾਜ, ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਧੀਰ ਕੰਸਟਰੱਕਸ਼ਨ ਜਿਸ ਦੇ ਪ੍ਰਮੋਟਰ ਗੌਰਵ ਧੀਰ ਹਨ ਸਮੇਤ ਕਥਿਤ ਵਿਚੋਲੇ ਨਿਤਿਨ ਗੋਹਿਲ ਲਈ ਹੁਣ ਰਾਹ ਹੁਣ ਸੌਖੇ ਨਹੀਂ । ਈ. ਡੀ. ਵੱਲੋਂ ਲਾਇਸੈਂਸਾਂ ਅਤੇ ਪ੍ਰਵਾਨਗੀਆਂ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਦੀ ਘੋਖ ਕੀਤੀ ਜਾ ਰਹੀ ਹੈ। ਇਨ੍ਹਾਂ ਪ੍ਰੋਜੈਕਟਾਂ ’ਤੇ ਪਹਿਲਾਂ ਹੀ ਮੁਹਾਲੀ ਜ਼ਿਲ੍ਹੇ ’ਚ ਪੁਲਸ ਕੇਸ ਦਰਜ ਹਨ ।

ਗੰਗਾ `ਚ ਨਹਾਉਂਦੇ ਸਮੇਂ ਬੀਅਰ ਪੀਣ ‘ਤੇ ਹੋਈ ਐੱਫ. ਆਈ. ਆਰ. ਦਰਜ

0
FIR

ਵਾਰਾਣਸੀ, 23 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਵਾਰਾਣਸੀ ਵਿਖੇ ਗੰਗਾ ਨਦੀ ਵਿਚ ਨਹਾਉਂਦੇ ਸਮੇਂ ਇਕ ਨੌਜਵਾਨ ਵਲੋੋਂ ਬੀਅਰ ਪੀਣ (Drinking beer) ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਵਾਰਾਣਸੀ ਵਿਚ ਗੰਗਾ ਨਦੀ (Ganges River) ਵਿਚ ਨਹਾਉਂਦੇ ਸਮੇਂ ਇਕ ਨੌਜਵਾਨ ਵੱਲੋਂ ਕਥਿਤ ਤੌਰ ‘ਤੇ ਬੀਅਰ ਪੀਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ (Case registered) ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਅਧਿਕਾਰੀਆਂ ਅਨੁਸਾਰ ਵਾਇਰਲ ਵੀਡੀਓ ਵਿਚ ਨੌਜਵਾਨ ਨੂੰ ਗੰਗਾ ਨਦੀ ਵਿਚ ਸ਼ਰੇਆਮ ਬੀਅਰ ਪੀਂਦੇ ਹੋਏ ਦੇਖਿਆ ਜਾ ਸਕਦਾ ਹੈ ।

ਨੌਜਵਾਨ ਹੋ ਸਕਦੀ ਹੈ ਕਿੰਨੇ ਸਾਲ ਦੀ ਸਜ਼ਾ

ਸਹਾਇਕ ਪੁਲਸ ਕਮਿਸ਼ਨਰ (ਏ. ਸੀ. ਪੀ.) ਅਤੁਲ ਅੰਜਾਨ ਤ੍ਰਿਪਾਠੀ ਨੇ ਦੱਸਿਆ ਕਿ ਭਾਜਪਾ ਆਗੂ ਸ਼ਸ਼ਾਂਕ ਤ੍ਰਿਪਾਠੀ ਦੀ ਲਿਖਤੀ ਸਿ਼ਿਕਾਇਤ ‘ਤੇ ਹੋ ਸਕਦੀ ਹੈ 5 ਸਾਲ ਦੀ ਸਜ਼ਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਵੀਡੀਓ ਦੀ ਸੱਚਾਈ ਤੇ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ ।

ਪੁਲਸ ਟੀਮ ਹੋ ਗਈ ਹੈ ਗ੍ਰਿਫ਼ਤਾਰ ਕਰਨ ਲਈ ਰਵਾਨਾ

ਪੁਲਸ ਅਨੁਸਾਰ ਮੁਲਜ਼ਮ ਨੌਜਵਾਨ ਬਿਹਾਰ ਦੇ ਰੋਹਤਾਸ ਜਿ਼ਲੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਉਸ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮ ਬਿਹਾਰ ਰਵਾਨਾ ਕੀਤੀ ਜਾ ਰਹੀ ਹੈ । ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਕੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਪੁਲਸ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਿਗਰਾਨੀ ਵਧਾਈ ਜਾ ਰਹੀ ਹੈ ।

