Home Blog Page 499

ਰੂਸ ਨੇ ਕੀਤਾ ਯੂਕ੍ਰੇਨ ਦੀ ਰਾਜਧਾਨੀ ਕੀਵ ਤੇ ਮਿਜਾਇਲ ਤੇ ਡਰੋਨ ਅਟੈਕ

0
Russia Ukraine

ਚੰਡੀਗੜ੍ਹ, 5 ਜੁਲਾਈ 2025 : ਦੋ ਵਿਦੇਸ਼ੀ ਮੁਲਕਾਂ ਰੂਸ ਤੇ ਯੂਕ੍ਰੇਨ (Russia and Ukraine) ਵਿਚਕਾਰ ਹੋ ਰਹੇ ਲਗਾਤਾਰ ਯੁੱਧ ਦੇ ਚਲਦਿਆਂ ਰੂਸ ਨੇ ਇਕ ਵਾਰ ਫਿਰ ਯੂਕ੍ਰੇਨ ਦੀ ਰਾਜਧਾਨੀ ਕੀਵ (Capital Kyiv) ਤੇ ਮਿਜਾ਼ਇਲ ਤੇ ਡਰੋਨ ਹਮਲਾ ਕਰਕੇ ਇੰਨੇ ਧਮਾਕੇ ਕਰ ਦਿੱਤੇ ਹਨ ਕਿ ਅਵਾਜਾਂ ਲੰਮੇ ਸਮੇਂ ਤੱਕ ਗੂੰਜਦੀਆਂ ਹੀ ਰਹੀਆਂ।

ਹਮਲਿਆਂ ਵਿਚ 23 ਲੋਕ ਹੋਏ ਹਨ ਘੱਟੋ ਘੱਟ ਜਖਮੀ

ਰੂਸ ਵਲੋ਼ ਯੂਕ੍ਰੇਨ ਤੇ ਕੀਤੇ ਗਏ ਹਮਲੇ ਤੋਂ ਬਾਅਦ ਜਾਣਕਾਰੀ ਦਿੰਦਿਆਂ ਮੇਅਰ ਵਿਟਾਲੀ ਕਲਿਟਸਕੋ ਮੁਤਾਬਕ ਹਮਲਿਆਂ ਵਿਚ ਘੱਟੋ-ਘੱਟ 23 ਲੋਕ ਜ਼ਖ਼ਮੀ (23 people injured) ਹੋਏ ਹਨ, ਜਿਨ੍ਹਾਂ ਵਿਚੋਂ 14 ਹਸਪਤਾਲ ਵਿਚ ਦਾਖ਼ਲ ਹਨ।ਇਨ੍ਹਾਂ ਹਮਲਿਆਂ ਦੇ ਚਲਦਿਆਂ ਯੂਕਰੇਨ ਦੀ ਰਾਜਧਾਨੀ ਕੀਵ ਦੇ ਕਈ ਜ਼ਿਲ੍ਹਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਰਾਤ ਭਰ 550 ਡ੍ਰੋਨ ਅਤੇ ਮਿਜਾਇਲਾਂ ਸੁੱਟੀਆਂ ਗਈਆਂ

ਯੂਕ੍ਰੇਨ ਤੇ ਕੀਤੇ ਗਏ ਹਮਲੇ ਸਬੰਧੀ ਰੂਸੀ ਹਵਾਈ ਸੈਨਾ ਨੇ ਦਸਿਆ ਕਿ ਜੋ ਉਨ੍ਹਾਂ ਵਲੋਂ ਸਾਰੀ ਯੂਕ੍ਰੇਨ ਵਿਚ 550 ਡਰੋਨ ਅਤੇ ਮਿਜ਼ਾਈਲਾਂ (Drones and missiles) ਸੁੱਟੀਆਂ ਗਈਆਂ ਸਨ ਵਿਚੋਂ ਜ਼ਿਆਦਾਤਰ ਸ਼ਾਹਿਦ ਡਰੋਨ ਸਨ ।

Read More : ਯੂਕ੍ਰੇਨ ਤੇ ਰੂਸ ਦਰਮਿਆਨ ਜੰਗ ਜਾਰੀ, ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਦੀ ਦਿੱਤੀ ਸਲਾਹ

ਲੜਕੇ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਛੁਪਾ ਕੇ ਰੱਖਣ ਤੇ ਅਣਪਛਾਤਿਆਂ ਤੇ ਕੇਸ ਦਰਜ

0
illegal custody

ਪਟਿਆਲਾ, 5 ਜੁਲਾਈ 2025 : ਥਾਣਾ ਸਦਰ ਪਟਿਆਲਾ (Police Station Sadar Patiala) ਪੁਲਸ ਨੇ ਵੱਖ-ਵੱਖ ਧਾਰਾਵਾਂ 127 (6) ਬੀ. ਐਨ. ਐਸ. ਤਹਿਤ ਲੜਕੇ ਨੂੰ ਗੈਰ ਕਾਨੂੰਨੀ ਤੌਰ ਤੇ ਆਪਣੀ ਹਿਰਾਸਤ ਵਿਚ ਛੁਪਾ ਕੇ ਰੱਖਣ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ।

ਗੈਰ ਕਾਨੂੰਨੀ ਤੌਰ ਤੇ ਆਪਣੀ ਹਿਰਾਸਤ ਵਿੱਚ ਛੁਪਾ ਕੇ ਰੱਖ ਲਿਆ ਹੈ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਗੁਰਪਿਆਰ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਨੂਰਖੇੜੀਆ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ 1 ਜੁਲਾਈ 2025 ਨੂੰ ਉਸਦਾ ਲੜਕਾ ਹਰਪ੍ਰੀਤ ਸਿੰਘ ਜੋ ਕਿ 13 ਸਾਲਾਂ ਦਾ ਹੈ ਘਰੋਂ ਸਾਈਕਲ ਲੈ ਕੇ ਪਿੰਡ ਵਿੱਚ ਖੇਡਣ ਚਲਿਆ ਗਿਆ ਪਰ ਘਰ ਵਾਪਸ ਨਹੀਂ ਆਇਆ ਅਤੇ ਕਾਫੀ ਭਾਲ ਕਰਨ ਤੇ ਵੀ ਨਹੀ ਮਿਲਿਆ, ਜਿਸ ਤੇ ਉਸਨੂੰ ਸ਼ੱਕ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਉਸਦੇ ਲੜਕੇ ਨੂੰ ਗੈਰ ਕਾਨੂੰਨੀ ਤੌਰ ਤੇ ਆਪਣੀ ਹਿਰਾਸਤ ਵਿੱਚ ਛੁਪਾ ਕੇ ਰੱਖ ਲਿਆ ਹੈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਪਟਿਆਲਾ ਪੁਲਿਸ ਵੱਲੋਂ ਨਵੇਂ ਬੱਸ ਅੱਡੇ ‘ਤੇ ਫਾਇਰਿੰਗ ਕਰਨ ਵਾਲੇ 3 ਦੋਸ਼ੀ ਗ੍ਰਿਫਤਾਰ