ਤੇਜ ਰਫ਼ਤਾਰ ਕਾਰ ਦੀ ਚਪੇਟ ਵਿਚ ਆਉਣ ਕਾਰਨ ਨੌਜਵਾਨ ਦੀ ਮੌਤ

0
Road Accident

ਚੰਡੀਗੜ੍ਹ, 23 ਮਈ 2026 : ਬੀਤੇ ਦਿਨੀਂ ਚੰਡੀਗੜ੍ਹ (Chandigarh) ਦੇ ਧਨਾਸ ਵਿਖੇ ਇਕ ਤੇਜ ਰਫ਼ਤਾਰ ਕਾਰ ਦੀ ਟੱਕਰ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਧਨਾਸ ਵਿੱਚ ਬੀਤੇ ਦਿਨੀਂ ਸ਼੍ਰੀਨਾਥ ਸੇਲਜ਼ ਮਾਰਬਲ ਮਾਰਕੀਟ ਨੇੜੇ ਇੱਕ ਦਰਦਨਾਕ ਸੜਕ ਹਾਦਸਾ (Road accident) ਵਾਪਰਿਆ । ਸੜਕ ਪਾਰ ਕਰ ਰਹੇ ਇੱਕ ਨੌਜਵਾਨ ਨੂੰ ਇੱਕ ਤੇਜ਼ ਰਫ਼ਤਾਰ ਕਾਰ (Fast car) ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਹਾਦਸੇ ਤੋਂ ਬਾਅਦ ਕਾਰ ਬੇਕਾਬੂ ਹੋ ਗਈ ਅਤੇ ਸੜਕ ਕੰਢੇ ਲੱਗੇ ਇੱਕ ਖੰਭੇ ਨਾਲ ਟਕਰਾ ਗਈ। ਹਾਦਸੇ ਵਿੱਚ ਕਾਰ ਡਰਾਈਵਰ ਵੀ ਗੰਭੀਰ ਜ਼ਖ਼ਮੀ ਹੋ ਗਿਆ ।

ਕੌਣ ਹੈ ਨੌਜਵਾਨ ਜੋ ਉਤਰ ਗਿਆ ਮੋਤ ਦੇ ਘਾਟ

ਮ੍ਰਿਤਕ ਦੀ ਪਛਾਣ ਭੀਬਾਸ਼ ਕੁਮਾਰ ਵਜੋਂ ਹੋਈ ਹੈ, ਜੋ ਕਿ ਧਨਾਸ ਦੀ ਕੱਚੀ ਕਲੋਨੀ ਦਾ ਰਹਿਣ ਵਾਲਾ ਸੀ । ਮ੍ਰਿਤਕ ਮਜ਼ਦੂਰੀ ਦਾ ਕੰਮ ਕਰਦਾ ਸੀ । ਜ਼ਖ਼ਮੀ ਡਰਾਈਵਰ ਦੀ ਪਛਾਣ ਸੂਰਜ ਕੁਮਾਰ ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਪਿੰਡ ਮਸਤਗੜ੍ਹ ਦਾ ਰਹਿਣ ਵਾਲਾ ਹੈ । ਪੁਲਸ ਨੂੰ ਸ਼ੁੱਕਰਵਾਰ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਕੰਟਰੋਲ ਰੂਮ ਤੋਂ ਹਾਦਸੇ ਦੀ ਸੂਚਨਾ ਮਿਲੀ । ਸਾਰੰਗਪੁਰ ਥਾਣੇ ਦੇ ਏ. ਐਸ. ਆਈ. ਨਸੀਬ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਭੀਬਾਸ਼ ਕੁਮਾਰ ਸੜਕ ਪਾਰ ਕਰ ਰਿਹਾ ਸੀ ਉਦੋਂ ਹੀ ਮੁੱਲਾਂਪੁਰ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ।

ਟੱਕਰ ਜਬਰਦਸਤ ਹੋਣ ਕਾਰਨ ਨੌਜਵਾਨ ਹਵਾ ਵਿਚ ਹੀ ਉਡ ਗਿਆ

ਘਟਨਾ ਨੂੰ ਦੇਖਣ ਵਾਲਿਆਂ ਦੇ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ ਹਵਾ ਵਿੱਚ ਉੱਡ ਗਿਆ ਅਤੇ ਕਾਫ਼ੀ ਦੂਰ ਤੱਕ ਡਿੱਗ ਗਿਆ । ਹਾਦਸੇ ਤੋਂ ਬਾਅਦ ਕਾਰ ਬੇਕਾਬੂ ਹੋ ਗਈ ਅਤੇ ਸੜਕ ਕੰਢੇ ਲੱਗੇ ਖੰਭੇ ਨਾਲ ਟਕਰਾ ਗਈ । ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਡਰਾਈਵਰ ਸੂਰਜ ਕੁਮਾਰ ਜ਼ਖ਼ਮੀ ਹੋ ਗਿਆ । ਘਟਨਾ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਪੀਸੀਆਰ ਗੱਡੀ ਰਾਹੀਂ ਪੀ. ਜੀ. ਆਈ. ਸੈਕਟਰ 12 ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਮੂਸੇਵਾਲਾ ਕੇਸ ਦੀ ਅਗਲੀ ਸੁਣਵਾਈ ਹੋਵੇਗੀ ਹੁਣ ਤਿੰਨ ਜੁਲਾਈ ਨੂੰ

0
Sidhu

ਮਾਨਸਾ, 23 ਮਈ 2026 : ਪੰਜਾਬ ਦੇ ਜਿਲਾ ਮਾਨਸਾ ਵਿਖੇ ਚੱਲ ਰਹੀ ਸਿੱਧੂ ਮੂਸੇਵਾਲਾ (Sidhu Moosewala) ਮਾਮਲੇ ਦੀ ਅਗਲੀ ਸੁਣਵਾਈ ਹੁਣ ਅਦਾਲਤ ਵਲੋਂ ਤਿੰਨ ਜੁਲਾਈ ਤੇ ਪਾ ਦਿੱਤੇ ਜਾਣ ਦਾ ਸਮਾਚਾਰ ਹੈ ।

ਕਿਸ ਦੀ ਗਵਾਹੀ ਰਹੀ ਹੈ ਚੱਲ

ਮਿਲੀ ਜਾਣਕਾਰੀ ਅਨੁਸਾਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਬੀਤੇ ਦਿਨੀਂ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਸੁਣਵਾਈ ਦੌਰਾਨ ਅਦਾਲਤ ਵਿੱਚ ਕੇਸ ਦੇ ਜਾਂਚ ਅਧਿਕਾਰੀ ਗੁਰਲਾਲ ਸਿੰਘ ਦੀ ਗਵਾਹੀ ਚੱਲ ਰਹੀ ਹੈ । ਜਿਸ ‘ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ (Next hearing) ਤਿੰਨ ਜੁਲਾਈ ਨੂੰ ਹੋਵੇਗੀ ।

ਕੀ ਦੱਸਿਆ ਮੂਸੇਵਾਲਾ ਦੇ ਵਕੀਲ ਨੇ

ਸਿੱਧੂ ਮੂਸੇਵਾਲਾ ਪਰਿਵਾਰ ਦੇ ਵਕੀਲ ਐਡਵੋਕੇਟ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗਵਾਹ ਬਲਤੇਜ ਸਿੰਘ ਅਦਾਲਤ ਵਿੱਚ ਮੌਜੂਦ ਸਨ ਅਤੇ ਕਰਾਸ ਐਗਜ਼ਾਮੀਨੇਸ਼ਨ ਕਾਰਨ ਸੁਣਵਾਈ ਨੂੰ ਅਗਲੀ ਤਾਰੀਖ ਲਈ ਮੁਲਤਵੀ ਕਰ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਸੁਣਵਾਈ ਦੌਰਾਨ ਜਗਤਾਰ ਸਿੰਘ ਅਤੇ ਪਵਨ ਬਿਸ਼ਨੋਈ ਨੂੰ ਅਦਾਲਤ ਵਿੱਚ ਸਰੀਰਕ ਤੌਰ ’ਤੇ ਪੇਸ਼ ਕੀਤਾ ਗਿਆ, ਜਦਕਿ ਤਿੰਨ ਮੁਲਜ਼ਮਾਂ ਤੋਂ ਇਲਾਵਾ ਹੋਰ ਸਾਰੇ ਦੋਸ਼ੀਆਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਗਈ ।