ਲੜਕੀ ਨੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇਣ ਤੇ ਕੇਸ ਦਰਜ

0
commit suicide

ਪਟਿਆਲਾ, 5 ਜੁਲਾਈ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 87, 137 (2) ਬੀ. ਐਨ. ਐਸ. ਤਹਿਤ ਲੜਕੀ ਨੂੰ ਵਰਗਲਾ (Seduce the girl) ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਲਿਜਾਉਣ ਤੇ ਕੇਸ ਦਰਜ ਕੀਤਾ ਗਿਆ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੋਨੁੂੰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਪਿੰਡ ਮਹਿਲ ਸਿੰਘ ਵਾਲਾ ਥਾਣਾ ਮੰਮਦੋਦ ਜਿਲਾ ਫਿਰੋਜਪੁਰ ਹਾਲ ਦਾਣਾ ਮੰਡੀ ਗੁਰੂ ਹਰਸਹਾਏ ਜਿਲਾ ਫਿਰਜੋਪੁਰ ਸ਼ਾਮਲ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ ਉਸਦੀ ਲੜਕੀ ਜੋ 18 ਸਾਲਾਂ ਦੀ ਹੈ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਸੀ ਤੇ ਰੋਜਾਨਾ ਵਾਂਗ 30 ਜੂਨ 2025 ਨੂੰ ਆਪਣੇ ਕੰਮ ਤੇ ਚਲੀ ਗਈ ਅਤੇ ਦੁਪਿਹਰ ਸਮੇਂ ਘਰ ਖਾਣਾ ਖਾ ਕੇ ਫਿਰ ਕੰਮ ਤੇ ਚਲੀ ਗਈ, ਜੋ ਸ਼ਾਮ ਤੱਕ ਘਰ ਵਾਪਸ ਨਹੀਂ ਆਈ ਅਤੇ ਕਾਫੀ ਭਾਲ ਕਰਨ ਤੇ ਪਤਾ ਲੱਗਾ ਕਿ ਉਕਤ ਉਕਤ ਵਿਅਕਤੀ ਉਸਦੀ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More :  ਥਾਣਾ ਅਨਾਜ ਮੰਡੀ ਕੀਤਾ ਲੁੱਟਾਂ ਖੋਹਾਂ ਕਰਨ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ

ਦਿੱਲੀ ਵਿਚ ਵਿਸ਼ਾਲ ਮੈਗਾ ਮਾਰਟ ‘ਚ ਲੱਗੀ ਅੱਗ ਕਾਰਨ ਇਕ ਦੀ ਮੌਤ

0
Vishal Mega Mart

ਨਵੀਂ ਦਿੱਲੀ, 5 ਜੁਲਾਈ : 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਵਿਸ਼ਾਲ ਮੈਗਾ ਮਾਰਟ (Vishal Mega Mart ) ਵਿੱਚ ਅਚਾਨਕ ਅੱਗ ਲੱਗ (Fire) ਜਾਣ ਕਾਰਨ ਇਕ ਨੌਜਵਾਨ ਲਿਫਟ ਵਿਚ ਹੀ ਫਸ ਗਿਆ ਤੇ ਇਸ ਹਾਦਸੇ ਵਿਚ ਉਸਦੀ ਮੌਤ ਹੀ ਹੋ ਗਈ। ਮੈਗਾ ਮਾਰਟ ਵਿਚ ਅੱਗ ਲੱਗਣ ਕਾਰਨ ਦਿੱਲੀ ਦੇ ਕਰੋਲ ਬਾਗ ਖੇਤਰ ਵਿੱਚ ਚੁਫੇਰੇਓਂ ਭਾਜੜਾਂ ਪੈ ਗਈਆਂ।

ਵਿਸ਼ਾਲ ਮੈਗਾ ਮਾਰਟ ਦੀ ਦੂਸਰੀ ਮੰਜਿ਼ਲ ਤੇ ਲੱਗੀ ਸੀ ਅੱਗੇ

ਸੂਤਰਾਂ ਤੋ਼ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਦੇ ਕਰੋਲ ਬਾਗ (Delhi Karol Bagh) ਦੇ ਪਦਮ ਰੋਡ ‘ਤੇ ਸਥਿਤ ਵਿਸ਼ਾਲ ਮੈਗਾ ਮਾਰਟ ਦੀ ਦੂਜੀ ਮੰਜਿ਼ਲ ‘ਤੇ ਅਚਾਨਕ ਲੱਗੀ ਅੱਗ ਦਾ ਪਤਾ ਚਲਦਿਆਂ ਹੀ ਅੱਗ ਬੁਝਾਊ ਵਿਭਾਗ ਵਲੋ਼ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਟੀਮਾਂ ਨਾਲ ਪਹੁੰਚ ਕੀਤੀ ਗਈ ਤੇ ਬੜੀ ਹੀ ਮੁਸਤੈਦੀ ਨਾਲ ਅੱਗ ਨੂੰ ਬੁਝਾਇਆ ਗਿਆ।

Read More : ਸੋਲਨ: ਫੈਕਟਰੀ ‘ਚ ਅੱਗ ਲੱਗਣ ਨਾਲ ਦੋ ਲੋਕਾਂ ਦੀ ਮੌਤ

47 ਦੇ ਹੱਲਿਆਂ ਦੇ ਚਸਮਦੀਦ ਗਵਾਹ ਬਾਪੂ ਰਾਮ ਕ੍ਰਿਸ਼ਨ ਸਿੰਘ

0
Bapu Ram Krishan Singh
ਪਟਿਆਲਾ, 5 ਜੁਲਾਈ 2025 : 1947 ਦੇ ਹੱਲਿਆਂ ਦੇ ਚਸਮਦੀਦ ਗਵਾਹ ਬਾਪੂ ਰਾਮ ਕ੍ਰਿਸ਼ਨ ਸਿੰਘ (Bapu Ram Krishna Singh) 102 ਸਾਲਾਂ ਦੀ ਤੰਦਰੁਸਤ ਜਿੰਦਗੀ ਹੰਢਾ ਕੇ ਮਿਤੀ 1 ਜੁਲਾਈ 2025 ਨੂੰ ਆਪਣੇ ਜੱਦੀ ਪਿੰਡ ਢੈਂਠਲ (Village Dhanthal) ਵਿਖੇ ਵਾਹਿਗੁਰੂ-ਵਾਹਿਗੁਰੂ ਕਰਦੇ ਅਕਾਲ ਚਲਾਣਾ ਕਰ ਗਏ ਹਨ।