ਮਾਂ-ਪੁੱਤਰ ਦੇ ਕਤਲ ਮਾਮਲੇ ਵਿਚ ਸ਼ੱਕੀ ਦਾ ਦਿੱਲੀ ਪੁਲਸ ਨੇ ਕੀਤਾ ਐਨਕਾਊਂਟਰ

0
Encounter

ਨਵੀਂ ਦਿੱਲੀ, 23 ਮਈ 2026 : ਭਾਰਤ ਦੇੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਲੰਘੇ ਦਿਨਾਂ ਮਾਂ-ਪੁੱਤਰ ਦੇ ਹੋਏ ਦੋਹਰੇ ਕਤਲ ਮਾਮਲੇ ਵਿਚ ਸ਼ੱਕੀ ਵਿਅਕਤੀ ਦਾ ਪੁਲਸ ਵਲੋਂ ਐਨਕਾਊਂਟਰ (Encounter) ਕੀਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਦੱਖਣ-ਪੂਰਬੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ ਵਿਚ ਮਾਂ-ਪੁੱਤ ਦੇ ਕਤਲ ਮਾਮਲੇ ਵਿਚ ਫਰਾਰ ਸ਼ੱਕੀ ਦਾ ਪੁਲਸ ਨੇ ਐਨਕਾਊਂਟਰ ਕਰ ਦਿੱਤਾ । ਪੁਲਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜ਼ਮ ਦੀ ਲੱਤ ਵਿੱਚ ਗੋਲੀ ਵੱਜੀ ਅਤੇ ਉਸ ਨੂੰ ਗ੍ਰਿਫ਼ਤਾਰ (Arrested) ਕਰ ਲਿਆ । ਮੁਲਜ਼ਮ ਦੀ ਪਛਾਣ ਸੌਰਭ ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

ਪੁਲਸ ਨੂੰ ਮਿਲੀ ਸੀ ਸੌਰਭ ਦੇ ਪਾਰਕ ਵਿਚ ਬੈਠੇ ਹੋਣ ਦੀ ਸੂਚਨਾ

ਸੂਚਨਾ ਮਿਲਣ ‘ਤੇ ਪੁਲਸ ਦੀ ਇੱਕ ਟੀਮ ਵੈਲੀ ਪਾਰਕ ਵਿਖੇ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਲਿਆ । ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਉਸ ਸਮੇਂ ਇੱਕ ਪਾਰਕ ਵਿੱਚ ਬੈਠਾ ਸੀ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਿਹਾ ਸੀ । ਪੁਲਸ ਨੇ ਉਸ ਨੂੰ ਜਿਵੇਂ ਹੀ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਸਨੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰਨ ਦੀ ਥਾਂ ਪੁਲਸ ਟੀਮ ‘ਤੇ ਗੋਲੀਬਾਰੀ ਕਰ ਦਿੱਤੀ । ਉਸ ਨੇ ਪੁਲਸ ‘ਤੇ ਲਗਾਤਾਰ ਚਾਰ ਗੋਲੀਆਂ ਚਲਾਈਆਂ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।

ਪੁਲਸ ਦੀ ਜਵਾਬੀ ਕਾਰਵਾਈ ਵਿਚ ਗੋਲੀ ਲੱਗੀ ਸੌਰਭ ਦੀ ਲੱਤ ਵਿਚ

ਪੁਲਸ ਅਧਿਕਾਰੀਆਂ ਦੇ ਅਨੁਸਾਰ ਪੁਲਸ ਨੇ ਸਵੈ-ਰੱਖਿਆ ਵਿੱਚ ਅਤੇ ਮੁਲਜ਼ਮ ਨੂੰ ਫੜਨ ਲਈ ਜਵਾਬੀ ਕਾਰਵਾਈ ਕੀਤੀ । ਜਵਾਬੀ ਗੋਲੀਬਾਰੀ (Shooting) ਵਿੱਚ ਇੱਕ ਗੋਲੀ ਸੌਰਭ ਦੀ ਲੱਤ ਵਿੱਚ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਡਿੱਗ ਪਿਆ । ਪੁਲਸ ਟੀਮ ਨੇ ਤੁਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ । ਜ਼ਖ਼ਮੀ ਮੁਲਜ਼ਮ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ।