1947 ਦੇ ਹੱਲਿਆਂ ਦੀ ਚੀਸ ਅੰਤਿਮ ਸਵਾਸਾਂ ਤੱਕ ਉਨ੍ਹਾਂ ਦੇ ਸੀਨੇ ‘ਚ ਰਹੀ

ਇੱਕ ਸਦੀ ਤੋਂ ਵੱਧ ਸਮਾਂ ਜਿਉਣ ਵਾਲੇ ਬਾਪੂ ਦੀ ਭਰ ਜਵਾਨੀ ਦੇ 24 ਸਾਲਾਂ ਦੀ ਉਮਰ ‘ਚ ਵਾਪਰੇ 1947 ਦੇ ਹੱਲਿਆਂ ਦੀ ਚੀਸ (The story of the 1947 attacks) ਅੰਤਿਮ ਸਵਾਸਾਂ ਤੱਕ ਉਨ੍ਹਾਂ ਦੇ ਸੀਨੇ ‘ਚ ਰਹੀ, ਕਿਉਂਕਿ ਉਨ੍ਹਾਂ ਦੇ ਪਿਤਾ ਜਿਊਣ ਸਿੰਘ ਨੂੰ ਮੁਸਲਿਮ ਬਹੁਗਿਣਤੀ ਵਾਲੇ ਸਮਾਣਾ ਇਲਾਕੇ ਦੇ ਮੁਸਲਮਾਨ ਦੰਗਈਆਂ ਦੀ ਭੀੜ ਨੇ ਕੋਹ-ਕੋਹ ਕੇ ਮਾਰ ਦਿੱਤਾ ਸੀ ਪਰ ਇਸ ਗੱਲ ਦੀ ਤਸੱਲੀ ਵੀ ਸੀ ਕਿ ਜਦੋਂ ਉਨ੍ਹਾਂ ਨੂੰ ਵੀ ਇਨ੍ਹਾਂ ਦੰਗਈਆਂ ਨੇ ਘੇਰ ਲਿਆ ਸੀ ਤਾਂ ਇੱਕ ਮੁਸਲਮਾਨ ਬਜੁਰਗ ਨੇ ਉਨ੍ਹਾਂ ਉਪਰ ਬਰਛੇ ਨਾਲ ਹੁੰਦਾ ਹਮਲਾ ਰੋਕਿਆ ਸੀ ਜਦਕਿ ਪਿੰਡ ਦੇ ਨਿਹੰਗ ਬਾਬਾ ਸਾਧੂ ਸਿੰਘ ਨੇ ਉਨ੍ਹਾਂ ਦੇ ਪਿਤਾ ਦੇ ਸਰੀਰ ਦਾ ਇਕੱਲਿਆਂ ਹੀ ਤੰਦੂਰ ‘ਚ ਗੋਹੇ ਦੀਆਂ ਪਾਥੀਆਂ ਰੱਖਕੇ ਅੰਤਮ ਸਸਕਾਰ ਕੀਤਾ ਸੀ ਕਿਉਂਕਿ ਉਨ੍ਹਾਂ ਦਾ ਪਰਿਵਾਰ ਤੇ ਬਾਕੀ ਪਿੰਡ ਵਾਲੇ ਨੇੜਲੇ ਪਿੰਡ ਤੁਲੇਵਾਲ ਚਲੇ ਗਏ ਸਨ ।

ਰਾਮਗੜ੍ਹੀਆ ਗਹੀਰ ਪਰਿਵਾਰ ‘ਚ ਪੈਦਾ ਹੋਏ ਸਨ ਰਾਮ ਕ੍ਰਿਸ਼ਨ ਸਿੰਘ

ਰਾਮਗੜ੍ਹੀਆ ਗਹੀਰ ਪਰਿਵਾਰ ‘ਚ ਪੈਦਾ ਹੋਏ ਰਾਮ ਕ੍ਰਿਸ਼ਨ ਸਿੰਘ ਦੀ ਇੱਕ ਵੱਡੀ ਭੈਣ ਤੋਂ ਇਲਾਵਾ 3 ਹੋਰ ਭੈਣਾਂ ਤੇ 3 ਹੋਰ ਭਰਾ ਸਨ, ਜਿਨ੍ਹਾਂ ‘ਚੋਂ ਕੇਵਲ ਮਹਿੰਦਰ ਕੌਰ ਤੇ ਬਚਨ ਸਿੰਘ ਹੀ ਜਿਉਂਦੇ ਹਨ । ਸਾਰੀ ਉਮਰ ਆਪਣੀ ਮਾਤਾ ਦੇ ਪੜ੍ਹਾਏ ਪਾਠ ‘ਕਰ ਮਜ਼ਦੂਰੀ ਖਾਹ ਚੂਰੀ, ਲਾ ਮੌਜੜੇ ਖਾਹ ਖੌਂਸੜੇ (ਜੁੱਤੀਆਂ)’ ‘ਤੇ ਅਮਲ ਕਰਦੇ ਹੋਏ ਬਾਪੂ ਰਾਮ ਕ੍ਰਿਸਨ ਸਿੰਘ ਨੇ ਪਿਤਾ ਪੁਰਖੀ ਕਿਰਸਾਣਾ ਕੰਮ ਕੀਤਾ ਅਤੇ ਛੋਟੀ ਉਮਰੇ ਬੌਲਦ ਗੱਡੀਆਂ ਦੀਆਂ ਜੋੜੀਆਂ ਬਣਾਕੇ ਇਲਾਕੇ ‘ਚ ਨਾਮ ਕਮਾਇਆ ।

ਬਾਪੂ ਰਾਮ ਕ੍ਰਿਸ਼ਨ ਸਿੰਘ ਦਾ ਸਾਰਾ ਜੀਵਨ ਹੀ ਸਮਾਜ ਨੂੰ ਦੇਣ ਵਾਲਾ ਹੈ ਸੇਧ

ਪਿੰਡ ਢੈਂਠਲ ‘ਚ ਜਮੀਨ ਖਰੀਦ ਕੇ ਅੰਤਿਮ ਸਵਾਸਾਂ ਤੱਕ ਖੇਤੀ ਕਰਨੀ, ਵਾਣ ਵਾਲੇ ਮੰਜੇ ਉਤੇ ਸੌਣਾ, ਦੁੱਧ, ਦਹੀ, ਲੱਸੀ, ਦੇਸੀ ਘਿਉ, ਚੰਗੀ ਖੁਰਾਕ ਨੂੰ ਤੰਦਰੁਸਤੀ ਦਾ ਰਾਜ ਬਣਾਉਣ ਵਾਲੇ ਬਾਪੂ ਰਾਮ ਕ੍ਰਿਸ਼ਨ ਸਿੰਘ ਦਾ ਸਾਰਾ ਜੀਵਨ ਹੀ ਸਮਾਜ ਨੂੰ ਸੇਧ ਦੇਣ ਵਾਲਾ ਹੈ ।
ਬਾਪੂ ਜੀ ਦੇ ਪੁੱਤਰ ਬਲਵਿੰਦਰ ਸਿੰਘ, ਸੁਖਦੇਵ ਸਿੰਘ, ਪਿਆਰਾ ਸਿੰਘ ਤੇ ਗੁਰਜੰਟ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬਾਪੂ ਜੀ ਦੱਸਦੇ ਹੁੰਦੇ ਸਨ ਕਿ ’47 ਦੇ ਦਿਲ ਕੰਬਾਊ ਹੱਲਿਆਂ ਨੇ ਨਾਲ ਦੇ ਸਾਥੀ ਵੀ ਦੁਸ਼ਮਣ ਬਣਾ ਦਿੱਤੇ ਸਨ ਅਤੇ ਉਨ੍ਹਾਂ ਦੇ ਪਿਤਾ ਰਾਮ ਕ੍ਰਿਸ਼ਨ ਸਿੰਘ ਨੇ ਭਾਖੜਾ ਬਨਣ ਤੋਂ ਪਹਿਲਾਂ ਵਾਲੀ ਸਮਾਣਾ ਨੂੰ ਜਾਂਦੀ ਕੱਚੀ ਨਹਿਰ ‘ਚ ਲਾਸ਼ਾਂ ਤੈਰਦੀਆਂ ਆਪਣੇ ਅੱਖੀਂ ਦੇਖੀਆਂ ਸਨ ।

ਬਾਪੂ ਰਾਮ ਕ੍ਰਿਸ਼ਨ ਸਿੰਘ ਦੇ ਦੇਹਾਂਤ ਨਾਲ ਹੋ ਗਿਆ ਹੈ ਇੱਕ ਯੁੱਗ ਦਾ ਅੰਤ

 ਉਨ੍ਹਾਂ ਦੇ ਪੋਤਰੇ ਤੇ ਪਟਿਆਲਾ ਦੇ ਏ. ਪੀ. ਆਰ. ਓ. ਹਰਦੀਪ ਸਿੰਘ ਨੇ ਕਿਹਾ ਕਿ ਮਿਹਨਤ, ਮੁਸ਼ੱਕਤ, ਦਲੇਰੀ ਤੇ ਮਨੁੱਖਤਾ ਦੇ ਮੁਜੱਸਮੇ ਬਾਪੂ ਰਾਮ ਕ੍ਰਿਸ਼ਨ ਸਿੰਘ ਦੇ ਦੇਹਾਂਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਬਾਪੂ ਜੀ ਦੀਆਂ ਸਿੱਖਿਆਵਾਂ ਉਨ੍ਹਾਂ ਨੂੰ ਸਦਾ ਪ੍ਰੇਰਤ ਕਰਦੀਆਂ ਰਹਿਣਗੀਆਂ ਅਤੇ ਉਨ੍ਹਾਂ ਨਮਿਤ ਅੰਤਮ ਅਰਦਾਸ 6 ਜੁਲਾਈ (Last Prayer July 6th) ਦਿਨ ਐਤਵਾਰ ਨੂੰ ਦੁਪਹਿਰ 12.30 ਤੋਂ 1.30 ਵਜੇ ਸਮਾਣਾ-ਪਟਿਆਲਾ ਰੋਡ ‘ਤੇ ਪੈਂਦੇ ਪਿੰਡ ਢੈਂਠਲ ਦੇ ਗੁਰਦੁਆਰਾ ਸਾਹਿਬ (Gurdwara Sahib) ਵਿਖੇ ਹੋਵੇਗੀ ।

ਬਾਪੂ ਜੀ ਨੂੰ ਸੀ ਆਪਣੀ ਮਿੱਟੀ ਨਾਲ ਅੰਤਾਂ ਦਾ ਮੋਹ

ਬਾਪੂ ਜੀ ਦੇ ਪੋਤਰੇ ਅਤੇ ਅਮਰੀਕਾ ਦੀਆਂ ਕੈਲੀਫੋਰਨੀਆ ਅਤੇ ਸਟੈਂਫੋਰਡ ਯੂਨੀਵਰਸਿਟੀਆਂ ‘ਚ ਪੜ੍ਹਾਉਂਦੇ ਪ੍ਰੋਫੈਸਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਬਾਪੂ ਜੀ ਨੂੰ ਉਨ੍ਹਾਂ ਨੂੰ ਆਪਣੀ ਮਿੱਟੀ ਨਾਲ ਅੰਤਾਂ ਦਾ ਮੋਹ ਸੀ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਹੇਰਵਾਂ ਸੀ ਕਿ ਸਾਡੇ ਮੁੰਡੇ ਪੰਜਾਬ ਛੱਡ-ਛੱਡਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਜਦਕਿ ਸਾਡਾ ਦੇਸ਼ ਸਾਨੂੰ ਸਭ ਕੁਝ ਦੇਣ ਦੇ ਸਮਰੱਥ ਹੈ। ਉਹ ਚਾਹੁੰਦੇ ਸਨ ਕਿ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਕੇ ਇੱਥੇ ਹੀ ਆਪਣੇ ਪਰਿਵਾਰਾਂ ਕੋਲ ਵੱਸਣ ਤੇ ਸੂਬੇ ਨੂੰ ਤਰੱਕੀਆਂ ਦੀਆਂ ਲੀਹਾਂ ਵੱਲ ਤੋਰਨ ।
ਪਿੰਡ ਢੈਂਠਲ ਰਹਿੰਦੇ ਉਨ੍ਹਾਂ ਦੇ ਪੋਤਰੇ ਗੁਰਚਰਨ ਸਿੰਘ ਨੇ ਦੱਸਿਆ ਕਿ ਅੰਤਿਮ ਸਮੇਂ ਬਾਪੂ ਜੀ ਨੇ ਸ੍ਰੀ ਦਰਬਾਰ ਸਾਹਿਬ ਤੋਂ ਲਿਆਂਦਾ ਜਲ ਛਕਿਆ ਅਤੇ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਸੰਤਾਂ ਦੀ ਤਰ੍ਹਾਂ ਸਵਾਸ ਤਿਆਗੇ ਅਤੇ ਅੰਤਿਮ ਸਸਕਾਰ ਤੱਕ ਉਨ੍ਹਾਂ ਦੇ ਚਿਹਰੇ ਦਾ ਜਲੌਅ ਦੇਖਣ ਵਾਲਾ ਸੀ ।