ਮੁਲਜਮ ਗ੍ਰਿਫ਼ਤਾਰੀ ਤੋਂ ਬਚਣ ਲਈ ਬਦਲ ਰਿਹਾ ਸੀ ਲਗਾਤਾਰ ਥਾਵਾਂ

ਪੁਲਸ ਹੁਣ ਕਤਲ ਦੇ ਪਿੱਛੇ ਦੇ ਮਕਸਦ ਅਤੇ ਘਟਨਾ ਦੇ ਹੋਰ ਪਹਿਲੂਆਂ ਦਾ ਪਤਾ ਲਗਾਉਣ ਲਈ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ । ਦਿੱਲੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚਣ ਲਈ ਲਗਾਤਾਰ ਸਥਾਨ ਬਦਲ ਰਿਹਾ ਸੀ । ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਮਾਮਲੇ ਵਿੱਚ ਦੋਸ਼ੀ ਦੇ ਨਾਲ ਕੋਈ ਹੋਰ ਸ਼ਾਮਲ ਸੀ ।

ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਬਰਤਾਨੀਆ ਵਿਚ ਸਜ਼ਾ

0
sentenced

ਲੰਡਨ, 23 ਮਈ 2026 : ਵਿਦੇਸ਼ੀ ਮੁਲਕ ਬਰਤਾਨੀਆ (Britain) ਵਿਖੇ ਇਕ ਨਸ਼ਾ ਤਸਕਰੀ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਕੈਦ ਦੀ ਸਜ਼ਾ (Punishment) ਸੁਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਬਰਤਾਨੀਆ ਵਿਚ ਜੋ ਇਕ ਵੱਡੇ ਪੱਧਰ ਉਤੇ ਨਸ਼ਾ ਤਸਕਰੀ (Drug trafficking) ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੁਲ 84 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ । ਇਸ ਗਿਰੋਹ ਵਿਚ ਬਰਮਿੰਘਮ ਦਾ ਰਹਿਣ ਵਾਲਾ 30 ਸਾਲ ਦਾ ਭਾਰਤੀ ਮੂਲ ਦਾ ਨੌਜੁਆਨ ਜਗਜੀਤ ਸਿੰਘ (Jagjit Singh) ਵੀ ਸ਼ਾਮਲ ਹੈ, ਜਿਸ ਨੂੰ ਅਦਾਲਤ ਨੇ 10 ਸਾਲ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਹੈ ।

ਕੀ ਸਾਹਮਣੇ ਆਇਆ ਪੁਲਸ ਜਾਂਚ ਵਿਚ

ਮੈਟਰੋਪੋਲੀਟਨ ਪੁਲਸ (Metropolitan Police) ਨੇ ਜਾਂਚ ਦੌਰਾਨ ਲਗਭਗ 8 ਮਿਲੀਅਨ ਪੌਂਡ ਦੀ ਕੀਮਤ ਵਾਲੀ 300 ਕਿਲੋਗ੍ਰਾਮ ਕੋਕੀਨ (Cocaine) ਅਤੇ 60 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਹੈ । ਜਾਂਚ ਵਿਚ ਪਤਾ ਲੱਗਿਆ ਹੈ ਕਿ ਗਿਰੋਹ ਵਲੋਂ ਯੂਰਪ ਤੋਂ ‘ਗੋਸਟ ਵੇਅਰਹਾਊਸਾਂ’ ਰਾਹੀਂ ਨਸ਼ੇ ਮੰਗਵਾਏ ਜਾਂਦੇ ਸਨ ।

ਕੀ ਆਖਿਆ ਸਪੈਸ਼ਲਿਸਟ ਕ੍ਰਾਈਮ ਯੂਨਿਟ ਦੇ ਡਿਟੈਕਟਿਵ ਕਾਂਸਟੇਬਲ ਨੇ

ਸਪੈਸ਼ਲਿਸਟ ਕ੍ਰਾਈਮ ਯੂਨਿਟ ਦੇ ਡਿਟੈਕਟਿਵ ਕਾਂਸਟੇਬਲ ਲਿਓਨ ਯੂਰ ਨੇ ਕਿਹਾ ਕਿ ਇਹ ਮਾਮਲਾ ਇਕ ਵਿਸ਼ਾਲ ਵਪਾਰਕ ਪੱਧਰ ਉਤੇ ਯੋਜਨਾਬੱਧ ਅਪਰਾਧਕ ਉੱਦਮ ਉਤੇ ਕੇਂਦਰਿਤ ਸੀ, ਜਿਸ ਨਾਲ ਬਰਤਾਨੀਆਂ ਦੀਆਂ ਸੜਕਾਂ ਉਤੇ ਹਿੰਸਾ ਅਤੇ ਤਬਾਹੀ ਹੋਣ ਦੀ ਸੰਭਾਵਨਾ ਸੀ । ਉਨ੍ਹਾਂ ਅੱਗੇ ਕਿਹਾ ਕਿ ਇਹ ਅਪਰਾਧਕਤਾ ਹਿੰਸਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਪਰਿਵਾਰਾਂ ਤੇ ਭਾਈਚਾਰਿਆਂ ਨੂੰ ਤਬਾਹ ਕਰ ਦਿੰਦੀ ਹੈ ।