ਸੁਖਬੀਰ ਬਾਦਲ ਪੰਜ ਪਿਆਰਿਆਂ ਵੱਲੋਂ ਤਨਖਾਹੀਆ ਕਰਾਰ

0
Sukhbeer Badal

ਪਟਨਾ, 5 ਜੁਲਾਈ 2025 : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬੁਾਦਲ ਨੂੰ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਵਲੋ਼ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਪੰਜ ਪਿਆਰਿਆਂ ਸਾਹਮਣੇ ਪੇਸ਼ ਨਹੀਂ ਹੋਏ ਸਨ।

ਸਵੇਰੇ ਹੀ ਦਿੱਤਾ ਗਿਆ ਹੈ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ

ਸੁਖਬੀਰ ਸਿੰਘ ਬਾਦਲ ਦੀ ਤਖ਼ਤ ਸ੍ਰੀ ਪਟਨਾ ਸਾਹਿਬ (Takht Sri Patna Sahib) ਵਿਖੇ ਪੰਜ ਪਿਆਰਿਆਂ ਅੱਗੇ ਹੋਈ ਪੇਸ਼ੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜ ਪਿਆਰਿਆਂ (Five beloveds) ਤੋਂ ਕੁਝ ਸਮੇਂ ਦੀ ਮੋਹਲਤ ਮੰਗੀ ਸੀ ਪਰ ਅੱਜ ਸਵੇਰੇ ਹੀ ਪੰਜ ਪਿਆਰਿਆਂ ਵਲੋ਼ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ 9Salary contract) ਦਿੱਤਾ ਗਿਆ ਹੈ।

Read More : ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਕੋਰ ਕਮੇਟੀ ਦਾ ਐਲਾਨ

ਲੈਂਡ ਪੂਲਿੰਗ ਨੀਤੀ ਕਰ ਦੇਵੇਗੀ ਖੇਤ ਮਜ਼ਦੂਰਾਂ ਦੇ ਭਵਿੱਖ ਨੂੰ ਤਬਾਹ : ਕੈਂਥ

0
BJP leader Paramjit Singh Kaith

ਪਟਿਆਲਾ, 4 ਜੁਲਾਈ  2025 : ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਕੈਬਨਿਟ ਨੇ ਲੈਂਡ ਪੂਲਿੰਗ ਨੀਤੀ (Land Pooling Policy) 2025 ਨੂੰ ਪ੍ਰਵਾਨਗੀ ਦੇਣ ਦਾ ਵਿਰੋਧ ਕੀਤਾ ਹੈ ।

ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ (Bharatiya Janata Party Scheduled Caste Front) ਦੇ ਸੂਬਾਈ ਉਪ-ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਇਹ ਨੀਤੀ ਜੋ ਸ਼ੁਰੂ ਵਿੱਚ 27 ਸ਼ਹਿਰਾਂ ਅਤੇ ਕਸਬਿਆਂ ਨੂੰ ਕਵਰ ਕਰੇਗੀ, ਜ਼ਮੀਨ ਮਾਲਕਾਂ ਦੀ ਸਵੈ-ਇੱਛਤ ਭਾਗੀਦਾਰੀ ਦੇ ਨਾਮ ‘ਤੇ ਰਾਜਨੀਤਿਕ ਇੱਛਾ ਸ਼ਕਤੀ ਦੀ ਜ਼ਬਰਦਸਤੀ ਵਰਤੋਂ ਹੋਵੇਗੀ ਅਤੇ ਅਨੁਸੂਚਿਤ ਜਾਤੀਆਂ ਅਤੇ ਗਰੀਬ ਪਰਿਵਾਰਾਂ ਦੇ ਹਿੱਤਾਂ ਦੀ ਜ਼ਬਰਦਸਤੀ ਅਤੇ ਉਲੰਘਣਾ ਦਾ ਇੱਕ ਰੂਪ ਹੋਵੇਗੀ ਜੋ ਖੇਤੀਬਾੜੀ ਖੇਤਰ ਵਿੱਚ ਆਪਣੀ ਹੋਂਦ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਦੇ ਹਨ ।

ਆਪ ਸਰਕਾਰ ਕੀਤਾ ਹੈ ਖੇਤੀਬਾੜੀ ਤੇ ਨਿਰਭਰ ਮਜ਼ਦੂਰਾਂ ਦੇ ਹਿਤਾ ਨੂੰ ਅਣਗੌਲਿਆ

ਦਲਿਤ ਆਗੂ ਸਰਦਾਰ ਕੈਂਥ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਤੀਬਾੜੀ ‘ਤੇ ਨਿਰਭਰ ਖੇਤੀਬਾੜੀ ਮਜ਼ਦੂਰਾਂ ਦੇ ਹਿੱਤਾਂ ਨੂੰ ਅਣਗੌਲਿਆ ਅਤੇ ਵਾਂਝਾ ਕੀਤਾ ਗਿਆ ਹੈ । ਰਵਾਇਤੀ ਜ਼ਮੀਨ ਪ੍ਰਾਪਤੀ ਦੇ ਤਰੀਕਿਆਂ ਦੇ ਉਲਟ, ਜ਼ਮੀਨ ਪੂਲਿੰਗ ਮਾਡਲ ਮਾਲਕਾਂ ਨੂੰ ਵਿਕਾਸ ਲਈ ਆਪਣੀ ਜ਼ਮੀਨ ਸਵੈ-ਇੱਛਾ ਨਾਲ ਛੱਡਣ ਅਤੇ ਬਦਲੇ ਵਿੱਚ ਵਿਕਸਤ ਜਾਇਦਾਦ ਦਾ ਹਿੱਸਾ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ, ਭਾਜਪਾ ਨੇਤਾ ਪਰਮਜੀਤ ਕੈਂਥ ਨੇ ਕਿਹਾ ਕਿ ਇਹ ਨੀਤੀ ਖੇਤੀਬਾੜੀ ‘ਤੇ ਨਿਰਭਰ ਕਿਸਾਨਾਂ ਅਤੇ ਖੇਤੀਬਾੜੀ ਮਜ਼ਦੂਰਾਂ ਦੇ ਭਵਿੱਖ ਨੂੰ ਤਬਾਹ ਕਰ ਦੇਵੇਗੀ ।

ਭਾਜਪਾ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ :

ਜ਼ਬਰਦਸਤੀ ਜ਼ਮੀਨ ਪ੍ਰਾਪਤੀ : ਭਾਜਪਾ ਆਗੂ ਪਰਮਜੀਤ ਸਿੰਘ ਕੈਂਥ (BJP leader Paramjit Singh Kaith) ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਸਵੈ-ਇੱਛਤ ਭਾਗੀਦਾਰੀ ਦੇ ਦਾਅਵਿਆਂ ਦੇ ਬਾਵਜੂਦ, ਇਸ ਨੀਤੀ ਨਾਲ ਜ਼ਬਰਦਸਤੀ ਜ਼ਮੀਨ ਪ੍ਰਾਪਤੀ ਹੋਵੇਗੀ । ਖੇਤੀ ਮਜ਼ਦੂਰਾਂ ‘ਤੇ ਪ੍ਰਭਾਵ: ਕੈਂਥ ਦਾ ਤਰਕ ਹੈ ਕਿ ਇਹ ਨੀਤੀ ਖੇਤੀਬਾੜੀ ‘ਤੇ ਨਿਰਭਰ ਕਿਸਾਨਾਂ ਅਤੇ ਖੇਤੀਬਾੜੀ ਮਜ਼ਦੂਰਾਂ ਦੇ ਭਵਿੱਖ ਨੂੰ ਤਬਾਹ ਕਰ ਦੇਵੇਗੀ, ਉਨ੍ਹਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰੇਗੀ ।

ਅਨੁਸੂਚਿਤ ਜਾਤੀ ਹਿੱਤਾਂ ਦੀ ਉਲੰਘਣਾ:

ਭਾਜਪਾ ਆਗੂ ਦਾ ਦਾਅਵਾ ਹੈ ਕਿ ਇਹ ਨੀਤੀ ਅਨੁਸੂਚਿਤ ਜਾਤੀਆਂ ਅਤੇ ਗਰੀਬ ਪਰਿਵਾਰਾਂ ਦੇ ਹਿੱਤਾਂ ਦੀ ਉਲੰਘਣਾ ਕਰੇਗੀ ਜੋ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ ‘ਤੇ ਨਿਰਭਰ ਕਰਦੇ ਹਨ ।

Read More : ਕਿਸਾਨ ਪੱਖੀ ਲੈਂਡ ਪੂਲਿੰਗ ਨੀਤੀ ਦਾ ਮੰਤਵ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣਾ ਹੈ: ਮੁੱਖ ਮੰਤਰੀ

ਟ੍ਰੈਫਿਕ ਉਲੰਘਣਾ ਦੇ 31 ਚਲਾਨ, 7 ਲੱਖ 29 ਹਜ਼ਾਰ ਜੁਰਮਾਨੇ : ਆਰ. ਟੀ. ਓ.

0
challans for traffic violations
ਘਨੌਰ/ਪਟਿਆਲਾ, 4 ਜੁਲਾਈ 2025 : ਸ਼ੰਭੂ ਟੋਲ ਪਲਾਜਾ ਬਚਾਉਣ ਲਈ ਘਨੌਰ ਤੇ ਸਨੌਰ ਖੇਤਰ ਦੀਆਂ ਸੜਕਾਂ ‘ਤੇ ਚੱਲਦੇ ਭਾਰੀ ਵਾਹਨਾਂ ‘ਤੇ ਕਾਰਵਾਈ ਕਰਦਿਆਂ ਰੀਜ਼ਨਲ ਟਰਾਂਸਪੋਰਟ ਅਫ਼ਸਰ (Regional Transport Officer) ਪਟਿਆਲਾ ਬਬਨਦੀਪ ਸਿੰਘ ਵਾਲੀਆ ਦੀ ਇਨਫੋਰਸਮੈਂਟ ਟੀਮ ਨੇ ਦੋ ਦਿਨਾਂ ‘ਚ ਟ੍ਰੈਫਿਕ ਉਲੰਘਣਾ ਦੇ 31 ਚਲਾਨ ਕੱਟ ਕੇ 7 ਲੱਖ 29 ਹਜ਼ਾਰ ਰੁਪਏ ਦੇ ਜੁਰਮਾਨੇ ਕੀਤੇ ਹਨ ।

ਭਾਰੀ ਵਾਹਨਾਂ ਕਰਕੇ ਵਾਪਰਦੇ ਹਨ ਵੱਡੇ ਹਾਦਸੇ

ਆਰ. ਟੀ. ਓ. ਨੇ ਦੱਸਿਆ ਕਿ ਘਨੌਰ-ਅੰਬਾਲਾ ਸਿਟੀ ਵਾਇਆ ਕਪੂਰੀ-ਲੋਹ ਸਿੰਬਲੀ ਸੜਕ ‘ਤੇ ਭਾਰੀ ਵਹੀਕਲਾਂ ਦੀ ਵਪਾਰਕ ਆਵਾਜਾਈ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਭਾਰੀ ਵਾਹਨ ਜਿੱਥੇ ਛੋਟੀਆਂ ਸੜਕਾਂ ਦਾ ਭਾਰੀ ਨੁਕਸਾਨ ਕਰਦੇ ਹਨ, ਉਥੇ ਹੀ ਇਨ੍ਹਾਂ ਕਰਕੇ ਵੱਡੇ ਹਾਦਸੇ ਵੀ ਵਾਪਰਦੇ ਹਨ ।