ਰਾਜਸਥਾਨ ਦੇ ਬੈਡਮਿੰਟਨ ਖਿਡਾਰੀ ਦਾ ਹਰਿਆਣਾ `ਚ ਕੁੱਟ-ਕੁੱਟ ਕੇ ਕਤਲ

0
Murder

ਫ਼ਰੀਦਾਬਾਦ, 23 ਮਈ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਬੈਡਮਿੰਟਨ ਦੇ ਖਿਡਾਰੀ ਦਾ ਹਰਿਆਣਾ ਵਿਖੇ ਕੁੱਟ-ਕੁੱਟ (Beating) ਕੇ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਮਿਲਿਆ ਹੈ ।

ਕੌਣ ਹੈ ਇਹ ਖਿਡਾਰੀ

ਮਿਲੀ ਜਾਣਕਾਰੀ ਰਾਜਸਥਾਨ ਦੇ ਜਿਸ ਬੈਡਮਿੰਟਨ ਦੇ ਖਿਡਾਰੀ ਦਾ ਬੀਤੇ ਦਿਨੀਂ ਹਰਿਆਣਾ ਵਿਖੇ ਕੁੱਟ-ਕੁੱਟ ਕੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਕੁੱਟਮਾਰ ਨਾਬਾਲਗ ਕੁੜੀ ਨਾਲ ਪ੍ਰੇਮ ਸਬੰਧਾਂ ਦੇ ਦੋਸ਼ ਵਿਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਦੀ ਪਛਾਣ ਭਿਵਾੜੀ ਦੇ ਸੈਦਪੁਰ ਪਿੰਡ ਦੇ ਰਹਿਣ ਵਾਲੇ 21 ਸਾਲਾ ਮੋਨੂੰ ਵਜੋਂ ਹੋਈ ਹੈ ।

ਕੀ ਦੋਸ਼ ਲਗਾਇਆ ਲੜਕੇ ਦੇ ਪਰਿਵਾਰ ਵਾਲਿਆਂ ਨੇ

ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੋਨੂੰ ਨੂੰ ਅਗਵਾ ਕਰ ਕੇ 3 ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸਦੀ ਮੌਤ ਹੋ ਗਈ । ਮ੍ਰਿਤਕ ਦੇ ਚਾਚਾ ਨਰਿੰਦਰ ਅਨੁਸਾਰ ਮੋਨੂੰ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਕਰੀਬ 70 ਫ਼ੀਸਦੀ ਅੰਕ ਹਾਸਲ ਕੀਤੇ ਸਨ ।

ਉਹ ਸਕੂਲ ਵੱਲੋਂ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸਿ਼ਪ ਵਿਚ ਹਿੱਸਾ ਲੈ ਚੁੱਕਾ ਸੀ ਅਤੇ ਜਿ਼ਲਾ ਪੱਧਰ ‘ਤੇ ਕਈ ਮੈਡਲ ਜਿੱਤ ਚੁੱਕਾ ਸੀ । ਉਸਦੇ ਪਿਤਾ ਭੀਮ ਸਿੰਘ ਡਰਾਈਵਰ ਹਨ ਅਤੇ ਪਰਿਵਾਰ ਵਿਚ 2 ਭਰਾ ਹਨ । ਉਨ੍ਹਾਂ ਨੇ ਦੱਸਿਆ ਕਿ ਤਿਗਾਂਵ ਖੇਤਰ ਦੇ ਰਹਿਣ ਵਾਲੇ ਕੁਲਭੂਸ਼ਣ ਦੀ ਨਾਬਾਲਗ ਧੀ ਦਾ ਆਪਣੇ ਮਾਮੇ ਦੇ ਪਿੰਡ ਸੈਦਪੁਰ ਆਉਣਾ-ਜਾਣਾ ਸੀ । ਇਸੇ ਦੌਰਾਨ ਉਸਦੀ ਦੋਸਤੀ ਮੋਨੂੰ ਨਾਲ ਹੋਈ ਅਤੇ ਦੋਵਾਂ ਵਿਚਾਲੇ ਪ੍ਰੇਮ ਸਬੰਧ ਬਣ ਗਏ ।