ਹਰਿਆਣਾ ਵੱਲੋਂ ਆਉਣ ਵਾਲੇ ਭਾਰੀ ਵਾਹਨ ਟੈਕਸ ਬਚਾਉਣ ਲਈ ਚੱਲਦੇ ਹਨ

ਬਬਨਦੀਪ ਸਿੰਘ ਵਾਲੀਆ (Babandeep Singh Walia) ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਪ੍ਰਾਂਤਕ ਮੰਡਲ-2 ਦੇ ਕਾਰਜਕਾਰੀ ਇੰਜੀਨੀਅਰ ਨੇ ਇੱਕ ਪੱਤਰ ਲਿਖ ਕੇ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਸੀ ਕਿ ਘਨੌਰ, ਅੰਬਾਲਾ ਸਿਟੀ ਵਾਇਆ ਕਪੂਰੀ ਲੋਹ ਸਿੰਬਲੀ ਸੜਕ ਉੱਪਰ ਹਰਿਆਣਾ ਰਾਜ ਵੱਲੋਂ ਆਉਣ ਵਾਲੇ ਭਾਰੀ ਵਾਹਨ ਤੇ ਟਿੱਪਰ ਟੈਕਸ ਬਚਾਉਣ ਲਈ ਚੱਲਦੇ ਹਨ, ਇਸ ਨਾਲ ਖੇਤਰ ਦੀਆਂ ਸੜਕਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਨਾਲ ਹੀ ਸਰਕਾਰ ਦੇ ਖ਼ਜ਼ਾਨੇ ਦਾ ਵੀ ਨੁਕਸਾਨ ਹੋ ਰਿਹਾ ਸੀ । ਇਸੇ ਕਾਰਨ ਹਲਕੇ ਵਾਹਨਾਂ ਤੇ ਖੇਤਰ ਦੇ ਵਸਨੀਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ।

ਭਾਰੀ ਵਾਹਨਾਂ ਤੇ ਨਜਾਇਜ਼ ਟਿੱਪਰਾਂ ਖ਼ਿਲਾਫ਼ ਕੀਤੀ ਗਈ ਹੈ ਇਨਫੋਰਸਮੈਂਟ ਵਿੰਗ ਵੱਲੋਂ ਕਾਰਵਾਈ

ਆਰ. ਟੀ. ਓ. ਨੇ ਦੱਸਿਆ ਕਿ ਭਾਰੀ ਵਾਹਨਾਂ ਤੇ ਨਜਾਇਜ਼ ਟਿੱਪਰਾਂ ਖ਼ਿਲਾਫ਼ (Against heavy vehicles and illegal tippers) ਉਨ੍ਹਾਂ ਦੇ ਇਨਫੋਰਸਮੈਂਟ ਵਿੰਗ ਵੱਲੋਂ ਕਾਰਵਾਈ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਟੂਰਿਸਟ ਬੱਸ-1, ਮਿੰਨੀ ਬੱਸਾਂ-2, ਸਕੂਲ ਬੱਸਾਂ-3, ਓਵਰ ਲੋਡ ਟਿੱਪਰ ਤੇ ਕੈਂਟਰ-4 ਅਤੇ ਇੱਕ ਬਿਨ੍ਹਾਂ ਸੀਟ ਬੈਲਟ, ਬਿਨ੍ਹਾਂ ਦਸਤਾਵੇਜ-1 ਅਤੇ ਕਮਰਸ਼ੀਅਲ ਵਰਤੋਂ ਦੇ-5 ਅਤੇ ਕੁਲ 17 ਚਲਾਨ ਕੀਤੇ ਗਏ ਹਨ ਅਤੇ 3 ਲੱਖ 32 ਹਜ਼ਾਰ ਦੇ ਜੁਰਮਾਨੇ ਕੀਤੇ ਗਏ। ਜਦੋਂ ਕਿ ਅੱਜ ਓਵਰਲੋਡਿੰਗ ਦੇ 9, ਬਿਨ੍ਹਾਂ ਦਸਤਾਵੇਜ ਸਕੂਲ ਬੱਸ-1, ਗ਼ੈਰਕਾਨੂੰਨੀ ਚੌੜਾਈ-2 ਅਤੇ ਵਾਹਨਾ ਦੀ ਗ਼ੈਰ ਮਨਜੂਰਸੁਦਾ ਕਮਰਸ਼ੀਅਲ ਵਰਤੋਂ ਦੇ 2 ਚਲਾਨ ਤੇ ਕੁਲ 14 ਚਲਾਨ ਕਰਕੇ 3 ਲੱਖ 97 ਹਜਾਰ ਰੁਪਏ ਦੇ ਜ਼ੁਰਮਾਨੇ ਕੀਤੇ ਗਏ ।

ਅੰਮ੍ਰਿਤਸਰ ਪੁਲਸ ਕੀਤਾ ਦੋ ਅੰਤਰਰਾਜੀ ਗਿਰੋਹਾਂ ਦਾ ਪਰਦਾ ਫਾਸ਼

0
Interstate Gangs

ਅੰਮ੍ਰਿਤਸਰ, 4 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੀ ਪੁਲਸ (Amritsar Police) ਫੋਰਸ ਨੇ ਅੱਜ਼ ਦੋ ਅਜਿਹੇ ਗਿਰੋਹਾਂ ਦਾ ਪਰਦਾ ਫਾਸ਼ ਕਰਦਿਆਂ ਗਿਰੋਹ ਦੇ ਮੈਂਬਰਾਂ ਦੀ ਫੜੋ ਫੜੀ ਕੀਤੀ ਹੈ ਜੋ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਅਤੇ ਅੰਤਰਰਾਜੀ ਨਸ਼ੀਲੇ ਪਦਾਰਥਾਂ (Drug and arms trafficking and interstate drug trafficking) ਤੇ ਹਵਾਲਾ ਵਿਚ ਸ਼ਾਮਲ ਸਨ ।

ਕਿੰਨੇ ਲੋਕਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਪੰਜਾਬ ਪੁਲਸ ਵਲੋ਼ ਜਿਨ੍ਹਾਂ ਦੋ ਵੱਖ-ਵੱਖ ਕਾਰਜਾਂ ਵਿਚ ਸ਼ਾਮਲ ਗਿਰੋਹਾਂ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਦੇ ਕੁੱਲ 9 ਮੈਂਬਰ ਹਨ ਕੋਲੋਂ 1.15 ਕਿਲੋਗ੍ਰਾਮ ਹੈਰੋਇਨ, 5 ਪਿਸਤੌਲ (3 ਗਲੌਕ 9 ਐਮਐਮ ਅਤੇ 2 ਚੀਨੀ ਪਿਸਤੌਲਾਂ ਸਮੇਤ), ਕਾਰਤੂਸ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ।

ਕੀ ਆਖਿਆ ਡੀ. ਜੀ. ਪੀ. ਪੰਜਾਬ ਨੇ

ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਆਫ ਪੁਲਸ (Director General of Police) (ਡੀ. ਜੀ. ਪੀ.) ਗੌਰਵ ਯਾਦਵ ਨੇ ਦਸਿਆ ਕਿ ਪੁਲਸ ਸਟੇਸ਼ਨ ਸਦਰ ਅਤੇ ਪੁਲਸ ਸਟੇਸ਼ਨ ਇਸਲਾਮਾਬਾਦ ਅੰਮ੍ਰਿਤਸਰ ਵਿਖੇ ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ । ਪੰਜਾਬ ਪੁਲਸ ਵਲੋਂ ਉਪਰੋਕਤ ਦੋਹਾਂ ਮਾਮਲਿਆਂ ਵਿਚ ਹੋਰ ਰਿਲੇਸ਼ਨ ਦੀ ਭਾਲ ਵੀ ਕੀਤੀ ਜਾ ਰਹੀ ਹੈ ।

Read More : ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼; ਛੇ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਅਣਪਛਾਤੇ ਵਿਅਕਤੀਆਂ ਨੇ ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਬੇਹਦ ਜ਼ਖ਼ਮੀ

0
Dr. Aniljeet Kamboj

ਮੋਗਾ, 4 ਜੁਲਾਈ 2025 : ਪੰਜਾਬ ਦੇ ਜਿ਼ਲਾ ਮੋਗਾ ਦੇ ਕਸਬਾ ਕੋਟ ਈਸੇ ਖਾਂ (Kot Ise Khan, a town in Moga) ਵਿਖੇ ਚਿੱਟੇ ਦਿਨ ਅਣਪਛਾਤੇ ਵਿਅਕਤੀਆਂ (Unknown persons) ਵਲੋ਼ ਡਾਕਟਰ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਡਾਕਟਰ ਦੀ ਹਾਲਤ ਬੇਹਦ ਨਾਜ਼ੁਕ ਬਣੀ ਹੋਈ ਹੈ । ਜਿਨ੍ਹਾਂ ਵਿਅਕਤੀਆਂ ਵਲੋਂ ਡਾਕਟਰ ਨੂੰ ਗੋਲੀਆਂ ਮਾਰੀਆਂ ਗਈਆਂ ਹਨ ਵਲੋ਼ ਉਕਤ ਘਟਨਾ ਨੂੰ ਅੰਜਾਮ ਹਰਬੰਸ ਨਰਸਿੰਗ ਹੋਮ ਵਿਖੇ ਦਿੱਤਾ ਗਿਆ ਹੈ ।

ਕੌਣ ਹੈ ਡਾਕਟਰ

ਹਰਬੰਸ ਨਰਸਿੰਗ ਹੋਮ ਦੇ ਅੰਦਰ ਵੜ ਕੇ ਡਾਕਟਰਾਂ ਨੂੰ ਗੋਲੀਆਂ (Pills for doctors) ਨਾਲ ਭੁੰਨਣ ਵਾਲੇ ਵਿਅਕਤੀਆਂ ਦੀ ਹਾਲੇ ਤੱਕ ਬੇਸ਼ਕ ਪਛਾਣ ਨਹੀਂ ਹੋ ਸਕੀ ਹੈ ਪਰ ਡਾਕਟਰ ਜਿਸਦੇ ਗੋਲੀਆਂ ਲੱਗੀਆਂ ਹਨ ਦਾ ਨਾਮ ਡਾਕਟਰ ਅਨਿਲਜੀਤ ਕੰਬੋਜ ਹੈ ਤੇ ਇਹ ਡਾਕਟਰ 55 ਸਾਲਾਂ ਦਾ ਹੈ।ਜਿਨ੍ਹਾਂ ਦੇ ਤਿੰਨ ਗੋਲੀਆਂ ਲੱਗੀਆਂ ਹਨ ।

ਡਾਕਟਰਾਂ ਨੂੰ ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ

ਕੋਟ ਈਸੇ ਖਾਂ ਵਿਖੇ ਬਣੇ ਨਰਸਿੰਗ ਹੋਮ ਜਿਥੇ ਡਾਕਟਰ ਅਨਿਲਜੀਤ (Dr. Aniljit) ਨੂੰ ਗੋਲੀਆਂ ਮਾਰੀਆਂ ਗਈਆਂ ਹਨ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ, ਜਿਸਦੇ ਚਲਦਿਆਂ ਅੱਜ ਧਮਕੀਆਂ ਦੇਣ ਵਾਲਿਆਂ ਨੇ ਧਮਕੀ ਨੂੰ ਆਖਰਕਾਰ ਪੂਰਾ ਕਰ ਦਿੱਤਾ ਤੇ ਡਾਕਟਰ ਜਿਸਦੀ ਹਾਲਤ ਕਾਫੀ ਨਾਜੁਕ ਹੈ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ (Private hospital) ਵਿਖੇ ਦਾਖਲ ਵੀ ਕਰਵਾਇਆ ਗਿਆ ਹੈ ਤਾਂ ਜੋ ਡਾਕਟਰ ਦੀ ਜਾਨ ਬਚਾਈ ਜਾ ਸਕੇ ਤੇ ਹਾਲਤ ਠੀਕ ਹੋਣ ਤੇ ਡਾਕਟਰ ਤੋ਼ ਹੀ ਪਤਾ ਕੀਤਾ ਜਾ ਸਕੇ ਕਿ ਆਖਰ ਉਸਨੂੰ ਗੋਲੀਆਂ ਮਾਰਨ ਵਾਲੇ ਕੌਣ ਸਨ ।

ਪੁਲਸ ਨੇ ਮੌਕੇ ਤੇ ਪਹੁੰਚ ਲਿਆ ਨਰਸਿੰਗ ਹੋਮ ਨੂੰ ਕਬਜੇ ਵਿਚ

ਜਿ਼ਲਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਦੀ ਪੰਜਾਬ ਪੁਲਸ ਨੇ ਘਟਨਾਕ੍ਰਮ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਪਹੁੰਚ ਕੇ ਨਰਸਿੰਗ ਹੋਮ ਨੂੰ ਕਬਜ਼ੇ ਵਿੱਚ ਲੈ ਲਿਆ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਨਹੀ਼ ਦਿੱਤਾ। ਕਿਉਂਕਿ ਪੁਲਸ ਵਲੋਂ ਵਾਰਦਾਤ ਵਾਲੀਆਂ ਥਾਵਾਂ ਤੋਂ ਘਟਨਾਕ੍ਰਮ ਦੇ ਸਮੁੱਚੇ ਸਬੂਤਾਂ ਨੂੰ ਇਕੱਠਾ ਕਰਨਾ ਹੁੰਦਾ ਹੈ ।

Read More : ਪਾਕਿਸਤਾਨ ‘ਚ 17 ਸਾਲਾ ਟਿੱਕਟੌਕ ਸਟਾਰ ਸਨਾ ਦਾ ਗੋਲੀਆਂ ਮਾਰ ਕੇ ਕਤਲ